Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਦੇ ਲੋਕਾਂ ਨੂੰ ਮਿਨੀਕੌਏ, ਥੁੰਡੀ ਸਮੁੰਦਰਤਟ ਅਤੇ ਕਦਮਤ ਸਮੁੰਦਰ ਤਟ ਨੂੰ ‘ਬਲੂ ਬੀਚਜ਼’ ਦੀ ਪ੍ਰਤਿਸ਼ਠਿਤ ਸੂਚੀ ਵਿੱਚ ਸਥਾਨ ਦਿਵਾਉਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ੇਸ਼ ਤੌਰ ‘ਤੇ ਲਕਸ਼ਦ੍ਵੀਪ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ ਕਿਉਂਕਿ ਮਿਨੀਕੌਏ, ਥੁੰਡੀ ਸਮੁੰਦਰੀ ਤਟ ਅਤੇ ਕਦਮਤ ਸਮੁੰਦਰੀ ਤਟ ਨੇ ‘ਬਲੂ ਬੀਚਜ਼’ ਦੀ ਪ੍ਰਤਿਸ਼ਠਿਤ ਸੂਚੀ ਵਿੱਚ ਜਗ੍ਹਾ ਬਣਾਈ ਹੈ, ਜੋ ਦੁਨੀਆ ਦੇ ਸਭ ਤੋਂ ਵੱਧ ਸਵੱਛ ਸਮੁੰਦਰੀ ਤਟਾਂ ਨੂੰ ਦਿੱਤਾ ਜਾਣ ਵਾਲਾ ਇੱਕ ਈਕੋ-ਲੇਬਲ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਜ਼ਿਕਰਯੋਗ ਤਟਰੇਖਾ ਨੂੰ ਰੇਖਾਂਕਿਤ ਕੀਤਾ ਅਤੇ ਤਟਵਰਤੀ ਸਵੱਛਤਾ ਨੂੰ ਅੱਗੇ ਵਧਾਉਣ ਵਿੱਚ ਭਾਰਤੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।

 

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

ਇਹ ਬਹੁਤ ਅੱਛਾ ਹੈਇਸ ਉਪਲਬਧੀ ਦੇ ਲਈ ਵਿਸ਼ੇਸ਼ ਤੌਰ ‘ਤੇ ਲਕਸ਼ਦ੍ਵੀਪ ਦੇ ਲੋਕਾਂ ਨੂੰ ਵਧਾਈਆਂ। ਭਾਰਤ ਦੀ ਤਟਰੇਖਾ ਜ਼ਿਕਰਯੋਗ ਹੈ ਅਤੇ ਤਟਵਰਤੀ ਸਵੱਛਤਾ ਨੂੰ ਅੱਗੇ ਵਧਾਉਣ ਦੇ ਲਈ ਸਾਡੇ ਲੋਕਾਂ ਵਿੱਚ ਬਹੁਤ ਉਤਸ਼ਾਹ ਵੀ ਹੈ।

 

*****

 

ਡੀਐੱਸ/ਟੀਐੱਸ