Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੈਸਟਰਨ ਕੋਰਟ ਅਨੈਕਸੀ ਵਿਖੇ ਸਾਂਸਦਾਂ ਲਈ ਨਵੀਂ ਬਣੀ ਟ੍ਰਾਂਜ਼ਿਟ ਰਿਹਾਇਸ਼ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵੈਸਟਰਨ ਕੋਰਟ ਅਨੈਕਸੀ ਵਿਖੇ ਸਾਂਸਦਾਂ ਲਈ ਨਵੀਂ ਬਣੀ ਟ੍ਰਾਂਜ਼ਿਟ ਰਿਹਾਇਸ਼ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵੈਸਟਰਨ ਕੋਰਟ ਅਨੈਕਸੀ ਵਿਖੇ ਸਾਂਸਦਾਂ ਲਈ ਨਵੀਂ ਬਣੀ ਟ੍ਰਾਂਜ਼ਿਟ ਰਿਹਾਇਸ਼ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵੈਸਟਰਨ ਕੋਰਟ ਅਨੈਕਸੀ ਵਿਖੇ ਸਾਂਸਦਾਂ ਲਈ ਨਵੀਂ ਬਣੀ ਟ੍ਰਾਂਜ਼ਿਟ ਰਿਹਾਇਸ਼ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਨਵੀਂ ਬਣੀ ਵੈਸਟਰਨ ਕੋਰਟ ਅਨੈਕਸੀ ਦਾ ਉਦਘਾਟਨ ਕੀਤਾ। ਇਹ ਇਮਾਰਤ ਸਾਂਸਦਾਂ ਲਈ ਟ੍ਰਾਂਜ਼ਿਟ ਰਿਹਾਇਸ਼ ਦੇ ਕੰਮ ਆਵੇਗੀ।

ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਲੋਕ ਸਭਾ ਸਪੀਕਰ ਸ਼੍ਰੀਮਤੀ ਸੁਮਿਤ੍ਰਾ ਮਹਾਜਨ ਦੀ, ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਾਂਸਦਾਂ ਦੀ ਭਲਾਈ ਹਮੇਸ਼ਾ ਹੀ ਸ਼੍ਰੀਮਤੀ ਸੁਮਿਤ੍ਰਾ ਮਹਾਜਨ ਦੇ ਧਿਆਨ ’ਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਦਿੱਤੇ ਗਏ ਵੇਰਵੇ ਤੋਂ ਉਨ੍ਹਾਂ ਦੀ ਦਇਆ ਝਲਕਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਨਿਰਧਾਰਤ ਸਮੇਂ ਅਤੇ ਲਾਗਤ ਦੇ ਅੰਦਰ ਹੀ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਪ੍ਰੋਜੈਕਟ ਦੀ ਉਸਾਰੀ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਨਵੇਂ ਸਾਂਸਦ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੋਟਲਾਂ ਵਿੱਚ ਰਹਿਣਾ ਪੈਂਦਾ ਹੈ ਅਤੇ ਇਸ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਜੋ ਹਮੇਸ਼ਾਂ ਅਣਗੌਲਿਆ ਰਹਿੰਦਾ ਹੈ ਉਹ ਹੈ ਪਿਛਲੇ ਨਿਵਾਸੀਆਂ ਵਲੋਂ ਨਿਰਧਾਰਤ ਸਮੇਂ ਤੋਂ ਬਾਅਦ ਵੀ ਰਿਹਾਇਸ਼ ਮੱਲੀ ਰੱਖਣਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਬਾਬਾ ਸਾਹਿਬ ਅੰਬੇਡਕਰ ਦੇ ਦੱਸੇ ਰਸਤੇ ’ਤੇ ਚੱਲ ਰਹੀ ਹੈ। ਡਾ. ਅੰਬੇਡਕਰ ਦੇ ਆਦਰਸ਼ਾਂ ਦਾ ਸਾਰ ਸਦਭਾਵਨਾ ਅਤੇ ਇਕਸੁਰਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗ਼ਰੀਬ ਤੋਂ ਗ਼ਰੀਬ ਲੋਕਾਂ ਲਈ ਕੰਮ ਕਰਨਾ ਸਰਕਾਰ ਦਾ ਮਿਸ਼ਨ ਹੈ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਡਾ. ਅੰਬੇਡਕਰ ਦੇ ਆਖ਼ਰੀ ਘਰ 26, ਅਲੀਪੁਰ ਰੋਡ ਨਵੀਂ ਦਿੱਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਯਾਦਗਾਰੀ ਸਮਾਰਕ ਦਾ ਉਦਘਾਟਨ 13 ਅਪ੍ਰੈਲ ਨੂੰ ਉਨ੍ਹਾਂ ਦੀ ਜਯੰਤੀ ਦੀ ਪੂਰਵ ਸੰਧਿਆ ’ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਕੁਝ ਲੋਕਾਂ ਵੱਲੋਂ ਡਾ. ਅੰਬੇਡਕਰ ਦੇ ਨਾਮ ’ਤੇ ਰਾਜਨੀਤੀ ਕਰਨ ਦੀ ਨਿੰਦਾ ਕੀਤੀ।

***

ਏਕੇਟੀ/ਕੇਪੀ