Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਸੈਰਸਪਾਟਾ ਦਿਵਸ ਮੌਕੇ ਲੋਕਾਂ ਨੂੰ ਭਾਰਤ ਦੀ ਸੁੰਦਰਤਾ ਨਿਹਾਰਨ ਦਾ ਸੱਦਾ ਦਿੱਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੁਨੀਆ ਭਰ ਤੋਂ ਲੋਕਾਂ ਨੂੰ ਭਾਰਤ ਆ ਕੇ ਇਸ ਦੀ ਸੁੰਦਰਤਾ ਨਿਹਾਰਨ ਦਾ ਸੱਦਾ ਦਿੱਤਾ ਹੈ।। ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦਾ ਦੌਰਾ ਕਰਨ ਅਤੇ ਇਸਦੀ ਵਿਭਿੰਨਤਾ ਦਾ ਆਨੰਦ ਮਾਣਨ।

ਪ੍ਰਧਾਨ ਮੰਤਰੀ ਨੇ ਕਿਹਾ, ”ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ ਉੱਤੇ ਮੈਂ ਦੁਨੀਆ ਭਰ ਤੋਂ ਲੋਕਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਭਾਰਤ ਆ ਕੇ ਇਸਦੀ ਸੰਦਰਤਾ ਦੀ ਖੋਜ ਕਰਨ ਅਤੇ ਸਾਡੇ ਲੋਕਾਂ ਦੀ ਮੇਜ਼ਬਾਨੀ ਦਾ ਆਨੰਦ ਮਾਣਨ।

ਮੈਂ ਵਿਸ਼ੇਸ਼ ਤੌਰ ਤੇ ਨੌਜਵਾਨ ਮਿੱਤਰਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਭਾਰਤ ਦਾ ਦੌਰਾ ਕਰਨ ਅਤੇ ਚਹਿਲ ਪਹਿਲ ਵਾਲੇ ਦੇਸ਼ ਦੀ ਵਿਭਿੰਨਤਾ ਨੂੰ ਅੱਖੀਂ ਵੇਖਣ।”

ਪ੍ਰਧਾਨ ਮੰਤਰੀ ਨੇ ਇਕ ਕਤਰਨ ਵੀ ਸਾਂਝੀ ਕੀਤੀ ਜਿਸ ਬਾਰੇ ਉਨ੍ਹਾਂ ਕਿਹਾ ਕਿ ਇਹ ‘ਮਨ ਕੀ ਬਾਤ’ ਦੇ 36ਵੇਂ ਪ੍ਰੋਗਰਾਮ ਵਿਚ ਪਿਛਲੇ ਐਤਵਾਰ ਸਾਂਝੀ ਕੀਤੀ ਗਈ ਸੀ। ਇਹ ਸੈਰ-ਸਪਾਟੇ ਅਤੇ ਇਸ ਦੇ ਲਾਭਾਂ ਬਾਰੇ ਹੈ। https://soundcloud.com/narendramodi/unity-in-diversity-is-indias-speciality

AKT/HS