ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਦੀਨ ਦਿਆਲ ਹਸਤਕਲਾ ਸੰਕੁਲ ਵਿਖੇ ਉਤਕ੍ਰਿਸ਼ਟਤਾ ਕੇਂਦਰਾਂ(ਸੈਂਟਰਜ਼ ਆਵ੍ ਐਕਸੀਲੈਸ) ਦਾ ਉਦਘਾਟਨ ਕੀਤਾ।
ਪ੍ਰਵਾਸੀ ਭਾਰਤੀਯ ਦਿਵਸ ਸਮਾਰੋਹ ਤੋਂ ਸਿੱਧੇ ਪ੍ਰੋਗਰਾਮ ਸਥੱਲ ‘ਤੇ ਪਹੁੰਚਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ 55 ਆਊਟਲੈਟਸ ਦਾ ਉਦਘਾਟਨ ਕਰਨ ਲਈ ਪਲੇਕ ਤੋਂ ਪਰਦਾ ਹਟਾਇਆ ਜੋ ਖੇਤਰ ਦੀਆਂ ਹਸਤਕਲਾਵਾਂ ਨੂੰ ਸਮਰਪਿਤ ਕੰਪਲੈਕਸ, ਹਸਤਕਲਾ ਸੰਕੁਲ ਵਿਖੇ ਉਤਕ੍ਰਿਸ਼ਟਤਾ ਕੇਂਦਰ ਵਜੋਂ ਕੰਮ ਕਰਨਗੇ।
ਦੀਨ ਦਿਆਲ ਹਸਤਕਲਾ ਸੰਕੁਲ ਵਿਚਲੇ ਐਂਫੀਥੀਏਟਰ (Amphitheatre)ਪਹੁੰਚਣ ਤੋਂ ਪਹਿਲਾਂ ਉਹ ਟੈਕਸਟਾਈਲ ਮਿਊਜ਼ੀਅਮ ਦੀਆਂ ਕਈ ਗੈਲਰੀਆਂ ਵਿਚੋਂ ਦੀ ਲੰਘੇ।
ਇੱਥੇ ਉਨ੍ਹਾਂ ਨੇ ਦੋ ਪੁਸਤਕਾਂ ਰਿਲੀਜ਼ ਕੀਤੀਆਂ: (ਏ) ਕਾਸ਼ੀ : ਦ ਯੂਨੀਵਰਸ ਆਵ੍ ਕਰਾਫਟਸ ਐਂਡ
ਟੈਕਸਟਾਈਲਸ (ਬੀ) ਇੰਡੀਅਨ ਟੈਕਸਟਾਈਲਸ: ਹਿਸਟਰੀ, ਸਪਲੈਂਡਰ, ਗਰੈਡੀਅਰ ਉਨ੍ਹਾਂ ਨੇ ਵਾਰਾਣਸੀ ਦੇ ਚੌਕਾਘਾਟ ਵਿਖੇ ਏਕੀਕ੍ਰਿਤ ਟੈਕਸਟਾਈਲ ਦਫ਼ਤਰ ਦਾ ਉਦਘਾਟਨ ਕਰਨ ਲਈ ਪਲੇਕ ਤੋਂ ਪਰਦਾ ਵੀ ਹਟਾਇਆ।
*****
ਏਕੇਟੀ/ਐੱਸਬੀਪੀ