Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲੈਕਸ ਫ੍ਰਿਡਮੈਨ ਦੇ ਨਾਲ ਗਿਆਨਭਰਪੂਰ (ਸੂਝਵਾਨ) ਗੱਲਬਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਪ੍ਰਸਿੱਧ ਪੌਡਕਾਸਟਰ ਅਤੇ ਏਆਈ ਰਿਸਰਚਰ ਲੈਕਸ ਫ੍ਰਿਡਮੈਨ ਦੇ ਨਾਲ ਦਿਲਚਸਪ ਅਤੇ ਸੋਚ –ਉਕਸਾਉਣ ਵਾਲੀ ਗੱਲਬਾਤ ਕੀਤੀ। ਤਿੰਨ ਘੰਟਿਆਂ ਤੱਕ ਚਲੀ ਇਸ ਚਰਚਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ, ਹਿਮਾਲਿਆ ਵਿੱਚ ਬਿਤਾਏ ਉਨ੍ਹਾਂ ਦੇ ਸ਼ੁਰੂਆਤੀ ਵਰ੍ਹਿਆਂ ਅਤੇ ਜਨਤਕ ਜੀਵਨ ਵਿੱਚ ਉਨ੍ਹਾਂ ਦੀ ਯਾਤਰਾ ਸਹਿਤ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਪ੍ਰਸਿੱਧ ਏਆਈ ਰਿਸਰਚਰ ਅਤੇ ਪੌਡਕਾਸਟਰ ਲੈਕਸ ਫ੍ਰਿਡਮੈਨ ਦੇ ਨਾਲ ਉਹ ਬਹੁਤ ਉਡੀਕੇ ਜਾਣ ਵਾਲੇ ਤਿੰਨ ਘੰਟਿਆਂ ਦਾ ਪੌਡ ਕਾਸਟ ਕੱਲ੍ਹ, 16 ਮਾਰਚ, 2025 ਨੂੰ ਰਿਲੀਜ਼ ਹੋਣ ਵਾਲਾ ਹੈ। ਲੈਕਸ ਫ੍ਰਿਡਮੈਨ ਨੇ ਇਸ ਗੱਲਬਾਤ ਨੂੰ ਆਪਣੇ ਜੀਵਨ ਦੀ “ਸਭ ਤੋਂ ਸ਼ਕਤੀਸ਼ਾਲੀ ਗੱਲਬਾਤ” ਵਿੱਚੋਂ ਇੱਕ ਦੱਸਿਆ।

 

ਆਗਾਮੀ ਪੌਡਕਾਸਟ ਬਾਰੇ ਲੈਕਸ ਫ੍ਰਿਡਮੈਨ ਦੁਆਰਾ ਐਕਸ ‘ਤੇ ਕੀਤੀ ਇੱਕ ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ;

 “@lexfridman ਦੇ ਨਾਲ ਉਹ ਅਸਲ ਵਿੱਚ ਆਕਰਸ਼ਕ ਗੱਲਬਾਤ ਸੀ, ਜਿਸ ਵਿੱਚ ਮੇਰੇ ਬਚਪਨ, ਹਿਮਾਲਿਆ ਵਿੱਚ ਬਿਤਾਏ ਗਏ ਵਰ੍ਹਿਆਂ ਅਤੇ ਜਨਤਕ ਜੀਵਨ ਦੀ ਯਾਤਰਾ ਸਹਿਤ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਹੋਈ।

ਜ਼ਰੂਰ ਜੁੜੋ ਅਤੇ ਇਸ ਸੰਵਾਦ ਦਾ ਹਿੱਸਾ ਬਣੋ!”

 

 

*******

ਐੱਮਜੇਪੀਐੱਸ/ਐੱਸਟੀ