Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲੋਕਾਂ ਤੋਂ ‘ਮਨ ਕੀ ਬਾਤ’ ਲਈ ਇਨਪੁਟਸ ਮੰਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 25 ਦਸੰਬਰ, 2022 ਨੂੰ ਸਵੇਰੇ 11 ਵਜੇ ਨਿਰਧਾਰਿਤ ‘ਮਨ ਕੀ ਬਾਤ’ ਦੇ ਆਗਾਮੀ ਐਪੀਸੋਡ ਲਈ ਲੋਕਾਂ ਨੂੰ ਆਪਣੇ ਇਨਪੁਟਸ ਸਾਂਝੇ ਕਰਨ ਦੇ ਲਈ ਸੱਦਾ ਦਿੱਤਾ ਹੈ। ਸ਼੍ਰੀ ਮੋਦੀ ਨੇ ਲੋਕਾਂ ਨੂੰ ਨਮੋ ਐਪ ਅਤੇ ਮਾਈਗੌਵ ’ਤੇ ਲਿਖਣ ਜਾਂ 1800-11-7800 ’ਤੇ ਆਪਣਾ ਸੰਦੇਸ਼ ਰਿਕਾਰਡ ਕਰਨ ਦੀ ਤਾਕੀਦ ਕੀਤੀ ਹੈ।

 

ਮਾਈਗੌਵ ਦੇ ਸੱਦੇ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“2022 ਦਾ ਆਖਰੀ #MannKiBaat ਇਸ ਮਹੀਨੇ ਦੀ 25 ਤਾਰੀਖ ਨੂੰ ਪ੍ਰਸਾਰਿਤ ਹੋਵੇਗਾ। ਮੈਂ ਪ੍ਰੋਗਰਾਮ ਦੇ ਲਈ ਤੁਹਾਡੇ ਇਨਪੁਟਸ ਪ੍ਰਾਪਤ ਕਰਨ ਦੇ ਪ੍ਰਤੀ ਉਤਸੁਕ ਹਾਂ। ਮੈਂ ਤੁਹਾਨੂੰ ਮਨੋ ਐਪ, ਮਾਈਗੌਵ ’ਤੇ ਲਿਖਣ ਜਾਂ 1800-11-7800 ’ਤੇ ਆਪਣਾ ਸੰਦੇਸ਼ ਰਿਕਾਰਡ ਕਰਨ ਦੀ ਤਾਕੀਦ ਕਰਦਾ ਹਾਂ।”

 

 

***

ਡੀਐੱਸ/ਐੱਸਐੱਚ