Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਗੁਜਰਾਤ ਵਿੱਚ ਪੀਐੱਮਜੇਏਵਾਈ-ਐੱਮਏ ਯੋਜਨਾ ਆਯੁਸ਼ਮਾਨ ਕਾਰਡ ਦੀ ਵੰਡ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਗੁਜਰਾਤ ਵਿੱਚ ਪੀਐੱਮਜੇਏਵਾਈ-ਐੱਮਏ ਯੋਜਨਾ ਆਯੁਸ਼ਮਾਨ  ਕਾਰਡ ਦੀ ਵੰਡ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਗੁਜਰਾਤ ਵਿੱਚ ਪੀਐੱਮਜੇਏਵਾਈ-ਐੱਮਏ ਯੋਜਨਾ ਆਯੁਸ਼ਮਾਨ ਕਾਰਡ ਦੀ ਵੰਡ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਪੀਐੱਮਜੇਏਵਾਈ-ਐੱਮਏ ਯੋਜਨਾ ਆਯੁਸ਼ਮਾਨ ਕਾਰਡ ਦੇ ਲਾਭਾਰਥੀਆਂ ਨਾਲ ਵੀ ਗੱਲਬਾਤ ਕੀਤੀ।

ਬਨਾਸਕਾਂਠਾ ਦੇ ਤੁਵਾਰ ਦੇ ਸ਼੍ਰੀ ਪੀਯੂਸ਼ਭਾਈ ਦੇ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਅਤੇ ਹਾਲ ਵਿੱਚ ਉਨ੍ਹਾਂ ਦੀਆਂ ਸਿਹਤ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਯੁਮਾਨ ਭਾਰਤ ਯੋਜਨਾ ਨੇ ਉਨ੍ਹਾਂ ਨੂੰ ਇੱਕ ਨਵਾਂ ਜੀਵਨਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭੋਰਸਾ ਦਿੱਤਾ ਕਿ ਸਰਕਾਰ ਹਮੇਸ਼ਾ ਉਨ੍ਹਾਂ ਦੀ ਤਰ੍ਹਾਂ ਸਭ ਲੋਕਾਂ ਦਾ ਖਿਆਲ ਰੱਖੇਗੀ।

ਪ੍ਰਧਾਨ ਮੰਤਰੀ ਨੇ ਮਹਿਸਾਗਰ ਦੇ ਸ਼੍ਰੀ ਡਾਮੋਰ ਲਾਲਾਭਾਈ ਸੋਮਾਭਾਈ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਕੀ ਉਨ੍ਹਾਂ ਦੇ ਕੈਂਸਰ ਦਾ ਇਲਾਜ ਠੀਕ ਨਾਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਇਸ ਗੱਲ ਤੋਂ ਪ੍ਰਸੰਨਤਾ ਹੋਈ ਕਿ ਸ਼੍ਰੀ ਡਾਮੋਰ ਦਾ ਇਲਾਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਇੱਕ ਪੈਸਾ ਵੀ ਖਰਚ ਨਹੀਂ ਕਰਨਾ ਪੈਂਦਾ। ਉਨ੍ਹਾਂ ਨੇ ਸ਼੍ਰੀ ਡਾਮੋਰ ਨੂੰ ਤੰਬਾਕੂ ਛੱਡਣ ਦਾ ਸੰਕਲਪ ਲੈਣ ਦੀ ਵੀ ਤਾਕੀਦ ਕੀਤੀ ਅਤੇ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਕਿਹਾ।

ਗਾਂਧੀਨਗਰ ਵਿੱਚ ਦਰਜੀ ਸ਼੍ਰੀਮਤੀ ਰਮੀਲਾਬੇਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਜਦੋ ਆਯੁਸ਼ਮਾਨ ਕਾਰਡ ਉਪਲਬਧ ਨਹੀਂ ਹੁੰਦਾ, ਤਾਂ ਉਨ੍ਹਾਂ ਨੂੰ ਆਪਣੇ ਇਲਾਜ ਦੇ ਲਈ ਕਰਜ਼ ਲੈਣਾ ਪੈਂਦਾ ਅਤੇ ਸੰਭਾਵਨਾ ਸੀ ਕਿ ਇਹ ਆਪਰੇਸ਼ਨ ਨਾ ਕਰਵਾ ਪਾਉਂਦੀ। ਪ੍ਰਧਾਨ ਮੰਤਰੀ ਇਸ ਗੱਲ ਤੋਂ ਖੁਸ਼ ਹੋਏ ਕਿ ਮਾਤਾਵਾਂ ਅਤੇ ਭੈਣਾਂ ਇਸ ਯੋਜਨਾ ਦਾ ਲਾਭ ਉਠਾ ਰਹੀਆਂ ਹਨ।

ਸਭਾ ਨੂੰ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਜਨਤਕ ਸਿਹਤ ਬਾਰੇ ਇਤਨਾ ਵੱਡਾ ਆਯੋਜਨ ਧਨਤੇਰਸ ਅਤੇ ਦਿਵਾਲੀ ਤੋਂ ਠੀਕ ਪਹਿਲਾਂ ਹੋ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਇੱਕ ਸੰਯੋਗ ਦੱਸਿਆ ਕਿ ਧਨਤੇਰਸ ਨਿਕਟ ਹੈ ਅਤੇ ਇਸ ਅਵਸਰ ’ਤੇ ਭਗਵਾਨ ਧੰਨਤਰੀ ਦੀ ਪੂਜਾ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਆਯੁਰਵੈਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਸ਼ਾਸਤਰਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ “ਆਰੋਗਯ ਪਰਮ ਭਾਗਯਮ” (“Arogyam Paramam Bhagyaam”) ਮੰਤਰ ਦਾ ਜਾਪ ਕੀਤਾ ਅਤੇ ਪ੍ਰਸੰਨਤਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਦੀ ਅਗਵਾਈ ਵਿੱਚ ਗੁਜਰਾਤ ਦੇ ਲੱਖਾਂ ਲੋਕਾਂ ਨੂੰ ਆਰੋਗਯ ਧਨ ਦੇਣ ਦੇ ਲਈ ਇੰਨ੍ਹੇ ਵੱਡੇ ਪੈਮਾਨੇ ’ਤੇ ਆਯੋਜਨ ਹੋ ਰਿਹਾ ਹੈ।

 ‘ਸਰਵੇ ਸੰਤੁ ਨਿਰਾਮਯ’ (‘Sarve Santu Niramaya’) ਯਾਨੀ ਸਭ ਲੋਕਾਂ ਦੇ ਰੋਗਾਂ ਤੋਂ ਮੁਕਤ ਹੋਣ ਦੀ ਕਾਮਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਯੋਜਨਾ ਦਾ ਉਦੇਸ਼ ਸਭ ਦੇ ਲਈ ਸਿਹਤਮੰਦ ਹੈ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਲੋਕਾਂ ਨੂੰ 50 ਲੱਖ ਕਾਰਡ ਵੰਡਣ ਦੇ ਅਭਿਯਾਨ ਦੀ ਵਿਆਪਕਤਾ ਦੀ ਸਰਾਹਨਾ ਕੀਤੀ। ਇਹ ਗੁਜਰਾਤ ਸਰਕਾਰ ਦੀ ਸੰਵੇਦਨਸ਼ੀਲਤਾ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਿਹਤ ਬੀਮਾ ਬਾਰੇ ਸੁਣਦੇ ਆ ਰਹੇ ਹਾਂ ਲੇਕਿਨ ਭਾਰਤ ਇਸ ਤੋਂ ਅੱਗੇ ਵਧ ਕੇ, ਬਿਹਤਰ ਸਿਹਤ ਦਾ ਭਰੋਸਾ ਦੇ ਰਿਹਾ ਹੈ।“

ਪ੍ਰਧਾਨ ਮੰਤਰੀ ਨੇ ਬਦਲੀ ਹੋਈ ਰਾਜਨੀਤਕ ਸੋਚ ਅਤੇ ਕਾਰਜ ਸੱਭਿਆਚਾਰ ’ਤੇ ਵੀ ਚਾਨਣਾ ਪਾਇਆ। ਪਹਿਲਾਂ ਦੀਆਂ ਸਰਕਾਰਾਂ ਵਿੱਚ ਆਮ ਆਦਮੀ ਦੇ ਹਿਤ ਦੀਆਂ ਯੋਜਨਾਵਾਂ ਮਹਿਜ ਰਸਮੀ ਬਣ ਕੇ ਰਹਿ ਗਈਆਂ ਸਨ। ਇਨ੍ਹਾਂ ਯੋਜਨਾਵਾਂ ’ਤੇ ਜੋ ਪੈਸਾ ਖਰਚ ਕੀਤਾ ਗਿਆ ਉਹ ਇੱਕ ਖਾਸ ਖੇਤਰ ਅਤੇ ਰਾਜਨੀਤਕ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ। ਉਨ੍ਹਾਂ ਨੇ ਕਿਹਾ, ”ਇਸ ਸਥਿਤੀ ਨੂੰ ਬਦਲਣਾ ਜ਼ਰੂਰੀ ਸੀ ਅਤੇ ਅਸੀਂ ਇਸ ਬਦਲਾਅ ਦਾ ਬੀੜਾ ਉਠਾਇਆ। ਅੱਜ ਜਦੋਂ ਯੋਜਨਾ ਬਣਾਈ ਜਾਂਦੀ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਆਮ ਨਾਗਰਿਕਾਂ ਦੀ ਸਥਿਤੀ ਦਾ ਅਧਿਐਨ ਕਰਦੇ ਹਾਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਅਧਿਐਨ ਕਰਦੇ ਹਾਂ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ “ਸਾਡੀਆਂ ਅੱਜ ਦੀਆਂ ਯੋਜਨਾਵਾਂ ਸਿੱਧੇ ਆਮ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ”

ਪ੍ਰਧਾਨ ਮਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ, “ਜਦੋਂ ਦੇਸ਼ ਦੇ ਨਾਗਰਿਕ ਸਸ਼ਕਤ ਹੁੰਦੇ ਹਨ, ਤਾਂ ਦੇਸ਼ ਸ਼ਕਤੀਸ਼ਾਲੀ ਬਣਦਾ ਹੈ। ਇਸ ਲਈ ਅਸੀਂ ਆਮ ਨਾਗਰਿਕ , ਖਾਸ ਤੌਰ ’ਤੇ ਦੇਸ਼ ਦੀਆਂ ਮਹਿਲਾਵਾਂ ਨੂੰ ਸ਼ਸਕਤ ਬਣਾਉਣ ’ਤੇ ਧਿਆਨ ਕੇਦ੍ਰਿਤ ਕੀਤਾ ਹੈ।“ ਉਨ੍ਹਾਂ ਨੇ ਇਸ ਦ੍ਰਿਸ਼ਟੀਕੋਣ ਦੀ ਉਦਾਹਰਨ ਦੇ ਰੂਪ ਵਿੱਚ ਮੁਫ਼ਤ ਗੈਸ ਕਨੈਕਸ਼ਨ, ਪੱਕੇ ਘਰ, ਪਖਾਨੇ, ਮੁਫ਼ਤ ਰਾਸ਼ਨ ਅਤੇ ਨਲ ਦੁਆਰ ਪੇਯ ਜਲ ਸਪਲਾਈ ਦੀ ਸੁਵਿਧਾ ਨੂੰ ਗਿਣਾਨਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ ਭਰ ਵਿੱਚ ਹੁਣ ਤੱਕ ਕਰੀਬ 4 ਕਰੋੜ ਗ਼ਰੀਬ ਮਰੀਜ਼ ਇਸ ਯੋਜਨਾ ਦੇ ਤਹਿਤ ਆਰੋਗਯ ਦਾ ਲਾਭ ਉਠਾ ਚੁੱਕੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿੱਚ ਕਰੀਬ 50 ਲੱਖ ਗ਼ਰੀਬ ਮਰੀਜ਼ ਗੁਜਰਾਤ ਦੇ ਹਨ। ਆਪਣੀ ਸਰਕਾਰ ਦੇ ਸੰਕਲਪ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਲਾਭਾਰਥੀਆਂ ਦੇ ਇਲਾਜ ਦੇ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ। ਇਹ ਦੇਖਦੇ ਹੋਏ ਕਿ ਇਸ ਯੋਜਨਾ ਦੇ ਬਾਹਰ ਇਲਾਜ ਕਰਾਉਣ ਦੇ ਲਈ ਲਾਭਾਰਥੀਆਂ ਦੀ ਜੇਬ ਤੋਂ ਪੈਸਾ ਖਰਚ ਕੀਤਾ ਜਾਂਦਾ, ਪ੍ਰਧਾਨ ਮੰਤਰੀ ਨੇ ਸੰਤੋਸ਼ ਵਿਅਕਤ ਕੀਤਾ ਕਿ ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਵਿੱਚੋਂ ਅੱਧੀਆਂ ਮੇਰੀਆਂ ਮਾਵਾਂ ਅਤੇ ਭੈਣਾਂ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮਾਤਾਵਾਂ ਅਤੇ ਭੈਣਾਂ ਪਰਿਵਾਰ ਦੇ ਹਿਤ ਵਿੱਚ ਆਪਣੀਆਂ ਬਿਮਾਰੀਆਂ ਨੂੰ ਛੁਪਾਉਂਦੀਆਂ ਸਨ ਅਤੇ ਪੀੜਤ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਨੇ ਉਸ ਕਰਜ਼ ਤੋਂ ਡਰ ਲਗਦਾ ਸੀ ਜੋ ਇਲਾਜ ’ਤੇ ਅਧਿਕ ਖਰਚ ਦੇ ਕਾਰਨ ਲੈਣਾ ਪੈਂਦਾ। ਉਨ੍ਹਾਂ ਨੇ ਕਿਹਾ, “ਆਯੁਸ਼ਮਾਨ ਭਾਰਤ ਯੋਜਨਾ ਦੇ ਗ਼ਰੀਬ ਮਾਤਾਵਾਂ ਅਤੇ ਭੈਣਾਂ ਨੂੰ ਵੀ ਇਸ ਸਮੱਸਿਆ ਤੋਂ ਮੁਕਤ ਕੀਤਾ ਹੈ। ਇਹ ਇੱਕ ਐਸਾ ਏਟੀਐੱਮ ਕਾਰਡ ਹੈ ਜੋ ਹਰ ਸਾਲ ਲਾਭ ਦਿੰਦਾ ਰਹੇਗਾ।” ਉਨ੍ਹਾਂ ਨੇ ਇਸ ਲਾਭ ਬਾਰੇ ਵਿਸਤਾਰ ਵਿੱਚ ਦੱਸਿਆ ਕਿ ਅਗਰ ਕੋਈ ਵਿਅਕਤੀ 30-40 ਸਾਲ ਤੱਕ ਜੀਵਿਤ ਰਹੇਗਾ ਤਾਂ ਉਸ ਅਵਧੀ ਵਿੱਚ 1.5-2 ਕਰੋੜ ਰੁਪਏ ਦੇ ਇਲਾਜ ਦੀ ਗਾਰੰਟੀ ਹੋਵੇਗੀ। ਉਨ੍ਹਾਂ ਨੇ ਕਿਹਾ, “ਆਯੁਸ਼ਮਾਨ ਕਾਰਡ ਤੁਹਾਡਾ ਸੱਚਾ ਦੋਸਤ ਹੋਵੇਗਾ, ਸਭ ਤੋਂ ਵੱਡਾ ਸੰਕਟਮੋਚਨ ਹੋਵੇਗਾ।”

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਚਿਰੰਜੀਵੀ, ਬਾਲਭੋਗ ਅਤੇ ਖਿਲਖਿਲਾਹਟ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਅਮ੍ਰਤਮ ਕਈ ਸਾਲ ਪਹਿਲਾਂ ਗੁਜਰਾਤ ਵਿੱਚ ਸ਼ੁਰੂ ਕੀਤਾ ਗਿਆ ਸੀ। ਪੀਐੱਮਜੇਏਵਾਈ-ਐੱਮਏ ਦੀ ਸ਼ੁਰੂਆਤ ਨਾਲ ਗੁਜਰਾਤ ਦੇ ਲੋਕ ਗੁਜਰਾਤ ਦੇ ਬਾਹਰ ਵੀ ਮੁਫ਼ਤ ਇਲਾਜ ਦਾ ਲਾਭ ਉਠਾ ਸਕਣਗੇ।

ਪਿਛੋਕੜ

ਗੁਜਰਾਤ ਦੇ ਤੱਤਕਾਲੀਨ ਮੁੱਖ ਮੰਤਰੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਗ਼ਰੀਬ ਨਾਗਰਿਕਾਂ ਨੂੰ ਮੈਡੀਕਲ ਇਲਾਜ ਅਤੇ ਬਿਮਾਰੀ ਦੇ ਭਰੀ ਖਰਚੇ ਚੋਂ ਬਚਾਉਣ ਦੇ ਲਈ 2012 ਵਿੱਚ ‘ਮੁੱਖਮੰਤਰੀ ਅਮ੍ਰਤਸ (ਐੱਮਏ)’ ਯੋਜਨਾ ਦੀ ਸ਼ੁਰੂ ਕੀਤੀ ਸੀ। ਸਾਲ 2014 ਵਿੱਚ, 4 ਲੱਖ ਰੁਪਏ ਦੀ ਸਲਾਨਾ ਆਮਦਨ ਸੀਮਾ ਵਾਲੇ ਪਰਿਵਾਰਾਂ ਨੂੰ ਕਵਰ ਕਰਨ ਦੇ ਲਈ ‘ਐੱਮਏ’ ਯੋਜਨਾ ਦਾ ਵਿਸਤਾਰ ਕੀਤਾ ਗਿਆ ਸੀ। ਇਸ ਯੋਜਨਾ ਨੂੰ ਅੱਗੇ ਗਈ ਹੋਰ ਸਮੂਹਾਂ ਵਿੱਚ ਵੀ ਵਿਸਤਾਰਿਤ ਕੀਤਾ ਗਿਆ ਅਤੇ ਬਾਅਦ ਵਿੱਚ ਮੁੱਖ ਮੰਤਰੀ ਅਮ੍ਰਤਮ ਵਾਤਸਲਯ (ਐੱਮਏਵੀ) ਯੋਜਨਾ ਦੇ ਰੂਪ ਵਿੱਚ ਫਿਰ ਬ੍ਰਾਂਡਿਡ ਕੀਤਾ ਗਿਆ।

ਇਸ ਯੋਜਨਾ ਦੀ ਸਫ਼ਲਤਾ ਦੇ ਅਨੁਭਵ ਤੋਂ ਆਕਰਸ਼ਿਤ ਹੋ ਕੇ, ਪ੍ਰਧਾਨ ਮੰਤਰੀ ਨੰ 2018 ਆਯੁਸ਼ਮਾਨ ਭਾਰਤ ਪ੍ਰਧਾਨਮੰਤਰੀ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੀ ਸ਼ੁਰੂਆਤ ਕੀਤੀ। ਇਹ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ। ਇਸ ਦੇ ਤਹਿਤ ਪਰਿਵਾਰ ਦੇ ਆਕਾਰ ਅਤੇ ਉਮਰ ’ਤੇ ਕਿਸੇ ਸੀਮਾ ਦੇ ਬਿਨਾ ਪ੍ਰਾਇਮਰੀਸੈਕੰਡਰੀ ਅਤੇ ਤੀਸਰੀ ਦੇਖਭਾਲ ਹਸਪਤਾਲ ਵਿੱਚ ਭਰਤੀ ਕੀਤੇ ਗਏ  ਲੋਕਾਂ ਦੀ ਪ੍ਰਤੀ ਪਰਿਵਾਰ ਪ੍ਰਤੀਸਾਲ 5 ਲੱਖ ਰੁਪਏ  ਤੱਕ ਦੀ ਕਵਰੇਜ਼ ਪ੍ਰਦਾਨ ਕੀਤੀ ਜਾਂਦੀ ਹੈ। ਏਬੀ-ਪੀਐੱਮਜੇਏਵਾਈ ਦੇ ਸ਼ੁਭਰੰਭ ਦੇ ਨਾਲ, ਗੁਜਰਾਤ ਨੇ 2019 ਵਿੱਚ ਏਬੀ-ਪੀਐੱਮਜੇਏਵਾਈ ਯੋਜਨਾ ਦੇ ਨਾਲ ਪੀਐੱਮਜੇਏਵਾਈ-ਐੱਮਏ ਯੋਜਨਾ ਦੇ ਨਾਲ ਐੱਮਏ/ਐੱਮਏਵੀ ਯੋਜਨਾ ਨੂੰ ਏਕੀਕ੍ਰਿਤ ਕੀਤਾ। ਇਸ ਨਾਲ ਐੱਮਏ/ਐੱਮਵੀ ਅਤੇ ਏਬੀ-ਪੀਐੱਮਜੇਏਵਾਈ ਦੇ ਲਾਭਾਰਥੀ ਸਹਿ-ਬ੍ਰਾਂਡਿਡ  ਪੀਐੱਮਜੇਏਵਾਈ-ਐੱਮਏ ਕਾਰਡ ਦੇ ਲਈ ਯੋਗ ਬਣ ਗਏ।

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਇਨ੍ਹਾਂ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕੀਤੀ, ਜਿਸ ਦੇ ਬਾਅਦ ਲਾਭਾਰਥੀਆਂ ਦੇ ਈ-ਕੇਵਾਈਸੀ ਕਰਨ ਦੇ ਬਾਅਦ ਰਾਸ਼ਟਰੀ ਸਿਹਤ ਅਥਾਰਿਟੀ ਦੀਆਂ ਪੈਨਲ ਵਾਲੀਆਂ ਏਜੰਸੀਆਂ ਦੁਆਰਾ ਪੂਰੇ ਗੁਜਰਾਤ ਵਿੱਚ ਸਭ ਲਾਭਾਰਥੀਆਂ ਨੂੰ 50 ਲੱਖ ਰੰਗੀਨ ਆਯੁਸ਼ਮਾਨ ਕਾਰਡ ਵੰਡੇ ਗਏ।

PMJAY-MA Yojana Ayushman cards will ensure top quality and affordable medical care. https://t.co/Ak5bFjm57T

— Narendra Modi (@narendramodi) October 17, 2022

 

*****

ਡੀਐੱਸ/ਟੀਐੱਸ