Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਿਤ ਕੀਤਾ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਿਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਿਤ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 70,000 ਤੋਂ ਅਧਿਕ ਨਵਨਿਯੁਕਤਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ। ਦੇਸ਼ਭਰ ਵਿੱਚ ਚੁਣੇ ਗਏ ਕਰਮਚਾਰੀ ਰਾਜਸਵ ਵਿਭਾਗ, ਵਿੱਤੀ ਸੇਵਾ, ਡਾਕ, ਸਕੂਲ ਸਿੱਖਿਆ, ਉੱਚ ਸਿੱਖਿਆ, ਰੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮ, ਜਲ ਸੰਸਾਧਨ, ਪਰਸੋਨਲ ਅਤੇ ਟ੍ਰੇਨਿੰਗ ਅਤੇ ਗ੍ਰਹਿ ਮੰਤਰਾਲਾ ਸਹਿਤ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਰਕਾਰ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਦੌਰਾਨ ਦੇਸ਼ ਭਰ ਦੇ 44 ਸਥਾਨ ਮੇਲੇ ਨਾਲ ਜੁੜੇ ਰਹੇ।

 

ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ਼ ਯੁਵਾ ਨਵਨਿਯੁਕਤਾਂ ਦੇ ਲਈ ਇੱਕ ਯਾਦਗਾਰੀ ਦਿਨ ਹੈ, ਬਲਕਿ ਰਾਸ਼ਟਰ ਦੇ ਲਈ ਵੀ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਅੱਜ ਉਹ ਦਿਨ ਹੈ ਜਦੋਂ 1947 ਵਿੱਚ ਪਹਿਲੀ ਵਾਰ ਸੰਵਿਧਾਨ ਸਭਾ ਦੁਆਰਾ ਤਿਰੰਗੇ ਨੂੰ ਉਸ ਦੇ ਵਰਤਮਾਨ ਸਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਪ੍ਰਰੇਣਾ ਦੀ ਗੱਲ ਹੈ ਕਿ ਨਵਨਿਯੁਕਤਾਂ ਨੂੰ ਇਸ ਮਹੱਤਵਪੂਰਨ ਦਿਨ ਸਰਕਾਰੀ ਸੇਵਾਵਾਂ ਦੇ ਲਈ ਨਿਯੁਕਤੀ ਪੱਤਰ ਮਿਲ ਰਿਹਾ ਹੈ। ਉਨ੍ਹਾਂ ਨੇ ਦੇਸ਼ ਦਾ ਨਾਮ ਅੱਗੇ ਲੈ ਜਾਣ ਦੇ ਲਈ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਇਹ ਨਵਨਿਯੁਕਤਾਂ ਦੀ ਕੜੀ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਦਾ ਪਰਿਣਾਮ ਹੈ ਕਿ ਉਨ੍ਹਾਂ ਨੂੰ ਅਜਿਹੇ ਸਮੇਂ ਵਿੱਚ ਵਿਕਸਿਤ ਭਾਰਤ ਦੇ ਲਕਸ਼ ਦੀ ਦਿਸ਼ਾ ਵਿੱਚ ਯੋਗਦਾਨ ਕਰਨ ਦਾ ਅਵਸਰ ਮਿਲ ਰਿਹਾ ਹੈ ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਅਵਸਰ ‘ਤੇ ਨਵਨਿਯੁਕਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਹਰੇਕ ਨਾਗਰਿਕ ਨੇ ਭਾਰਤ ਨੂੰ ‘ਵਿਕਸਿਤ ਭਾਰਤ’ ਬਣਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ 25 ਵਰ੍ਹੇ ਨਵੀਆਂ ਭਰਤੀਆਂ ਅਤੇ ਦੇਸ਼ ਦੇ ਲਈ ਅਤਿਅਧਿਕ ਮਹੱਤਵਪੂਰਨ ਹਨ। ਉਨ੍ਹਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਵਿਸ਼ਵ ਨਾਲ ਭਾਰਤ ਦੀ ਦਿਸਾ ਵਿੱਚ ਪ੍ਰਦਰਸ਼ਿਤ ਵਿਸ਼ਵਾਸ, ਮਹੱਤਵ ਅਤੇ ਆਕਰਸ਼ਣ ਦਾ ਅਧਿਕਤਮ ਲਾਭ ਉਠਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੋਹਰੀ ਅਰਥਵਿਵਸਥਾਵਾਂ ਵਿੱਚ ਭਾਰਤ ਦੇ ਉਦੈ ਨੂੰ ਰੇਖਾਂਕਿਤ ਕੀਤਾ ਕਿਉਂਕਿ ਇਹ ਬਹੁਤ ਹੀ ਜਲਦੀ 10ਵੀਂ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਉਨ੍ਹਾਂ ਨੇ ਇਹ ਵੀ ਦੋਹਰਾਇਆ ਕਿ ਭਾਰਤ ਵਿਸ਼ਵ ਦੀ ਟੋਪ (ਸਿਖਰਲੀਆਂ) 3 ਅਰਥਵਿਵਸਥਾਵਾਂ ਵਿੱਚੋਂ ਇੱਕ ਬਨਣ ਜਾ ਰਿਹਾ ਹੈ, ਜਿਵੇਂ ਕਿ ਜ਼ਿਆਦਾਤਰ ਅਰਥਵਿਵਸਥਾ ਮਾਹਿਰਾਂ ਨੇ ਵਿਚਾਰ ਵਿਅਕਤ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਵਿਸ਼ਵ ਦੀ ਟੋਪ 3 ਅਰਥਵਿਵਸਥਾ ਬਨਣਾ ਭਾਰਤ ਦੇ ਲਈ ਇੱਕ ਵੱਡੀ ਉਪਲਬਧੀ ਹੋਵੇਗੀ”, ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਸ ਨਾਲ ਹਰ ਖੇਤਰ ਵਿੱਚ ਰੋਜ਼ਗਾਰ ਦੇ ਅਵਸਰ ਵਧਣਗੇ ਅਤੇ ਆਮ ਨਾਗਰਿਕਾਂ ਦੀ ਆਮਦਨ ਵੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਭਰਤੀ ਕੀਤੇ ਜਾਣ ਦੇ ਲਈ ਅੱਜ ਤੋਂ ਬਿਹਤਰ ਸਮਾਂ ਨਹੀਂ ਹੋ ਸਕਦਾ ਕਿਉਂਕਿ ਨਵੇਂ ਅਧਿਕਾਰੀਆਂ ਨੂੰ ਅੰਮ੍ਰਿਤ ਕਾਲ ਵਿੱਚ ਦੇਸ਼ ਦੀ ਸੇਵਾ ਕਰਨ ਦਾ ਸੁਨਹਿਰਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਅਤੇ ਜੀਵਨ ਜਿਉਣ ਦੀ ਸੁਗਮਤਾ ਵਧਾਉਣ ਦੇ ਲਈ ਉਨ੍ਹਾਂ ਦੇ ਮੁੱਦਿਆਂ ਦਾ ਸਮਾਧਾਨ ਕਰਨਾ ਹੋਣਾ ਚਾਹੀਦਾ ਹੈ, ਨਾਲ ਹੀ ਖ਼ੁਦ ਨੂੰ ਵਿਕਸਿਤ ਭਾਰਤ ਦੇ ਲਕਸ਼ਾਂ ਦੇ ਅਨੁਰੂਪ ਜੋੜਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡਾ ਇੱਕ ਛੋਟਾ ਜਿਹਾ ਪ੍ਰਯਤਨ ਕਿਸੇ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।” ਉਨ੍ਹਾਂ ਨੇ ਦੋਹਰਾਇਆ ਕਿ ਆਮ ਲੋਕ ਈਸ਼ਵਰ ਦੇ ਰੂਪ ਹਨ ਅਤੇ ਉਨ੍ਹਾਂ ਦੀ ਸੇਵਾ ਕਰਨਾ ਖ਼ੁਦ ਭਗਵਾਨ ਦੀ ਸੇਵਾ ਕਰਨਾ ਜਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਯੁਕਤ ਹੋਣ ਵਾਲੇ ਨਵੇਂ ਲੋਕਾਂ ਨੂੰ ਦੂਸਰਿਆਂ ਦੀ ਸੇਵਾ ਕਰਨ ਦੇ ਵਿਸ਼ਵਾਸ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਸੰਤੁਸ਼ਟੀ ਦੀ ਸਭ ਤੋਂ ਵੱਡੀ ਭਾਵਨਾ ਨੂੰ ਪ੍ਰਗਟ ਕੀਤਾ ਜਾ ਸਕੇ।

 

ਬੈਂਕਿੰਗ ਖੇਤਰ ਦੀ ਚਰਚਾ ਕਰਦੇ ਹੋਏ, ਜਿਸ ਵਿੱਚ ਅੱਜ ਦੇ ਪ੍ਰੋਗਰਾਮ ਵਿੱਚ ਚੰਗੀ ਸੰਖਿਆ ਵਿੱਚ ਭਰਤੀਆਂ ਹੋਈਆਂ, ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਦੇ ਵਿਸਤਾਰ ਵਿੱਚ ਬੈਂਕਿੰਗ ਖੇਤਰ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਪਿਛਲੇ ਨੌ ਵਰ੍ਹਿਆਂ ਦੀ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ, “ਅੱਜ, ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਹੈ, ਜਿਨ੍ਹਾਂ ਦਾ ਬੈਂਕਿੰਗ ਸੈਕਟਰ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ।” ਉਨ੍ਹਾਂ ਨੇ ਅਤੀਤ ਵਿੱਚ ਇਸ ਖੇਤਰ ‘ਤੇ ਰਾਜਨੀਤਿਕ ਸਵਾਰਥ ਦੇ ਬੁਰੇ ਪ੍ਰਭਾਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਅਤੀਤ ਦੀ ‘ਫੋਨ ਬੈਂਕਿੰਗ’ ਦਾ ਜ਼ਿਕਰ ਕੀਤਾ ਜਦੋਂ ਸ਼ਕਤੀਸ਼ਾਲੀ ਲੋਕਾਂ ਦੇ ਫੋਨ ਕਾਲ ‘ਤੇ ਲੋਨ ਪ੍ਰਵਾਨ ਕੀਤੇ ਜਾਂਦੇ ਸਨ। ਉਨ੍ਹਾਂ ਨੇ ਕਿਹਾ, ਇਹ ਲੋਨ ਕਦੇ ਨਹੀਂ ਚੁਕਾਏ ਗਏ। ਉਨ੍ਹਾਂ ਨੇ ਕਿਹਾ, ਇਨ੍ਹਾਂ ਘੋਟਾਲਿਆਂ ਨੇ ਦੇਸ਼ ਦੇ ਬੈਂਕਿੰਗ ਖੇਤਰ ਦੀ ਕਮਰ ਤੋੜ ਦਿੱਤੀ।

 

ਉਨ੍ਹਾਂ ਨੇ ਸਥਿਤੀ ਵਿੱਚ ਫਿਰ ਤੋਂ ਸੁਧਾਰ ਲਿਆਉਣ ਦੇ ਲਈ 2014 ਦੇ ਬਾਅਦ ਕੀਤੇ ਗਏ ਉਪਾਵਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਨੇ ਸਰਕਾਰੀ ਬੈਂਕਾਂ ਦੇ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ, ਪੇਸ਼ੇਵਰਾਂ ‘ਤੇ ਜ਼ੋਰ ਦੇਣ ਅਤੇ ਛੋਟੇ ਬੈਂਕਾਂ ਨੂੰ ਵੱਡੇ ਬੈਂਕਾਂ ਵਿੱਚ ਸਮੇਕਿਤ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ 5 ਲੱਖ ਤੱਕ ਦੀ ਜਮਾਂ ਰਾਸ਼ੀ ਦੀ ਬੀਮਾ ਕਰਨ ਨਾਲ 99 ਪ੍ਰਤੀਸ਼ਤ ਤੋਂ ਅਧਿਕ ਜਮਾਂ ਸੁਰੱਖਿਅਤ ਹੋ ਗਈ ਹੈ ਜਿਸ ਨਾਲ ਬੈਂਕਿੰਗ ਪ੍ਰਣਾਲੀ ਵਿੱਚ ਇੱਕ ਨਵਾਂ ਵਿਸ਼ਵਾਸ ਉਤਪੰਨ ਹੋਇਆ ਹੈ। ਦਿਵਾਲੀਆਪਨ ਸੰਹਿਤਾ ਜਿਹੇ ਐਕਟਾਂ ਨਾਲ ਬੈਂਕਾਂ ਨੂੰ ਘਾਟੇ ਤੋਂ ਬਚਾਇਆ ਗਿਆ। ਇਸ ਦੇ ਇਲਾਵਾ, ਸਰਕਾਰੀ ਸੰਪੱਤੀਆਂ ਨੂੰ ਲੁੱਟਣ ਵਾਲਿਆਂ ‘ਤੇ ਦਬਾਅ ਵਧਾਉਂਦੇ ਹੋਏ ਉਨ੍ਹਾਂ ਦੀ ਸੰਪੱਤੀ ਕੁਰਕ ਕਰਕੇ ਘਾਟੇ ਅਤੇ ਐੱਨਪੀਏ ਦੇ ਲਈ ਚਰਚਿਤ ਬੈਂਕਾਂ ਦਾ ਜ਼ਿਕਰ ਰਿਕਾਰਡ ਮੁਨਾਫੇ ਦੇ ਲਈ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਦੇ ਕਰਮਚਾਰੀਆਂ ਦੀ ਕੜੀ ਮਿਹਨਤ ‘ਤੇ ਮਾਣ ਜਤਾਇਆ। ਉਨ੍ਹਾਂ ਨੇ ਕਿਹਾ, “ਬੈਂਕਿੰਗ ਸੈਕਟਰ ਦੇ ਲੋਕਾਂ ਨੇ ਮੈਨੂੰ ਜਾਂ ਮੇਰੇ ਵਿਜ਼ਨ ਨੂੰ ਕਦੇ ਨਿਰਾਸ਼ ਨਹੀਂ ਕੀਤਾ।” ਪ੍ਰਧਾਨ ਮੰਤਰੀ ਨੇ 50 ਕਰੋੜ ਜਨਧਨ ਖਾਤੇ ਖੋਲ ਕੇ ਜਨਧਨ ਖਾਤਾ ਯੋਜਨਾ ਦੀ ਵੱਡੀ ਸਫ਼ਲਤਾ ਬਣਾਉਣ ਵਿੱਚ ਬੈਂਕਿੰਗ ਖੇਤਰ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ। ਮਹਾਮਾਰੀ ਦੇ ਦੌਰਾਨ ਕਰੋੜਾਂ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਨ ਵਿੱਚ ਇਸ ਨਾਲ ਵੱਡੀ ਸਹਾਇਤਾ ਮਿਲੀ।

 

ਐੱਮਐੱਸਐੱਮਈ ਖੇਤਰ ਦੀ ਬਿਹਤਰੀ ਦੇ ਪ੍ਰਯਤਨਾਂ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ ਦਾ ਜ਼ਿਕਰ ਕੀਤਾ, ਜਿਸ ਨੇ ਉੱਦਮਸ਼ੀਲ ਨੌਜਵਾਨਾਂ ਨੂੰ ਗਰੰਟੀ-ਮੁਕਤ ਲੋਨ ਪ੍ਰਦਾਨ ਕੀਤਾ। ਉਨ੍ਹਾਂ ਨੇ ਇਸ ਯੋਜਨਾ ਨੂੰ ਸਫ਼ਲ ਬਣਾਉਣ ਦੇ ਲਈ ਬੈਂਕਿੰਗ ਖੇਤਰ ਦੀ ਸਰਾਹਨਾ ਕੀਤੀ। ਇਸੇ ਪ੍ਰਕਾਰ, ਬੈਂਕਿੰਗ ਖੇਤਰ ਇਸ ਅਵਸਰ ‘ਤੇ ਖਰਾ ਉਤਰਿਆ ਜਦੋਂ ਸਰਕਾਰ ਨੇ ਮਹਿਲਾ ਸੈਲਫ ਹੈਲਪ ਗਰੁੱਪਾਂ ਦੇ ਲਈ ਲੋਨ ਰਾਸ਼ੀ ਦੁੱਗਣੀ ਕਰ ਦਿੱਤੀ ਅਤੇ ਲੋਨ ਪ੍ਰਦਾਨ ਕਰਨ ਦੇ ਦੁਆਰਾ ਐੱਮਐੱਸਐੱਮਈ ਖੇਤਰ ਦੀ ਮਦਦ ਕੀਤੀ ਜਿਸ ਨਾਲ ਛੋਟੇ ਉੱਦਮਾਂ ਦੀ ਰੱਖਿਆ ਕਰਕੇ 1.5 ਕਰੋੜ ਰੋਜ਼ਗਾਰ ਬਚਾਏ ਗਏ। ਉਨ੍ਹਾਂ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਨੂੰ ਸਫ਼ਲ ਬਣਾਉਣ ਦੇ ਲਈ ਬੈਂਕ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ। ਸਵਨਿਧੀ ਯੋਜਨਾ ਵਿੱਚ 50 ਲੱਖ ਤੋਂ ਜ਼ਿਆਦਾ ਸਟ੍ਰੀਟ ਵੈਂਡਰਸ ਦੀ ਮਦਦ ਕੀਤੀ ਗਈ। ਉਨ੍ਹਾਂ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ, ਤੁਸੀਂ ਆਪਣੇ ‘ਨਿਯੁਕਤੀ ਪੱਤਰ’ ਦੇ ਨਾਲ ਬੈਂਕਿੰਗ ਦੇ ਸਸ਼ਕਤੀਕਰਣ ਦਾ ਸਾਧਨ ਬਣਾਉਣ ਦੇ ਲਈ ਇੱਕ ‘ਸੰਕਲਪ ਪੱਤਰ’ ਵੀ ਲੈਣਗੇ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਦੀ ਨੀਤੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਪਿਛਲੇ 5 ਵਰ੍ਹਿਆਂ ਵਿੱਚ 13 ਕਰੋੜ ਭਾਰਤੀਆਂ ਨੂੰ  ਗ਼ਰੀਬੀ ਰੇਖਾ ਤੋਂ ਉੱਪਰ ਲਿਆਂਦਾ ਗਿਆ ਹੈ। ਉਨ੍ਹਾਂ ਨੇ ਇਸ ਵਿੱਚ ਸਰਕਾਰੀ ਸੇਵਕਾਂ ਦੀ ਕੜੀ ਮਿਹਨਤ ਦੀ ਸਰਾਹਨਾ ਕੀਤੀ ਅਤੇ ਪੱਕੇ ਮਕਾਨ, ਸ਼ੌਚਾਲਯ ਅਤੇ ਬਿਜਲੀ ਕਨੈਕਸ਼ਨ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇਹ ਯੋਜਨਾਵਾਂ ਗ਼ਰੀਬਾਂ ਤੱਕ ਪਹੁੰਚੀਆਂ ਤਾਂ ਉਨ੍ਹਾਂ ਦਾ ਮਨੋਬਲ ਵੀ ਵਧਿਆ। ਇਹ ਸਫ਼ਲਤਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਗਰ ਅਸੀਂ ਸਭ ਮਿਲ ਕੇ ਭਾਰਤ ਵਿੱਚੋਂ ਗ਼ਰੀਬੀ ਹਟਾਉਣ ਦੇ ਪ੍ਰਯਤਨ ਵਧਾ ਦਈਏ ਤਾਂ ਭਾਰਤ ਤੋਂ ਗ਼ਰੀਬੀ ਪੂਰੀ ਤਰ੍ਹਾਂ ਸਮਾਪਤ ਹੋ ਸਕਦੀ ਹੈ। ਅਤੇ ਨਿਸ਼ਚਿਤ ਤੌਰ ‘ਤੇ, ਦੇਸ਼ ਦੇ ਹਰੇਕ ਸਰਕਾਰੀ ਕਰਮਚਾਰੀ ਦੀ ਇਸ ਵਿੱਚ ਵੱਡੀ ਭੂਮਿਕਾ ਹੈ।”

 

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਘਟਦੀ ਗ਼ਰੀਬੀ ਦੇ ਇੱਕ ਹੋਰ ਆਯਾਮ ਨੂੰ ਰੇਖਾਂਕਿਤ ਕੀਤਾ, ਜੋ ਨਵ-ਮੱਧ ਵਰਗ ਦਾ ਵਿਸਤਾਰ ਹੈ, ਜੋ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰ ਰਿਹਾ ਹੈ। ਨਵ-ਮੱਧ ਵਰਗ ਦੀ ਵਧਦੀ ਮੰਗ ਅਤੇ ਆਕਾਂਖਿਆਵਾਂ ਮੁੜ-ਨਿਰਮਾਣ ਨੂੰ ਪ੍ਰੇਰਿਤ ਕਰ ਰਹੀ ਹੈ। ਉਨਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਹ ਦੇਸ਼ ਦੇ ਯੁਵਾ ਹਨ ਜੋ ਭਾਰਤ ਦੇ ਕਾਰਖਾਨਿਆਂ ਅਤੇ ਉਦਯੋਗਾਂ ਵਿੱਚ ਉਤਪਾਦਨ ਨੂੰ ਹੁਲਾਰਾ ਦੇਣ ਨਾਲ ਸਭ ਤੋਂ ਅਧਿਕ ਲਾਭਵੰਦ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਭਾਰਤ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ, ਭਾਵੇਂ ਉਹ ਮੋਬਾਈਲ ਫੋਨ ਨਿਰਯਾਤ ਹੋਵੇ, 2023 ਦੇ ਪਹਿਲੇ 6 ਮਹੀਨਿਆਂ ਵਿੱਚ ਵੇਚੀਆਂ ਗਈਆਂ ਕਾਰਾਂ ਦੀ ਸੰਖਿਆ ਅਤੇ ਇਲੈਕਟ੍ਰਿਕ ਵਾਹਨਾਂ ਦੀ ਰਿਕਾਰਡ ਵਿਕਰੀ ਹੋਵੇ। ਉਨ੍ਹਾਂ ਨੇ ਕਿਹਾ, “ਅਜਿਹੀਆਂ ਸਾਰੀਆਂ ਗਤੀਵਿਧੀਆਂ ਦੇਸ਼ ਵਿੱਚ ਰੋਜ਼ਗਾਰ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ, “ਪੂਰਾ ਵਿਸ਼ਵ ਭਾਰਤ ਦੀ ਪ੍ਰਤਿਭਾ ‘ਤੇ ਦ੍ਰਿਸ਼ਟੀ ਰੱਖ ਰਿਹਾ ਹੈ।” ਉਨ੍ਹਾਂ ਨੇ ਵਿਸ਼ਵ ਦੀ ਕਈ ਵਿਕਸਿਤ ਅਰਥਵਿਵਸਥਾਵਾਂ ਵਿੱਚ ਅਧਿਕ ਔਸਤ ਦੇ ਕਾਰਨ ਘਟਦੀ ਕੰਮਕਾਜੀ ਆਬਾਦੀ ਦੇ ਮੁੱਦੇ ‘ਤੇ ਧਿਆਨ ਦਿਲਵਾਇਆ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ ਇਹ ਭਾਰਤ ਦੇ ਨੌਜਵਾਨਾਂ ਦੇ ਲਈ ਕੜੀ ਮਿਹਨਤ ਕਰਨ ਅਤੇ ਆਪਣੇ ਕੌਸ਼ਲ ਅਤੇ ਸਮਰੱਥਾਵਾਂ ਨੂੰ ਵਧਾਉਣ ਦਾ ਸਮਾਂ ਹੈ। ਭਾਰਤ ਦੀ ਆਈਟੀ ਪ੍ਰਤਿਭਾ, ਡਾਕਟਰਾਂ ਅਤੇ ਨਰਸਾਂ ਦੀ ਵੱਡੀ ਮੰਗ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਦੇਸ਼ ਅਤੇ ਹਰ ਸੈਕਟਰ ਵਿੱਚ ਭਾਰਤੀ ਪ੍ਰਤਿਭਾ ਦਾ ਸਨਮਾਨ ਲਗਾਤਾਰ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪਿਛਲੇ 9 ਵਰ੍ਹਿਆਂ ਵਿੱਚ, ਸਰਕਾਰ ਨੇ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਜਿੱਥੇ ਲਗਭਗ 1.5 ਕਰੋੜ ਨੌਜਵਾਨਾਂ ਨੂੰ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਟ੍ਰੇਂਡ ਕੀਤਾ ਗਿਆ ਹੈ।

 

ਉਨ੍ਹਾਂ ਨੇ 30 ਸਿਕਲ ਇੰਡੀਆ ਇੰਟਰਨੈਸ਼ਨਲ ਸੈਂਟਰ ਸਥਾਪਿਤ ਕਰਨ ਦਾ ਵੀ ਜ਼ਿਕਰ ਕੀਤਾ ਤਾਂਕਿ ਨੌਜਵਾਨਾਂ ਨੂੰ ਆਲਮੀ ਅਵਸਰਾਂ ਦੇ ਲਈ ਤਿਆਰ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਨਵੇਂ ਮੈਡੀਕਲ ਕਾਲਜ, ਆਈਟੀਆਈ, ਆਈਆਈਟੀ ਅਤੇ ਤਕਨੀਕੀ ਸੰਸਥਾਵਾਂ ਦੇ ਨਿਰਮਾਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ 2014 ਤੱਕ ਸਾਡੇ ਦੇਸ਼ ਵਿੱਚ ਲਗਭਗ 380 ਮੈਡੀਕਲ ਕਾਲਜ ਸਨ ਜਦਕਿ ਪਿਛਲੇ 9 ਵਰ੍ਹਿਆਂ ਵਿੱਚ ਇਹ ਸੰਖਿਆ ਵਧ ਕੇ 700 ਤੋਂ ਅਧਿਕ ਹੋ ਗਈ ਹੈ। ਉਨ੍ਹਾਂ ਨੇ ਨਰਸਿੰਗ ਕਾਲਜਾਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧੇ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਆਲਮੀ ਮੰਗ ਨੂੰ ਪੂਰਾ ਕਰਨ ਵਾਲੇ ਕੌਸ਼ਲ ਭਾਰਤ ਦੇ ਨੌਜਵਾਨਾਂ ਦੇ ਲਈ ਲੱਖਾਂ ਨਵੇਂ ਅਵਸਰ ਪੈਦਾ ਕਰਨ ਜਾ ਰਹੇ ਹਨ।”

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਸਾਰੇ ਨਿਯੁਕਤ ਵਿਅਕਤੀ ਅਤਿਅਧਿਕ ਸਕਾਰਾਤਮਕ ਮਾਹੌਲ ਵਿੱਚ ਸਰਕਾਰੀ ਸੇਵਾ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਸ ਸਕਾਰਾਤਮਕ ਸੋਚ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਮੌਢਿਆਂ ‘ਤੇ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਸਿੱਖਣ ਅਤੇ ਆਤਮ-ਵਿਸ਼ਵਾਸ ਦੀ ਪ੍ਰਕਿਰਿਆ ਜਾਰੀ ਰੱਖਣ ਤੇ ਸਰਕਾਰ ਦੁਆਰਾ ਤਿਆਰ ਕੀਤੇ ਗਏ ਔਨਲਾਈਨ ਲਰਨਿੰਗ ਆਈਜੋਓਟੀ ਕਰਮਯੋਗੀ ਦਾ ਜ਼ਿਆਦਾਤਰ ਲਾਭ ਉਠਾਉਣ ਦੀ ਵੀ ਤਾਕੀਦ ਕੀਤੀ।

 

ਪਿਛੋਕੜ

ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣ ਨੂੰ ਸਰਵਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਉਮੀਦ ਹੈ ਕਿ ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣ ਨੂੰ ਅੱਗੇ ਵਧਾਉਣ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰਨ ਵਿੱਚ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ।

 

ਨਵਨਿਯੁਕਤ ਲੋਕਾਂ ਨੂੰ ਆਈਜੀਓਟੀ ਕਰਮਯੋਗੀ ਪੋਰਟਲ ‘ਤੇ ਇੱਕ ਔਨਲਾਈਨ ਮੌਡਿਊਲ ਕਰਮਯੋਗੀ ਪ੍ਰਾਰੰਭ ਦੇ ਮਾਧਿਅਮ ਨਾਲ ਖ਼ੁਦ ਨੂੰ ਟ੍ਰੇਂਡ ਕਰਨ ਦਾ ਅਵਸਰ ਵੀ ਮਿਲ ਰਿਹਾ ਹੈ, ਜਿੱਥੇ ‘ਕਿਤੇ ਵੀ ਕਿਸੇ ਵੀ ਡਿਵਾਈਸ’ ਸਿੱਖਣ ਦੇ ਪ੍ਰਾਰੂਪ ਦੇ ਲਈ 400 ਤੋਂ ਅਧਿਕ ਈ-ਲਰਨਿੰਗ ਕੋਰਸ ਉਪਲਬਧ ਕਰਵਾਏ ਗਏ ਹਨ।

 

*****

ਡੀਐੱਸ/ਟੀਐੱਸ