Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਉਮਿਯਾਧਾਮ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਵਿਸ਼ਵ ਉਮਿਯਾਧਾਮ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਵਿਸ਼ਵ ਉਮਿਯਾਧਾਮ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਵਿਸ਼ਵ ਉਮਿਯਾਧਾਮ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਜਸਪੁਰ ਵਿਖੇ ਵਿਸ਼ਵ ਉਮਿਯਾਧਾਮ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

 

ਇਸ ਮੌਕੇ ਉੱਤੇ ਮੌਜੂਦ ਉਤਸ਼ਾਹੀ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਕੋਈ ਵੀ, ਕਦੇ ਵੀ, ਸਾਡੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਸੰਤਾਂ ਅਤੇ ਪੈਗੰਬਰਾਂ ਦੀ ਭੂਮਿਕਾ ਨੂੰ ਭੁਲਾ ਨਹੀਂ ਸਕਦਾ ਉਨ੍ਹਾਂ ਹੋਰ ਕਿਹਾ, ਉਨ੍ਹਾਂ ਨੇ ਸਾਨੂੰ ਬਹੁਮੁੱਲੇ ਉਪਦੇਸ਼ ਦਿੱਤੇ ਹਨ ਪ੍ਰਧਾਨ ਮੰਤਰੀ ਨੇ ਕਿਹਾ, ਉਨ੍ਹਾਂ ਨੇ ਸਾਨੂੰ ਬੁਰਾਈ ਅਤੇ ਜ਼ੁਲਮ ਨਾਲ ਲੜਨ ਦੀ ਤਾਕਤ ਵੀ ਦਿੱਤੀ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸੰਤਾਂ ਅਤੇ ਪੈਗੰਬਰਾਂ ਨੇ ਸਾਨੂੰ ਸਾਡੇ ਅਤੀਤ ਦਾ ਬਿਹਤਰੀਨ ਸਮਾਉਣ ਦੀ ਸਿੱਖਿਆ ਦਿੱਤੀ ਅਤੇ ਨਾਲ-ਨਾਲ ਅੱਗੇ ਵੱਲ ਦੇਖਦੇ ਰਹਿਣ ਤੇ ਸਮੇਂ ਦੇ ਨਾਲ-ਨਾਲ ਬਦਲਣ ਦੀ ਸਿੱਖਿਆ ਦਿੱਤੀ

 

ਲੋਕਾਂ ਲਈ ਲਾਹੇਵੰਦ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਪੱਧਰ ਉੱਤੇ ਕੋਈ ਕੰਮ ਕਰਨਾ ਕੇਂਦਰ ਸਰਕਾਰ ਨੂੰ ਪ੍ਰਵਾਨ ਨਹੀਂ ਹੈ ਉਨ੍ਹਾਂ ਹੋਰ ਕਿਹਾ, ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾਉਣ ਲਈ ਕੇਂਦਰ ਸਰਕਾਰ ਦਾ ਕੰਮ ਹਮੇਸ਼ਾ ਹੀ ਵੱਡੇ ਪੱਧਰ ਉੱਤੇ ਹੋਵੇਗਾ

 

ਭਾਈਚਾਰੇ ਦੇ ਪੱਧਰ ਉੱਤੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ  ਲਈ ਸਰਬਉੱਤਮ ਗੁਣਵੱਤਾ ਭਰਪੂਰ ਸਿੱਖਿਆ ਉੱਤੇ ਜ਼ੋਰ ਦੇਣਾ ਮਹੱਤਵਪੂਰਨ ਹੈ

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਮਾਂਉਮਿਯਾ (MaaUmiya) ਵਿੱਚ ਭਰੋਸਾ ਰੱਖਦੇ ਹਨ ਉਹ ਕਦੇ ਵੀ ਕੰਨਿਆ ਭਰੂਣ  ਹੱਤਿਆ ਦਾ ਸਮਰਥਨ ਨਹੀਂ ਕਰ ਸਕਦੇ

 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇੱਕ ਅਜਿਹੇ ਸਮਾਜ ਦੀ ਰਚਨਾ ਕਰਨ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਜਿੱਥੇ ਲਿੰਗ ਦੇ ਅਧਾਰ ਉੱਤੇ ਕੋਈ ਭੇਦਭਾਵ ਨਾ ਹੋਵੇ

 

*****

ਏਕੇਟੀ /ਐੱਸਐੱਚ