Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਰੇਡੀਓ ਦਿਵਸ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਰੇਡੀਓ ਦਿਵਸ ਦੇ ਅਵਸਰ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸਾਰਿਆਂ ਨੂੰ ਇਸ ਮਹੀਨੇ 23 ਤਾਰੀਖ਼ ਨੂੰ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝਾ ਕਰਨ ਦੇ ਲਈ ਸੱਦਾ ਦਿੱਤਾ।

ਐਕਸ (X) ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:

“ ਵਿਸ਼ਵ ਰੇਡੀਓ ਦਿਵਸ ਦੀਆਂ ਸ਼ੁਭਕਾਮਨਾਵਾਂ!

ਰੇਡੀਓ ਕਈ ਲੋਕਾਂ ਲਈ ਲਾਈਫ ਲਾਇਨ ਰਹੀ ਹੈ। ਸਮਾਚਾਰ ਅਤੇ ਸੱਭਿਆਚਾਰ ਤੋਂ ਲੈ ਕੇ ਸੰਗੀਤ ਅਤੇ ਸਟੋਰੀਟੈਲਿੰਗ ਤੱਕ ਦਾ ਇਹ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ, ਜੋ ਰਚਨਾਤਮਕਤਾ ਦਾ ਜਸ਼ਨ ਮਨਾਉਂਦਾ ਹੈ।

ਮੈਂ ਰੇਡੀਓ ਦੀ ਦੁਨੀਆ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਹੀਨੇ ਦੀ 23 ਤਾਰੀਖ ਨੂੰ ਹੋਣ ਵਾਲੇ #ਮਨਕੀਬਾਤ (#MannKiBaat) ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝਾ ਕਰਨ ਦੇ ਲਈ ਵੀ ਸੱਦਾ ਦਿੰਦਾ ਹਾਂ।

https://www.mygov.in/group-issue/inviting-ideas-mann-ki-baat-prime-minister-narendra-modi-23rd-february-2025

***

ਐੱਮਜੇਪੀਐੱਸ/ਐੱਸਆਰ