Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਾਓ ਪੀਡੀਆਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਲਾਓ ਪੀਡੀਆਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਯਨਤਿਆਨੇ ਵਿੱਚ ਲਾਓ ਪੀਡੀਆਰ ਦੇ ਪ੍ਰਧਾਨ ਮੰਤਰੀ ਸ਼੍ਰੀ ਸੋਨੇਕਸਾਯ ਸਿਪਾਨਦੋਨ ਦੇ ਨਾਲ ਦੁਵੱਲੀ ਵਾਰਤਾ ਕੀਤੀ। ਉਨ੍ਹਾਂ ਨੇ 21ਵੇਂ ਆਸੀਆਨ-ਭਾਰਤ ਅਤੇ 19ਵੇਂ ਪੂਰਬੀ ਏਸ਼ੀਆ ਸਮਿਟ ਦੀ ਸਫਲਤਾਪੂਰਵ ਮੇਜ਼ਬਾਨੀ ਦੇ ਲਈ ਲਾਓ ਪੀਡੀਆਰ ਦੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ।

ਦੋਨੋਂ ਪ੍ਰਧਾਨ ਮੰਤਰੀਆਂ ਨੇ ਭਾਰਤ-ਲਾਓਸ ਦੇ ਪ੍ਰਾਚੀਨ ਅਤੇ ਸਮਕਾਲੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰਥਕ ਗੱਲਬਾਤ ਕੀਤੀ। ਉਨ੍ਹਾਂ ਨੇ ਦੁਵੱਲੇ ਸਹਿਯੋਗ ਦੇ ਵਿਭਿੰਨ ਖੇਤਰਾਂ ਜਿਵੇਂ ਵਿਕਾਸ ਸਾਂਝੇਦਾਰੀਸਮਰੱਥਾ ਨਿਰਮਾਣਆਪਦਾ ਪ੍ਰਬੰਧਨਨਵਿਆਉਣਯੋਗ ਊਰਜਾਵਿਰਾਸਤ ਨੂੰ ਸੰਜੋਣਾਆਰਥਿਕ ਸਬੰਧਰੱਖਿਆ ਸਹਿਯੋਗ ਅਤੇ ਲੋਕਾਂ ਨਾਲ ਲੋਕਾਂ ਦਰਮਿਆਨ ਸਬੰਧਾਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਸਿਪਾਨਦੋਨ ਨੇ ਟਾਈਫੂਨ ਯਾਗੀ ਦੇ ਬਾਅਦ ਲਾਓ ਪੀਡੀਆਰ ਨੂੰ ਪ੍ਰਦਾਨ ਕੀਤੀ ਭਾਰਤ ਦੀ ਹੜ੍ਹ ਰਾਹਤ ਸਹਾਇਤਾ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਦੋਨੋਂ ਨੇਤਾਵਾਂ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੁਆਰਾ ਭਾਰਤੀ ਸਹਾਇਤਾ ਰਾਹੀਂ ਯੂਨੈਸਕੋ ਦੀ ਵਿਸ਼ਵ ਧਰੋਹਰ ਸਥਾਨ, ਵਾਟ ਫਰਾ ਕਿਯੂ ਵਿਖੇ ਚੱਲ ਰਹੀ ਬਹਾਲੀ ਅਤੇ ਸੰਭਾਲ ਦੁਵੱਲੇ ਸਬੰਧਾਂ ਨੂੰ ਇੱਕ ਵਿਸ਼ੇਸ਼ ਆਯਾਮ ਪ੍ਰਦਾਨ ਕਰਦਾ ਹੈ।

ਦੋਨੋਂ ਪ੍ਰਧਾਨ ਮੰਤਰੀਆਂ ਨੇ ਖੇਤਰੀ ਅਤੇ ਬਹੁਪੱਖੀ ਮੰਚਾਂ ਤੇ ਦੇਸ਼ਾਂ ਦਰਮਿਆਨ ਗਹਿਰੇ ਸਹਿਯੋਗ ਤੇ ਸੰਤੋਸ਼ ਵਿਅਕਤ ਕੀਤਾ। ਪ੍ਰਧਾਨ ਮੰਤਰੀ ਸਿਪਾਨਦੋਨ ਨੇ ਅੰਤਰਰਾਸ਼ਟਰੀ ਮੰਚ ਤੇ ਭਾਰਤ ਦੀ ਭੂਮਿਕਾ ਦੀ ਪੁਸ਼ਟੀ ਕੀਤੀ। ਭਾਰਤ ਨੇ 2024 ਲਈ ਆਸੀਆਨ ਦੀ ਪ੍ਰਧਾਨਗੀ ਲਈ ਲਾਓ ਪੀਡੀਆਰ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਹੈ।

ਗੱਲਬਾਤ ਤੋਂ ਬਾਅਦਦੋਨੋਂ ਨੇਤਾਵਾਂ ਦੀ ਉਪਸਥਿਤੀ ਵਿੱਚ ਰੱਖਿਆਪ੍ਰਸਾਰਣਕਸਟਮ ਸਹਿਯੋਗ ਅਤੇ ਮੇਕਾਂਗ-ਗੰਗਾ ਸਹਿਯੋਗ ਦੇ ਤਹਿਤ ਤਿੰਨ ਤੇਜ਼ ਪ੍ਰਭਾਵ ਪ੍ਰੋਜੈਕਟਾਂ (ਕਿਊਆਈਪੀ) ਦੇ ਖੇਤਰ ਵਿੱਚ ਸਮਝੌਤੇ ਪੱਤਰਾਂ/ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਕਿਊਆਈਪੀ ਲਾਓ ਰਾਮਾਇਣ ਵਿਰਾਸਤ ਦੀ ਸੰਭਾਲਰਾਮਾਇਣ ਨਾਲ ਸਬੰਧਤ ਦੀਵਾਰ ਚਿੱਤਰਾਂ ਦੇ ਨਾਲ ਵਾਟ ਫ੍ਰਾ ਕਿਉ ਬੋਧੀ ਮੰਦਰ ਦੀ ਬਹਾਲੀਅਤੇ ਚੰਪਾਸਕ ਪ੍ਰਾਂਤ ਵਿੱਚ ਰਾਮਾਇਣ ਤੇ ਇੱਕ ਸ਼ੈਡੋ ਕਠਪੁਤਲੀ ਥੀਏਟਰ ਦਾ ਸਮਰਥਨ ਕਰਨ ਨਾਲ ਸਬੰਧਿਤ ਹਨ। ਤਿੰਨ ਕਿਊਆਈਪੀ ਵਿੱਚੋਂ ਹਰੇਕ ਨੂੰ ਲਗਭਗ 50000 ਅਮਰੀਕੀ ਡਾਲਰ ਦੀ ਭਾਰਤ ਸਰਕਾਰ ਤੋਂ ਗ੍ਰਾਂਟ ਸਹਾਇਤਾ ਪ੍ਰਾਪਤ ਹੈ। ਭਾਰਤ ਲਾਓ ਪੀਡੀਆਰ ਵਿੱਚ ਪੋਸ਼ਣ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਲਗਭਗ ਇੱਕ ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਸਹਾਇਤਾ ਵੀ ਪ੍ਰਦਾਨ ਕਰੇਗਾ। ਭਾਰਤ:, ਸੰਯੁਕਤ ਰਾਸ਼ਟਰ ਵਿਕਾਸ ਸਾਂਝੇਦਾਰੀ ਫੰਡ ਦੇ ਮਾਧਿਅਮ ਨਾਲ ਪ੍ਰਦਾਨ ਕੀਤੀ ਜਾ ਰਹੀ ਇਹ ਸਹਾਇਤਾਦੱਖਣ-ਪੂਰਬੀ ਏਸ਼ੀਆ ਵਿੱਚ ਫੰਡ ਦਾ ਅਜਿਹਾ ਪਹਿਲਾ ਪ੍ਰੋਜੈਕਟ ਹੋਵੇਗਾ।

 

***

ਐੱਮਜੇਪੀਐੱਸ/ਐੱਸਆਰ