Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ, 2023 ਵਿੱਚ 11 ਮੈਡਲ ਜਿੱਤਣ ‘ਤੇ ਭਾਰਤ ਦੇ ਜੂਨੀਅਰ ਅਤੇ ਕੈਡੇਟ ਤੀਰਅੰਦਾਜ਼ਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ, 2023 ਵਿੱਚ 11 ਮੈਡਲ ਜਿੱਤਣ ‘ਤੇ ਭਾਰਤ ਦੇ ਜੂਨੀਅਰ ਅਤੇ ਕੈਡੇਟ ਤੀਰਅੰਦਾਜ਼ਾਂ ਨੂੰ ਵਧਾਈਆਂ ਦਿੱਤੀਆਂ ਹਨ।

ਕੇਂਦਰੀ ਯੂਥ ਮਾਮਲਿਆਂ ਅਤੇ ਖੇਡ ਮੰਤਰੀਸ਼੍ਰੀ ਅਨੁਰਾਗ ਸਿੰਘ ਠਾਕੁਰ ਦੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 ‘‘ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪਨਸ਼ਿਪ, 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਡੇ ਤੀਰਅੰਦਾਜ਼ਾਂ ‘ਤੇ ਮਾਣ ਹੈ। ਉਨ੍ਹਾਂ ਦੀਆਂ ਉਪਲਬਧੀਆਂ, ਭਾਰਤ ਵਿੱਚ ਤੀਰਅੰਦਾਜ਼ੀ ਦੇ ਭਵਿੱਖ ਲਈ ਸ਼ੁਭ ਸੰਕੇਤ ਹਨ ਅਤੇ ਕਈ ਉੱਭਰਦੇ ਹੋਏ ਤੀਰਅੰਦਾਜ਼ਾਂ ਨੂੰ ਪ੍ਰੇਰਿਤ ਕਰਨਗੀਆਂ।’’

 

  

***

ਡੀਐੱਸ/ਟੀਐੱਸ