ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ ਦੇ ਮਹਾਤਮਾ ਮੰਦਿਰ ਵਿੱਚ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਸਾਲ ਦੇ ਸਮਿਟ ਦਾ ਵਿਸ਼ਾ ‘ਭਵਿੱਖ ਦਾ ਪ੍ਰਵੇਸ਼ ਦੁਆਰ’ ਹੈ ਅਤੇ ਇਸ ਵਿੱਚ 34 ਭਾਗੀਦਾਰ ਦੇਸ਼ਾਂ ਅਤੇ 16 ਭਾਗੀਦਾਰ ਸੰਗਠਨਾਂ ਦੀ ਭਾਗੀਦਾਰੀ ਸ਼ਾਮਲ ਹੈ। ਸਮਿਟ ਦਾ ਉਪਯੋਗ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਦੁਆਰਾ ਉੱਤਰ-ਪੂਰਬ ਖੇਤਰ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਵੀ ਕੀਤਾ ਜਾ ਰਿਹਾ ਹੈ।
ਇਸ ਅਵਸਰ ‘ਤੇ ਇੰਡਸਟ੍ਰੀ ਦੇ ਕਈ ਦਿਗਜਾਂ ਨੇ ਸੰਬੋਧਨ ਕੀਤਾ। ਆਰਸੇਲਰ ਮਿੱਤਲ ਦੇ ਚੇਅਰਮੈਨ ਸ਼੍ਰੀ ਲਕਸ਼ਮੀ ਮਿੱਤਲ, ਸੁਜ਼ੂਕੀ ਮੋਟਰ ਕਾਰਪੋਰੇਸ਼ਨ, ਜਾਪਾਨ ਦੇ ਪ੍ਰਧਾਨ ਸ਼੍ਰੀ ਤੋਸ਼ੀਹੀਰੋ ਸੁਜ਼ੂਕੀ, ਰਿਲਾਇੰਸ ਸਮੂਹ ਦੇ ਸ਼੍ਰੀ ਮੁਕੇਸ਼ ਅੰਬਾਨੀ, ਅਮਰੀਕਾ ਦੇ ਮਾਈਕ੍ਰੋਨ ਟੈਕਨੋਲੋਜੀਜ਼ ਦੇ ਸੀਈਓ ਸ਼੍ਰੀ ਸੰਜੇ ਜੈਫਰੀ ਮੇਹਰੋਤਰਾ, ਅਦਾਨੀ ਸਮੂਹ ਦੇ ਪ੍ਰਧਾਨ ਸ਼੍ਰੀ ਸੰਜੇ ਮੇਹਰੋਤਰਾ, ਦੱਖਣੀ ਕੋਰੀਆ ਦੇ ਸੀਈਓ ਜੈਫਰੀ ਚੁਨ,ਟਾਟਾ, ਸ਼੍ਰੀ ਐੱਨ.ਚੰਦਰਸ਼ੇਖਰਨ, ਸੰਸ ਲਿਮਿਟਿਡ ਦੇ ਪ੍ਰਧਾਨ, ਸ਼੍ਰੀ ਸੁਲਤਾਨ ਅਹਿਮਦ ਬਿਨ ਸੁਲੇਮ, ਡੀਪੀ ਵਰਲਡ ਦੇ ਪ੍ਰਧਾਨ, ਸ਼੍ਰੀ ਸ਼ੰਕਰ ਤ੍ਰਿਵੇਦੀ ਸੀਨੀਅਰ ਵੀ.ਪੀ ਐਨਵੀਡੀਆ ਅਤੇ ਜ਼ੋਰੋਧਾ ਦੇ ਸੰਸਥਾਪਕ ਅਤੇ ਸੀਈਓ ਨਿਖਿਲ ਕਾਮਤ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਪਣੀ ਵਪਾਰਕ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਪੇਸ਼ੇਵਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ।
ਸ਼੍ਰੀ ਸ਼ਿਨ ਹੋਸਾਕਾ , ਜਾਪਾਨ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਮੰਤਰੀ, ਸ਼੍ਰੀ ਇਬਰਾਹਿਮ ਯੂਸੁਫ ਅਲ ਮੁਬਾਰਕ , ਸਹਾਇਕ ਨਿਵੇਸ਼ ਮੰਤਰੀ , ਸਾਊਦੀ ਅਰਬ , ਸ਼੍ਰੀ ਤਾਰਿਕ ਅਹਿਮਦ, ਮੱਧ ਪੂਰਬ, ਉੱਤਰੀ ਅਫਰੀਕਾ, ਦੱਖਣੀ ਏਸ਼ੀਆ , ਰਾਸ਼ਟਰਮੰਡਲ ਅਤੇ ਸੰਯੁਕਤ ਰਾਸ਼ਟਰ , ਯੂਕੇ , ਸ਼੍ਰੀ ਵਾਹਨ ਕਰੋਬੀਅਨ , ਅਰਥਵਿਵਸਥਾ ਮੰਤਰੀ ,ਆਰਮੇਨੀਆ , ਆਰਥਿਕ ਮਾਮਲਿਆਂ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਟੀਟ ਰਿਸਾਲੋ , ਮੋਰੱਕੋ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਰਿਯਾਦ ਮਜੌਰ, ਨੇਪਾਲ ਦੇ ਵਿੱਤ ਮੰਤਰੀ ਸ਼੍ਰੀ ਪ੍ਰਕਾਸ਼ ਸ਼ਰਣ ਮਹਤ , ਵੀਅਤਨਾਮ ਦੇ ਉਪ ਪ੍ਰਧਾਨ ਸ਼੍ਰੀ ਟ੍ਰਾਨ ਲੂ ਕੁਆਂਗ, ਚੈੱਕ ਗਣਰਾਜ ਦੇ ਪ੍ਰਧਾਨ ਸ਼੍ਰੀ ਪੇਟਰਾ ਫਿਯਾਲਾ ਅਤੇ ਮੋਜ਼ਾਮਬਿਕ ਦੇ ਰਾਸ਼ਟਰਪਤੀ ਸ਼੍ਰੀ ਫਿਲਿਪ ਨਿਯੂਸੀ ,ਤਿਮੋਰ ਲੇਸਤੇ ਦੇ ਰਾਸ਼ਟਰਪਤੀ ਸ਼੍ਰੀ ਜੋਸ ਰਾਮੋਸ – ਹੋਰਟਾ ਨੇ ਵੀ ਵਾਇਬ੍ਰੇਂਟ ਗੁਜਰਾਤ ਗਲੋਬਲ ਸਮਿਟ ਨੂੰ ਸੰਬੋਧਨ ਕੀਤਾ।
ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਐੱਚ.ਆਰ.ਐੱਚ ਸਮਿਟ ਦੀ ਸ਼ੁਰੂਆਤ ਵਿੱਚ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੇ ਵੀ ਆਪਣਾ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਲ 2024 ਦੀਆਂ ਸ਼ੁਭਕਾਮਨਾਵਾਂ ਦੇ ਕੇ ਸ਼ੁਰੂਆਤ ਕੀਤੀ। ਉਨ੍ਹਾਂ ਨੇ 2047 ਤੱਕ ਭਾਰਤ ਨੂੰ ‘ਵਿਕਸਿਤ’ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਜਿਸ ਦੇ ਨਤੀਜੇ ਵਜੋਂ ਅਗਲੇ 25 ਵਰ੍ਹੇ ਦੇਸ਼ ਦਾ ਸੁਨਹਿਰੀ ਯੁਗ ਹੋਣਗੇ। ਉਨ੍ਹਾਂ ਨੇ ਕਿਹਾ, ‘ਹੁਣ ਨਵੇਂ ਸੁਪਨਿਆਂ, ਨਵੇਂ ਸੰਕਲਪਾਂ ਅਤੇ ਨਿਰੰਤਰ ਉਪਲਬਧੀਆਂ ਦਾ ਸਮਾਂ ਹੈ।’ ਉਨ੍ਹਾਂ ਨੇ ‘ਅੰਮ੍ਰਿਤ ਕਾਲ’ ਦੇ ਪਹਿਲੇ ਵਾਇਬ੍ਰੈਂਟ ਗੁਜਰਾਤ ਸਮਿਟ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੀ ਭਾਗੀਦਾਰੀ ਵਿਸ਼ੇਸ਼ ਹੈ, ਕਿਉਂਕਿ ਇਹ ਭਾਰਤ ਅਤੇ ਭਾਰਤ ਦੇ ਦਰਮਿਆਨ ਗਹਿਰੇ ਸਬੰਧਾਂ ਦਾ ਪ੍ਰਤੀਕ ਹੈ। ਸੰਯੁਕਤ ਅਰਬ ਅਮੀਰਾਤ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲਈ ਉਨ੍ਹਾਂ ਦੇ ਵਿਚਾਰ ਅਤੇ ਸਮਰਥਨ ਗਰਮਜੋਸ਼ੀ ਅਤੇ ਈਮਾਨਦਾਰੀ ਨਾਲ ਭਰੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਨੂੰ ਆਰਥਿਕ ਵਿਕਾਸ ਅਤੇ ਨਿਵੇਸ਼ ‘ਤੇ ਚਰਚਾ ਲਈ ਇੱਕ ਗਲੋਬਲ ਪਲੈਟਫਾਰਮ ਦੱਸਿਆ।
ਉਨ੍ਹਾਂ ਨੇ ਨਵਿਆਉਣਯੋਗ ਊਰਜਾ, ਨਵੀਨ ਸਿਹਤ ਸੰਭਾਲ਼ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਭਾਰਤ ਦੇ ਬੰਦਰਗਾਹ ਬੁਨਿਆਦੀ ਢਾਂਚੇ ਵਿੱਚ ਕਈ ਅਰਬ ਡਾਲਰ ਦੇ ਨਿਵੇਸ਼ ਵਿੱਚ ਭਾਰਤ-ਯੂਏਈ ਸਾਂਝੇਦਾਰੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਗਿਫ਼ਟ ਸਿਟੀ ਵਿੱਚ ਯੂਏਈ ਸਾਵਰੇਨ ਵੈਲਥ ਫੰਡ ਦੁਆਰਾ ਸੰਚਾਲਨ ਸ਼ੁਰੂ ਕਰਨ ਅਤੇ ਟ੍ਰਾਂਸਵਰਲਡ ਕੰਪਨੀਆਂ ਦੁਆਰਾ ਏਅਰਕ੍ਰਾਫਟ ਅਤੇ ਸ਼ਿਪ ਲੀਜ਼ਿੰਗ ‘ਤੇ ਦੇਣੇ ਦੀਆਂ ਗਤੀਵਿਧੀਆਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ-ਯੂਏਈ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਹਾਮਹਿਮ ਸ਼ੇਖ ਮੁਹੰਮਦ ਬਿਨ ਜਾਇਜ ਅਲ ਨਾਹਯਾਨ ਨੂੰ ਕ੍ਰੈਡਿਟ ਦਿੱਤਾ।
ਮੋਜ਼ਾਮਬਿਕ ਦੇ ਰਾਸ਼ਟਰਪਤੀ, ਆਈਆਈਐੱਮ ਅਹਿਮਦਾਬਾਦ ਦੇ ਸਾਬਕਾ ਵਿਦਿਆਰਥੀ ਸ਼੍ਰੀ ਫਿਲਿਪ ਨਿਯੂਸੀ ਦੀ ਅਸਾਧਾਰਣ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਦੇ ਅਫਰੀਕੀ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਲਈ ਸ਼ਾਮਲ ਕਰਨ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨਿਯੂਸੀ ਦੀ ਮੌਜੂਦਗੀ ਨਾਲ ਭਾਰਤ-ਮੋਜ਼ਾਮਬਿਕ ਦੇ ਨਾਲ-ਨਾਲ ਭਾਰਤ-ਅਫਰੀਕਾ ਸੰਬਧ ਹੋਰ ਵੀ ਗਹਿਰੇ ਹੋਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਪੇਟਾਰ ਫਿਯਾਲਾ ਦੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਭਾਰਤ ਯਾਤਰਾ, ਭਾਰਤ ਦੇ ਨਾਲ ਚੈੱਕ ਗਣਰਾਜ ਦੇ ਪੁਰਾਣੇ ਸਬੰਧਾਂ ਅਤੇ ਜੀਵੰਤ ਗੁਜਰਾਤ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਟੋਮੋਬਾਈਲ, ਟੈਕਨੋਲੋਜੀ ਅਤੇ ਮੈਨੂਫੈਕਚਰਿੰਗ ਸੈਕਟਰ ਵਿੱਚ ਸਹਿਯੋਗ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਨੋਬਲ ਪੁਰਸਕਾਰ ਜੇਤੂ ਅਤੇ ਤਿਮੋਰ ਲੇਸਤੇ ਦੇ ਰਾਸ਼ਟਰਪਤੀ ਸ਼੍ਰੀ ਜੋਸ ਰਾਮੋਸ-ਹੋਰਟਾ ਦਾ ਵੀ ਸੁਆਗਤ ਕੀਤਾ ਅਤੇ ਆਪਣੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਦੇ ਉਪਯੋਗ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਵਾਇਬ੍ਰੈਂਟ ਗੁਜਰਾਤ ਸਮਿਟ ਦੀ 20ਵੀਂ ਵਰ੍ਹੇਗੰਢ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਮਿਟ ਨੇ ਨਵੇਂ ਵਿਚਾਰਾਂ ਨੂੰ ਦਿਖਾਇਆ ਹੈ ਅਤੇ ਨਿਵੇਸ਼ ਅਤੇ ਰਿਟਰਨ ਦੇ ਲਈ ਨਵੇਂ ਪ੍ਰਵੇਸ਼ ਦੁਆਰ ਬਣਾਏ ਹਨ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੀ ਥੀਮ ‘ਗੇਟਵੇ ਟੂ ਦ ਫਿਊਚਰ ‘ਤੇ ਚਾਣਨਾ ਪਾਉਂਦੇ ਹੋਏ ਕਿਹਾ ਕਿ 21ਵੀਂ ਸਦੀ ਦਾ ਭਵਿੱਖ ਸਾਂਝੇ ਪ੍ਰਯਾਸਾਂ ਨਾਲ ਉੱਜਵਲ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਭਵਿੱਖ ਲਈ ਇੱਕ ਰੋਡਮੈਪ ਪੇਸ਼ ਕੀਤਾ ਗਿਆ ਹੈ ਅਤੇ ਇਸ ਨੂੰ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ ਵਿਜ਼ਨ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ‘ਇੱਕ ਵਿਸ਼ਵ, ਇੱਕ ਪਰਿਵਾਰ, ਇੱਕ ਭਵਿੱਖ’ ਦੇ ਵਿਜ਼ਨ ਦੇ ਨਾਲ ਆਈ2ਯੂ2 ਅਤੇ ਹੋਰ ਬਹੁਪੱਖੀ ਸੰਗਠਨਾਂ ਦੇ ਨਾਲ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਦਾ ਵੀ ਜ਼ਿਕਰ ਕੀਤਾ, ਜੋ ਹੁਣ ਗਲੋਬਲ ਕਲਿਆਣ ਦੇ ਲਈ ਪਹਿਲੀ ਸ਼ਰਤ ਬਣ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ-ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਭਾਰਤ ‘ਵਿਸ਼ਵ ਮਿੱਤਰ’ ਦੀ ਭੂਮਿਕਾ ਵਿੱਚ ਅੱਗੇ ਵਧ ਰਿਹਾ ਹੈ। ਅੱਜ ਭਾਰਤ ਨੇ ਵਿਸ਼ਵ ਨੂੰ ਸਾਂਝੇ ਸਮੂਹਿਕ ਲਕਸ਼ਾਂ ਨੂੰ ਪਾਉਣ ਦਾ ਵਿਸ਼ਵਾਸ ਦਿਵਾਇਆ ਹੈ। ਵਿਸ਼ਵ ਕਲਿਆਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ, ਪ੍ਰਯਾਸ ਅਤੇ ਕਠੋਰ ਮਿਹਨਤ ਵਿਸ਼ਵ ਨੂੰ ਸੁਰੱਖਿਅਤ ਅਤੇ ਸਮ੍ਰਿੱਧ ਬਣਾ ਰਹੇ ਹਨ। ਵਿਸ਼ਵ ਭਾਰਤ ਨੂੰ ਸਥਿਰਤਾ ਦੇ ਮਹੱਤਵਪੂਰਨ ਥੰਮ੍ਹ ਦੇ ਰੂਪ ਵਿੱਚ ਦੇਖਦਾ ਹੈ। ਇੱਕ ਅਜਿਹਾ ਮਿੱਤਰ ਜਿਸ ‘ਤੇ ਭਰੋਸਾ ਕੀਤਾ ਜਾ ਸਕਦਾ ਹੈ, ਇੱਕ ਸਹਿਯੋਗ ਜੋ ਜਨ-ਕੇਂਦ੍ਰਿਤ ਵਿਕਾਸ ਵਿੱਚ ਵਿਸ਼ਵਾਸ ਕਰਦਾ ਹੈ, ਇੱਕ ਸਵਰ ਜੋ ਗਲੋਬਲ ਕਲਿਆਣ ਵਿੱਚ ਵਿਸ਼ਵਾਸ ਕਰਦਾ ਹੈ, ਗਲੋਬਲ ਅਰਥਵਿਵਸਥਾ ਵਿੱਚ ਵਿਕਾਸ ਦਾ ਇੱਕ ਇੰਜਣ ਹੈ, ਸਮਾਧਾਨ ਲੱਭਣ ਲਈ ਇੱਕ ਟੈਕਨੋਲੋਜੀ ਕੇਂਦਰ ਹੈ, ਪ੍ਰਤਿਭਾਸ਼ਾਲੀ ਨੌਜਵਾਨਾਂ ਦਾ ਇੱਕ ਪਾਵਰਹਾਊਸ ਹੈ ਅਤੇ ਇੱਕ ਲੋਕਤੰਤਰ ਹੈ ਜੋ ਕੰਮ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ 1.4 ਬਿਲੀਅਨ ਨਾਗਰਿਕਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਅਕਾਂਖਿਆਵਾਂ ਤੇ ਸਮਾਵੇਸ਼ਿਤਾ ਅਤੇ ਸਮਾਨਤਾ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੇ ਨਾਲ ਮਾਨਵ ਕੇਂਦਰਿਤ ਵਿਕਾਸ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਤੇ ਵਿਸ਼ਵ ਸਮ੍ਰਿੱਧੀ ਤੇ ਵਿਕਾਸ ਦਾ ਇੱਕ ਪ੍ਰਮੁੱਖ ਪਹਿਲੂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ, ਜਦਕਿ ਇਹ 10 ਵਰ੍ਹੇ ਪਹਿਲਾਂ 11ਵੇਂ ਸਥਾਨ ‘ਤੇ ਪਿਛੜਿਆ ਸੀ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿਸ਼ਵ ਦੀਆਂ ਟੌਪ 3 ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਜਾਏਗਾ, ਜਿਹਾ ਕਿ ਦੁਨੀਆ ਦੀਆਂ ਵਿਭਿੰਨ ਰੇਟਿੰਗ ਏਜੰਸੀਆਂ ਦੁਆਰਾ ਅਨੁਮਾਨ ਵਿਅਕਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ – “ਮਾਹਿਰ ਇਸ ਦਾ ਵਿਸ਼ਲੇਸ਼ਣ ਕਰ ਸਕਦੇ ਹਨ, ਲੇਕਿਨ ਮੈਂ ਗਾਰੰਟੀ ਦਿੰਦਾ ਹਾਂ ਕਿ ਭਾਰਤ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ।” ਉਨ੍ਹਾਂ ਨੇ ਕਿਹਾ ਕਿ ਭਾਰਤ ਅਜਿਹੇ ਸਮੇਂ ਵਿੱਚ ਵਿਸ਼ਵ ਦੇ ਲਈ ਆਸ਼ਾ ਦੀ ਕਿਰਨ ਬਣ ਗਿਆ ਹੈ ਜਦੋਂ ਵਿਸ਼ਵ ਨੇ ਕਈ ਭੂ-ਰਾਜਨੀਤਕ ਅਸਥਿਰਤਾਵਾਂ ਦੇਖੀਆਂ ਹਨ। ਪ੍ਰਧਾਨ ਮੰਤਰੀ ਨੇ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਭਾਰਤ ਦੀਆਂ ਪ੍ਰਾਥਮਿਕਤਾਵਾਂ ਨੂੰ ਪ੍ਰਤਿਬਿੰਬਤ ਹੋਣ ਦੀ ਗੱਲ ਕਰਦੇ ਹੋਏ ਟਿਕਾਊ ਉਦਯੋਗਾਂ, ਮੈਨੂਫੈਕਚਰਿੰਗ ਅਤੇ ਇਨਫ੍ਰਾਸਟ੍ਰਕਚਰ, ਨਵੇਂ ਯੁੱਗ ਦੇ ਕੌਸ਼ਲ, ਭਵਿੱਖ ਦੀਆਂ ਟੈਕਨੋਲੋਜੀਆਂ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਤੇ ਈਨੋਵੇਸ਼ਨ, ਗ੍ਰੀਨ ਹਾਈਡ੍ਰੋਜਨ, ਅਖੁੱਟ ਊਰਜਾ ਅਤੇ ਸੈਮੀਕੰਡਕਟਰਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਾਰਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਗੁਜਰਾਤ ਵਿੱਚ ਟ੍ਰੇਡ ਸ਼ੋਅ ਦੇਖਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕੱਲ੍ਹ ਮਹਾਮਹਿਮ ਨਯੂਸੀ ਅਤੇ ਮਹਾਮਹਿਮ ਰਾਮੋਸ ਹੋਰਤਾ ਦੇ ਨਾਲ ਇਸ ਟ੍ਰੇਡ ਸ਼ੋਅ ਵਿੱਚ ਸਮਾਂ ਬਿਤਾਉਣ ਦੇ ਬਾਰੇ ਕਿਹਾ ਕਿ ਟ੍ਰੇਡ ਸ਼ੋਅ ਵਿੱਚ ਈ-ਮੋਬਿਲਿਟੀ, ਸਟਾਰਟਅੱਪ, ਬਲੂ ਇਕੋਨਮੀ, ਗ੍ਰੀਨ ਐਨਰਜੀ ਅਤੇ ਸਮਾਰਟ ਇਨਫ੍ਰਾਸਟ੍ਰਕਚਰ ਜਿਹੇ ਖੇਤਰਾਂ ਵਿੱਚ ਵਿਸ਼ਵ ਪੱਧਰੀ ਅਤਿਆਧੁਨਿਕ ਤਕਨੀਕ ਦੇ ਨਾਲ ਬਣਾਏ ਗਏ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਖੇਤਰਾਂ ਵਿੱਚ ਨਿਵੇਸ਼ ਦੇ ਲਈ ਲਗਾਤਾਰ ਨਵੇਂ ਅਵਸਰ ਪੈਦਾ ਹੋ ਰਹੇ ਹਨ।
ਪ੍ਰਧਾਨ ਮੰਤਰੀ ਨੇ ਭਾਰਤੀ ਅਰਥਵਿਵਸਥਾ ਦੇ ਲਚਕੀਲੇਪਣ ਅਤੇ ਗਤੀ ਦੇ ਅਧਾਰ ਦੇ ਰੂਪ ਵਿੱਚ ਸਰੰਚਨਾਤਮਕ ਸੁਧਾਰਾਂ ‘ਤੇ ਸਰਕਾਰ ਦੇ ਫੋਕਸ ਬਾਰੇ ਵਿਸਤਾਰ ਨਾਲ ਦੱਸਿਆ ਕਿ ਇਨ੍ਹਾਂ ਸੁਧਾਰਾਂ ਨਾਲ ਅਰਥਵਿਵਸਥਾ ਦੀ ਸਮਰੱਥਾ, ਯੋਗਤਾ ਅਤੇ ਮੁਕਾਬਲੇਬਾਜੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਪੁਨਰਪੂੰਜੀਕਰਣ ਅਤੇ ਆਈਬੀਸੀ ਨੇ ਇੱਕ ਮਜ਼ਬੂਤ ਬੈਂਕਿੰਗ ਸਿਸਟਮ ਨੂੰ ਜਨਮ ਦਿੱਤਾ ਹੈ, ਲਗਭਗ 40 ਹਜਾਰ ਅਨੁਪਾਲਨਾਂ ਨੂੰ ਖਤਮ ਕਰਨ ਨਾਲ ਵਪਾਰ ਵਿੱਚ ਸਹਿਜਤਾ ਹੈ, ਜੀਐੱਸਟੀ ਨੇ ਟੈਕਸ (ਟੈਕਸੇਸ਼ਨ) ਦੇ ਭਰਮ-ਭੁਲੇਖਿਆਂ ਨੂੰ ਦੂਰ ਕੀਤਾ ਹੈ, ਗਲੋਬਲ ਸਪਲਾਈ ਚੇਨ ਦੇ ਵਿਵਿਧੀਕਰਣ ਦੇ ਲਈ ਬਿਹਤਰ ਵਾਤਾਵਰਣ ਹੈ, ਹਾਲ ਹੀ ਵਿੱਚ 3 ਐੱਫਟੀਏ ‘ਤੇ ਹਸਤਾਖਰ ਕੀਤੇ ਗਏ ਹਨ, ਜਿਸ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਾਲ ਹੈ। ਕਈ ਖੇਤਰਾਂ ਨੂੰ ਆਟੋਮੈਟਿਕ ਐੱਫਡੀਆਈ ਦੇ ਲਈ ਖੋਲ੍ਹਣਾ, ਇਨਫ੍ਰਾਸਟ੍ਰਕਚਰ ਵਿੱਚ ਰਿਕਾਰਡ ਨਿਵੇਸ਼ ਅਤੇ ਪੂੰਜੀਗਤ ਖਰਚ ਵਿੱਚ 5 ਗੁਣਾ ਵਾਧਾ। ਉਨ੍ਹਾਂ ਨੇ ਊਰਜਾ ਦੇ ਗ੍ਰੀਨ ਅਤੇ ਵੈਕਲਪਿਕ ਸਰੋਤਾਂ ਵਿੱਚ ਮਿਸਾਲੀ ਪ੍ਰਗਤੀ, ਅਖੁੱਟ ਊਰਜਾ ਸਮਰੱਥਾ ਵਿੱਚ 3 ਗੁਣਾ ਵਾਧੇ, ਸੋਲਰ ਪਾਵਰ ਸਮਰੱਥਾ ਵਿੱਚ 20 ਗੁਣਾ ਵਾਧਾ, ਕਿਫਾਇਤੀ ਡੇਟਾ ਕੀਮਤਾਂ ਨਾਲ ਡਿਜੀਟਲ ਸਮਾਵੇਸ਼ਨ, ਹਰੇਕ ਪਿੰਡ ਵਿੱਚ ਔਪਟੀਕਲ ਫਾਈਬਰ, 5 ਜੀ ਦੀ ਸ਼ੁਰੂਆਤ, 1.15 ਲੱਖ ਰਜਿਸਟ੍ਰੇਸ਼ਨ ਸਟਾਰਟਅੱਪਸ ਦੇ ਨਾਲ ਤੀਸਰਾ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਦਾ ਵੀ ਜਿਕਰ ਕੀਤਾ। ਉਨ੍ਹਾਂ ਨੇ ਨਿਰਯਾਤ ਵਿੱਚ ਰਿਕਾਰਡ ਵਾਧੇ ਦਾ ਵੀ ਜਿਕਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਭਾਰਤ ਵਿੱਚ ਹੋ ਰਹੇ ਪਰਿਵਰਤਨ ਈਜ਼ ਆਵ੍ ਲਿਵਿੰਗ ਵਿੱਚ ਸੁਧਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਵਰ੍ਹਿਆਂ ਵਿੱਚ, 13.5 ਕਰੋੜ ਤੋਂ ਅਧਿਕ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ, ਜਦਕਿ ਮੱਧ ਵਰਗ ਦੀ ਔਸਤ ਆਮਦਨ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਮਹਿਲਾ ਕਾਰਜਬਲ ਦੀ ਭਾਗੀਦਾਰੀ ਵਿੱਚ ਰਿਕਾਰਡ ਵਾਧੇ ਦਾ ਵੀ ਜਿਕਰ ਕੀਤਾ ਜੋ ਭਾਰਤ ਦੇ ਭਵਿੱਖ ਦੇ ਲਈ ਇੱਕ ਵੱਡਾ ਸੰਕੇਤ ਹੈ। ਪ੍ਰਧਾਨ ਮੰਤਰੀ ਨੇ ਕਿਹਾ- “ਇਸੇ ਭਾਵਨਾ ਦੇ ਨਾਲ ਮੈਂ ਸਾਰਿਆਂ ਨੂੰ ਭਾਰਤ ਦੀ ਨਿਵੇਸ਼ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹਾਂ।”
ਪ੍ਰਧਾਨ ਮੰਤਰੀ ਨੇ ਲੌਜਿਸਟਿਕਸ ਅਤੇ ਟ੍ਰਾਂਸਪੋਰਟੇਸ਼ਨ ਸੈਕਟਰ ਵਿੱਚ ਆਧੁਨਿਕ ਨੀਤੀਗਤ ਸੁਧਾਰਾਂ ਦਾ ਜਿਕਰ ਕਰਦੇ ਹੋਏ ਇੱਕ ਦਹਾਕੇ ਦੇ ਅੰਦਰ ਹਵਾਈ ਅੱਡਿਆਂ ਦੀ ਸੰਖਿਆ 74 ਤੋਂ ਵਧਾ ਕੇ 149 ਕਰਨ, ਭਾਰਤ ਦੇ ਨੈਸ਼ਨਲ ਹਾਈਵੇਅ ਨੈੱਟਵਰਕ ਨੂੰ ਦੁੱਗਣਾ ਕਰਨ, ਮੈਟਰੋ ਨੈੱਟਰਕ ਨੂੰ ਤਿੰਨ ਗੁਣਾ ਕਰਨ, ਸਮਰਪਿਤ ਮਾਲ ਢੁਆਈ ਕੌਰੀਡੋਰਸ, ਨੈਸ਼ਨਲ ਵਾਟਰਵੇਅਜ਼, ਬੰਦਰਗਾਹਾਂ ਦੇ ਟਰਨ-ਅਰਾਉਂਡ ਸਮੇਂ ਵਿੱਚ ਵਾਧੇ ਅਤੇ ਜੀ-20 ਦੌਰਾਨ ਘੋਸ਼ਿਤ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਕੌਰੀਡੋਰ ‘ਤੇ ਚਾਨਣਾਂ ਪਾਇਆ। ਉਨ੍ਹਾਂ ਨੇ ਕਿਹ –“ਇਹ ਤੁਹਾਡੇ ਸਾਰਿਆਂ ਦੇ ਲਈ ਨਿਵੇਸ਼ ਦੇ ਵੱਡੇ ਅਵਸਰ ਹਨ।”
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ ਕਿ ਭਾਰਤ ਦੇ ਹਰੇਕ ਕੋਨੇ ਵਿੱਚ ਨਿਵੇਸ਼ਕਾਂ ਲਈ ਨਵੀਆਂ ਸੰਭਾਵਨਾਵਾਂ ਹਨ ਅਤੇ ਵਾਇਬ੍ਰੈਂਟ ਗੁਜਰਾਤ ਵਾਇਬ੍ਰੈਂਟ ਗੁਜਰਾਤ ਸਮਿਟ ਇਸ ਦੇ ਲਈ ਇੱਕ ਪ੍ਰਵੇਸ਼ ਦੁਆਰ ਦੀ ਤਰ੍ਹਾਂ ਹਨ, ਭਵਿੱਖ ਦੇ ਲਈ ਇੱਕ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਨੇ ਕਿਹਾ –“ਤੁਸੀਂ ਨਾ ਕੇਵਲ ਭਾਰਤ ਵਿੱਚ ਨਿਵੇਸ਼ ਕਰ ਰਹੇ ਹਨ, ਬਲਕਿ ਯੁਵਾ ਸਿਰਜਣਕਾਰਾਂ ਅਤੇ ਉਪਭੋਗਤਾਵਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਵੀ ਆਕਾਰ ਦੇ ਰਹੇ ਹਨ। ਭਾਰਤ ਦੀਆਂ ਮਹੱਤਵਅਕਾਂਖੀ ਯੁਵਾ ਪੀੜ੍ਹੀ ਦੇ ਨਾਲ ਤੁਹਾਡੀ ਸਾਂਝੇਦਾਰੀ ਅਜਿਹੇ ਨਤੀਜੇ ਲਿਆ ਸਕਦੀ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਾ ਕੀਤੀ ਹੋਵੇ।
ਇਸ ਅਵਸਰ ‘ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸੁਲਤਾਨ ਮਹਾਮਹਿਮ ਸ਼ੇਖ ਮੋਹੰਮਦ ਬਿਨ ਜਾਯਦ ਅਲ ਨਾਹਯਾਨ, ਮੋਜ਼ਾਮਬਿਕ ਦੇ ਰਾਸ਼ਟਰਪਤੀ, ਸ਼੍ਰੀ ਫਿਲਿਪ ਨਯੂਸੀ, ਤਿਮੋਰ ਲੇਸਤੇ ਦੇ ਰਾਸ਼ਟਰਪਤੀ, ਸ਼੍ਰੀ ਜੋਸ ਰਾਮੋਸ-ਹੌਰਤਾ, ਚੈੱਕ ਰਿਪਬਲਿਕ ਦੇ ਪ੍ਰਧਾਨ ਮੰਤਰੀ, ਸ਼੍ਰੀ ਪੈਟ੍ਰ ਫਿਯਾਲਾ, ਵਿਯਤਨਾਮ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਟ੍ਰਾਨ ਲੂ ਕਵਾਂਗ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਹੋਰ ਪਤਵੰਤੇ ਉਪਸਥਿਤ ਸਨ।
ਪਿਛੋਕੜ
ਸਾਲ 2003 ਵਿੱਚ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਪਰਿਕਲਪਨਾ ਕੀਤੀ ਗਈ ਸੀ। ਹੁਣ ਇਹ ਸਮਾਵੇਸ਼ੀ ਵਿਕਾਸ ਅਤੇ ਟਿਕਾਊ ਵਿਕਾਸ ਦੇ ਲਈ ਵਪਾਰ ਸਹਿਯੋਗ, ਗਿਆਨ ਸਾਂਝਾ ਕਰਨ ਅਤੇ ਰਣਨੀਤਕ ਸਾਂਝੇਦਾਰੀ ਲਈ ਸਭ ਤੋਂ ਪ੍ਰਤੀਸ਼ਠਿਤ ਆਲਮੀ ਮੰਚਾਂ ਵਿੱਚੋਂ ਇੱਕ ਦੇ ਰੂਪ ਵਿੱਚ ਵਿਕਸਿਤ ਹੋ ਗਿਆ ਹੈ। ਗੁਜਰਾਤ ਦੇ ਗਾਂਧੀਨਗਰ ਵਿੱਚ 10 ਤੋਂ 12 ਜਨਵਰੀ, 2024 ਤੱਕ ਆਯੋਜਿਤ ਹੋਣ ਵਾਲਾ 10ਵਾਂ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ‘ਗੇਟਵੇ ਟੂ ਦ ਫਿਊਚਰ’ ਥੀਮ ਦੇ ਨਾਲ ਵਾਇਬ੍ਰੈਂਟ ਗੁਜਰਾਤ ਦੇ 20 ਵਰ੍ਹਿਆਂ ਦੀ ਸਫਲਤਾ ਦਾ ਉਤਸਵ ਹੈ”।
ਇਸ ਵਰ੍ਹੇ ਦੇ ਸਮਿਟ ਲਈ 34 ਸਹਿਯੋਗੀ ਦੇਸ਼ ਅਤੇ 16 ਭਾਗੀਦਾਰ ਸੰਗਠਨ ਹਨ। ਇਸ ਤੋਂ ਇਲਾਵਾ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਉੱਤਰ ਪੂਰਬੀ ਖੇਤਰਾਂ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਵਾਇਬ੍ਰੈਂਟ ਗੁਜਰਾਤ ਮੰਚ ਦਾ ਉਪਯੋਗ ਕਰੇਗਾ।
ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਉਦਯੋਗ, 4.0 ਟੈਕਨੋਲੋਜੀ ਅਤੇ ਈਨੋਵੇਸ਼ਨ, ਟਿਕਾਊ ਮੈਨੂਫੈਕਚਰਿੰਗ, ਗ੍ਰੀਨ ਹਾਈਡ੍ਰੋਜਨ, ਇਲੈਕਟ੍ਰਿਕ ਮੋਬਿਲਿਟੀ ਅਤੇ ਅਖੁੱਟ ਊਰਜਾ ਅਤੇ ਸਥਿਰਤਾ ਦੀ ਦਿਸ਼ਾ ਵਿੱਚ ਟਰਾਂਸਮਿਸ਼ਨ ਜਿਹੇ ਵਿਸ਼ਵ ਪੱਧਰੀ ਪ੍ਰਾਸੰਗਿਕ ਵਿਸ਼ਿਆਂ ਬਾਰੇ ਸੈਮੀਨਾਰ ਅਤੇ ਸੰਮੇਲਨਾਂ ਸਹਿਤ ਵਿਭਿੰਨ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰੇਗਾ।
The @VibrantGujarat Global Summit has played a crucial role in drawing investments and propelling the state’s development. https://t.co/D8D2Y4pllX
— Narendra Modi (@narendramodi) January 10, 2024
जब भारत अपनी आजादी के 100 वर्ष मनाएगा, तब तक हमने भारत को विकसित बनाने का लक्ष्य रखा है: PM @narendramodi pic.twitter.com/Fyv8SHfCjK
— PMO India (@PMOIndia) January 10, 2024
The @VibrantGujarat Summit – A gateway to the future pic.twitter.com/GfZHtzkaW2
— PMO India (@PMOIndia) January 10, 2024
In the rapidly changing world order, India is moving forward as ‘Vishwa Mitra’ pic.twitter.com/viNCwZa6ri
— PMO India (@PMOIndia) January 10, 2024
India – A ray of hope for the world. pic.twitter.com/f4UGZNX6cI
— PMO India (@PMOIndia) January 10, 2024
Global institutions are upbeat about India’s economic growth. pic.twitter.com/QGjSZIcjIB
— PMO India (@PMOIndia) January 10, 2024
A new saga of reforms is being written in India today, bolstering the country’s economy. pic.twitter.com/edJh4R3prw
— PMO India (@PMOIndia) January 10, 2024
Enhancing ease of living and empowering the citizens. pic.twitter.com/PpcIk0zVjB
— PMO India (@PMOIndia) January 10, 2024
My brother HH @MohamedBinZayed has not only graced the @VibrantGujarat Summit but also spoke at the Summit. His remarks were extremely encouraging. India cherishes his thoughts and his efforts to boost India-UAE ties. pic.twitter.com/L9lizSv7kY
— Narendra Modi (@narendramodi) January 10, 2024
Extended a warm welcome to Prime Minister @P_Fiala for the @VibrantGujarat Summit. His presence at the Summit is a matter of immense honour for us. pic.twitter.com/4VIs4GlF52
— Narendra Modi (@narendramodi) January 10, 2024
We are happy to have President @JoseRamosHorta1 at the 10th @VibrantGujarat Summit. Welcomed him at Mahatma Mandir this morning. pic.twitter.com/XD9igKYnM3
— Narendra Modi (@narendramodi) January 10, 2024
Welcomed President Nyusi at Mahatma Mandir for the @VibrantGujarat Summit. His participation will strengthen economic linkages between Mozambique and India. pic.twitter.com/E9L8LVm9en
— Narendra Modi (@narendramodi) January 10, 2024
***
ਡੀਐੱਸ/ਟੀਐੱਸ
The @VibrantGujarat Global Summit has played a crucial role in drawing investments and propelling the state's development. https://t.co/D8D2Y4pllX
— Narendra Modi (@narendramodi) January 10, 2024
जब भारत अपनी आजादी के 100 वर्ष मनाएगा, तब तक हमने भारत को विकसित बनाने का लक्ष्य रखा है: PM @narendramodi pic.twitter.com/Fyv8SHfCjK
— PMO India (@PMOIndia) January 10, 2024
The @VibrantGujarat Summit - A gateway to the future pic.twitter.com/GfZHtzkaW2
— PMO India (@PMOIndia) January 10, 2024
In the rapidly changing world order, India is moving forward as 'Vishwa Mitra' pic.twitter.com/viNCwZa6ri
— PMO India (@PMOIndia) January 10, 2024
India - A ray of hope for the world. pic.twitter.com/f4UGZNX6cI
— PMO India (@PMOIndia) January 10, 2024
Global institutions are upbeat about India's economic growth. pic.twitter.com/QGjSZIcjIB
— PMO India (@PMOIndia) January 10, 2024
A new saga of reforms is being written in India today, bolstering the country's economy. pic.twitter.com/edJh4R3prw
— PMO India (@PMOIndia) January 10, 2024
Enhancing ease of living and empowering the citizens. pic.twitter.com/PpcIk0zVjB
— PMO India (@PMOIndia) January 10, 2024