Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਰਲਡ ਇਕਨੌਮਿਕ ਫੋਰਮ ਦੇ ਦਾਵੋਸ ਏਜੰਡਾ ‘ਤੇ ‘ਸਟੇਟ ਆਵ੍ ਦ ਵਰਲਡ’ ਵਿਸ਼ੇਸ਼ ਸੰਬੋਧਨ ਦਿੱਤਾ

ਪ੍ਰਧਾਨ ਮੰਤਰੀ ਨੇ ਵਰਲਡ ਇਕਨੌਮਿਕ ਫੋਰਮ ਦੇ ਦਾਵੋਸ ਏਜੰਡਾ ‘ਤੇ ‘ਸਟੇਟ ਆਵ੍ ਦ ਵਰਲਡ’ ਵਿਸ਼ੇਸ਼ ਸੰਬੋਧਨ ਦਿੱਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਰਲਡ ਇਕਨੌਮਿਕ ਫੋਰਮ ਦੇ ਦਾਵੋਸ ਏਜੰਡਾ ਵਿੱਚ ਸਟੇਟ ਆਵ੍ ਦ ਵਰਲਡ’ ਵਿਸ਼ੇਸ਼ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਾਵਧਾਨੀ ਅਤੇ ਭਰੋਸੇ ਨਾਲ ਮਹਾਮਾਰੀ ਦੀ ਇੱਕ ਹੋਰ ਲਹਿਰ ਨਾਲ ਨਜਿੱਠ ਰਿਹਾ ਹੈ ਅਤੇ ਆਰਥਿਕ ਖੇਤਰ ਵਿੱਚ ਬਹੁਤ ਸਾਰੇ ਆਸਵੰਦ ਨਤੀਜਿਆਂ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਇੱਕ ਮਜ਼ਬੂਤ ਲੋਕਤੰਤਰ ਦੇ ਰੂਪ ਵਿੱਚ ਮਨੁੱਖਜਾਤੀ ਨੂੰ ਉਮੀਦ ਦਾ ਇੱਕ ਗੁਲਦਸਤਾ ਦਿੱਤਾ ਹੈਜਿਸ ਵਿੱਚ ਲੋਕਤੰਤਰ ਵਿੱਚ ਭਾਰਤੀਆਂ ਦਾ ਅਟੁੱਟ ਵਿਸ਼ਵਾਸ, 21ਵੀਂ ਸਦੀ ਨੂੰ ਤਾਕਤਵਰ ਬਣਾਉਣ ਵਾਲੀ ਤਕਨੀਕ ਅਤੇ ਭਾਰਤੀਆਂ ਦੀ ਪ੍ਰਤਿਭਾ ਅਤੇ ਸੁਭਾਅ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਭਾਰਤ ਨੇ ਇੱਕ ਧਰਤੀਇੱਕ ਸਿਹਤ’ ਦੇ ਆਪਣੇ ਦ੍ਰਿਸ਼ਟੀਕੋਣ ਦੀ ਪਾਲਣਾ ਕਰਦਿਆਂ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਦਾ ਨਿਰਯਾਤ ਕਰਕੇ ਬਹੁਤ ਸਾਰੀਆਂ ਜਾਨਾਂ ਬਚਾਈਆਂ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਫਾਰਮਾ ਉਤਪਾਦਕ ਹੈ ਅਤੇ ਇਸ ਨੂੰ ਦੁਨੀਆ ਲਈ ਫਾਰਮੇਸੀ‘ ਮੰਨਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਰਿਕਾਰਡ ਸੰਖਿਆ ਵਿੱਚ ਸੌਫਟਵੇਅਰ ਇੰਜੀਨੀਅਰ ਪ੍ਰਦਾਨ ਕਰ ਰਿਹਾ ਹੈ। ਭਾਰਤ ਵਿੱਚ 50 ਲੱਖ ਤੋਂ ਵੱਧ ਸੌਫਟਵੇਅਰ ਡਿਵੈਲਪਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਭਾਰਤ ਵਿੱਚ ਯੂਨੀਕੌਰਨ ਦੀ ਤੀਸਰੀ ਸਭ ਤੋਂ ਵੱਡੀ ਗਿਣਤੀ ਹੈ। ਪਿਛਲੇ ਛੇ ਮਹੀਨਿਆਂ ਦੌਰਾਨ 10 ਹਜ਼ਾਰ ਤੋਂ ਵੱਧ ਸਟਾਰਟ-ਅੱਪ ਰਜਿਸਟਰ ਹੋਏ ਹਨ। ਉਨ੍ਹਾਂ ਭਾਰਤ ਦੇ ਵਿਸ਼ਾਲਸੁਰੱਖਿਅਤ ਅਤੇ ਸਫਲ ਡਿਜੀਟਲ ਭੁਗਤਾਨ ਪਲੈਟਫਾਰਮ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਪਿਛਲੇ ਮਹੀਨੇ ਹੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਰਾਹੀਂ 4.4 ਬਿਲੀਅਨ ਤੋਂ ਵੱਧ ਟ੍ਰਾਂਜੈਕਸ਼ਨ ਹੋਏ ਹਨ। ਪ੍ਰਧਾਨ ਮੰਤਰੀ ਨੇ ਕਾਰੋਬਾਰ ਵਿੱਚ ਸੁਖਾਲੇਪਣ ਨੂੰ ਵਧਾਉਣ ਅਤੇ ਸਰਕਾਰੀ ਦਖਲਅੰਦਾਜ਼ੀ ਨੂੰ ਘਟਾਉਣ ਦੇ ਉਪਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਾਰਪੋਰੇਟ ਟੈਕਸ ਦਰਾਂ ਨੂੰ ਸਰਲ ਬਣਾਉਣ ਅਤੇ ਉਨ੍ਹਾਂ ਨੂੰ ਵਿਸ਼ਵ ਵਿੱਚ ਸਭ ਤੋਂ ਵੱਧ ਪ੍ਰਤੀਯੋਗੀ ਬਣਾਉਣ ਦਾ ਜ਼ਿਕਰ ਕੀਤਾ। ਭਾਰਤ ਨੇ ਡਰੋਨਪੁਲਾੜਭੂ-ਸਥਾਨਕ ਮਾਨਚਿਤਰਣ (ਜੀਓ-ਸਪੇਸ਼ੀਅਲ ਮੈਪਿੰਗ) ਵਰਗੇ ਖੇਤਰਾਂ ਨੂੰ ਨਿਯੰਤ੍ਰਣ ਤੋਂ ਬਾਹਰ ਕੀਤਾ ਹੈ ਅਤੇ ਆਈਟੀ ਅਤੇ ਬੀਪੀਓ ਸੈਕਟਰਾਂ ਨਾਲ ਸਬੰਧਤ ਪੁਰਾਣੇ ਦੂਰਸੰਚਾਰ ਨਿਯਮਾਂ ਵਿੱਚ ਸੁਧਾਰ ਲਿਆਂਦੇ ਹਨ। ਉਨ੍ਹਾਂ ਅੱਗੇ ਕਿਹਾ, “ਅਸੀਂ ਲੰਘੇ ਇੱਕ ਸਾਲ ਵਿੱਚ 25 ਹਜ਼ਾਰ ਤੋਂ ਵੱਧ ਪਾਲਣਾ ਸ਼ਰਤਾਂ ਨੂੰ ਖਤਮ ਕੀਤਾ।

ਭਾਈਵਾਲ ਵਜੋਂ ਭਾਰਤ ਦੇ ਵਧਦੇ ਆਕਰਸ਼ਨ ਨੂੰ ਦਰਸਾਉਂਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗਲੋਬਲ ਸਪਲਾਈ ਚੇਨਾਂ ਵਿੱਚ ਵਿਸ਼ਵ ਦਾ ਭਰੋਸੇਮੰਦ ਭਾਈਵਾਲ ਬਣਨ ਲਈ ਪ੍ਰਤੀਬੱਧ ਹੈ ਅਤੇ ਕਈ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਿਆਂ ਲਈ ਰਾਹ ਤਿਆਰ ਕਰ ਰਿਹਾ ਹੈ। ਇਨੋਵੇਸ਼ਨਟੈਕਨੋਲੋਜੀ ਅਨੁਕੂਲਨ ਅਤੇ ਉੱਦਮੀ ਭਾਵਨਾ ਵਿੱਚ ਭਾਰਤ ਦੀਆਂ ਸਮਰੱਥਾਵਾਂ ਭਾਰਤ ਨੂੰ ਇੱਕ ਆਦਰਸ਼ ਗਲੋਬਲ ਭਾਈਵਾਲ ਬਣਾਉਂਦੀਆਂ ਹਨ। ਉਨ੍ਹਾਂ ਕਿਹਾ, “ਇਸ ਲਈਭਾਰਤ ਵਿੱਚ ਨਿਵੇਸ਼ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ।” ਉਨ੍ਹਾਂ ਨੇ ਭਾਰਤੀ ਨੌਜਵਾਨਾਂ ਵੱਲੋਂ ਉੱਦਮਤਾ ਦੀ ਨਵੀਂ ਉਚਾਈ ਹਾਸਲ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 2014 ਵਿੱਚ ਸਿਰਫ਼ 100 ਸਟਾਰਟ-ਅੱਪ ਦੇ ਮੁਕਾਬਲੇ ਅੱਜ ਭਾਰਤ ਵਿੱਚ 60 ਹਜ਼ਾਰ ਤੋਂ ਵੱਧ ਸਟਾਰਟ-ਅੱਪ ਹਨ। ਜਿਨ੍ਹਾਂ ਵਿੱਚੋਂ 80 ਯੂਨੀਕੌਰਨ ਹਨ ਅਤੇ 40 ਤੋਂ ਵੱਧ ਯੂਨੀਕੌਰਨ 2021 ਵਿੱਚ ਹੀ ਸਾਹਮਣੇ ਆਏ ਹਨ।

ਭਾਰਤ ਦੀ ਭਰੋਸੇਮੰਦ ਪਹੁੰਚ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਜਦੋਂ ਵਿਸ਼ਵ ਕੋਰੋਨਾ ਦੀ ਮਿਆਦ ਦੇ ਦੌਰਾਨ ਗਣਨਾਤਮਕ ਆਸਾਨੀ ਵਰਗੀ ਦਖਲਅੰਦਾਜ਼ੀ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਸੀਭਾਰਤ ਸੁਧਾਰਾਂ ਨੂੰ ਮਜ਼ਬੂਤ ਕਰ ਰਿਹਾ ਸੀ। ਉਨ੍ਹਾਂ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਜਿਵੇਂ ਕਿ 6 ਲੱਖ ਪਿੰਡਾਂ ਵਿੱਚ ਆਪਟੀਕਲ ਫਾਈਬਰਕਨੈਕਟੀਵਿਟੀ ਨਾਲ ਸਬੰਧਤ ਬੁਨਿਆਦੀ ਢਾਂਚੇ ਵਿੱਚ 1.3 ਟ੍ਰਿਲੀਅਨ ਡਾਲਰ ਦਾ ਨਿਵੇਸ਼ਸੰਪਤੀ ਮੁਦਰੀਕਰਨ ਰਾਹੀਂ 80 ਬਿਲੀਅਨ ਡਾਲਰ ਦੇ ਉਤਪਾਦਨ ਦਾ ਟੀਚਾ ਅਤੇ ਵਸਤੂਆਂਲੋਕਾਂ ਅਤੇ ਸੇਵਾਵਾਂ ਦੀ ਸਹਿਜ ਕਨੈਕਟੀਵਿਟੀ ਲਈ ਨਵੀਂ ਗਤੀਸ਼ੀਲਤਾ ਲਿਆਉਣ ਲਈ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਵਿੱਚ ਸਾਰੇ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ਤੇ ਲਿਆਉਣ ਲਈ ਸੂਚੀਬੱਧ ਕੀਤਾ। ਸ਼੍ਰੀ ਮੋਦੀ ਨੇ ਫੋਰਮ ਨੂੰ ਦੱਸਿਆ ਕਿ ਭਾਰਤ ਨਾ ਸਿਰਫ ਆਤਮ-ਨਿਰਭਰਤਾ ਦੀ ਆਪਣੀ ਖੋਜ ਵਿੱਚ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣ ਤੇ ਧਿਆਨ ਦੇ ਰਿਹਾ ਹੈਬਲਕਿ ਇਹ ਨਿਵੇਸ਼ ਅਤੇ ਉਤਪਾਦਨ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਸਪੱਸ਼ਟ ਪ੍ਰਗਟਾਵਾ 14 ਸੈਕਟਰਾਂ ਵਿੱਚ 26 ਬਿਲੀਅਨ ਡਾਲਰ ਮੁੱਲ ਦੀਆਂ ਉਤਪਾਦਨ ਸਬੰਧੀ ਪ੍ਰੋਤਸਾਹਨ ਸਕੀਮਾਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਗਲੇ 25 ਸਾਲਾਂ ਦੇ ਟੀਚਿਆਂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾ ਰਿਹਾ ਹੈ। ਇਸ ਸਮੇਂ ਵਿੱਚਦੇਸ਼ ਨੇ ਉੱਚ ਵਿਕਾਸ ਅਤੇ ਭਲਾਈ ਅਤੇ ਤੰਦਰੁਸਤੀ ਦੀ ਸੰਤ੍ਰਿਪਤਾ ਦੇ ਟੀਚੇ ਰੱਖੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਦਾ ਇਹ ਦੌਰ ਹਰਿਤਸਾਫ਼ਟਿਕਾਊ ਅਤੇ ਭਰੋਸੇਮੰਦ ਹੋਵੇਗਾ।

ਪ੍ਰਧਾਨ ਮੰਤਰੀ ਨੇ ਅੱਜ ਦੀ ਜੀਵਨ ਸ਼ੈਲੀ ਅਤੇ ਨੀਤੀਆਂ ਦੀ ਵਾਤਾਵਰਣਕ ਲਾਗਤ ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਸਾਡੀ ਜੀਵਨ ਸ਼ੈਲੀ ਕਾਰਨ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਵੱਲ ਇਸ਼ਾਰਾ ਕੀਤਾ। ਥ੍ਰੋਅ ਅਵੇ‘ ਦੇ ਸੱਭਿਆਚਾਰ ਅਤੇ ਉਪਭੋਗਤਾਵਾਦ ਨੇ ਜਲਵਾਯੂ ਚੁਣੌਤੀ ਨੂੰ ਗੰਭੀਰ ਕੀਤਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅੱਜ ਦੀ ਟੇਕ-ਮੇਕ-ਯੂਜ਼-ਡਿਸਪੋਜ਼‘ ਅਰਥਵਿਵਸਥਾ ਤੋਂ ਇੱਕ ਸਰਕੂਲਰ ਅਰਥਵਿਵਸਥਾ ਵੱਲ ਤੇਜ਼ੀ ਨਾਲ ਅੱਗੇ ਵਧਣਾ ਜ਼ਰੂਰੀ ਹੈ। ਮਿਸ਼ਨ ਐੱਲਆਈਐੱਫਈ (ਲਾਈਫ- L.I.F.E.) ਦਾ ਹਵਾਲਾ ਦਿੰਦੇ ਹੋਏਜੋ ਉਨ੍ਹਾਂ ਸੀਓਪੀ-26 ਕਾਨਫਰੰਸ ਵਿੱਚ ਦਿੱਤਾ ਸੀਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਆਈਐੱਫਈ ਨੂੰ ਇੱਕ ਜਨ ਅੰਦੋਲਨ ਵਿੱਚ ਬਣਾਉਣਾ ਪੀ-3 ਭਾਵ ਪ੍ਰੋ ਪਲੈਨੇਟ ਪੀਪਲ‘ ਲਈ ਇੱਕ ਮਜ਼ਬੂਤ ਨੀਂਹ ਕਰ ਸਕਦਾ ਹੈ। ਐੱਲਆਈਐੱਫਈ ਅਰਥਾਤ ਵਾਤਾਵਰਣ ਲਈ ਜੀਵਨ ਸ਼ੈਲੀ‘, ਲਚਕੀਲੀ ਅਤੇ ਟਿਕਾਊ ਜੀਵਨ ਸ਼ੈਲੀ ਦਾ ਇੱਕ ਦ੍ਰਿਸ਼ਟੀਕੋਣ ਹੈਜੋ ਜਲਵਾਯੂ ਸੰਕਟ ਅਤੇ ਭਵਿੱਖ ਦੀਆਂ ਹੋਰ ਅਣਕਿਆਸੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕੰਮ ਆਵੇਗੀ। ਸ਼੍ਰੀ ਮੋਦੀ ਨੇ ਫੋਰਮ ਨੂੰ ਟੀਚੇ ਦੀਆਂ ਤਰੀਕਾਂ ਤੋਂ ਪਹਿਲਾਂ ਹੀ ਜਲਵਾਯੂ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੇ ਪ੍ਰਭਾਵਸ਼ਾਲੀ ਰਿਕਾਰਡ ਬਾਰੇ ਵੀ ਦੱਸਿਆ।

ਪ੍ਰਧਾਨ ਮੰਤਰੀ ਨੇ ਵਿਸ਼ਵ ਵਿਵਸਥਾ ਦੀਆਂ ਬਦਲਦੀਆਂ ਹਕੀਕਤਾਂ ਅਨੁਸਾਰ ਅਪਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਪਰਿਵਾਰ ਬਦਲਦੇ ਵਿਸ਼ਵ ਵਿਵਸਥਾ ਵਿੱਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਰ ਦੇਸ਼ ਅਤੇ ਵਿਸ਼ਵ ਏਜੰਸੀ ਤੋਂ ਸਮੂਹਿਕ ਅਤੇ ਸਮਕਾਲੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਮੁੱਖ ਉਦਾਹਰਣਾਂ ਵਜੋਂ ਸਪਲਾਈ ਚੇਨ ਵਿਘਨਮਹਿੰਗਾਈ ਅਤੇ ਜਲਵਾਯੂ ਪਰਿਵਰਤਨ ਦਾ ਹਵਾਲਾ ਦਿੱਤਾ। ਉਨ੍ਹਾਂ ਕ੍ਰਿਪਟੋਕਰੰਸੀ ਦੀ ਉਦਾਹਰਣ ਵੀ ਦਿੱਤੀਜਿੱਥੇ ਸਬੰਧਿਤ ਟੈਕਨੋਲੋਜੀਆਂ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਕਿਸੇ ਇੱਕ ਦੇਸ਼ ਦੇ ਫ਼ੈਸਲਿਆਂ ਲਈ ਆਪਣੇ-ਆਪ ਨੂੰ ਅਨੁਕੂਲ ਨਹੀਂ ਕਰਦੀਆਂ। ਉਨ੍ਹਾਂ ਨੇ ਇਸ ਤੇ ਇੱਕ ਹੋਣ ਲਈ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਕੀ ਬਹੁ-ਪੱਖੀ ਸੰਸਥਾਵਾਂ ਵਿਸ਼ਵ ਵਿਵਸਥਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਸਥਿਤੀ ਵਿੱਚ ਹਨਕਿਉਂਕਿ ਜਦੋਂ ਇਹ ਸੰਗਠਨ ਹੋਂਦ ਵਿੱਚ ਆਇਆ ਹੈਉਦੋਂ ਤੋਂ ਦੁਨੀਆ ਬਦਲ ਚੁੱਕੀ ਹੈ। ਉਨ੍ਹਾਂ ਅੰਤ ਵਿੱਚ ਕਿਹਾ, “ਇਸ ਲਈ ਇਹ ਲਾਜ਼ਮੀ ਹੈ ਕਿ ਹਰ ਲੋਕਤੰਤਰੀ ਰਾਸ਼ਟਰ ਨੂੰ ਇਨ੍ਹਾਂ ਸੰਸਥਾਵਾਂ ਦੇ ਸੁਧਾਰਾਂ ਲਈ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕੰਮ ਕਰ ਸਕਣ

 

 

 

 ************

ਡੀਐੱਸ