Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਰਲਡ ਫੂਡ ਇੰਡੀਆ 2023 ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵਰਲਡ ਫੂਡ ਇੰਡੀਆ 2023 ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿੱਚ ਮੈਗਾ ਫੂਡ ਈਵੈਂਟ ‘ਵਰਲਡ ਫੂਡ ਇੰਡੀਆ 2023’ ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕੀਤਾ।  ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਲੱਖ ਤੋਂ ਅਧਿਕ ਸਵੈ ਸਹਾਇਤਾ ਸਮੂਹ ਮੈਂਬਰਾਂ ਨੂੰ ਬੀਜ ਦੇ ਲਈ ਆਰਥਿਕ ਸਹਾਇਤਾ ਦੀ ਵੀ ਵੰਡ ਕੀਤੀ। ਇਸ ਅਵਸਰ ‘ਤੇ ਸ਼੍ਰੀ ਮੋਦੀ ਨੇ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਨੂੰ ‘ਫੂਡ ਬਾਸਕੇਟ ਆਵ੍ ਵਰਲਡ’ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਅਤੇ 2023 ਨੂੰ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਦੇ ਰੂਪ ਵਿੱਚ ਮਨਾਉਣਾ ਹੈ। 

 

ਇਸ ਅਵਸਰ ‘ਤੇ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਦਰਸ਼ਿਤ ਟੈਕਨੋਲੋਜੀ ਅਤੇ ਸਟਾਰਟਅੱਪ ਮੰਡਪ ਅਤੇ ਫੂਡ ਸਟ੍ਰੀਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਟੈਕਨੋਲੋਜੀ ਅਤੇ ਸਵਾਦ ਦਾ ਮਿਸ਼ਰਣ ਭਵਿੱਖ ਦੀ ਅਰਥਵਿਵਸਥਾ ਦਾ ਮਾਰਗ ਰਾਹ ਪੱਧਰਾ ਕਰੇਗਾ। ਪ੍ਰਧਾਨ ਮੰਤਰੀ ਨੇ ਅੱਜ ਦੇ ਬਦਲਦੇ ਪਰਿਪੇਖ ਵਿੱਚ ਖੁਰਾਕ ਸੁਰੱਖਿਆ ਦੀਆਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਇੱਕ ਦਾ ਜ਼ਿਕਰ ਕਰਦੇ ਹੋਏ ਵਿਸ਼ਵ ਖੁਰਾਕ ਭਾਰਤ 2023 ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਰਲਡ ਫੂਡ ਇੰਡੀਆ ਦੇ ਨਤੀਜੇ ਭਾਰਤ ਦੇ ਫੂਡ ਪ੍ਰੋਸੈੱਸਿੰਗ ਸੈਕਟਰ ਨੂੰ ‘ਸਨਰਾਈਜ਼ ਸੈਕਟਰ’ ਦੇ ਰੂਪ ਵਿੱਚ ਪਹਿਚਾਣੇ ਜਾਣ ਦੀ ਇੱਕ ਵੱਡੀ ਉਦਾਹਰਣ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਦੀ ਉਦਯੋਗ ਸਮਰਥੱਕ ਅਤੇ ਕਿਸਾਨ ਸਮਰਥੱਕ ਨੀਤੀਆਂ ਦੇ ਪਰਿਣਾਮਸਰੂਪ ਇਸ ਸੈਕਟਰ ਨੇ 50,000 ਕਰੋੜ ਰੁਪਏ ਤੋਂ ਅਧਿਕ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਪੀਐੱਲਆਈ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਉਦਯੋਗ ਵਿੱਚ ਨਵੇਂ ਉੱਦਮੀਆਂ ਨੂੰ ਵੱਡੀ ਸਹਾਇਤਾ ਪ੍ਰਦਾਨ ਕਰ ਰਹੀ ਹੈ। 

 

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਫਸਲ ਕਟਾਈ ਦੇ ਬਾਅਦ ਦੇ ਬੁਨਿਆਦੀ ਢਾਂਚੇ ਦੇ ਲਈ ਐਗਰੀ-ਇਨਫ੍ਰਾ ਫੰਡ ਦੇ ਤਹਿਤ ਹਜ਼ਾਰਾਂ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ, ਜਿਸ ਵਿੱਚ ਲਗਭਗ 50,000 ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਹੈ, ਜਦਕਿ ਮੱਛੀ ਪਾਲਣ ਅਤੇ ਪਸ਼ੂਪਾਲਨ ਖੇਤਰ ਵਿੱਚ ਪ੍ਰੋਸੈਸਿੰਗ ਇਨਫ੍ਰਾਸਟ੍ਰਕਚਰ ਨੂੰ ਵੀ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

 

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਦੀਆਂ ਨਿਵੇਸ਼ਕ –ਅਨੁਕੂਲ ਨੀਤੀਆਂ ਫੂਡ ਸੈਕਟਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਭਾਰਤ ਦੇ ਖੇਤੀ ਨਿਰਯਾਤ ਵਿੱਚ ਪ੍ਰੋਸੈੱਸਡ ਫੂਡ ਦੀ ਹਿੱਸੇਦਾਰੀ ਵਧੀ ਹੈ। ਐਗਰੀਕਲਚਰਲ ਐਕਸਪੋਰਟ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਖੇਤੀ ਨਿਰਯਾਤ ਵਿੱਚ ਪ੍ਰੋਸੈੱਸਡ ਫੂਡਜ਼ ਦੀ ਹਿੱਸੇਦਾਰੀ 13 ਪ੍ਰਤੀਸ਼ਤ ਤੋਂ ਵਧ ਕੇ 23 ਪ੍ਰਤੀਸ਼ਤ ਹੋ ਗਈ ਹੈ, ਜਿਸ ਨਾਲ ਨਿਰਯਾਤ ਕੀਤੇ ਪ੍ਰੋਸੈੱਸਡ ਫੂਡਜ਼ ਵਿੱਚ ਕੁੱਲ ਮਿਲਾ ਕੇ 150 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਖੇਤੀ ਉਪਜ ਵਿੱਚ 50,000 ਮਿਲੀਅਨ ਅਮਰੀਕੀ ਡਾਲਰ ਨਾਲ ਅਧਿਕ ਦੇ ਕੁੱਲ ਨਿਰਯਾਤ ਕੀਮਤ ਦੇ ਨਾਲ 7ਵੇਂ ਸਥਾਨ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਫੂਡ ਪ੍ਰੋਸੈੱਸਿੰਗ ਇੰਡਸਟਰੀ ਵਿੱਚ ਅਜਿਹਾ ਕੋਈ ਸੈਕਟਰ ਨਹੀਂ ਹੈ। ਜਿੱਥੇ ਭਾਰਤ ਨੇ ਬੇਮਿਸਾਲ ਵਾਧਾ ਨਾ ਕੀਤਾ ਹੋਵੇ।  ਉਨ੍ਹਾਂ ਨੇ ਕਿਹਾ ਕਿ ਫੂਡ ਪ੍ਰੋਸੈੱਸਿੰਗ ਇੰਡਸਟਰੀ ਨਾਲ ਜੁੜੀ ਹਰ ਕੰਪਨੀ ਅਤੇ ਸਟਾਰਟਅੱਪ ਦੇ ਲਈ ਇਹ ਇੱਕ ਸੁਨਿਹਰਾ ਅਵਸਰ ਹੈ। 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਫੂਡ ਪ੍ਰੋਸੈੱਸਿੰਗ ਇੰਡਸਟਰੀ ਵਿੱਚ ਤੇਜ਼ ਵਾਧੇ ਦਾ ਕਾਰਨ ਸਰਕਾਰ ਦੇ ਨਿਰੰਤਰ ਅਤੇ ਸਮਰਪਿਤ ਪ੍ਰਯਾਸ ਰਹੇ ਹਨ। ਉਨ੍ਹਾਂ ਨੇ ਭਾਰਤ ਵਿੱਚ ਪਹਿਲੀ ਵਾਰ ਖੇਤੀ-ਨਿਰਯਾਤ ਨੀਤੀ ਦੇ ਨਿਰਮਾਣ, ਰਾਸ਼ਟਰਵਿਆਪੀ ਲੌਜੀਸਟਿਕਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ, ਜ਼ਿਲ੍ਹੇ ਨੂੰ ਆਲਮੀ ਬਜ਼ਾਰਾਂ ਨਾਲ ਜੋੜਨ ਵਾਲੇ 100 ਤੋਂ ਅਧਿਕ ਜ਼ਿਲ੍ਹਾ –ਪੱਧਰੀ ਕੇਂਦਰਾਂ ਦੇ ਨਿਰਮਾਣ, ਮੈਗਾ ਫੂਡ ਪਾਰਕਾਂ ਦੀ ਸੰਖਿਆ ਵਿੱਚ 2 ਤੋਂ ਵਧ ਕੇ 20 ਤੋਂ ਅਧਿਕ ਅਤੇ ਭਾਰਤ ਦੀ ਫੂਡ ਪ੍ਰੋਸੈੱਸਿੰਗ ਸਮਰੱਥਾ 12 ਲੱਖ ਮੀਟ੍ਰਿਕ ਟਨ ਤੋਂ ਵਧ ਕੇ 200 ਲੱਖ ਮੀਟ੍ਰਿਕ ਟਨ ਤੋਂ ਅਧਿਕ ਹੋ ਗਈ ਹੈ ਜੋ ਪਿਛਲੇ 9 ਵਰ੍ਹਿਆਂ ਵਿੱਚ 15 ਗੁਣਾ ਵਾਧੇ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਭਾਰਤ ਤੋਂ ਪਹਿਲੀ ਵਾਰ ਨਿਰਯਾਤ ਕੀਤੇ ਜਾ ਰਹੇ ਉਨ੍ਹਾਂ ਖੇਤੀਬਾੜੀ ਉਤਪਾਦਾਂ ਦੀ ਉਦਾਹਰਣ ਦਿੱਤੀ ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਤੋਂ ਕਾਲੇ ਲੱਸਣ, ਜੰਮੂ ਅਤੇ ਕਸ਼ਮੀਰ ਤੋਂ ਡ੍ਰੈਗਨ ਫਰੂਟ, ਮੱਧ ਪ੍ਰਦੇਸ਼ ਤੋਂ ਸੋਇਆ ਦੁੱਧ ਪਾਊਡਰ, ਲੱਦਾਖ ਤੋਂ ਕਾਰਕਿਚੂ ਸੇਬ, ਪੰਜਾਬ ਤੋਂ ਕੈਵੈਂਡਿਸ਼ ਕੇਲੇ, ਜੰਮੂ ਤੋਂ ਗੁੱਚੀ ਮਸ਼ਰੂਮ ਅਤੇ ਕਰਨਾਟਕ ਤੋਂ ਕੱਚਾ ਸ਼ਹਿਦ ਸ਼ਾਮਲ ਹਨ।

 

ਭਾਰਤ ਵਿੱਚ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਣ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਸਾਨਾਂ, ਸਟਾਰਟਅੱਪ ਅਤੇ ਛੋਟੇ ਉੱਦਮੀਆਂ ਦੇ ਲਈ ਅਣਛੋਹੇ ਅਵਸਰਾਂ ਦੇ ਸਿਰਜਣ ਦਾ ਜ਼ਿਕਰ ਕਰਦੇ ਹੋਏ ਪੈਕਡ ਫੂਡ ਦੀ ਵਧਦੀ ਮੰਗ ਦੀ ਤਰਫ ਧਿਆਨ ਆਕਰਸ਼ਿਤ ਕੀਤਾ। ਸ਼੍ਰੀ ਮੋਦੀ ਨੇ ਇਨ੍ਹਾਂ ਸੰਭਾਵਨਾਵਾਂ ਦਾ ਪੂਰਾ ਉਪਯੋਗ ਕਰਨ ਦੇ ਲਈ ਮਹੱਤਵਕਾਂਖੀ ਯੋਜਨਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਭਾਰਤ ਦੀ ਵਿਕਾਸ ਗਾਥਾ ਦੇ ਤਿੰਨ ਮੁੱਖ ਥੰਮ੍ਹਾਂ –ਛੋਟੇ ਕਿਸਾਨ, ਛੋਟੇ ਉਦਯੋਗ ਅਤੇ ਮਹਿਲਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਛੋਟੇ ਕਿਸਾਨਾਂ ਦੀ ਭਾਗੀਦਾਰੀ ਅਤੇ ਮੁਨਾਫਾ ਵਧਾਉਣ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਕਿਸਾਨ ਉਤਪਾਦਨ ਸੰਗਠਨਾਂ ਜਾਂ ਐੱਫਪੀਓ ਦੇ ਪ੍ਰਭਾਵੀ ਉਪਯੋਗ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਵਿੱਚ 10 ਹਜ਼ਾਰ ਨਵੇਂ ਐੱਫਪੀਓ ਬਣਾ ਰਹੇ ਹਾਂ, ਜਿਨ੍ਹਾਂ ਵਿੱਚੋਂ 7 ਹਜ਼ਾਰ ਪਹਿਲਾਂ ਹੀ ਬਣ ਚੁਕੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਲਈ ਵਧਦੀ ਬਜ਼ਾਰ ਪਹੁੰਚ ਅਤੇ ਪ੍ਰੋਸੈੱਸਿੰਗ ਸੁਵਿਧਾਵਾਂ ਦੀ ਉਪਲਬੱਧਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲਘੂ ਉਦਯੋਗਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਫੂਡ ਪ੍ਰੋਸੈੱਸਿੰਗ ਇੰਡਸਟਰੀ ਵਿੱਚ ਲਗਭਗ 2 ਲੱਖ ਸੂਖਮ ਉਦਯੋਗਾਂ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਜ਼ਿਲ੍ਹਾ ਇੱਕ ਉਤਪਾਦ –ਓਡੀਓਪੀ ਜਿਹੀਆਂ ਯੋਜਨਾਵਾਂ ਵੀ ਛੋਟੇ ਕਿਸਾਨਾਂ ਅਤੇ ਛੋਟੇ ਉਦਯੋਗਾਂ ਨੂੰ ਨਵੀਂ ਪਹਿਚਾਣ ਦੇ ਰਹੀਆਂ ਹਨ।

 

ਭਾਰਤ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਮਾਰਗ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਵਿੱਚ ਮਹਿਲਾਵਾਂ ਦੇ ਵਧਦੇ ਯੋਗਦਾਨ ‘ਤੇ ਚਾਨਣਾਂ ਪਾਇਆ, ਜਿਸ ਨਾਲ ਫੂਡ ਪ੍ਰੋਸੈੱਸਿੰਗ ਇੰਡਸਟਰੀ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ 9 ਕਰੋੜ ਤੋਂ ਅਧਿਕ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਹਨ। ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਵਿੱਚ ਫੂਡ ਸਾਇੰਸ ਵਿੱਚ ਮਹਿਲਾਵਾਂ ਦੀ ਅਗਵਾਈ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਭੋਜਨ ਦੀ ਵਿਵਿਧਤਾ ਅਤੇ ਖੁਰਾਕ ਵਿਵਿਧਤਾ ਭਾਰਤੀ ਮਹਿਲਾਵਾਂ ਦੇ ਕੌਸ਼ਲ ਅਤੇ ਗਿਆਨ ਦਾ ਪਰਿਣਾਮ ਹੈ।  ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਅਚਾਰ, ਪਾਪੜ, ਚਿਪਸ, ਮੁਰੱਬਾ ਆਦਿ ਕਈ ਉਤਪਾਦਾਂ ਦਾ ਬਜ਼ਾਰ ਆਪਣੇ ਘਰ ਤੋਂ ਹੀ ਚਲਾ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਮਹਿਲਾਵਾਂ ਵਿੱਚ ਫੂਡ ਪ੍ਰੋਸੈੱਸਿੰਗ ਇੰਡਸਟਰੀ ਦੀ ਅਗਵਾਈ ਕਰਨ ਦੀ ਕੁਦਰਤੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਲਈ ਹਰ ਪੱਧਰ ‘ਤੇ ਕੁਟੀਰ ਉਦਯੋਗਾਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਅਵਸਰ ‘ਤੇ 1 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਕਰੋੜਾਂ ਰੁਪਏ ਦੀ ਸ਼ੁਰੂਆਤੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਜਿਤਨੀ ਸੱਭਿਆਚਾਰਕ ਵਿਵਿਧਤਾ ਹੈ ਉਤਨੀ ਹੀ ਖਾਣ-ਪਾਣ ਦੀ ਵਿਵਿਧਤਾ ਵੀ ਹੈ। ਭਾਰਤ ਦੀ ਖੁਰਾਕ ਵਿਵਿਧਤਾ ਦੁਨੀਆ ਦੇ ਹਰ ਨਿਵੇਸ਼ਕ ਦੇ ਲਈ ਇੱਕ ਲਾਭਅੰਸ਼ ਹੈ। ਭਾਰਤ ਦੇ ਪ੍ਰਤੀ ਵਧਦੀ ਇੱਛਾਸ਼ਕਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਦੇ ਖੁਰਾਕ ਉਦਯੋਗ ਨੂੰ ਭਾਰਤ ਦੀਆਂ ਖੁਰਾਕ ਪਰੰਪਰਾਵਾਂ ਤੋਂ ਬਹੁਤ ਕੁਝ ਸਿੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਦੀਰਘਕਾਲੀ ਫੂਡ ਕਲਚਰ ਉਸ ਦੀ ਹਜ਼ਾਰਾਂ ਵਰ੍ਹਿਆਂ ਦੀ ਵਿਕਾਸ ਯਾਤਰਾ ਦਾ ਨਤੀਜਾ ਹੈ। ਹਜ਼ਾਰਾਂ ਵਰ੍ਹਿਆਂ ਵਿੱਚ ਭਾਰਤ ਦੇ ਸਥਾਈ ਫੂਡ ਕਲਚਰ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਪੂਰਵਜਾਂ ਨੇ ਭੋਜਨ ਦੀਆਂ ਆਦਤਾਂ ਨੂੰ ਆਯੁਰਵੇਦ ਨਾਲ ਜੋੜਿਆ ਸੀ। ਆਯੁਰਵੇਦ ਵਿੱਚ ਕਿਹਾ ਗਿਆ ਹੈ ‘ਰਿਤ ਭੁਕ’ (‘Rita-Bhuk’) ਯਾਨੀ ਮੌਸਮ ਦੇ ਅਨੁਸਾਰ ਭੋਜਨ, ‘ਮਿਤ ਭੁਕ’ (Mit Bhuk) ਯਾਨੀ ਸੰਤੁਲਿਤ ਆਹਾਰ, ਅਤੇ ‘ਹਿਤ ਭੁਕ’(Hit Bhuk) ਯਾਨੀ ਸਵਸਥ ਭੋਜਨ ਜਿਹੀਆਂ ਪਰੰਪਰਾਵਾਂ ਭਾਰਤ ਦੀ ਵਿਗਿਆਨਿਕ ਸਮਝ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਦੁਨੀਆ ‘ਤੇ ਭਾਰਤ ਤੋਂ ਅਨਾਜ, ਖਾਸ ਕਰਕੇ ਮਸਾਲਿਆਂ ਦੇ ਵਪਾਰ ਦੇ ਨਿਰੰਤਰ ਪ੍ਰਭਾਵ ਦਾ ਵੀ ਜ਼ਿਕਰ ਕੀਤਾ। ਗਲੋਬਲ ਫੂਡ ਸਕਿਓਰਿਟੀ ਦੇ ਬਾਰੇ ਵਿੱਚ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਫੂਡ ਪ੍ਰੋਸੈੱਸਿੰਗ ਇੰਡਸਟਰੀ ਨੂੰ ਦੀਰਘਕਾਲੀ ਅਤੇ ਸਵਸਥ ਭੋਜਨ ਆਦਤਾਂ ਦੇ ਪ੍ਰਾਚੀਨ ਗਿਆਨ ਨੂੰ ਸਮਝਣ ਅਤੇ ਲਾਗੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਦੁਨੀਆ 2023 ਨੂੰ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਦੇ ਰੂਪ ਵਿੱਚ ਮਨਾ ਰਹੀ ਹੈ।  ਸ਼੍ਰੀ ਮੋਦੀ ਨੇ ਕਿਹਾ ਕਿ ਬਾਜਰਾ ਭਾਰਤ ਦੇ ‘ਸੁਪਰਫੂਡ ਬਕੇਟ’ ਦਾ ਹਿੱਸਾ ਹੈ ਅਤੇ ਸਰਕਾਰ ਨੇ ਇਸ ਦੀ ਪਹਿਚਾਣ ਸ਼੍ਰੀ ਅੰਨ ਦੇ ਰੂਪ ਵਿੱਚ ਕੀਤੀ ਹੈ। ਭਾਵੇਂ ਹੀ ਸਦੀਆਂ ਤੋਂ ਜ਼ਿਆਦਾਤਰ ਸੱਭਿਅਤਾਵਾਂ ਵਿੱਚ ਬਾਜਰਾ ਨੂੰ ਬਹੁਤ ਪ੍ਰਾਥਮਿਕਤਾ ਦਿੱਤੀ ਗਈ ਸੀ ਲੇਕਿਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਿਛਲੇ ਕੁਝ ਦਹਾਕਿਆਂ ਵਿੱਚ ਭਾਰਤ ਸਹਿਤ ਕਈ ਦੇਸ਼ਾਂ ਵਿੱਚ ਇਸ ਨੂੰ ਭੋਜਨ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਨਾਲ ਆਲਮੀ ਸਿਹਤ (ਗਲੋਬਲ ਹੈਲਥ), ਦੀਰਘਕਾਲੀ ਖੇਤੀ ਦੇ ਨਾਲ ਹੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਪ੍ਰਭਾਵ ਦੀ ਤਰ੍ਹਾਂ ਹੀ ਦੁਨੀਆ ਦੇ ਕੋਨੇ-ਕੋਨੇ ਵਿੱਚ ਸ਼੍ਰੀ ਅੰਨ ਦੇ ਪਹੁੰਚਣ ਦਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਭਾਰਤ ਦੀ ਪਹਿਲ ‘ਤੇ ਦੁਨੀਆ ਵਿੱਚ ਸ਼੍ਰੀ ਅੰਨ ਨੂੰ ਲੈ ਕੇ ਜਾਗਰੂਕਤਾ ਅਭਿਯਾਨ ਸ਼ੁਰੂ ਕੀਤਾ ਗਿਆ ਹੈ।  ਉਨ੍ਹਾਂ ਨੇ ਹਾਲ ਹੀ ਵਿੱਚ ਜੀ20 ਸਮਿਟ ਦੇ ਦੌਰਾਨ ਭਾਰਤ ਆਉਣ ਵਾਲੇ ਪਤਵੰਤਿਆਂ ਦੇ ਲਈ ਬਾਜਰੇ ਤੋਂ ਬਣੇ ਵਿਅੰਜਨਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਬਜ਼ਾਰ ਵਿੱਚ ਬਾਜਰੇ ਨਾਲ ਬਣੇ ਪ੍ਰੋਸੈੱਸਡ ਫੂਡਸ ਦੀ ਉਪਲਬੱਧਤਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਅਵਸਰ ‘ਤੇ ਪਤਵੰਤਿਆਂ ਨੂੰ ਸ਼੍ਰੀ ਅੰਨ ਦੀ ਹਿੱਸੇਦਾਰੀ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕਰਨ ਅਤੇ ਉਦਯੋਗ ਅਤੇ ਕਿਸਾਨਾਂ ਦੇ ਲਾਭ ਦੇ ਲਈ ਇੱਕ ਸਮੂਹਿਕ ਪ੍ਰਾਰੂਪ ਤਿਆਰ ਕਰਨ ਦੀ ਤਾਕੀਦ ਕੀਤੀ।

 

ਸ਼੍ਰੀ ਮੋਦੀ ਨੇ ਕਿਹਾ ਕਿ ਜੀ20 ਸਮੂਹ ਨੇ ਦਿੱਲੀ ਘੋਸ਼ਣਾ –ਪੱਤਰ ਵਿੱਚ ਦੀਰਘਕਾਲੀ ਐਗਰੀਕਲਚਰ, ਫੂਡ ਸਕਿਓਰਿਟੀ ਅਤੇ ਪੋਸ਼ਣ ਸੁਰੱਖਿਆ ‘ਤੇ ਵੀ ਜ਼ੋਰ ਦਿੱਤਾ ਹੈ ਅਤੇ ਫੂਡ ਪ੍ਰੋਸੈੱਸਿੰਗ ਨਾਲ ਜੁੜੇ ਸਾਰੇ ਭਾਗੀਦਾਰਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਖੁਰਾਕ ਵੰਡ ਪ੍ਰੋਗਰਾਮ ਨੂੰ ਵਿਭਿੰਨ ਫੂਡ ਸੈਕਟਰਾਂ ਦੇ ਰੂਪ ਵਿੱਚ ਸਥਾਪਿਤ ਕਰਨ ਅਤੇ ਅੰਤ ਵਿੱਚ ਫ਼ਸਲ ਦੀ ਕਟਾਈ ਦੇ ਬਾਅਦ ਦੇ ਨੁਕਸਾਨ ਨੂੰ ਘੱਟ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟੈਕਨੋਲੋਜੀ ਦਾ ਉਪਯੋਗ ਕਰਕੇ ਬਰਬਾਦੀ ਨੂੰ ਘੱਟ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਬਰਬਾਦੀ ਨੂੰ ਘੱਟ ਕਰਨ ਦੇ ਲਈ ਉਤਪਾਦਾਂ ਦੀ ਪ੍ਰੋਸੈੱਸਿੰਗ ਨੂੰ ਵਧਾਉਣ ਦੀ ਤਾਕੀਦ ਕੀਤੀ, ਜਿਸ ਨਾਲ ਕਿਸਾਨਾਂ ਨੂੰ  ਲਾਭ ਹੋਵੇ ਅਤੇ ਕੀਮਤਾਂ ਵਿੱਚ ਉਤਰਾਅ –ਚੜਾਅ ਨੂੰ ਰੋਕਿਆ ਜਾ ਸਕੇ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹਿਤਾਂ ਅਤੇ ਉਪਭੋਗਤਾਵਾਂ ਦੀ ਸੰਤੁਸ਼ਟੀ ਦੇ ਦਰਮਿਆਨ ਸੰਤੁਲਨ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇੱਥੋਂ ਕੱਢੇ ਗਏ ਸਿੱਟੇ ਦੁਨੀਆ ਦੇ ਲਈ ਇੱਕ ਸਸਟੇਨੇਬਲ ਅਤੇ ਫੂਡ- ਸਕਿਓਰ ਫਿਊਚਰ ਦੀ ਨੀਂਹ ਰੱਖਣਗੇ। 

 

ਇਸ ਅਵਸਰ ‘ਤੇ ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰੀ ਸ਼੍ਰੀ ਪਸ਼ੁਪਤਿ ਕੁਮਾਰ ਪਾਰਸ, ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰਿਰਾਜ ਸਿੰਘ, ਕੇਂਦਰੀ ਪਸ਼ੂਪਾਲਨ, ਡੇਅਰੀ ਅਤੇ ਮੱਛੀ ਪਾਲਣ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ ਅਤੇ ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀ ਰਾਜ ਮੰਤਰੀ ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਦੇ ਨਾਲ-ਨਾਲ ਹੋਰ ਪਤਵੰਤੇ ਮੌਜੂਦ ਸਨ। 

 

ਪਿਛੋਕੜ 

ਸਵੈ ਸਹਾਇਤਾ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ, ਪ੍ਰਧਾਨ ਮੰਤਰੀ ਨੇ ਇੱਕ ਲੱਖ ਤੋਂ ਅਧਿਕ ਸੈਲਫ ਹੈਲਪ ਗਰੁੱਪ ਮੈਂਬਰਾਂ ਦੇ ਲਈ ਸ਼ੁਰੂਆਤੀ ਪੂੰਜੀ ਸਹਾਇਤਾ ਦੀ ਵੰਡ ਕੀਤੀ। ਇਸ ਸਮਰਥਨ ਨਾਲ ਸੈਲਫ ਹੈਲਪ ਗਰੁੱਪ ਨੂੰ ਬਿਹਤਰ ਪੈਕੇਜ਼ਿੰਗ ਅਤੇ ਗੁਣਵੱਤਾਪੂਰਣ ਨਿਰਮਾਣ ਦੇ ਜ਼ਰੀਏ ਬਜ਼ਾਰ ਵਿੱਚ ਬਿਹਤਰ ਕੀਮਤ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਵਰਲਡ ਫੂਡ ਇੰਡੀਆ 2023 ਦੇ ਹਿੱਸੇ ਦੇ ਰੂਪ ਵਿੱਚ ਫੂਡ ਸਟ੍ਰੀਟ ਦਾ ਵੀ ਉਦਘਾਟਨ ਕੀਤਾ। ਇਸ ਵਿੱਚ ਖੇਤਰੀ ਵਿਅੰਜਨ ਅਤੇ ਸ਼ਾਹੀ ਪਕਵਾਨ ਵਿਰਾਸਤ (royal culinary heritage) ਨੂੰ ਦਿਖਾਇਆ ਜਾਏਗਾ, ਜਿਸ ਵਿੱਚ 200 ਤੋਂ ਅਧਿਕ ਸ਼ੈੱਫ ਹਿੱਸਾ ਲੈਣਗੇ ਅਤੇ ਰਵਾਇਤੀ ਭਾਰਤੀ ਵਿਅੰਜਨ ਪੇਸ਼ ਕਰਨਗੇ, ਜਿਸ ਨਾਲ ਇੱਥੇ ਇੱਕ ਅਨੋਖਾ ਪਕਵਾਨ ਅਨੁਭਵ ਹਾਸਲ ਕਰਨ ਦਾ ਅਵਸਰ ਮਿਲੇਗਾ।

 

ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਨੂੰ ‘ਫੂਡ ਬਾਸਕੇਟ ਆਵ੍ ਵਰਲਡ’ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਅਤੇ 2023 ਨੂੰ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਦੇ ਰੂਪ ਵਿੱਚ ਮਨਾਉਣਾ ਹੈ। ਇਹ ਸਰਕਾਰੀ ਸੰਸਥਾਵਾਂ, ਉਦਯੋਗ ਦੇ ਪੇਸ਼ੇਵਰਾਂ, ਕਿਸਾਨਾਂ, ਉੱਦਮੀਆਂ ਅਤੇ ਹੋਰ ਹਿਤਧਾਰਕਾਂ ਨੂੰ ਚਰਚਾ ਵਿੱਚ ਸ਼ਾਮਲ ਹੋਣ, ਸਾਂਝੇਦਾਰੀ ਸਥਾਪਿਤ ਕਰਨ ਅਤੇ ਐਗਰੀ-ਫੂਡ ਸੈਕਟਰ ਵਿੱਚ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ਦੇ ਲਈ ਇੱਕ ਨੈੱਟਵਰਕਿੰਗ ਅਤੇ ਵਪਾਰ ਮੰਚ ਪ੍ਰਦਾਨ ਕਰੇਗਾ। ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗੋਲਮੇਜ਼ ਸੰਮੇਲਨ ਨਿਵੇਸ਼ ਅਤੇ ਕਾਰੋਬਾਰ ਵਿੱਚ ਅਸਾਨੀ ‘ਤੇ ਕੇਂਦਰਿਤ ਹੋਵੇਗਾ।

 

ਭਾਰਤੀ ਫੂਡ ਪ੍ਰੋਸੈੱਸਿੰਗ ਇੰਡਸਟਰੀ ਦੇ ਇਨੋਵੇਸ਼ਨ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਭਿੰਨ ਮੰਡਪ ਸਥਾਪਿਤ ਕੀਤੇ ਜਾਣਗੇ। ਇਹ ਪ੍ਰੋਗਰਾਮ ਫੂਡ ਪ੍ਰੋਸੈੱਸਿੰਗ ਇੰਡਸਟਰੀ ਦੇ ਵਿਭਿੰਨ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ 48 ਸੈਸ਼ਨਾਂ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਵਿੱਤੀ ਸਸ਼ਕਤੀਕਰਣ, ਗੁਣਵੱਤਾ ਭਰੋਸਾ ਅਤੇ ਮਸ਼ੀਨਰੀ ਅਤੇ ਟੈਕਨੋਲੋਜੀ ਵਿੱਚ ਇਨੋਵੇਸ਼ਨਾਂ ‘ਤੇ ਜ਼ੋਰ ਦਿੱਤਾ ਜਾਵੇਗਾ।

ਇਹ ਆਯੋਜਨ ਪ੍ਰਮੁੱਖ ਫੂਡ ਪ੍ਰੋਸੈੱਸਿੰਗ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਸਹਿਤ 80 ਤੋਂ ਅਧਿਕ ਦੇਸ਼ਾਂ ਦੇ ਪ੍ਰਤੀਭਾਗੀਆਂ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੈ। ਇਸ ਵਿੱਚ 80 ਤੋਂ ਅਧਿਕ ਦੇਸ਼ਾਂ ਦੇ 1200 ਤੋਂ ਅਧਿਕ ਵਿਦੇਸ਼ੀ ਖਰੀਦਦਾਰਾਂ ਦੇ ਨਾਲ ਇੱਕ ਰਿਵਰਸ ਬਾਇਰ-ਸੇਲਰ ਮੀਟ ਦੀ ਵੀ ਸੁਵਿਧਾ ਹੋਵੇਗੀ। ਨੀਦਰਲੈਂਡ ਭਾਗੀਦਾਰ ਦੇਸ਼ ਦੇ ਰੂਪ ਵਿੱਚ ਕੰਮ ਕਰੇਗਾ, ਜਦਕਿ ਜਪਾਨ ਇਸ ਆਯੋਜਨ ਦਾ ਮੁੱਖ ਦੇਸ਼ ਹੋਵੇਗਾ। 

 

 

 

***********

 

ਡੀਐੱਸ/ਟੀਐੱਸ