Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਪਦ ਅਧਿਕਾਰੀਆਂ ਅਤੇ ਦਿੱਲੀ ਦੀਆਂ ਅਣਅਧਿਕਾਰਿਤ ਕਾਲੋਨੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ 


ਦਿੱਲੀ ਦੀਆਂ ਅਣਅਧਿਕਾਰਿਤ ਕਾਲੋਨੀਆਂ ਦੇ ਮੈਂਬਰਾਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਪਦ ਅਧਿਕਾਰੀਆਂ ਨੇ ਅੱਜ ਦਿੱਲੀ ਵਿੱਚ ਅਣਅਧਿਕਾਰਿਤ ਕਾਲੋਨੀਆਂ ਦੇ 40 ਲੱਖ ਨਿਵਾਸੀਆਂ ਨੂੰ ਮਾਲਕਾਨਾ ਜਾਂ ਮੌਰਟਗੇਜ/ਟ੍ਰਾਂਸਫਰ ਅਧਿਕਾਰ ਦੇਣ /ਮਾਨਤਾ ਦੇਣ ਸਬੰਧੀ ਕੇਂਦਰੀ ਮੰਤਰੀ ਮੰਡਲ ਦੇ ਹਾਲ ਹੀ ਦੇ ਇਤਿਹਾਸਿਕ ਫ਼ੈਸਲੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅਭਿਨੰਦਨ ਕੀਤਾ।

ਇਸ ਅਵਸਰ ‘ਤੇ ਹੋਰ ਪਤਵੰਦਿਆਂ ਸਮੇਤ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੇ ਸਾਂਸਦ ਸ਼੍ਰੀ ਮਨੋਜ ਤਿਵਾਰੀ, ਸ਼੍ਰੀ ਹੰਸ ਰਾਜ ਹੰਸ ਅਤੇ ਸ਼੍ਰੀ ਵਿਜੈ ਗੋਇਲ ਹਾਜ਼ਰ ਸਨ।

ਇੱਕਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਦੇ ਪਿੱਛੇ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਹੈ। ਇਹ ਫ਼ੈਸਲਾ ਰਾਜਨੀਤੀ ਤੋਂ ਉੱਪਰ ਹੈ ਅਤੇ ਸਾਰੇ ਵਿਅਕਤੀਆਂ ਦੇ ਹਿਤ ਲਈ ਹੈ। ਧਰਮ ਅਤੇ ਰਾਜਨੀਤਕ ਪਹਿਚਾਣ ਨੂੰ ਅਧਾਰ ਨਹੀਂ ਬਣਾਇਆ ਗਿਆ ਹੈ। ਸੰਸਦ ਮੈਂਬਰਾਂ, ਵਿਧਾਇਕਾਂ, ਕਾਲੋਨੀ ਨਿਵਾਸੀਆਂ ਸਮੇਤ ਸਾਰੇ ਖੇਤਰਾਂ ਦੇ ਲੋਕਾਂ  ਨਾਲ ਸਲਾਹ-ਮਸ਼ਵਰੇ ਕਰਕੇ ਪੀਐੱਮ- ਉਦਯ ਯੋਜਨਾ ਨੂੰ ਲਾਂਚ ਕੀਤਾ ਗਿਆ ਹੈ ।

ਪ੍ਰਧਾਨ ਮੰਤਰੀ ਨੇ ਇਸ ਫ਼ੈਸਲੇ ਨੂੰ ਦਿੱਲੀ ਦੇ ਨਿਵਾਸੀਆਂ ਦੀ ਜਿੱਤ ਦੱਸਿਆ, ਜੋ ਸਾਰੀਆਂ ਸਰਕਾਰਾਂ ਦੇ ਨਾਲ ਇਸ ਆਸ਼ਾ ਨਾਲ ਸਹਿਯੋਗ ਕਰਦੇ ਰਹੇ ਹਨ ਕਿ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਆਏਗਾ। ਸਰਕਾਰ ਇੰਨ੍ਹਾਂ ਨਿਵਾਸੀਆਂ ਦੇ ਜੀਵਨ ਵਿੱਚੋਂ ਅਸਥਿਰਤਾ ਅਤੇ ਅਨਿਸ਼ਚਿਤਤਾ ਦੇ ਵਾਤਾਵਰਨ ਨੂੰ ਸਮਾਪਤ ਕਰਨਾ ਚਾਹੁੰਦੀ ਸੀ। ਇਸ ਲਈ ਸਰਕਾਰ ਨੇ ਮਾਲਕਾਨਾ ਹੱਕ/ਟ੍ਰਾਂਸਫਰ ਅਧਿਕਾਰ ‘ਤੇ ਅਧਾਰਿਤ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ। ਇਸ ਫ਼ੈਸਲੇ ਨਾਲ ਦਹਾਕਿਆਂ ਦੀ ਅਨਿਚਸ਼ਿਤਤਾ ਸਮਾਪਤ ਹੋਵੇਗੀ ਅਤੇ ਮਕਾਨ ਖਾਲੀ ਕਰਨ ਜਾਂ ਵਿਸਥਾਪਿਤ ਹੋਣ ਦੇ ਡਰ ਤੋਂ ਮੁਕਤੀ ਮਿਲੇਗੀ ਅਤੇ ਲੋਕ ਆਪਣੇ ਜੀਵਨ ਦੇ ਸੁਪਨਿਆਂ ਨੂੰ ਪੂਰਾ ਕਰ ਸਕਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਪੂਰੀ ਦਿੱਲੀ ਦੀ ਕਿਸਮਤ ਬਦਲੇਗੀ ਅਤੇ ਜਦੋਂ ਤੱਕ ਦਿੱਲੀ ਦੀ ਕਿਸਮਤ ਨਹੀਂ ਬਦਲੇਗੀ, ਤਦ ਤੱਕ ਦੇਸ਼ ਦੀ ਕਿਸਮਤ ਨਹੀਂ ਬਦਲੇਗੀ।   

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਫੈਸਲਾ ਨਾ ਲੈਣ, ਫੈਸਲਾ ਲੈਣ ਵਿੱਚ ਦੇਰੀ ਕਰਨ ਅਤੇ ਸਮੱਸਿਆਵਾਂ ਤੋਂ ਦੂਰ ਰਹਿਣ ਦੀ ਸੰਸਕ੍ਰਿਤੀ ਵਿਕਸਿਤ ਹੋ ਗਈ ਸੀ। ਇਸ ਨਾਲ ਸਾਡੇ ਜੀਵਨ ਵਿੱਚ ਅਸਥਿਰਤਾ ਆਈ।

ਜੰਮੂ ਤੇ ਕਸ਼ਮੀਰ ਦੀ ਉਦਾਹਰਨ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਧਾਰਾ 370 ਦੇ ਅਸਥਾਈ ਪ੍ਰਾਵਧਾਨ ਨਾਲ ਖੇਤਰ ਵਿੱਚ ਅਸਥਿਰਤਾ ਅਤੇ ਭਰਮ ਦੀ ਸਥਿਤੀ ਰਹੀ। ਇਸੇ ਪ੍ਰਕਾਰ ਤਿਹਰੇ ਤਲਾਕ ਦੇ ਮੁੱਦੇ ਨੇ ਮਹਿਲਾਵਾਂ ਦੇ ਜੀਵਨ ਨੂੰ  ਤਰਸਯੋਗ ਬਣਾਇਆ। ਸਰਕਾਰ ਨੇ ਇਨ੍ਹਾਂ ਦੋਹਾਂ ਨੂੰ ਸਮਾਪਤ ਕਰ ਦਿੱਤਾ ਹੈ ਅਤੇ ਇਸੇ ਪ੍ਰਕਾਰ 40 ਲੱਖ ਨਿਵਾਸੀਆਂ ਦੇ ਮਨ ਵਿੱਚੋਂ ਘਰ ਖਾਲੀ ਕਰਨ ਦੇ ਭੈਅ ਨੂੰ ਸਮਾਪਤ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਮਿਡਲ ਕਲਾਸ  ਦੇ ਨਾਗਰਿਕਾਂ ਲਈ ਰੁਕੀਆਂ ਹੋਈਆਂ ਆਵਾਸ ਯੋਜਨਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਨਾਲ ਸਬੰਧਿਤ ਹੁਣੇ ਹੁਣੇ ਲਏ ਗਏ ਫ਼ੈਸਲਾ ਦਾ ਜ਼ਿਕਰ ਵੀ ਕੀਤਾ ।  ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ਦੇ 4.5 ਲੱਖ ਘਰ ਖਰੀਦਣ ਵਾਲਿਆਂ ਨੂੰ ਲਾਭ ਮਿਲੇਗਾ ਅਤੇ ਉਹ ਆਪਣਾ ਜੀਵਨ ਸ਼ਾਂਤੀਪੂਰਨ ਢੰਗ ਨਾਲ ਬਤੀਤ ਕਰ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਪੀਐੱਮ-ਉਦਯ ਯੋਜਨਾ ਦਿੱਲੀ ਦੇ ਲਾਭਰਥੀਆਂ ਦੇ ਜੀਵਨ ਵਿੱਚ ਇੱਕ ਨਵੀਂ ਸਵੇਰ ਲੈ ਕੇ ਆਵੇਗੀ।

ਪ੍ਰਧਾਨ ਮੰਤਰੀ ਨੇ 2022 ਤੱਕ ਸਾਰਿਆਂ ਆਵਾਸ ਉਪਲੱਬਧ ਕਰਵਾਉਣ ਨਾਲ ਸਬੰਧਿਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ।

 

****

ਵੀਆਰਆਰਕੇ/ਕੇਪੀ