ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੱਤ ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਰੱਖਿਆ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਮਾਰੋਹ ’ਚ ਵੀਡੀਓ ਸੰਬੋਧਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੇ ਭੱਟ ਸਮੇਤ ਹੋਰ ਲੋਕ ਮੌਜੂਦ ਸਨ।
ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਅੱਜ ਵਿਜੈਦਸ਼ਮੀ ਦੇ ਸ਼ੁਭ ਮੌਕੇ ਅਤੇ ਇਸ ਦਿਨ ਹਥਿਆਰ ਤੇ ਗੋਲਾ–ਬਾਰੂਦ ਦੀ ਪੂਜਾ ਕਰਨ ਦੀ ਰਵਾਇਤ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਭਾਰਤ ’ਚ ਅਸੀਂ ਸ਼ਕਤੀ ਨੂੰ ਸਿਰਜਣਾ ਦੇ ਮਾਧਿਅਮ ਦੇ ਰੂਪ ਵਿੰਚ ਵੇਖਦੇ ਹਾਂ। ਸ਼੍ਰੀ ਮੋਦੀ ਨੇ ਹਿਕਾ ਕਿ ਇਸੇ ਭਾਵਨਾ ਨਾਲ ਦੇਸ਼ ਤਾਕਤ ਹਾਸਲ ਕਰਨ ਵੱਲ ਵਧ ਰਿਹਾ ਹੈ।
ਉਨ੍ਹਾਂ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅੱਜ ਹੀ ਸਾਬਕਾ ਰਾਸ਼ਟਰਪਤੀ, ਭਾਰਤ ਰਤਨ, ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਜਯੰਤੀ ਵੀ ਹੈ। ਉਨ੍ਹਾਂ ਕਿਹਾ,‘ਕਲਾਮ ਸਾਹਿਬ ਨੇ ਜਿਸ ਤਰ੍ਹਾਂ ਆਪਣੇ ਜੀਵਨ ਨੂੰ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਲਈ ਸਮਰਪਿਤ ਕੀਤਾ, ਇਹ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ।’ ਸ਼੍ਰੀ ਮੋਦੀ ਨੇ ਕਿਹਾ ਕਿ ਅਸਲਾ ਕਾਰਖਾਨਿਆਂ ਦੇ ਪੁਨਰਗਠਨ ਤੇ ਸੱਤ ਨਵੀਆਂ ਕੰਪਨੀਆਂ ਦੇ ਨਿਰਮਾਣ ਨਾਲ ਡਾ. ਕਲਾਮ ਦੇ ਮਜ਼ਬੂਤ ਭਾਰਤ ਦੇ ਸੁਪਨੇ ਨੂੰ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਨਵੀਆਂ ਰੱਖਿਆ ਕੰਪਨੀਆਂ ਭਾਰਤ ਦੀ ਆਜ਼ਾਦੀ ਦੇ ਇਸ ਅੰਮ੍ਰਿਤ ਕਾਲ ਦੌਰਾਨ ਦੇਸ਼ ਲਈ ਇੱਕ ਨਵੇਂ ਭਵਿੱਖ ਦੀ ਸਿਰਜਣਾ ਨਾਲ ਜੁੜੇ ਵਿਭਿੰਨ ਸੰਕਲਪਾਂ ਦਾ ਹਿੱਸਾ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ ਬਣਾਉਣ ਦਾ ਫ਼ੈਸਲਾ ਲੰਮੇ ਸਮੇਂ ਤੋਂ ਫਸਿਆ ਹੋਇਆ ਸੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ 7 ਨਵੀਆਂ ਕੰਪਨੀਆਂ ਆਉਣ ਵਾਲੇ ਸਮੇਂ ’ਚ ਦੇਸ਼ ਦੀ ਫ਼ੌਜੀ ਤਾਕਤ ਲਈ ਇੱਕ ਮਜ਼ਬੂਤ ਅਧਾਰ ਦਾ ਨਿਰਮਾਣ ਕਰਨਗੀਆਂ। ਭਾਰਤੀ ਅਸਲਾ ਕਾਰਖਾਨਿਆਂ ਦੇ ਮਾਣਮੱਤੇ ਅਤੀਤ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਸਮੇਂ ਦੌਰਾਨ ਇਨ੍ਹਾਂ ਕੰਪਨੀਆਂ ਨੂੰ ਅੱਪਗ੍ਰੇਡ ਕਰਨ ਦੇ ਮਾਮਲੇ ’ਚ ਅਣਦੇਖੀ ਕੀਤੀ ਗਈ, ਜਿਸ ਨਾਲ ਦੇਸ਼ ਆਪਣੀਆਂ ਜ਼ਰੂਰਤਾਂ ਲਈ ਵਿਦੇਸ਼ੀ ਸਪਲਾਇਰਾਂ ਉੱਤੇ ਨਿਰਭਰ ਹੋ ਗਿਆ। ਉਨ੍ਹਾਂ ਕਿਹਾ,‘ਇਹ 7 ਰੱਖਿਆ ਕੰਪਨੀਆਂ ਇਸ ਸਥਿਤੀ ਨੂੰ ਬਦਲਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਗੀਆਂ।’
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਨਵੀਆਂ ਕੰਪਨੀਆਂ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਦਰਾਮਦ ਪ੍ਰਤੀਸਥਾਪਨ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ 65,00 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਪਲੇਸ ਕੀਤੇ ਹਨ, ਜੋ ਇਨ੍ਹਾਂ ਕੰਪਨੀਆਂ ’ਚ ਦੇਸ਼ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਉਨ੍ਹਾਂ ਬੀਤੇ ਦਿਨੀਂ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਤੇ ਸੁਧਾਰਾਂ ਨੂੰ ਚੇਤੇ ਕੀਤਾ, ਜਿਸ ਨਾਲ ਰੱਖਿਆ ਖੇਤਰ ’ਚ ਵਿਸ਼ਵਾਸ, ਪਾਰਦਰਸ਼ਤਾ ਤੇ ਟੈਕਨੋਲੋਜੀ ਪ੍ਰੇਰਿਤ ਦ੍ਰਿਸ਼ਟੀਕੋਣ ਪੈਦਾ ਹੋਇਆ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਨਿਜੀ ਤੇ ਜਨਤਕ ਖੇਤਰ ਰਾਸ਼ਟਰੀ ਸੁਰੱਖਿਆ ਦੇ ਮਿਸ਼ਨ ਵਿੱਚ ਨਾਲ–ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨਵੇਂ ਦ੍ਰਿਸ਼ਟੀਕੋਣ ਦੇ ਉਦਾਹਰਣ ਦੇ ਰੂਪ ਵਿੱਚ ਉੱਤਰ ਪ੍ਰਦੇਸ਼ ਤੇ ਤਾਮਿਲ ਨਾਡੂ ਰੱਖਿਆ ਗਲਿਆਰਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਐੱਮਐੱਸਐੱਮਈ ਲਈ ਨਵੇਂ ਮੌਕੇ ਉੱਭਰ ਰਹੇ ਹਨ ਤੇ ਇਸ ਤਰ੍ਹਾਂ ਦੇਸ਼ ਹਾਲੀਆ ਸਾਲਾਂ ਦੌਰਾਨ ਨੀਤੀਗਤ ਤਬਦੀਲੀਆਂ ਦਾ ਨਤੀਜਾ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਸਾਡੀ ਰੱਖਿਆ ਬਰਾਮਦ 325 ਫੀਸਦੀ ਵਧੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਾਡਾ ਟੀਚਾ ਹੈ ਕਿ ਸਾਡੀਆਂ ਕੰਪਨੀਆਂ ਨਾ ਕੇਵਲ ਆਪਣੇ ਉਤਪਾਦਾਂ ’ਚ ਮੁਹਾਰਤ ਸਥਾਪਤ ਕਰਨ, ਸਗੋਂ ਇੱਕ ਵਿਸ਼ਵ ਬ੍ਰਾਂਡ ਵੀ ਬਣਨ। ਉਨ੍ਹਾਂ ਅਪੀਲ ਕੀਤੀ ਕਿ ਜਿੱਥੇ ਪ੍ਰਤੀਯੋਗੀ ਲਾਗਤ ਸਾਡੀ ਤਾਕਤ ਹੈ, ਉੱਥੇ ਹੀ ਗੁਣਵੱਤਾ ਤੇ ਭਰੋਸੇਯੋਗਤਾ ਸਾਡੀ ਪਹਿਚਾਣ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ 21ਵੀਂ ਸਦੀ ’ਚ ਕਿਸੇ ਵੀ ਰਾਸ਼ਟਰ ਜਾਂ ਕਿਸੇ ਕੰਪਨੀ ਦਾ ਵਿਕਾਸ ਤੇ ਬ੍ਰਾਂਡ ਮੁੱਲ ਉਸ ਦੀ ਖੋਜ ਤੇ ਵਿਕਾਸ ਅਤੇ ਨਵੀਨਤਾ ਤੋਂ ਨਿਰਧਾਰਿਤ ਹੁੰਦਾ ਹੈ। ਉਨ੍ਹਾਂ ਨਵੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਖੋਜ ਤੇ ਇਨੋਵੇਸ਼ਨ ਉਨ੍ਹਾਂ ਦੇ ਕੰਮ ਸਭਿਆਚਾਰ ਦਾ ਹਿੱਸਾ ਹੋਣੇ ਚਾਹੀਦੇ ਹਨ, ਤਾਂ ਜੋ ਉਹ ਭਵਿੱਖ ਦੀਆਂ ਟੈਕਨੋਲੋਜੀਆਂ ’ਚ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਇਹ ਪੁਨਰਗਠਨ ਨਵੀਆਂ ਕੰਪਨੀਆਂ ਨੂੰ ਨਵੀਨਤਾ ਤੇ ਮੁਹਾਰਤ ਵਿਕਸਤ ਕਰਨ ਲਈ ਵਧੇਰੇ ਖ਼ੁਦਮੁਖ਼ਤਿਆਰੀ ਪ੍ਰਦਾਨ ਕਰੇਗਾ ਤੇ ਨਵੀਆਂ ਕੰਪਨੀਆਂ ਨੂੰ ਅਜਿਹੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਸਟਾਰਟ–ਅੱਪਸ ਨਾਲ ਇਨ੍ਹਾਂ ਕੰਪਨੀਆਂ ਦੇ ਮਾਧਿਅਮ ਰਾਹੀਂ ਇੱਕ–ਦਜੇ ਦੀ ਖੋਜ ਤੇ ਮੁਹਾਰਤ ਦਾ ਲਾਭ ਲੈਣ ਲਈ ਇਸ ਨਵੀਂ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਨਵੀਆਂ ਕੰਪਨੀਆਂ ਨੂੰ ਨਾ ਸਿਰਫ਼ ਬਿਹਤਰ ਉਤਪਾਦਨ ਵਾਤਾਵਰਣ ਦਿੱਤਾ ਹੈ, ਬਲਕਿ ਪੂਰਣ ਕਾਰਜਾਤਮਕ ਖ਼ੁਦਮੁਖ਼ਤਿਆਰੀ ਵੀ ਦਿੱਤੀ ਹੈ। ਉਨ੍ਹਾਂ ਦੁਹਰਾਇਆ ਕ ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਕਰਮਚਾਰੀਆਂ ਦੇ ਹਿਤਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਵੇ।
ਕਾਰਜਾਤਮਕ ਖ਼ੁਦਮੁਖ਼ਤਿਆਰੀ, ਮੁਹਾਰਤ ਤੇ ਨਵੀਂ ਵਿਕਾਸ ਸਮਰੱਥਾ ਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਅਸਲਾ ਫੈਕਟਰੀ ਬੋਰਡ ਨੂੰ ਸਰਕਾਰੀ ਵਿਭਾਗ ਤੋਂ ਸੌ ਫੀਸਦੀ ਸਰਕਾਰੀ ਮਾਲਕੀ ਵਾਲੀਆਂ 7 ਕਾਰਪੋਰੇਟ ਸੰਸਥਾਵਾਂ ’ਚ ਬਦਲਣ ਦਾ ਫ਼ੈਸਲਾ ਲਿਆ ਹੈ, ਜੋ ਦੇਸ਼ ਦੀਆਂ ਰੱਖਿਆ ਤਿਆਰੀਆਂ ’ਚ ਆਤਮ–ਨਿਰਭਰਤਾ ’ਚ ਸੁਧਾਰ ਦੇ ਉਪਾਅ ਦੇ ਰੂਪ ਵਿੱਚ ਹਨ। ਉਸੇ ਅਨੁਸਾਰ, 7 ਨਵੀਆਂ ਰੱਖਿਆ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਨਾਮ ਮਿਊਨੀਸ਼ੀਨਸ ਇੰਡੀਆ ਲਿਮਿਟਿਡ (ਐੱਮਆਈਐੱਲ), ਆਰਮਰਡ ਵ੍ਹੀਕਲਸ ਨਿਗਮ ਲਿਮਿਟਿਡ (ਅਵਨੀ), ਅਡਵਾਂਸਡ ਵੈਪਨਸ ਐਂਡ ਇਕੁਇਪਮੈਂਟ ਇੰਡੀਆ ਲਿਮਿਟਿਡ (ਏਡਬਲਿਊਈ ਇੰਡੀਆ), ਟਰੁੱਪ ਕੰਫ਼ਰਟਸ ਲਿਮਿਟਿਡ (ਟੀਸੀਐੱਲ) (ਟਰੁੱਪ ਕੰਫਰਟ ਆਈਟਮਸ), ਯੰਤਰ ਇੰਡੀਆ ਲਿਮਿਟਿਡ (ਵਾਈਆਈਐੱਲ), ਇੰਡੀਆ ਔਪਟੇਲ ਲਿਮਿਟਿਡ (ਆਈਓਐੱਲ) ਅਤੇ ਗਲਾਈਡਰਸ ਇੰਡੀਆ ਲਿਮਿਟਿਡ (ਜੀਆਈਐੱਲ) ਹਨ।
https://twitter.com/PMOIndia/status/1448909381978890241
https://twitter.com/PMOIndia/status/1448909665534758912
https://twitter.com/PMOIndia/status/1448909663114694657
https://twitter.com/PMOIndia/status/1448909961237438478
https://twitter.com/PMOIndia/status/1448910269942435846
https://twitter.com/PMOIndia/status/1448910318218797056
https://twitter.com/PMOIndia/status/1448910817710071808
https://twitter.com/PMOIndia/status/1448911619325521921
*********
ਡੀਐੱਸ/ਏਕੇ
Dedicating seven new defence companies to the nation. https://t.co/13GpYvGyFm
— Narendra Modi (@narendramodi) October 15, 2021
आज ही पूर्व राष्ट्रपति, भारतरत्न, डॉक्टर A. P. J. अब्दुल कलाम जी की जयंती भी है।
— PMO India (@PMOIndia) October 15, 2021
कलाम साहब ने जिस तरह अपने जीवन को शक्तिशाली भारत के निर्माण के लिए समर्पित किया, ये हम सभी लिए प्रेरणा है: PM @narendramodi
इस वर्ष भारत ने अपनी आजादी के 75वें साल में प्रवेश किया है।
— PMO India (@PMOIndia) October 15, 2021
आज़ादी के इस अमृतकाल में देश एक नए भविष्य के निर्माण के लिए नए संकल्प ले रहा है।
और जो काम दशकों से अटके थे, उन्हें पूरा भी कर रहा है: PM @narendramodi
41 ऑर्डिनेन्स फैक्ट्रीज़ को नए स्वरूप में किए जाने का निर्णय, 7 नई कंपनियों की ये शुरुआत, देश की इसी संकल्प यात्रा का हिस्सा हैं।
— PMO India (@PMOIndia) October 15, 2021
ये निर्णय पिछले 15-20 साल से लटका हुआ था।
मुझे पूरा भरोसा है कि ये सभी सात कंपनियाँ आने वाले समय में भारत की सैन्य ताकत का एक बड़ा आधार बनेंगी: PM
विश्व युद्ध के समय भारत की ऑर्डिनेन्स फैक्ट्रीज़ का दम-खम दुनिया ने देखा है।
— PMO India (@PMOIndia) October 15, 2021
हमारे पास बेहतर संसाधन होते थे, वर्ल्ड क्लास स्किल होता था।
आज़ादी के बाद हमें जरूरत थी इन फैक्ट्रीज़ को upgrade करने की, न्यू एज टेक्नोलॉजी को अपनाने की!
लेकिन इस पर बहुत ध्यान नहीं दिया गया: PM
आत्मनिर्भर भारत अभियान के तहत देश का लक्ष्य भारत को अपने दम पर दुनिया की बड़ी सैन्य ताकत बनाने का है, भारत में आधुनिक सैन्य इंडस्ट्री के विकास का है।
— PMO India (@PMOIndia) October 15, 2021
पिछले सात वर्षों में देश ने ‘मेक इन इंडिया’ के मंत्र के साथ अपने इस संकल्प को आगे बढ़ाने का काम किया है: PM @narendramodi
आज देश के डिफेंस सेक्टर में जितनी transparency है, trust है, और technology driven approach है, उतनी पहले कभी नहीं रही।
— PMO India (@PMOIndia) October 15, 2021
आज़ादी के बाद पहली बार हमारे डिफेंस सेक्टर में इतने बड़े reforms हो रहे हैं, अटकाने-लटकाने वाली नीतियों की जगह सिंगल विंडो सिस्टम की व्यवस्था की गई है: PM
कुछ समय पहले ही रक्षा मंत्रालय ने ऐसे 100 से ज्यादा सामरिक उपकरणों की लिस्ट जारी की थी जिन्हें अब बाहर से आयात नहीं किया जाएगा।
— PMO India (@PMOIndia) October 15, 2021
इन नई कंपनियों के लिए भी देश ने अभी से ही 65 हजार करोड़ रुपए के ऑर्डर्स प्लेस किए हैं।
ये हमारी डिफेंस इंडस्ट्री में देश के विश्वास को दिखाता है: PM
मैं देश के स्टार्टअप्स से भी कहूँगा, इन 7 कंपनियों के जरिए आज देश ने जो नई शुरुआत की है, आप भी इसका हिस्सा बनिए।
— PMO India (@PMOIndia) October 15, 2021
आपकी रिसर्च, आपके products कैसे इन कंपनियों के साथ मिलकर एक-दूसरे की क्षमताओं से लाभान्वित हो सकते हैं, इस ओर आपको सोचना चाहिए: PM @narendramodi