Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creators Award) ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਮਾਈਗੌਵ ਵੈੱਬਸਾਇਟ (MyGov website) ‘ਤੇ ਉਪਲਬਧ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creators Award) ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ।

ਰਾਸ਼ਟਰੀ ਰਚਨਾਕਾਰ ਪੁਰਸਕਾਰ ਬਾਰੇ ਜਾਣਕਾਰੀ ਦੇਣ ਵਾਲੀ ਮਾਈਗੌਵਇੰਡੀਆ (MyGovIndia) ਦੀ ਐਕਸ(X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਐਕਸ(X) ਪੋਸਟ ਵਿੱਚ ਕਿਹਾ;

“ਸਾਡੇ ਰਚਨਾਕਾਰ ਸਮੁਦਾਇ (our creator community) ਦੇ ਲਈ ਇੱਕ ਸ਼ਾਨਦਾਰ ਅਵਸਰਪੂਰੇ ਭਾਰਤ ਵਿੱਚ ਅਸਾਧਾਰਣ ਪ੍ਰਤਿਭਾ ਨੂੰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਚਾਹੇ ਉਹ ਨਵੀਨਤਾਕਾਰੀ ਕਰ ਰਹੇ ਹੋਣਪ੍ਰੇਰਣਾ ਦੇ ਰਹੇ ਹੋਣ ਜਾਂ ਪਰਿਵਤਰਨ ਨੂੰ ਗਤੀ ਦੇ ਰਹੇ ਹੋਣਅਸੀਂ ਆਪਣੀ ਯੁਵਾ ਸ਼ਕਤੀ (our Yuva Shakti) ਦਾ ਉਤਸਵ ਮਨਾਉਣਾ ਚਾਹੁੰਦੇ ਹਾਂ।

 

ਅੱਗੇ ਵਧੋ, ਹਿੱਸਾ ਲਵੋ ਅਤੇ ਰਾਸ਼ਟਰ ਨੂੰ ਪ੍ਰਤਿਭਾਸ਼ਾਲੀ ਰਚਨਾਕਾਰਾਂ ਦੀ ਖ਼ੁਸ਼ੀ ਮਨਾਉਣ ਦਿਓ!”

 

 

***

ਡੀਐੱਸ/ਐੱਸਟੀ