Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਿਸਬਨ, ਪੁਰਤਗਾਲ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਿਹੜੇ ਪੁਰਤਗਾਲ ਦੇ ਇਤਿਹਾਸਕ ਦੌਰੇ ’ਤੇ ਸਨ, ਉਹ ਲਿਸਬਨ ਵਿਖੇ ਭਾਰਤੀ ਭਾਈਚਾਰੇ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਆਪਣੇ ਸੰਬੋਧਨ ਦੌਰਾਨ ਸ਼੍ਰੀ ਮੋਦੀ ਨੇ ਭਾਰਤ-ਪੁਰਤਗਾਲ ਭਾਈਵਾਲੀ ਦੇ ਕਈ ਪੱਖਾਂ ਨੂੰ ਉਜਾਗਰ ਕੀਤਾ।

ਸ਼੍ਰੀ ਮੋਦੀ ਨੇ ਆਪਣੀ ਐਨਟੋਨੀਓ ਗਿਊਟਰੈਸ (António Guterres) ਨਾਲ ਮੀਟਿੰਗ ਬਾਰੇ ਵੀ ਦੱਸਿਆ, ਜੋ ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਸਨ। ਪ੍ਰਧਾਨ ਮੰਤਰੀ ਨੇ ਯੋਗ ਅਤੇ ਸਮੁੱਚੀ ਸਿਹਤ ਸੰਭਾਲ ਬਾਰੇ ਦੱਸਿਆ ਅਤੇ ਯੋਗ ਦੇ ਸੰਦੇਸ਼ ਨੂੰ ਅੱਗੇ ਪਹੁੰਚਾਉਣ ਲਈ ਪੁਰਤਗਾਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਵਿੱਚ ਤੇਜੀ ਨਾਲ ਅੱਗੇ ਵਧ ਰਹੇ ਦੇਸ਼ਾਂ ਵਿੱਚੋਂ ਇੱਕ ਹੈ। ਇਸਰੋ ਦੇ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ, ‘‘ ਪੁਲਾੜ ਦੇ ਖੇਤਰ ਵਿੱਚ ਸਾਡੇ ਵਿਗਿਆਨੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਹਾਲ ਹੀ ਵਿੱਚ 30 ਨੈਨੋ ਸੈਟੇਲਾਈਟ ਛੱਡੇ ਹਨ।’’

ਇਸ ਤੋਂ ਪਹਿਲਾਂ ਉਨ੍ਹਾਂ ਨੇ ਪੁਰਤਗਾਲ ਦੇ ਜੰਗਲ ਦੀ ਅੱਗ ਵਿੱਚ ਹੋਈਆਂ ਮੌਤਾਂ ’ਤੇ ਦੁਖ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ, ਐਨਟੋਨੀਓ ਕੋਸਟਾ ਨੂੰ ਭਾਰਤ ਦੇ ਪਰਵਾਸੀ ਨਾਗਰਿਕ ਦਾ ਕਾਰਡ ਵੀ ਪੇਸ਼ ਕੀਤਾ।

*****

AK