Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡਾਂ ਅਤੇ ਸਾਹਸਿਕ ਪੁਰਸਕਾਰ 2023 ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡਾਂ ਅਤੇ ਸਾਹਸਿਕ ਪੁਰਸਕਾਰ 2023 ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਹਨ। ਖਿਡਾਰੀਆਂ ਦੀਆਂ ਜ਼ਿਕਰਯੋਗ ਉਪਲਬਧੀਆਂ ਅਤੇ ਅਟੁੱਟ ਸਮਰਪਣ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਕੇਵਲ ਆਪਣੇ-ਆਪਣੇ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ ਹੈ ਬਲਕਿ ਗਲਬੋਲ ਸਟੇਜ ‘ਤੇ ਭਾਰਤੀ ਝੰਡੇ ਦਾ ਵੀ ਮਾਣ ਵਧਾਇਆ ਹੈ।

ਐਕਸ (X) ‘ਤੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਰਾਸ਼ਟਰੀ ਖੇਡਾਂ ਅਤੇ ਸਾਹਸਿਕ ਪੁਰਸਕਾਰ 2023 ਸਮਾਰੋਹ ਬਾਰੇ ਰਾਸ਼ਟਰਪਤੀ ਦੇ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਐਕਸ ਪੋਸਟ ਵਿੱਚ ਕਿਹਾ:

 “ਰਾਸ਼ਟਰੀ ਖੇਡਾਂ ਅਤੇ ਸਾਹਸਿਕ ਪੁਰਸਕਾਰ 2023 ਦੇ ਉੱਘੇ ਜੇਤੂਆਂ ਨੂੰ ਵਧਾਈਆਂ। ਉਨ੍ਹਾਂ ਦੀਆਂ ਜ਼ਿਕਰਯੋਗ ਉਪਲਬਧੀਆਂ ਅਤੇ ਅਟੁੱਟ ਸਮਰਪਣ ਸਾਡੇ ਦੇਸ਼ ਲਈ ਪ੍ਰੇਰਣਾ ਹਨ। ਉਨ੍ਹਾਂ ਨੇ ਨਾ ਕੇਵਲ ਆਪਣੇ-ਆਪਣੇ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ ਹੈ, ਬਲਕਿ ਗਲੋਬਲ ਮੰਚ ‘ਤੇ ਭਾਰਤੀ ਝੰਡੇ ਦਾ ਵੀ ਮਾਣ ਵਧਾਇਆ ਹੈ।”

 

*********

ਡੀਐੱਸ/ਐੱਸਟੀ