Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘‘ਰਾਸ਼ਟਰਪਤੀ ਪ੍ਰਣਬ ਮੁਖਰਜੀ- ਇੱਕ ਸਟੇਟਸਮੈਨ “(“President Pranab Mukherjee – A Statesman”)ਸਿਰਲੇਖ ਦੀ ਫੋਟੋ ਪੁਸਤਕ ਜਾਰੀ ਕੀਤੀ

ਪ੍ਰਧਾਨ ਮੰਤਰੀ ਨੇ ‘‘ਰਾਸ਼ਟਰਪਤੀ ਪ੍ਰਣਬ ਮੁਖਰਜੀ- ਇੱਕ ਸਟੇਟਸਮੈਨ “(“President Pranab Mukherjee – A Statesman”)ਸਿਰਲੇਖ ਦੀ ਫੋਟੋ ਪੁਸਤਕ ਜਾਰੀ ਕੀਤੀ

ਪ੍ਰਧਾਨ ਮੰਤਰੀ ਨੇ ‘‘ਰਾਸ਼ਟਰਪਤੀ ਪ੍ਰਣਬ ਮੁਖਰਜੀ- ਇੱਕ ਸਟੇਟਸਮੈਨ “(“President Pranab Mukherjee – A Statesman”)ਸਿਰਲੇਖ ਦੀ ਫੋਟੋ ਪੁਸਤਕ ਜਾਰੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ‘‘ਰਾਸ਼ਟਰਪਤੀ ਪ੍ਰਣਬ ਮੁਖਰਜੀ- ਇੱਕ ਸਟੇਟਸਮੈਨ “(“President Pranab Mukherjee – A Statesman”) ਸਿਰਲੇਖ ਦੀ ਫੋਟੋ ਪੁਸਤਕ ਜਾਰੀ ਕੀਤੀ । ਉਨ੍ਹਾਂ ਨੇ ਪੁਸਤਕ ਦੀ ਪਹਿਲੀ ਕਾਪੀ ਰਾਸ਼ਟਰਪਤੀ ਨੂੰ ਦਿੱਤੀ ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ ਅਸੀਂ ਇੱਕ ਇਤਿਹਾਸ ਦੇ ਰੂਪ ਵਿੱਚ ਸਮਾਜ ਪ੍ਰਤੀ ਜਾਗਰੂਕ ਹੋ ਸਕਦੇ ਹਾਂ ਅਤੇ ਆਪਣੇ ਇਤਿਹਾਸ ਦੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਸਾਂਭ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਪ੍ਰੋਟੋਕੋਲ ਤੋਂ ਜ਼ਿਆਦਾ ਹਨ। ਇਸ ਪੁਸਤਕ ਦੀਆਂ ਤਸਵੀਰਾਂ ਜ਼ਰੀਏ ਅਸੀਂ ਆਪਣੇ ਰਾਸ਼ਟਰਪਤੀ ਦਾ ਮਾਨਵੀ ਪੱਖ ਦੇਖ ਸਕਦੇ ਹਾਂ ਅਤੇ ਮਾਣ ਕਰ ਸਕਦੇ ਹਾਂ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਦੋ ਤਸਵੀਰਾਂ, ਇੱਕ ਝਾੜੂ ਵਾਲੀ ਅਤੇ ਦੂਜੀ ਵਿੱਚ ਮਾਈਕਰੋਸਕੋਪ ਰਾਹੀਂ ਕੁਝ ਦੇਖਦੇ ਹੋਏ, ਉਨ੍ਹਾਂ ਦੀ ਜਿਹੜੀ ਵੱਖਰੀ ਸ਼ਖ਼ਸੀਅਤ ਹੈ, ਉਸ ਨੂੰ ਦਿਖਾਉਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖ਼ਬਾਰਾਂ ਨੇਤਾ ਦੇ ਕੁਝ ਪਹਿਲੂ ਦਿਖਾਉਂਦੀਆਂ ਹਨ, ਪਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਪਹਿਲੂਆਂ ਤੋਂ ਬਿਨਾਂ ਹੋਰ ਬਹੁਤ ਸਾਰੇ ਪਹਿਲੂ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਸ਼੍ਰੀ ਪ੍ਰਣਬ ਮੁਖਰਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਆਪਣੇ ਅਨੁਭਵਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਵੱਖਰੀ ਵਿਚਾਰਧਾਰਾਵਾਂ ਦੇ ਨੇਤਾਵਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਕਦੇ ਨਹੀਂ ਭੁੱਲਣਗੇ ਕਿ ਜਦੋਂ ਉਹ ਦਿੱਲੀ ਆਏ ਤਾਂ ਉਨ੍ਹਾਂ ਦਾ ਕਿਸੇ ‘ਪ੍ਰਣਬ ਦਾ’ ਨੇ ਮਾਰਗ ਦਰਸ਼ਨ ਕੀਤਾ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਉਨ੍ਹਾਂ ਦੀ ਪਿਤਾ ਦੀ ਤਰ੍ਹਾਂ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਉਸ ਨੂੰ ਅਰਾਮ ਕਰਨ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਤੱਕ ਲਈ ਕਹਿੰਦੇ ਹਨ।

 

******

 

AKT/AK