Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲੜੀ ਦਿਵਸ ‘ਤੇ ਬਾਲੜੀਆਂ ਦੀ ਅਜਿੱਤ ਭਾਵਨਾ ਅਤੇ ਉਪਲਬਧੀਆਂ ਨੂੰ ਨਮਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਬਾਲੜੀ ਦਿਵਸ ‘ਤੇ ਬਾਲੜੀਆਂ ਦੀ ਅਜਿੱਤ ਭਾਵਨਾ ਅਤੇ ਉਪਲਬਧੀਆਂ ਨੂੰ ਨਮਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਖੇਤਰਾਂ ਵਿੱਚ ਹਰੇਕ ਬਾਲੜੀ ਦੀ ਸਮ੍ਰਿੱਧ ਸਮਰੱਥਾ ਨੂੰ ਭੀ ਪਹਿਚਾਣਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਤੋਂ ਸਾਡੀ ਸਰਕਾਰ ਇੱਕ ਐਸੇ ਰਾਸ਼ਟਰ ਦੇ ਨਿਰਮਾਣ ਦੇ ਲਈ ਪ੍ਰਯਾਸਰਤ ਹੈ ਜਿੱਥੇ ਹਰੇਕ ਬਾਲੜੀ ਨੂੰ ਸਿੱਖਣ, ਉੱਨਤੀ ਕਰਨ ਅਤੇ ਅੱਗੇ ਵਧਣ ਦਾ ਅਵਸਰ ਮਿਲੇ।

 ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਰਾਸ਼ਟਰੀ ਬਾਲੜੀ ਦਿਵਸ ‘ਤੇ ਅਸੀਂ ਬਾਲੜੀਆਂ ਦੀ ਅਜਿੱਤ ਭਾਵਨਾ ਅਤੇ ਉਪਲਬਧੀਆਂ ਨੂੰ ਨਮਨ ਕਰਦੇ ਹਾਂ। ਅਸੀਂ ਸਾਰੇ ਖੇਤਰਾਂ ਵਿੱਚ ਹਰੇਕ ਬਾਲੜੀ ਦੀ ਸਮ੍ਰਿੱਧ ਸਮਰੱਥਾ (rich potential) ਨੂੰ ਭੀ ਪਹਿਚਾਣਦੇ ਹਾਂ। ਉਹ ਪਰਿਵਰਤਨ-ਨਿਰਮਾਤਾ (change-makers) ਹਨ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਬਿਹਤਰ ਬਣਾਉਂਦੇ ਹਨ। ਪਿਛਲੇ ਦਹਾਕੇ ਤੋਂ ਸਾਡੀ ਸਰਕਾਰ ਇੱਕ ਐਸੇ ਰਾਸ਼ਟਰ ਦੇ ਨਿਰਮਾਣ ਦੇ ਲਈ ਪ੍ਰਯਾਸਰਤ ਹੈ ਜਿੱਥੇ ਹਰੇਕ ਬਾਲੜੀ ਨੂੰ ਸਿੱਖਣ, ਉੱਨਤੀ ਕਰਨ ਅਤੇ ਅੱਗੇ ਵਧਣ (learn, grow and thrive) ਦਾ ਅਵਸਰ ਮਿਲੇ।” 

 **********

ਡੀਐੱਸ/ਐੱਸਟੀ