Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਜੈ ਦਿਵਸ ‘ਤੇ ਵੀਰ ਸੈਨਿਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਜੈ ਦਿਵਸ ਦੇ ਅਵਸਰ ‘ਤੇ ਵੀਰ ਸੈਨਿਕਾਂ ਨੂੰ ਵਧਾਈਆਂ ਦਿੱਤੀਆਂ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਅੱਜ, ਵਿਜੈ ਦਿਵਸ ‘ਤੇ ਉਨ੍ਹਾਂ ਵੀਰ ਸੈਨਿਕਾਂ ਦੇ ਸਾਹਸ ਅਤੇ ਬਲੀਦਾਨ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ 1971 ਵਿੱਚ ਭਾਰਤ ਦੀ ਇਤਿਹਾਸਿਕ ਜਿੱਤ ਵਿੱਚ ਯੋਗਦਾਨ ਦਿੱਤਾ। ਉਨ੍ਹਾਂ ਦੇ ਨਿਰਸੁਆਰਥ ਸਮਰਪਣ ਅਤੇ ਅਟੁੱਟ ਸੰਕਲਪ ਨੇ ਰਾਸ਼ਟਰ ਦੀ ਰੱਖਿਆ ਕਰਦੇ ਹੋਏ ਸਾਨੂੰ ਗੌਰਵ ਦਿਵਾਇਆ। ਇਹ ਦਿਨ ਉਨ੍ਹਾਂ ਦੀ ਅਸਾਧਾਰਣ ਵੀਰਤਾ ਅਤੇ ਉਨ੍ਹਾਂ ਦੀ ਅਡਿਗ ਭਾਵਨਾ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਦਾ ਬਲੀਦਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰੇਗਾ ਅਤੇ ਦੇਸ਼ ਦੇ ਇਤਿਹਾਸ ਵਿੱਚ ਗਹਿਰਾਈ ਨਾਲ ਸਮਾਇਆ ਰਹੇਗਾ।”

 

************

ਐੱਮਜੇਪੀਐੱਸ/ਐੱਸਆਰ