Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਧਾਨ ਸੌਧ, ਬੰਗਲੁਰੂ ਵਿੱਚ ਸੰਤ ਕਵੀ ਸ਼੍ਰੀ ਕਨਕ ਦਾਸ ਅਤੇ ਮਹਾਰਿਸ਼ੀ ਵਾਲਮੀਕਿ ਦੀ ਪ੍ਰਤਿਮਾਵਾਂ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਧਾਨ ਸੌਧ, ਬੰਗਲੁਰੂ ਵਿੱਚ ਸੰਤ ਕਵੀ ਸ਼੍ਰੀ ਕਨਕ ਦਾਸ ਅਤੇ ਮਹਾਰਿਸ਼ੀ ਵਾਲਮੀਕਿ ਦੀਆਂ ਪ੍ਰਤਿਮਾਵਾਂ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ।

 

ਸ਼੍ਰੀ ਕਨਕ ਦਾਸ ਨੂੰ ਸ਼ਰਧਾਂਜਲੀਆਂ ਦੇਣ ਦੇ ਬਾਅਦ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ: “ਅੱਜ, ਕਨਕ ਦਾਸ ਜਯੰਤੀ ਦੇ ਸ਼ੁਭ ਅਵਸਰ ‘ਤੇ, ਮੈਂ ਬੰਗਲੁਰੂ ਵਿੱਚ ਸ਼੍ਰੀ ਕਨਕ ਦਾਸ ਨੂੰ ਸ਼ਰਧਾਂਜਲੀ ਦਿੱਤੀ। ਸਾਨੂੰ ਭਗਤੀ ਦਾ ਮਾਰਗ ਦਿਖਾਉਣ, ਕੰਨੜ ਸਾਹਿਤ ਨੂੰ ਸਮ੍ਰਿੱਧ ਕਰਨ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦੇਣ ਦੇ ਲਈ ਅਸੀਂ ਹਮੇਸ਼ਾ ਉਨ੍ਹਾਂ ਦੇ ਆਭਾਰੀ ਰਹਾਂਗੇ।”

 

ਪ੍ਰਧਾਨ ਮੰਤਰੀ ਨੇ ਮਹਾਰਿਸ਼ੀ ਵਾਲਮੀਕਿ ਨੂੰ ਸ਼ਰਧਾਂਜਲੀਆਂ ਦੇਣ ਬਾਰੇ ਵੀ ਟਵੀਟ ਕੀਤਾ।

 

 

ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਵਰਾਜ ਬੋਮਈ ਅਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ ਸਹਿਤ ਹੋਰ ਲੋਕ ਵੀ ਸਨ।

https://youtu.be/DUUVtYwsQEI 
 

*****

ਡੀਐੱਸ/ਟੀਐੱਸ