Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਮੁੰਦਰੀ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ; ਜਲ ਸ਼ਕਤੀ ‘ਤੇ ਧਿਆਨ ਕੇਂਦਰਿਤ ਕਰਨ ਦੀ ਪ੍ਰੇਰਨਾ ਦੇ ਤੌਰ ‘ਤੇ ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਰਾਸ਼ਟਰੀ ਸਮੁੰਦਰੀ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਵਿੱਚ ਸਮੁੰਦਰੀ ਖੇਤਰ ਦਾ ਸੰਪੰਨ ਇਤਹਾਸ ਰਿਹਾ ਹੈ। ਇਸ ਵਿੱਚ ਰਾਸ਼ਟਰ ਦੇ ਬਦਲਾਅ ਨੂੰ ਊਰਜਾ ਦੇਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਰਾਸ਼ਟਰੀ ਸਮੁੰਦਰੀ ਦਿਵਸ ‘ਤੇ ਅਸੀਂ ਰਾਸ਼ਟਰ ਦੀ ਖੁਸ਼ਹਾਲੀ ਲਈ ਆਪਣੀ ਸਮੁੰਦਰੀ ਤਾਕਤ ਨੂੰ ਹੋਰ ਵਧਾਉਣ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ । ’

ਸਮੁੰਦਰੀ ਖੇਤਰ ਦੇ ਵਿਕਾਸ ਦੀ ਦਿਸ਼ਾ ਵਿੱਚ ਸਾਨੂੰ ਡਾ. ਬਾਬਾ ਸਾਹਿਬ ਅੰਬੇਡਕਰ ਤੋਂ ਪ੍ਰੇਰਨਾ ਮਿਲੀ ਸੀ । ‘ਇਹ ਬਾਬਾ ਸਾਹਿਬ ਹੀ ਸਨ, ਜਿਨ੍ਹਾਂ ਨੇ ਜਲ ਸ਼ਕਤੀ, ਜਨਮਾਰਗ, ਸਿੰਚਾਈ , ਨਹਿਰੀ ਨੈੱਟਵਰਕ ਅਤੇ ਬੰਦਰਗਾਹਾਂ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ। ਇਸ ਖੇਤਰ ਵਿੱਚ ਉਨ੍ਹਾਂ ਦੇ ਕਾਰਜ ਮੁੱਖ ਰੂਪ ਨਾਲ ਭਾਰਤ ਦੇ ਲੋਕਾਂ ਦੀ ਭਲਾਈ ਲਈ ਸ਼ਗਨ ਸਨ । ’

***

ਏਕੇਟੀ/ਐੱਚਐੱਸ