ਡੀਜ਼ਲ ਤੋਂ ਇਲੈਕਟ੍ਰਿਕ ਵਿੱਚ ਪਰਿਵਰਤਿਤ ਪਹਿਲੇ ਰੇਲ ਇੰਜਣ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਗੁਰੂ ਰਵਿਦਾਸ ਦੇ ਜਨਮ ਸਥਾਨ ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਸਰਕਾਰ ਭ੍ਰਿਸ਼ਟਾਂ ਨੂੰ ਸਜ਼ਾ ਅਤੇ ਇਮਾਨਦਾਰਾਂ ਨੂੰ ਇਨਾਮ ਦੇ ਰਹੀ ਹੈ— ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦਾ ਦੌਰਾ ਕੀਤਾ। ਉਨ੍ਹਾਂ ਨੇ ਰਵਿਦਾਸ ਜਯੰਤੀ ਸਮਾਰੋਹਾਂ ਦੇ ਸਬੰਧ ਵਿੱਚ ਉੱਥੇ ਗੁਰੂ ਰਵਿਦਾਸ ਦੇ ਜਨਮ ਸਥਾਨ ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਡੀਜ਼ਲ ਰੇਲ ਇੰਜਣ ਕਾਰਖਾਨੇ ਵਿੱਚ ਡੀਜ਼ਲ ਤੋਂ ਇਲੈਕਟ੍ਰਿਕ ਵਿੱਚ ਪਰਿਵਰਤਿਤ ਪਹਿਲੇ ਰੇਲ ਇੰਜਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਵਾਰਾਣਸੀ ਦੇ ਡੀਜ਼ਲ ਰੇਲ ਇੰਜਣ ਕਾਰਖਾਨੇ ਵਿਖੇ ਡੀਜ਼ਲ ਤੋਂ ਇਲੈਕਟ੍ਰਿਕ ਵਿੱਚ ਪਰਿਵਰਤਿਤ ਪਹਿਲੇ ਰੇਲ ਇੰਜਣ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ।
ਭਾਰਤੀ ਰੇਲਵੇ ਦੇ 100 ਫੀਸਦੀ ਬਿਜਲੀਕਰਨ ਦੇ ਮਿਸ਼ਨ ਅਧੀਨ ਵਾਰਾਣਸੀ ਦੇ ਡੀਜ਼ਲ ਰੇਲ ਇੰਜਣ ਕਾਰਖਾਨੇ ਨੇ ਇੱਕ ਡੀਜ਼ਲ ਰੇਲ ਇੰਜਣ ਨੂੰ ਇਲੈਕਟ੍ਰਿਕ ਰੇਲ ਇੰਜਣ ਵਿੱਚ ਤਬਦੀਲ ਕੀਤਾ ਹੈ। ਇਸ ਦੇ ਜ਼ਰੂਰੀ ਤਜ਼ਰਬੇ ਪੂਰੇ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੰਜਣ ਦੀ ਇੰਸਪੈਕਸ਼ਨ ਕੀਤੀ ਅਤੇ ਉਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਭਾਰਤੀ ਰੇਲਵੇ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਡੀਜ਼ਲ ਇੰਜਣਾਂ ਨੂੰ ਉਨ੍ਹਾਂ ਦੀ ਮਿਡ ਲਾਈਫ (mid-life) ਦਰਮਿਆਨ ਹੀ ਪੁਨਰਸਥਾਪਤ ਕਰਕੇ ਇਲੈਕਟ੍ਰਿਕ ਇੰਜਣਾਂ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਕੋਡਲ ਲਾਈਫ (Codal life) ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਹ ਪ੍ਰੋਜੈਕਟ ਟ੍ਰੈਕਸ਼ਨ ਊਰਜਾ ਲਾਗਤ ਘਟਾਉਣ ਵੱਲ ਇਕ ਕਦਮ ਹੈ ਅਤੇ ਇਸ ਨਾਲ ਕਾਰਬਨ ਨਿਕਾਸੀ ਵਿੱਚ ਕਮੀ ਆਵੇਗੀ। ਡੀਜ਼ਲ ਰੇਲ ਇੰਜਣ ਕਾਰਖਾਨੇ ਨੇ 2 ਡਬਲਿਊਡੀਜੀ-3 ਏ ਡੀਜ਼ਲ ਇੰਜਣਾਂ ਨੂੰ 10000 ਐੱਚਪੀ ਦੇ ਇਲੈਕਟ੍ਰਿਕ ਡਬਲਿਊਏਜੀਸੀ-3 ਇੰਜਣਾਂ ਵਿੱਚ ਤਬਦੀਲ ਕਰਨ ਵਿੱਚ ਸਿਰਫ 69 ਦਿਨ ਦਾ ਸਮਾਂ ਲਗਾਇਆ। ਇਹ ਇੱਕ ਮੇਕ ਇਨ ਇੰਡੀਆ ਪਹਿਲ ਹੈ। ਇੰਜਣ ਵਿੱਚ ਇਹ ਪਰਿਵਰਤਨ ਪੂਰੀ ਤਰ੍ਹਾਂ ਭਾਰਤੀ ਖੋਜ ਅਤੇ ਵਿਕਾਸ ਉੱਤੇ ਅਧਾਰਤ ਹੈ ਅਤੇ ਪੂਰੇ ਵਿਸ਼ਵ ਵਿੱਚ ਆਪਣੀ ਤਰ੍ਹਾਂ ਦਾ ਇਹ ਇਕਲੋਤਾ ਪ੍ਰੋਗਰਾਮ ਹੈ।
ਸ੍ਰੀ ਗੁਰੂ ਰਵਿਦਾਸ ਦੀ ਪ੍ਰਤਿਮਾ ‘ਤੇ ਪ੍ਰਧਾਨ ਮੰਤਰੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ।
ਰਵਿਦਾਸ ਜਯੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਰਵਿਦਾਸ ਦੀ ਪ੍ਰਤਿਮਾ ਉੱਤੇ ਸ਼ਰਧਾਂਜਲੀ ਅਰਪਿਤ ਕੀਤੀ। ਫਿਰ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ, ਸੀਰ ਗੋਵਰਧਨਪੁਰ ਵਿਖੇ ਗੁਰੂ ਰਵਿਦਾਸ ਜਨਮ ਸਥਾਨ ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਵੰਚਿਤਾਂ ਦੀ ਮਦਦ ਲਈ ਸਰਕਾਰ ਦੇ ਪ੍ਰੋਜੈਕਟਾਂ ਦਾ ਵੇਰਵਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ”ਅਸੀਂ ਗ਼ਰੀਬਾਂ ਲਈ ਕੋਟਾ ਲੈ ਕੇ ਆਏ ਹਾਂ, ਤਾਕਿ ਵੰਚਿਤ (ਸੀਮਾਂਤ) ਸ਼ਾਨਦਾਰ ਜੀਵਨ ਜੀ ਸਕਣ।” ਉਨ੍ਹਾਂ ਕਿਹਾ, ”ਇਹ ਸਰਕਾਰ ਭ੍ਰਿਸ਼ਟਾਂ ਨੂੰ ਸਜ਼ਾ ਅਤੇ ਇਮਾਨਦਾਰਾਂ ਨੂੰ ਇਨਾਮ ਦੇ ਰਹੀ ਹੈ।”
ਇਸ ਮੌਕੇ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਰਹੱਸਵਾਦੀ ਕਵੀ ਦੀਆਂ ਸਿੱਖਿਆਵਾਂ ਸਾਨੂੰ ਰੋਜ਼ਾਨਾ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇਕਰ ਜਾਤ ਅਧਾਰਤ ਵਿਤਕਰਾ ਜਾਰੀ ਰਹੇਗਾ ਤਾਂ ਲੋਕ ਇੱਕ ਦੂਜੇ ਨਾਲ ਸੰਪਰਕ ਨਹੀਂ ਕਾਇਮ ਕਰ ਸਕਣਗੇ ਅਤੇ ਨਾ ਹੀ ਸਮਾਜ ਵਿੱਚ ਬਰਾਬਰੀ ਆ ਸਕੇਗੀ। ਉਨ੍ਹਾਂ ਸਾਰੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਸੰਤ ਰਵਿਦਾਸ ਵੱਲੋਂ ਦਿਖਾਏ ਪਥ ਉੱਤੇ ਚਲਣ ਅਤੇ ਕਿਹਾ ਕਿ ਜੇ ਇਸ ਨੂੰ ਅਪਣਾਇਆ ਗਿਆ ਹੁੰਦਾ ਤਾਂ ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰ ਚੁੱਕੇ ਹੁੰਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਜੈਕਟ ਦੇ ਇੱਕ ਹਿੱਸੇ ਵਜੋਂ ਗੁਰੂ ਜੀ ਦੀ ਪ੍ਰਤਿਮਾ ਵਾਲਾ ਇੱਕ ਵੱਡਾ ਪਾਰਕ ਬਣਾਇਆ ਜਾਵੇਗਾ ਜਿੱਥੇ ਤੀਰਥ ਯਾਤਰੀਆਂ ਲਈ ਇੱਕੋ ਥਾਂ ਸਾਰੀਆਂ ਸਹੂਲਤਾਂ ਹੋਣਗੀਆਂ।
ਏਕੇਟੀ ਏਕੇ
In Varanasi, flagged off the first ever Diesel to Electric Converted Locomotive.
— Narendra Modi (@narendramodi) February 19, 2019
I congratulate the entire team that has worked on this historic accomplishment, which will enhance the efforts of the Railways towards electrification. pic.twitter.com/0VmNI6BReF