Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਮੁੰਦਰੀ ਸਪਤਾਹ (National Maritime Week) ਦੇ ਸ਼ੁਭਾਰੰਭ ’ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਮਨਾ ਕੀਤੀ ਹੈ ਕਿ ਰਾਸ਼ਟਰੀ ਸਮੁੰਦਰੀ ਸਪਤਾਹ ਦੇ ਜ਼ਰੀਏ ਬੰਦਰਗਾਹਾਂ ਨੂੰ ਕੇਂਦਰ ਵਿੱਚ ਰੱਖ ਕੇ ਹੋਣ ਵਾਲੇ ਵਿਕਾਸ ਅਤੇ ਆਰਥਿਕ ਸਮ੍ਰਿੱਧੀ ਦੇ ਲਈ ਤਟਾਂ ਨੂੰ ਉਪਯੋਗ ਕਰਨ ਦੇ ਪ੍ਰਯਾਸਾਂ ਨੂੰ ਮਜ਼ਬੂਤੀ ਮਿਲੇਗੀ।

ਪ੍ਰਧਾਨ ਮੰਤਰੀ ਵੱਲੋਂ ਕੇਂਦਰੀ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸ਼੍ਰੀ ਸੋਨੋਵਾਲ ਨੇ ਰਾਸ਼ਟਰੀ ਸਮੁੰਦਰੀ ਸਪਤਾਹ ਦੇ ਸ਼ੁਭਾਰੰਭ ’ਤੇ ਪ੍ਰਧਾਨ ਮੰਤਰੀ ’ਤੇ ਪ੍ਰਥਮ ਸਮੁੰਦਰੀ ਧਵਜ ਦਾ ਪ੍ਰਤੀਕ ਲਗਾਉਣ ਬਾਰੇ ਜਾਣਕਾਰੀ ਦਿੱਤੀ ਸੀ। ਰਾਸ਼ਟਰੀ ਸਮੁੰਦਰੀ ਦਿਵਸ ਪੰਜ ਅਪ੍ਰੈਲ  ਨੂੰ ਆਉਂਦਾ ਹੈ ਅਤੇ ਇਸ ਦਿਨ ਭਾਰਤ ਦੀ ਸਮੁੰਦਰੀ ਪਰੰਪਰਾ ਦੇ ਗੌਰਵਸ਼ਾਲੀ ਇਤਿਹਾਸ ਦਾ ਉਤਸਵ ਮਨਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਮੇਰੀ ਕਾਮਨਾ ਹੈ ਕਿ ਰਾਸ਼ਟਰੀ ਸਮੁੰਦਰੀ ਸਪਤਾਹ ਸਾਡੇ ਸਮ੍ਰਿੱਧ ਸਮੁੰਦਰੀ ਇਤਿਹਾਸ ਦੇ ਨਾਲ ਸਾਡੇ ਜੁੜਾਅ ਨੂੰ ਗਹਿਰਾ ਕਰੇ। ਇਹ ਵੀ ਕਾਮਨਾ ਹੈ ਕਿ ਉਸ ਨਾਲ ਬੰਦਰਗਾਹਾਂ ਨੂੰ ਕੇਂਦਰ ਵਿੱਚ ਰੱਖ ਕੇ ਹੋਣ ਵਾਲੇ ਵਿਕਾਸ ਅਤੇ ਆਰਥਿਕ ਸਮ੍ਰਿੱਧੀ ਦੇ ਲਈ ਤਟਾਂ ਨੂੰ ਉਪਯੋਗ ਕਰਨ ਦੇ ਪ੍ਰਯਾਸਾਂ ਨੂੰ ਮਜ਼ਬੂਤੀ ਮਿਲੇਗੀ।”

 

 

****

ਡੀਐੱਸ