Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਬਾਇਓਫਿਊਲ ਦਿਵਸ ਦੇ ਸਮਾਰੋਹ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਬਾਇਓਫਿਊਲ ਦਿਵਸ ਦੇ ਸਮਾਰੋਹ ਨੂੰ ਵਿੱਚ ਸੰਬੋਧਨ ਕੀਤਾ । ਉਨ੍ਹਾਂ ਨੇ ਭਿੰਨ-ਭਿੰਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਜਿਸ ਵਿੱਚ ਕਿਸਾਨ, ਵਿਗਿਆਨਕ, ਉੱਦਮੀ, ਵਿਦਿਆਰਥੀ, ਸਰਕਾਰੀ ਅਧਿਕਾਰੀ ਅਤੇ ਵਿਧਾਇਕ ਸ਼ਾਮਲ ਸਨ।

ਉਨ੍ਹਾਂ ਕਿਹਾ ਬਾਇਓਫਿਊਲ 21ਵੀਂ ਸਦੀ ਵਿੱਚ ਭਾਰਤ ਨੂੰ ਨਵੀਂ ਗਤੀ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਇਹ ਫਸਲਾਂ ਤੋਂ ਪ੍ਰਾਪਤ ਬਾਲਣ ਹੀ ਹੈ ਜੋ ਪਿੰਡਾਂ ਅਤੇ ਸ਼ਹਿਰਾਂ, ਦੋਹਾਂ ਦੇ ਲੋਕਾਂ ਦੇ ਜੀਵਨ ਨੂੰ ਬਦਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਪ੍ਰਧਾਨ ਮੰਤਰੀ ਸਨ ਉਸ ਸਮੇਂ ਬਾਇਓਫਿਊਲ ਤੋਂ ਇਥਾਨੋਲ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਹੋਈ ਸੀ। 2014 ਤੋਂ ਬਾਅਦ, ਈਥਾਨੋਲ ਬਲੈਂਡਿੰਗ ਪ੍ਰੋਗਰਾਮ ਲਈ ਰੋਡਮੈਪ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਾਭ ਪਹੁੰਚਾਉਣ ਤੋਂ ਇਲਾਵਾ, ਇਸ ਯੋਜਨਾ ਨੇ ਪਿਛਲੇ ਸਾਲ 4000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਨੂੰ ਬਚਾਉਣ ਵਿੱਚ ਵੀ ਮਦਦ ਕੀਤੀ ਅਤੇ ਇਸ ਅੰਕੜੇ ਨੂੰ ਅਗਲੇ 4 ਸਾਲ ਵਿੱਚ 12,000 ਕਰੋੜ ਰੁਪਏ ਤੱਕ ਲੈ ਕੇ ਜਾਣ ਦਾ ਟੀਚਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਬਾਇਓਮਾਸ ਨੂੰ ਬਾਇਓਫਿਊਲ ਵਿੱਚ ਬਦਲਣ ਦੀ ਯੋਜਨਾ ਲਈ ਵਿਸ਼ੇਸ਼ ਤੌਰ ’ਤੇ ਨਿਵੇਸ਼ ਕਰ ਰਹੀ ਹੈ। ਇਸ ਲਈ 12 ਆਧੁਨਿਕ ਰਿਫਾਇਨਰੀਆਂ ਸਥਾਪਤ ਕਰਨ ਦੀ ਯੋਜਨਾ ਹੈ। ਇਸ ਪ੍ਰਕਿਰਿਆਂ ਵਿੱਚ ਬਹੁਤ ਵੱਡੀ ਗਿਣਤੀ ’ਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਧਨ, ਵਨਧਨ ਅਤੇ ਗੋਬਰਧਨ ਜਿਹੀਆਂ ਯੋਜਨਾਵਾਂ ਗ਼ਰੀਬਾਂ, ਆਦਿਵਾਸੀ ਅਬਾਦੀ ਅਤੇ ਕਿਸਾਨਾਂ ਦੇ ਜੀਵਨ ਨੂੰ ਬਦਲਣ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਾਇਓਫਿਊਲ ਦੇ ਬਦਲਾਅ ਦੀ ਸਮਰੱਥਾ ਸਿਰਫ਼ ਵਿਦਿਆਰਥੀਆਂ, ਅਧਿਆਪਕਾਂ, ਵਿਗਿਆਨੀਆਂ, ਉੱਦਮੀਆਂ ਅਤੇ ਲੋਕਾਂ ਰਾਹੀਂ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਉਥੇ ਮੌਜ਼ੂਦ ਹਰ ਕਿਸੇ ਨੂੰ ਗ੍ਰਾਮੀਣ ਖੇਤਰਾਂ ਤੱਕ ਬਾਇਓਫਿਊਲ ਦੇ ਲਾਭ ਪਹੁੰਚਾਉਣ ਲਈ ਮਦਦ ਕਰਨ ਦੀ ਤਾਕੀਦ ਕੀਤੀ ।

ਪ੍ਰਧਾਨ ਮੰਤਰੀ ਨੇ “ ਬਾਇਓਫਿਊਲ ’ਤੇ ਰਾਸ਼ਟਰੀ ਨੀਤੀ 2018” ’ਤੇ ਕਿਤਾਬਚਾ ਵੀ ਜਾਰੀ ਕੀਤਾ। ਉਨ੍ਹਾਂ ਨੇ “ਪ੍ਰੋਐਕਟਿਵ ਐਂਡ ਰਿਸਪੌਂਸਿਵ ਫੈਸੀਲੀਏਸ਼ਨ, ਬਾਇ ਇੰਟਰੈਕਟਿਵ ਐਂਡ ਵਰਚਿਊਸ ਇਨਵਾਇਰਨਮੈਂਟ ਸਿੰਗਲ ਵਿੰਡੋ ਹੱਬ” (ਪਰਿਵੇਸ਼) ਵੀ ਲਾਂਚ ਕੀਤਾ।

*****

ਏਕੇਟੀ/ਐੱਚਐੱਸ