Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ’ਤੇ ਕੌਸ਼ਲ ਦੀਕਸ਼ਾਂਤ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ’ਤੇ ਕੌਸ਼ਲ ਦੀਕਸ਼ਾਂਤ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੀ ਵਾਰ ਕੌਸ਼ਲ ਦੀਕਸ਼ਾਂਤ ਸਮਾਰੋਹ ਵਿਖੇ ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈ) ਦੇ ਵਿਦਿਆਰਥੀਆਂ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ ਲਗਭਗ 40 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਿਵੇਂ-ਜਿਵੇਂ ਭਾਰਤ 21ਵੀਂ ਸਦੀ ਵਿੱਚ ਅੱਗੇ ਵੱਧ ਰਿਹਾ ਹੈਅੱਜ ਉਦਯੋਗਿਕ ਸਿਖਲਾਈ ਸੰਸਥਾਨ ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਕੌਸ਼ਲ ਦੀਕਸ਼ਾਂਤ ਸਮਾਰੋਹ ਮੌਕੇ ਇਤਿਹਾਸ ਰਚਿਆ ਗਿਆ ਹੈਜਦੋਂ ਕਿ 40 ਲੱਖ ਤੋਂ ਵੱਧ ਵਿਦਿਆਰਥੀ ਸਾਡੇ ਨਾਲ ਵਰਚੁਅਲੀ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਵਿਦਿਆਰਥੀ ਆਪਣੇ ਕੌਸ਼ਲ ਨਾਲ ਭਗਵਾਨ ਵਿਸ਼ਵਕਰਮਾ ਦੀ ਜਨਮ ਜਯੰਤੀ ’ਤੇ ਇਨੋਵੇਸ਼ਨ ਦੇ ਮਾਰਗ ’ਤੇ ਆਪਣਾ ਪਹਿਲਾ ਕਦਮ ਅੱਗੇ ਵਧਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੀ ਸ਼ੁਰੂਆਤ ਜਿੰਨੀ ਸੁਹਾਵਣੀ ਹੈਕੱਲ੍ਹ ਦੀ ਤੁਹਾਡੀ ਯਾਤਰਾ ਵੀ ਵਧੇਰੇ ਰਚਨਾਤਮਕ ਹੋਵੇਗੀ।”

ਵਿਸ਼ਵਕਰਮਾ ਜਯੰਤੀ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਅਤੇ ਕੌਸ਼ਲ ਦੀ ਪਵਿੱਤਰਤਾ ਦਾ ਤਿਉਹਾਰ ਹੈ। ਭਗਵਾਨ ਦੀ ਮੂਰਤੀ ਬਣਾਉਣ ਵਾਲੇ ਇੱਕ ਮੂਰਤੀਕਾਰ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਸ਼ਵਕਰਮਾ ਜਯੰਤੀ ਦੇ ਸ਼ੁਭ ਮੌਕੇ ’ਤੇ ਵਿਦਿਆਰਥੀਆਂ ਦੇ ਕੌਸ਼ਲ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਮਾਨਤਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਿਸ਼ਵਕਰਮਾ ਜਯੰਤੀ ਹਰ ਉਸ ਵਿਅਕਤੀ ਦਾ ਸਨਮਾਨ ਹੈ ਜੋ ਸਹੀ ਅਰਥਾਂ ਵਿੱਚ ਸਖ਼ਤ ਮਿਹਨਤ ਕਰਦਾ ਹੈਇਹ ਕਿਰਤ ਦਾ ਦਿਨ ਹੈ”ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਾਰਤ ਵਿੱਚਅਸੀਂ ਹਮੇਸ਼ਾ ਮਜ਼ਦੂਰ ਦੇ ਕੌਸ਼ਲ ਵਿੱਚ ਰੱਬ ਦਾ ਚਿੱਤਰ ਦੇਖਿਆ ਹੈਉਹ ਵਿਸ਼ਵਕਰਮਾ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ” ਸ਼੍ਰੀ ਮੋਦੀ ਨੇ ਵਿਸਤਾਰ ਨਾਲ ਕਿਹਾ ਕਿ ਉਨ੍ਹਾਂ ਕੋਲ ਜੋ ਕੌਸ਼ਲ ਹੈਉਸ ਵਿੱਚ ਕਿਤੇ ਨਾ ਕਿਤੇ ਰੱਬ ਦਾ ਹਿੱਸਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਮਝਦਾ ਹਾਂ ਕਿ ਇਹ ਸਮਾਗਮ ‘ਕੌਸ਼ਲਾਂਜਲੀ’ ਵਾਂਗ ਭਗਵਾਨ ਵਿਸ਼ਵਕਰਮਾ ਨੂੰ ਇੱਕ ਭਾਵਨਾਤਮਕ ਸ਼ਰਧਾਂਜਲੀ ਹੈ।”

ਪਿਛਲੇ ਅੱਠ ਸਾਲਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਭਗਵਾਨ ਵਿਸ਼ਵਕਰਮਾ ਦੀ ਪ੍ਰੇਰਨਾ ਨਾਲ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਭਾਰਤ ਕੌਸ਼ਲ ਵਿਕਾਸ ’ਤੇ ਜ਼ੋਰ ਦੇ ਕੇ ‘ਸ਼੍ਰੇਮੇਵ ਜਯਤੇ’ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ“ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਲਈਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਦੇ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ-ਨਾਲ ਕੌਸ਼ਲ ਵਿੱਚ ਵੀ ਬਰਾਬਰ ਨਿਪੁੰਨ ਹੋਣਾ ਚਾਹੀਦਾ ਹੈ।” ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਦੇ ਕੌਸ਼ਲ ਵਿਕਾਸ ਅਤੇ ਨਵੀਆਂ ਸੰਸਥਾਵਾਂ ਦੀ ਸਿਰਜਣਾ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ। “ਸਾਡੇ ਦੇਸ਼ ਵਿੱਚ ਪਹਿਲੀ ਆਈਟੀਆਈ ਦੀ ਸਥਾਪਨਾ 1950 ਵਿੱਚ ਹੋਈ ਸੀ। ਅਗਲੇ ਸੱਤ ਦਹਾਕਿਆਂ ਵਿੱਚ, 10 ਹਜ਼ਾਰ ਆਈਟੀਆਈ ਬਣਾਈਆਂ ਗਈਆਂ ਹਨ। ਪਰ ਸਾਡੀ ਸਰਕਾਰ ਦੇ 8 ਸਾਲਾਂ ਵਿੱਚ ਦੇਸ਼ ਵਿੱਚ ਲਗਭਗ 5 ਹਜ਼ਾਰ ਨਵੀਆਂ ਆਈਟੀਆਈ ਸਥਾਪਿਤ ਕੀਤੀਆਂ ਗਈਆਂ ਹਨ। ਪਿਛਲੇ 8 ਸਾਲਾਂ ਵਿੱਚ ਆਈਟੀਆਈ ਵਿੱਚ 4 ਲੱਖ ਤੋਂ ਵੱਧ ਨਵੀਆਂ ਸੀਟਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ, ਪ੍ਰਧਾਨ ਮੰਤਰੀ ਨੇ ਅੱਗੇ ਕਿਹਾ।

ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਆਈਟੀਆਈ ਤੋਂ ਇਲਾਵਾ ਰਾਸ਼ਟਰੀ ਕੌਸ਼ਲ ਸਿਖਲਾਈ ਸੰਸਥਾਨਭਾਰਤੀ ਕੌਸ਼ਲ ਸੰਸਥਾਨਅਤੇ ਹਜ਼ਾਰਾਂ ਕੌਸ਼ਲ ਵਿਕਾਸ ਕੇਂਦਰ ਵੀ ਦੇਸ਼ ਭਰ ਵਿੱਚ ਖੋਲ੍ਹੇ ਗਏ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਕੂਲ ਪੱਧਰ ’ਤੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 5000 ਤੋਂ ਵੱਧ ਕੌਸ਼ਲ ਕੇਂਦਰ ਖੋਲ੍ਹਣ ਜਾ ਰਹੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਤੋਂ ਬਾਅਦਤਜ਼ਰਬੇ ਅਧਾਰਿਤ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਕੂਲਾਂ ਵਿੱਚ ਕੌਸ਼ਲ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਉਦੋਂ ਖੁਸ਼ੀ ਪ੍ਰਗਟਾਈ ਜਦੋਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 10ਵੀਂ ਪਾਸ ਕਰਨ ਤੋਂ ਬਾਅਦ ਆਈਟੀਆਈ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਨੈਸ਼ਨਲ ਓਪਨ ਸਕੂਲ ਰਾਹੀਂ 12ਵੀਂ ਜਮਾਤ ਦਾ ਕਲੀਅਰਿੰਗ ਸਰਟੀਫਿਕੇਟ ਅਸਾਨੀ ਨਾਲ ਮਿਲ ਜਾਵੇਗਾ। “ਇਹ ਤੁਹਾਨੂੰ ਅਗਲੇਰੀ ਪੜ੍ਹਾਈ ਵਿੱਚ ਵਧੇਰੇ ਅਰਾਮਦਾਇਕ ਬਣਾਵੇਗਾ”ਸ਼੍ਰੀ ਮੋਦੀ ਨੇ ਅੱਗੇ ਕਿਹਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਈਟੀਆਈ ਤੋਂ ਤਕਨੀਕੀ ਸਿਖਲਾਈ ਲੈਣ ਵਾਲੇ ਨੌਜਵਾਨਾਂ ਦੀ ਫ਼ੌਜ ਵਿੱਚ ਭਰਤੀ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।

ਚੌਥੀ ਉਦਯੋਗਿਕ ਕ੍ਰਾਂਤੀ‘ਇੰਡਸਟ੍ਰੀ 4.0’ਦੇ ਯੁਗ ਬਾਰੇ ਗੱਲ ਕਰਦੇ ਹੋਏਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੀ ਸਫ਼ਲਤਾ ਵਿੱਚ ਉਦਯੋਗਿਕ ਸਿਖਲਾਈ ਸੰਸਥਾਵਾਂ ਦੀ ਵੱਡੀ ਭੂਮਿਕਾ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਨੌਕਰੀਆਂ ਦਾ ਰੂਪ ਬਦਲਦਾ ਰਹਿੰਦਾ ਹੈਇਸ ਲਈ ਸਰਕਾਰ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਸਾਡੀਆਂ ਆਈਟੀਆਈ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਹਰ ਆਧੁਨਿਕ ਕੋਰਸ ਦੀ ਸੁਵਿਧਾ ਮਿਲਣੀ ਚਾਹੀਦੀ ਹੈ। ਕੋਰਸਾਂ ਦੀ ਉਪਲਬਧਤਾ ਬਾਰੇ ਵਿਸਤਾਰ ਵਿੱਚ ਦੱਸਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਆਈਟੀਆਈ ਵਿੱਚ ਕੋਡਿੰਗਏਆਈਰੋਬੋਟਿਕਸ, 3ਡੀ ਪ੍ਰਿੰਟਿੰਗਡ੍ਰੋਨ ਟੈਕਨੋਲੋਜੀ ਅਤੇ ਟੈਲੀਮੈਡੀਸਨ ਨਾਲ ਸਬੰਧਿਤ ਬਹੁਤ ਸਾਰੇ ਕੋਰਸ ਸ਼ੁਰੂ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਜਿਵੇਂ ਕਿ ਭਾਰਤ ਅਖੁੱਟ ਊਰਜਾਸੂਰਜੀ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਅਗਵਾਈ ਕਰ ਰਿਹਾ ਹੈਸਾਡੇ ਬਹੁਤ ਸਾਰੇ ਆਈਟੀਆਈ ਵਿੱਚ ਅਜਿਹੇ ਖੇਤਰਾਂ ਨਾਲ ਸਬੰਧਿਤ ਕੋਰਸ ਸ਼ੁਰੂ ਕੀਤੇ ਗਏ ਹਨ। “ਤੁਹਾਡੇ ਜਿਹੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨਾ ਅਸਾਨ ਹੋ ਜਾਵੇਗਾ”ਉਨ੍ਹਾਂ ਨੇ ਕਿਹਾ।

ਹਰ ਪਿੰਡ ਨੂੰ ਔਪਟੀਕਲ ਫਾਈਬਰ ਪ੍ਰਦਾਨ ਕਰਨ ਅਤੇ ਲੱਖਾਂ ਕੌਮਨ ਸਰਵਿਸ ਸੈਂਟਰ ਖੋਲ੍ਹਣ ਦੇ ਹਾਲ ਹੀ ਦੇ ਵਿਕਾਸ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਵਿੱਚ ਟੈਕਨੋਲੋਜੀ ਦਾ ਵਿਸਤਾਰ ਹੋ ਰਿਹਾ ਹੈਉਸੇ ਤਰ੍ਹਾਂ ਨੌਕਰੀਆਂ ਦੇ ਮੌਕੇ ਵੀ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਈਟੀਆਈ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਰਹੇ ਹਨ। “ਪਿੰਡ ਵਿੱਚ ਮੋਬਾਈਲ ਮੁਰੰਮਤ ਦਾ ਕੰਮ ਹੋਵੇ ਜਾਂ ਖੇਤੀਬਾੜੀ ਵਿੱਚ ਨਵੀਂ ਤਕਨੀਕ ਨਾਲ ਸਬੰਧਿਤ ਕੰਮ ਹੋਵੇਖਾਦ ਦਾ ਛਿੜਕਾਅ ਹੋਵੇ ਜਾਂ ਡ੍ਰੋਨ ਦੀ ਮਦਦ ਨਾਲ ਦਵਾਈ ਦੀ ਸਪਲਾਈ ਹੋਵੇਗ੍ਰਾਮੀਣ ਅਰਥਵਿਵਸਥਾ ਵਿੱਚ ਅਜਿਹੀਆਂ ਕਈ ਨਵੀਆਂ ਨੌਕਰੀਆਂ ਸ਼ਾਮਲ ਹੋ ਰਹੀਆਂ ਹਨ”ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ“ਇਸ ਵਿੱਚ ਆਈਟੀਆਈ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈਸਾਡੇ ਨੌਜਵਾਨਾਂ ਨੂੰ ਇਨ੍ਹਾਂ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।” ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਵੀ ਇਸੇ ਨਜ਼ਰੀਏ ਨੂੰ ਧਿਆਨ ਵਿੱਚ ਰੱਖਦੇ ਹੋਏ ਆਈਟੀਆਈ ਨੂੰ ਅੱਪਗ੍ਰੇਡ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕੌਸ਼ਲ ਵਿਕਾਸ ਦੇ ਨਾਲ-ਨਾਲ ਨੌਜਵਾਨਾਂ ਲਈ ਨਰਮ ਕੌਸ਼ਲ ਦਾ ਹੋਣਾ ਵੀ ਬਰਾਬਰ ਮਹੱਤਵਪੂਰਨ ਹੈ। ਉਦਾਹਰਣ ਦਿੰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਕੋਰਸ ਦੇ ਹਿੱਸੇ ਵਜੋਂ ਕਾਰੋਬਾਰੀ ਯੋਜਨਾ ਬਣਾਉਣਾਬੈਂਕ ਤੋਂ ਕਰਜ਼ਾ ਲੈਣ ਦੀਆਂ ਯੋਜਨਾਵਾਂਲੋੜੀਂਦੇ ਫਾਰਮ ਭਰਨਾ ਅਤੇ ਨਵੀਂ ਕੰਪਨੀ ਰਜਿਸਟਰ ਕਰਨ ਜਿਹੇ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, “ਸਰਕਾਰ ਦੇ ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜਭਾਰਤ ਦੇ ਪਾਸ ਕੌਸ਼ਲ ਦੀ ਗੁਣਵੱਤਾ ਵੀ ਹੈਅਤੇ ਵਿਵਿਧਤਾ ਵੀ। ਪਿਛਲੇ ਕੁਝ ਸਾਲਾਂ ਵਿੱਚਸਾਡੇ ਆਈਟੀਆਈ ਪਾਸ-ਆਊਟਾਂ ਨੇ ਵਿਸ਼ਵ ਕੌਸ਼ਲ ਪ੍ਰਤੀਯੋਗਤਾਵਾਂ ਵਿੱਚ ਬਹੁਤ ਸਾਰੇ ਵੱਡੇ ਇਨਾਮ ਜਿੱਤੇ ਹਨ।”

ਕੌਸ਼ਲ ਵਿਕਾਸ ’ਤੇ ਵਿਸਤਾਰ ਨਾਲ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਕਿਸੇ ਯੁਵਾ ਦੇ ਪਾਸ ਸਿੱਖਿਆ ਦੇ ਨਾਲ-ਨਾਲ ਕੌਸ਼ਲ ਦੀ ਸ਼ਕਤੀ ਹੁੰਦੀ ਹੈਤਾਂ ਉਸ ਦਾ ਆਤਮਵਿਸ਼ਵਾਸ ਆਪਣੇ ਆਪ ਵੱਧਦਾ ਹੈ। ਜਦੋਂ ਯੁਵਾ ਕੌਸ਼ਲ ਨਾਲ ਸਸ਼ਕਤ ਹੋ ਕੇ ਬਾਹਰ ਆਉਂਦੇ ਹਨਤਾਂ ਆਪਣਾ ਕੰਮ ਕਿਵੇਂ ਸ਼ੁਰੂ ਕਰਨਾ ਹੈਇਸ ਬਾਰੇ ਇੱਕ ਵਿਚਾਰ ਆਉਂਦਾ ਹੈ, ਉਸ ਨੂੰ ਸਵੈ-ਰੋਜ਼ਗਾਰ ਦੀ ਇਸ ਭਾਵਨਾ ਨੂੰ ਸਮਰਥਨ ਦੇਣ ਲਈ ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾਸਟਾਰਟਅੱਪ ਇੰਡੀਆ ਅਤੇ ਸਟੈਂਡਅੱਪ ਇੰਡੀਆ ਜਿਹੀਆਂ ਯੋਜਨਾਵਾਂ ਦੀ ਸ਼ਕਤੀ ਨੂੰ ਉਜਾਗਰ ਕੀਤਾਜੋ ਬਿਨਾ ਗਰੰਟੀ ਦੇ ਕਰਜ਼ੇ ਪ੍ਰਦਾਨ ਕਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਲਕਸ਼ ਸਾਹਮਣੇ ਹੈਤੁਹਾਨੂੰ ਉਸ ਦਿਸ਼ਾ ਵੱਲ ਵੱਧਣਾ ਪਵੇਗਾ। ਅੱਜ ਦੇਸ਼ ਨੇ ਤੁਹਾਡਾ ਹੱਥ ਫੜਿਆ ਹੈਕੱਲ੍ਹ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ।” ਆਜ਼ਾਦੀ ਕਾ ਅੰਮ੍ਰਿਤ ਕਾਲ ਵੱਲ ਸਾਰਿਆਂ ਦਾ ਧਿਆਨ ਖਿੱਚਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਜੀਵਨ ਦੇ ਅਗਲੇ 25 ਸਾਲ ਭਾਰਤ ਲਈ ਅਗਲੇ 25 ਸਾਲਾਂ ਵਾਂਗ ਮਹੱਤਵਪੂਰਨ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ “ਤੁਸੀਂ ਸਾਰੇ ਮੇਕ ਇਨ ਇੰਡੀਆ ਅਤੇ ਵੋਕਲ ਫੌਰ ਲੋਕਲ ਮੁਹਿੰਮ ਦੇ ਆਗੂ ਹੋ। ਤੁਸੀਂ ਭਾਰਤ ਦੇ ਉਦਯੋਗ ਦੀ ਰੀੜ੍ਹ ਦੀ ਹੱਡੀ ਵਾਂਗ ਹੋ ਅਤੇ ਇਸ ਲਈ ਵਿਕਸਿਤ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਤੁਹਾਡੀ ਵੱਡੀ ਭੂਮਿਕਾ ਹੈ।”

ਵਿਸ਼ਵ ਪੱਧਰ ’ਤੇ ਮੌਕਿਆਂ ਨੂੰ ਉਜਾਗਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਵੱਡੇ ਦੇਸ਼ਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਆਪਣੀ ਗਤੀ ਨੂੰ ਬਰਕਰਾਰ ਰੱਖਣ ਲਈ ਕੌਸ਼ਲਮੰਦ ਕਰਮਚਾਰੀਆਂ ਦੀ ਲੋੜ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਮੌਕੇ ਉਡੀਕ ਰਹੇ ਹਨ। “ਬਦਲਦੀਆਂ ਆਲਮੀ ਪਰਿਸਥਿਤੀਆਂ ਵਿੱਚਭਾਰਤ ਵਿੱਚ ਵਿਸ਼ਵ ਦਾ ਭਰੋਸਾ ਵੀ ਲਗਾਤਾਰ ਵਧ ਰਿਹਾ ਹੈ। ਕੋਰੋਨਾ ਸੰਕਟ ਦੌਰਾਨ ਵੀਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਉਸ ਦਾ ਹੁਨਰਮੰਦ ਕਰਮਚਾਰੀ ਅਤੇ ਯੁਵਾ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਹੱਲ ਪ੍ਰਦਾਨ ਕਰਨ ਦੇ ਸਮਰੱਥ ਹਨ।” ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤੀ ਆਪਣੇ ਕੌਸ਼ਲ ਅਤੇ ਪ੍ਰਤਿਭਾ ਦੇ ਕਾਰਨ ਹਰ ਦੇਸ਼ ਵਿੱਚ ਆਪਣੀ ਪਛਾਣ ਬਣਾ ਰਹੇ ਹਨਭਾਵੇਂ ਉਹ ਸਿਹਤ ਸੇਵਾਵਾਂ ਹੋਣ ਜਾਂ ਹੋਟਲ-ਹਸਪਤਾਲ ਪ੍ਰਬੰਧਨਡਿਜੀਟਲ ਸੋਲਿਉਸ਼ਨ ਜਾਂ ਆਪਦਾ ਪ੍ਰਬੰਧਨ ਦਾ ਖੇਤਰ ਹੋਵੇ

ਆਪਣੇ ਸੰਬੋਧਨ ਦੀ ਸਮਾਪਤੀ ਵਿੱਚਪ੍ਰਧਾਨ ਮੰਤਰੀ ਨੇ ਉਨ੍ਹਾਂ ਹੁਨਰਾਂ ਨੂੰ ਅੱਪਗ੍ਰੇਡ ਕਰਦੇ ਰਹਿਣ ਦੀ ਜ਼ਰੂਰਤ ਨੂੰ ਦੁਹਰਾਇਆ ਜੋ ਉਨ੍ਹਾਂ ਦੇ ਭਵਿੱਖ ਦਾ ਆਧਾਰ ਬਣਨਗੇ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ“ਜਦੋਂ ਕੌਸ਼ਲ ਦੀ ਗੱਲ ਆਉਂਦੀ ਹੈਤਾਂ ਤੁਹਾਡਾ ਮੰਤਰ ‘ਸਕਿੱਲਿੰਗ’‘ਰਿਸਕਿੱਲਿੰਗ’ ਅਤੇ ‘ਅੱਪਸਕਿੱਲਿੰਗ’ਹੋਣਾ ਚਾਹੀਦਾ ਹੈ!” ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਨਵੇਂ ਕੌਸ਼ਲ ਸਿੱਖਣ ਅਤੇ ਆਪਣੇ ਗਿਆਨ ਨੂੰ ਸਾਂਝਾ ਕਰਨ ਦੀ ਅਪੀਲ ਕੀਤੀ। “ਮੈਨੂੰ ਯਕੀਨ ਹੈਤੁਸੀਂ ਇਸ ਰਫ਼ਤਾਰ ਨਾਲ ਅੱਗੇ ਵਧੋਗੇਅਤੇ ਆਪਣੇ ਕੌਸ਼ਲ ਨਾਲਤੁਸੀਂ ਨਵੇਂ ਭਾਰਤ ਦੇ ਬਿਹਤਰ ਭਵਿੱਖ ਨੂੰ ਦਿਸ਼ਾ ਦਿਓਗੇ।”

 

https://twitter.com/narendramodi/status/1571078136456183808

https://twitter.com/PMOIndia/status/1571078567303458817

https://twitter.com/PMOIndia/status/1571078755988410368

https://twitter.com/PMOIndia/status/1571079048411107328

https://twitter.com/PMOIndia/status/1571079772536705026

https://twitter.com/PMOIndia/status/1571080222694572034

https://twitter.com/PMOIndia/status/1571080549627998208

https://twitter.com/PMOIndia/status/1571081299431129089

https://youtu.be/v-E_sW5Z2Eo

 

*****

ਡੀਐੱਸ/ ਟੀਐੱਸ