ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਵਿਵਾਟੈੱਕ (VivaTech) ਦੇ 5ਵੇਂ ਸੰਸਕਰਣ ‘ਚ ਮੁੱਖ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੂੰ ਸਾਲ 2016 ਤੋਂ ਹਰ ਸਾਲ ਪੈਰਿਸ ਵਿੱਚ ਕਰਵਾਏ ਜਾਂਦੇ ਯੂਰੋਪ ਦੇ ਸਭ ਤੋਂ ਵਿਸ਼ਾਲ ਡਿਜੀਟਲ ਤੇ ਸਟਾਰਟ–ਅੱਪ ਈਵੈਂਟਸ ਵਿੱਚੋਂ ਇੱਕ ਵਿਵਾਟੈੱਕ (VivaTech) 2021 ‘ਚ ਮੁੱਖ ਭਾਸ਼ਣ ਦੇਣ ਲਈ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਅਨੇਕ ਵਿਸ਼ਿਆਂ ਉੱਤੇ ਬਹੁਤ ਨੇੜੇ ਰਹਿ ਕੇ ਕੰਮ ਕਰਦੇ ਰਹੇ ਹਨ। ਇਨ੍ਹਾਂ ਵਿੱਚ ਟੈਕਨੋਲੋਜੀ ਤੇ ਡਿਜੀਟਲ ਸਹਿਯੋਗ ਦੇ ਉੱਭਰਦੇ ਖੇਤਰ ਹਨ। ਇਹ ਸਮੇਂ ਦੀ ਲੋੜ ਹੈ ਕਿ ਅਜਿਹਾ ਸਹਿਯੋਗ ਨਿਰੰਤਰ ਹੋਰ ਵਧੇ। ਇਸ ਨਾਲ ਨਾ ਸਿਰਫ਼ ਸਾਡੇ ਦੇਸ਼ਾਂ ਨੂੰ ਹੀ ਨਹੀਂ, ਬਲਕਿ ਪੂਰੀ ਦੁਨੀਆ ਨੂੰ ਵੱਡੇ ਪੱਧਰ ‘ਤੇ ਮਦਦ ਮਿਲੇਗੀ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ‘ਇਨਫ਼ੋਸਿਸ’ ਨੇ ‘ਫ਼ਰੈਂਚ ਓਪਨ’ ਟੂਰਨਾਮੈਂਟ ਨੂੰ ਤਕਨੀਕੀ ਮਦਦ ਮੁਹੱਈਆ ਕਰਵਾਈ ਅਤੇ ਫ਼ਰੈਂਚ ਕੰਪਨੀਆਂ Atos, Capgemini ਅਤੇ ਭਾਰਤ ਦੀਆਂ TCS ਅਤੇ ਵਿਪਰੋ (Wipro) ਨੂੰ ਦੋਵੇਂ ਦੇਸ਼ਾਂ ਦੀ ਆਈਟੀ ਪ੍ਰਤਿਭਾ ਦੀਆਂ ਮਿਸਾਲਾਂ ਦੱਸਿਆ, ਜੋ ਪੂਰੀ ਦੁਨੀਆ ਦੀਆਂ ਕੰਪਨੀਆਂ ਤੇ ਨਾਗਰਿਕਾਂ ਦੀ ਸੇਵਾ ਕਰ ਰਹੀਆਂ ਹਨ।
https://twitter.com/PMOIndia/status/1405111585945767942
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ‘ਕਨਵੈਨਸ਼ਨ’ (ਰਵਾਇਤੀ ਵਿਵਹਾਰ) ਫ਼ੇਲ੍ਹ ਹੋ ਜਾਂਦੀ ਹੈ, ਉੱਥੇ ‘ਇਨੋਵੇਸ਼ਨ’ ਮਦਦ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਡਿਜੀਟਲ ਟੈਕਨੋਲੋਜੀ ਨੇ ਸਾਨੂੰ ਹਾਲਾਤ ਦਾ ਮੁਕਾਬਲਾ ਕਰਨ, ਆਪਸ ਵਿੱਚ ਜੁੜਨ, ਸੁਵਿਧਾ ਲੈਣ ਤੇ ਦਿਲਾਸਾ ਦੇਣ ਵਿੱਚ ਮਦਦ ਕੀਤੀ। ਭਾਰਤ ਦੀ ਸਰਬ ਵਿਆਪਕ ਅਤੇ ਵਿਲੱਖਣ ਬਾਇਓ-ਮੈਟ੍ਰਿਕ ਡਿਜੀਟਲ ਪਹਿਚਾਣ ਪ੍ਰਣਾਲੀ – ਆਧਾਰ – ਨੇ ਸਾਨੂੰ ਗ਼ਰੀਬਾਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ, ‘ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਭੋਜਨ ਦੀ ਸਪਲਾਈ ਕਰ ਸਕੇ, ਅਤੇ ਬਹੁਤ ਸਾਰੇ ਘਰਾਂ ਨੂੰ ਰਸੋਈ-ਬਾਲਣ ਦੀਆਂ ਸਬਸਿਡੀਆਂ ਪ੍ਰਦਾਨ ਕਰ ਸਕੇ ਸਾਂ। ਅਸੀਂ ਭਾਰਤ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਦੋ ਪਬਲਿਕ ਡਿਜੀਟਲ ਸਿੱਖਿਆ ਪ੍ਰੋਗਰਾਮਾਂ- ‘ਸਵਯੰ’ ਅਤੇ ‘ਦੀਕਸ਼ਾ’ ਨੂੰ ਤੁਰੰਤ ਚਲਾਉਣ ਦੇ ਯੋਗ ਹੋਏ ਸਾਂ’।
https://twitter.com/PMOIndia/status/1405111922748321793
https://twitter.com/PMOIndia/status/1405112908338503682
ਪ੍ਰਧਾਨ ਮੰਤਰੀ ਨੇ ਮਹਾਮਾਰੀ ਦੀ ਚੁਣੌਤੀ ਨਾਲ ਨਿਪਟਣ ਲਈ ਸਟਾਰਟ–ਅੱਪ ਖੇਤਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਨਿਜੀ ਖੇਤਰ ਨੇ ਪੀਪੀਈ ਕਿੱਟਾਂ, ਮਾਸਕਾਂ, ਟੈਸਟਿੰਗ ਕਿੱਟਾਂ ਆਦਿ ਦੀ ਕਮੀ ਨਾਲ ਨਿਪਟਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਡਾਕਟਰਾਂ ਨੇ ਡਾਕਟਰਾਂ ਨੇ ਟੈਲੀ-ਮੈਡੀਸਨ ਨੂੰ ਵੱਡੇ ਪੱਧਰ ‘ਤੇ ਅਪਣਾਇਆ ਤਾਂ ਜੋ ਕੋਵਿਡ ਦੇ ਅਤੇ ਹੋਰ ਗ਼ੈਰ-ਕੋਵਿਡ ਮੁੱਦਿਆਂ ਨੂੰ ਹਕੀਕੀ ਤੌਰ ਉੱਤੇ (ਵਰਚੁਅਲੀ) ਹੱਲ ਕੀਤਾ ਜਾ ਸਕੇ। ਭਾਰਤ ਵਿੱਚ ਦੋ ਟੀਕੇ ਤਿਆਰ ਕੀਤੇ ਜਾ ਰਹੇ ਹਨ ਅਤੇ ਕੁਝ ਹੋਰ ਵਿਕਾਸ ਜਾਂ ਅਜ਼ਮਾਇਸ਼ ਦੇ ਪੜਾਵਾਂ ਉੱਤੇ ਹਨ। ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਸਰਕਾਰ ਦੀ ਤਰਫੋਂ, ਸਾਡੇ ਦੇਸੀ ਆਈਟੀ ਪਲੈਟਫਾਰਮ, ਆਰੋਗਯ-ਸੇਤੂ ਨੇ ਪ੍ਰਭਾਵਸ਼ਾਲੀ ਤਰੀਕੇ ਰੋਗੀਆਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲੱਭਣਾ ਸ਼ੁਰੂ ਕੀਤਾ। ਸਾਡੇ ਕੋਵਿਨ (COWIN) ਡਿਜੀਟਲ ਪਲੈਟਫਾਰਮ ਨੇ ਪਹਿਲਾਂ ਹੀ ਕਰੋੜਾਂ ਲੋਕਾਂ ਨੂੰ ਟੀਕੇ ਲਾਉਣ ਵਿੱਚ ਸਹਾਇਤਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀ ਸਟਾਰਟ–ਅੱਪ ਈਕੋ ਪ੍ਰਣਾਲੀਆਂ ਦਾ ਘਰ ਹੈ। ਹਾਲੀਆ ਸਾਲਾਂ ਵਿੱਚ ਕਈ ਯੂਨੀਕੌਰਨ ਸਾਹਮਣੇ ਆਏ ਹਨ। ਭਾਰਤ ਉਨ੍ਹਾਂ ਚਾਂ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਦੀ ਨਵੀਨਤਾਕਾਰਾਂ ਅਤੇ ਨਿਵੇਸ਼ਕਾਂ ਨੂੰ ਲੋੜ ਹੁੰਦੀ ਹੈ। ਉਨ੍ਹਾਂ ਪੂਰੀ ਦੁਨੀਆ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੇ ਪੰਜ ਥੰਮ੍ਹਾਂ: ਪ੍ਰਤਿਭਾ, ਬਜ਼ਾਰ, ਪੂੰਜੀ, ਈਕੋ-ਸਿਸਟਮ ਅਤੇ ਖੁੱਲ੍ਹੇਪਣ ਦੇ ਸੱਭਿਆਚਾਰ ਦੇ ਅਧਾਰ ‘ਤੇ ਭਾਰਤ ਵਿੱਚ ਨਿਵੇਸ਼ ਕਰਨ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਨਿਵੇਸ਼ਕਾਂ ਨੂੰ ਸੱਦਣ ਲਈ ਭਾਰਤੀ ਪ੍ਰਤਿਭਾ ਪੂਲ, ਮੋਬਾਈਲ ਫ਼ੋਨ ਵਰਤੋਂਕਾਰਾਂ ਦੀ ਵੱਡੀ ਮੌਜੂਦਗੀ ਅਤੇ ਸੱਤ ਪੰਝਤਰ ਮਿਲੀਅਨ ਇੰਟਰਨੈੱਟ ਵਰਤੋਂਕਾਰਾਂ ਅਤੇ ਸੋਸ਼ਲ ਮੀਡੀਆ ਦੀ ਉੱਚਤਮ ਵਰਤੋਂ ਜਿਹੀਆਂ ਸ਼ਕਤੀਆਂ ਉੱਤੇ ਜ਼ੋਰ ਦਿੱਤਾ।
https://twitter.com/PMOIndia/status/1405113357431046148
ਪ੍ਰਧਾਨ ਮੰਤਰੀ ਨੇ ਅਤਿ–ਆਧੁਨਿਕ ਜਨਤਕ ਡਿਜੀਟਲ ਬੁਨਿਆਦੀ ਢਾਂਚਾ, ਇੱਕ ਸੌ ਛਪੰਜਾ ਹਜ਼ਾਰ ਪਿੰਡਾਂ ਦੀਆਂ ਕੌਂਸਲਾਂ ਨੂੰ ਜੋੜਨ ਵਾਲਾ ਪੰਜ ਸੌ ਤੇਈ ਹਜ਼ਾਰ ਕਿਲੋਮੀਟਰ ਲੰਬੀ ਫ਼ਾਈਬਰ ਔਪਟਿਕ ਨੈੱਟਵਰਕ, ਦੇਸ਼ ਭਰ ਵਿੱਚ ਮੌਜੂਦ ਜਨਤਕ ਵਾਈ–ਫਾਈ ਜਿਹੀਆਂ ਪਹਿਲਕਦਮੀਆਂ ਵੀ ਗਿਣਵਾਈਆਂ। ਉਨ੍ਹਾਂ ਨਵੀਨਤਾ ਦੇ ਸੱਭਿਆਚਾਰ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਵਿਸਤਾਰਪੂਰਕ ਦੱਸਿਆ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ‘ਅਟਲ ਇਨੋਵੇਸ਼ਨ ਮਿਸ਼ਨ’ ਤਹਿਤ ਸੱਤ ਹਜ਼ਾਰ ਪੰਜ ਸੌ ਸਕੂਲਾਂ ਵਿੱਚ ਅਤਿ ਆਧੁਨਿਕ ਨਵੀਨਤਾ–ਯੁਕਤ ਪ੍ਰਯੋਗਸ਼ਾਲਾਵਾਂ ਹਨ।
ਪਿਛਲੇ ਵਰ੍ਹੇ ਵਿਭਿੰਨ ਖੇਤਰਾਂ ਵਿੱਚ ਪਏ ਵਿਘਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਵਿਘਨ ਦਾ ਮਤਲਬ ਨਿਰਾਸ਼ਾ ਨਹੀਂ ਹੁੰਦਾ। ਇਸ ਦੀ ਬਜਾਏ, ਸਾਨੂੰ ਲਾਜ਼ਮੀ ਤੌਰ ‘ਤੇ ਮੁਰੰਮਤ ਅਤੇ ਤਿਆਰੀ ਦੇ ਦੋ ਜੁੜਵਾਂ ਬੁਨਿਆਦੀ ਗੱਲਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ, ‘ਪਿਛਲੇ ਸਾਲ ਇਸੇ ਸਮੇਂ ਵਿਸ਼ਵ ਹਾਲੇ ਇੱਕ ਵੈਕਸੀਨ ਦੀ ਭਾਲ ਵਿੱਚ ਸੀ। ਅੱਜ, ਸਾਡੇ ਕੋਲ ਕੁਝ ਵੈਕਸੀਨਾਂ ਹਨ। ਇਸੇ ਤਰ੍ਹਾਂ ਸਾਨੂੰ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਆਪਣੀਆਂ ਆਰਥਿਕਤਾਵਾਂ ਦੀ ਮੁਰੰਮਤ ਕਰਨਾ ਜਾਰੀ ਰੱਖਣਾ ਹੋਵੇਗਾ। ਅਸੀਂ ਭਾਰਤ ਦੇ ਕਈ ਖੇਤਰਾਂ; ਜਿਵੇਂ ਕਿ ਮਾਈਨਿੰਗ, ਪੁਲਾੜ, ਬੈਂਕਿੰਗ, ਪਰਮਾਣੂ ਊਰਜਾ ਅਤੇ ਹੋਰ ਵੀ ਬਹੁਤ ਵਿੱਚ ਵੱਡੇ ਸੁਧਾਰ ਲਾਗੂ ਕੀਤੇ ਹਨ। ਇਹ ਦਰਸਾਉਂਦਾ ਹੈ ਕਿ ਇਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਮਹਾਮਾਰੀ ਦੇ ਚਲਦਿਆਂ ਵੀ ਅਨੁਕੂਲ ਅਤੇ ਫੁਰਤੀਲਾ ਹੈ’।
https://twitter.com/PMOIndia/status/1405114194702204932
ਪ੍ਰਧਾਨ ਮੰਤਰੀ ਨੇ ਅਗਲੀ ਮਹਾਮਾਰੀ ਲਈ ਸਾਡੀ ਧਰਤੀ ਨੂੰ ਸੁਰੱਖਿਅਤ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਅਜਿਹੀਆਂ ਟਿਕਾਊ ਜੀਵਨ–ਸ਼ੈਲੀਆਂ ਉੱਤੇ ਕੇਂਦ੍ਰਿਤ ਕਰੀਏ, ਜੋ ਵਾਤਾਵਰਣ ਨੂੰ ਖੋਰਾ ਲੱਗਣ ਤੋਂ ਰੋਕਣ। ਖੋਜ ਦੇ ਨਾਲ–ਨਾਲ ਨਵੀਨਤਾ ਲਈ ਅੱਗੇ ਵਧਣ ਵਿੱਚ ਸਹਿਯੋਗ ਮਜ਼ਬੂਤ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸਟਾਰਟ–ਅੱਪ ਭਾਈਚਾਰੇ ਨੂੰ ਮੋਹਰੀ ਹੋ ਕੇ ਸਮੂਹਿਕ ਭਾਵਨਾ ਤੇ ਮਨੁੱਖ–ਕੇਂਦ੍ਰਿਤ ਪਹੁੰਚ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ,‘ਸਟਾਰਟ–ਅੱਪ ਦੀ ਜਗ੍ਹਾ ਵਿੱਚ ਨੌਜਵਾਨਾਂ ਦਾ ਦਬਦਬਾ ਹੈ। ਇਹ ਪੁਰਾਣੇ ਸਾਮਾਨ ਤੋਂ ਮੁਕਤ ਲੋਕ ਹਨ। ਉਹ ਊਰਜਾ ਦੀ ਗਲੋਬਲ ਤਬਦੀਲੀ ਲਈ ਸਭ ਤੋਂ ਵਧੀਆ ਹਨ। ਸਾਡੇ ਸਟਾਰਟ–ਅੱਪਸ ਨੂੰ ਜ਼ਰੂਰ ਹੀ ਇਨ੍ਹਾਂ ਖੇਤਰਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ ਜਿਵੇਂ ਕਿ: ਸਿਹਤ ਸੰਭਾਲ਼, ਵਾਤਾਵਰਣ ਅਨੁਕੂਲ ਟੈਕਨੋਲੋਜੀ ਜਿਸ ਵਿੱਚ ਕੂੜਾ ਕਰਕਟ ਰੀਸਾਈਕਲਿੰਗ, ਖੇਤੀਬਾੜੀ, ਸਿੱਖਣ ਦੇ ਨਵੇਂ ਯੁੱਗ ਦੇ ਸਾਧਨ ਸ਼ਾਮਲ ਹਨ।’
ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ਫ਼ਰਾਂਸ ਤੇ ਯੂਰੋਪ ਭਾਰਤ ਦੇ ਪ੍ਰਮੁੱਖ ਭਾਈਵਾਲ ਹਨ। ਰਾਸ਼ਟਰਪਤੀ ਮੈਕ੍ਰੋਂ ਨਾਲ ਮਈ ਮਹੀਨੇ ਦੌਰਾਨ ਪੋਰਟੋ ਵਿਖੇ ਯੂਰਪੀਅਨ ਯੂਨੀਅਨ ਦੇ ਆਗੂਆਂ ਨਾਲ ਸਿਖ਼ਰ–ਸੰਮੇਲਨ ਵੇਲੇ ਹੋਏ ਆਪਣੇ ਵਿਚਾਰ–ਵਟਾਂਦਰਿਆਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਭਾਈਵਾਲੀ, ਸਟਾਰਟ–ਅੱਪਸ ਤੋਂ ਲੈ ਕੇ ਕੁਐਂਟਮ ਕੰਪਿਊਟਿੰਗ ਤੱਕ ਇੱਕ ਪ੍ਰਮੁੱਖ ਤਰਜੀਹ ਵਜੋਂ ਉੱਭਰੀ ਹੈ। ਅੰਤ ‘ਚ ਪ੍ਰਧਾਨ ਮੰਤਰੀ ਨੇ ਕਿਹਾ, ‘ਇਤਿਹਾਸ ਨੇ ਦਿਖਾਇਆ ਹੈ ਕਿ ਨਵੀਂ ਟੈਕਨੋਲੋਜੀ ਵਿੱਚ ਅਗਵਾਈ ਆਰਥਿਕ ਤਾਕਤ, ਨੌਕਰੀਆਂ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਂਦੀ ਹੈ। ਪਰ, ਸਾਡੀ ਭਾਈਵਾਲੀ ਵੀ ਮਨੁੱਖਤਾ ਦੀ ਸੇਵਾ ਵਿੱਚ, ਇਕ ਵਿਸ਼ਾਲ ਉਦੇਸ਼ ਦੀ ਪੂਰਤੀ ਕਰੇਗੀ। ਇਹ ਮਹਾਮਾਰੀ ਨਾ ਸਿਰਫ ਸਾਡੀ ਸਹਿਣਸ਼ੀਲਤਾ ਦੀ ਹੀ ਨਹੀਂ, ਬਲਕਿ ਸਾਡੀ ਕਲਪਨਾ ਦੀ ਵੀ ਪਰਖ ਹੈ। ਸਾਰਿਆਂ ਲਈ ਵਧੇਰੇ ਸ਼ਮੂਲੀਅਤ, ਸੰਭਾਲ਼ ਅਤੇ ਟਿਕਾਊ ਭਵਿੱਖ ਬਣਾਉਣ ਦਾ ਇਹ ਮੌਕਾ ਹੈ। ਰਾਸ਼ਟਰਪਤੀ ਮੈਕ੍ਰੋਂ ਦੀ ਤਰ੍ਹਾਂ, ਮੈਨੂੰ ਵਿਗਿਆਨ ਦੀ ਸ਼ਕਤੀ ਅਤੇ ਨਵੀਨਤਾ ਦੀਆਂ ਸੰਭਾਵਨਾਵਾਂ ਵਿੱਚ ਵਿਸ਼ਵਾਸ ਹੈ ਜੋ ਸਾਨੂੰ ਉਸ ਭਵਿੱਖ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਗੇ।’
https://twitter.com/narendramodi/status/1405111379967700994
****
ਡੀਐੱਸ
Addressing @VivaTech Summit. https://t.co/AIC6Zkcju5
— Narendra Modi (@narendramodi) June 16, 2021
India and France have been working closely on a wide range of subjects.
— PMO India (@PMOIndia) June 16, 2021
Among these, technology and digital are emerging areas of cooperation: PM @narendramodi
I believe - Where convention fails, innovation can help.
— PMO India (@PMOIndia) June 16, 2021
This has been seen during the COVID-19 global pandemic, which is the biggest disruption of our age: PM @narendramodi
COVID-19 put many of our conventional methods to test.
— PMO India (@PMOIndia) June 16, 2021
However, it was innovation that came to the rescue.
By innovation I refer to:
Innovation before the pandemic.
Innovation during the pandemic: PM @narendramodi
When I speak about innovation before the pandemic, I refer to the pre-existing advances which helped us during the pandemic.
— PMO India (@PMOIndia) June 16, 2021
Digital technology helped us cope, connect, comfort and console.
Through digital media we could work, talk with our loved ones and help others: PM
The second part, innovation for the pandemic refers to how humanity rose to the occasion and made the fight against it more effective.
— PMO India (@PMOIndia) June 16, 2021
In this, the role of our start-up sector, has been paramount: PM @narendramodi
India's strides in the world of tech and start-up are well-known.
— PMO India (@PMOIndia) June 16, 2021
Our nation is home to one of the world's largest start-up eco systems.
Several unicorns have come up in the recent years: PM @narendramodi
India offers what innovators and investors need.
— PMO India (@PMOIndia) June 16, 2021
I invite the world to invest in India based on the five pillars of:
Talent
Market
Capital
Eco-system
And, culture of openness: PM @narendramodi
Over the past year, we have witnessed a lot of disruption in different sectors.
— PMO India (@PMOIndia) June 16, 2021
Much of it is still there.
Yet, disruption does not have to mean despair.
Instead, we must keep the focus on the twin foundations of repair and prepare: PM @narendramodi
We in India implemented huge reforms across sectors, be it mining, space, banking, atomic energy and more.
— PMO India (@PMOIndia) June 16, 2021
This goes on to show that India as a nation is adaptable and agile, even in the middle of the pandemic: PM @narendramodi
Where conventions fail, innovation helps. pic.twitter.com/TM2vHD1TxZ
— Narendra Modi (@narendramodi) June 16, 2021
Here is why India is the ideal destination for start-ups to flourish. pic.twitter.com/u1ZQ7ZybsP
— Narendra Modi (@narendramodi) June 16, 2021
Our planet’s challenges can be overcome with a collective spirit and human centric approach. pic.twitter.com/Zxlf3v1jPj
— Narendra Modi (@narendramodi) June 16, 2021