ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਰਿਕਰੂਟਸ ਨੂੰ ਲਗਭਗ 70,000 ਨਿਯੁਕਤੀ ਪੱਤਰ ਵੰਡੇ। ਦੇਸ਼ ਭਰ ਵਿੱਚੋਂ ਚੁਣੇ ਰਿਕਰੂਟਸ ਵਿੱਤੀ ਸੇਵਾ ਵਿਭਾਗ, ਡਾਕ ਵਿਭਾਗ, ਸਕੂਲ ਸਿੱਖਿਆ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਰੱਖਿਆ ਮੰਤਰਾਲਾ, ਮਾਲ ਵਿਭਾਗ (ਰੈਵੇਨਿਊ ਡਿਪਾਰਟਮੈਂਟ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪਰਮਾਣੂ ਊਰਜਾ ਵਿਭਾਗ, ਰੇਲ ਮੰਤਰਾਲਾ, ਆਡਿਟ ਅਤੇ ਅਕਾਊਂਟਸ ਵਿਭਾਗ, ਗ੍ਰਹਿ ਮੰਤਰਾਲਾ ਆਦਿ ਵਿਭਿੰਨ ਸਰਕਾਰੀ ਵਿਭਾਗਾਂ ਵਿੱਚ ਨਿਯੁਕਤ ਹੋਣਗੇ। ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਦੌਰਾਨ ਦੇਸ਼ ਭਰ ਦੇ 43 ਸਥਾਨਾਂ ਨੂੰ ਮੇਲੇ ਨਾਲ ਜੋੜਿਆ ਗਿਆ ਸੀ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਰੋਜ਼ਗਾਰ ਮੇਲਾ ਵਰਤਮਾਨ ਸਰਕਾਰ ਦੀ ਨਵੀਂ ਪਹਿਚਾਣ ਬਣ ਗਿਆ ਹੈ, ਕਿਉਂਕਿ ਅੱਜ 70,000 ਤੋਂ ਵਧ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਜਪਾ ਅਤੇ ਐੱਨਡੀਏ ਸ਼ਾਸਿਤ ਰਾਜ ਵੀ ਨਿਯਮਿਤ ਰੂਪ ਨਾਲ ਇਸ ਪ੍ਰਕਾਰ ਦੇ ਰੋਜ਼ਗਾਰ ਮੇਲੇ ਆਯੋਜਿਤ ਕਰ ਰਹੇ ਹਨ। ਇਹ ਦੇਖਦੇ ਹੋਏ ਕਿ ਆਜ਼ਾਦੀ ਕਾ ਅੰਮ੍ਰਿਤਕਾਲ ਹੁਣੇ ਸ਼ੁਰੂ ਹੋਇਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਲਈ ਬਹੁਤ ਮਹੱਤਵਪੂਰਨ ਪਲ ਹੈ, ਜੋ ਸਰਕਾਰੀ ਸੇਵਾ ਵਿੱਚ ਸ਼ਾਮਲ ਹੋ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪਾਸ ਅਗਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਦੇਣ ਦਾ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਵਰਤਮਾਨ ਦੇ ਨਾਲ-ਨਾਲ, ਤੁਹਾਨੂੰ ਦੇਸ਼ ਦੇ ਭਵਿੱਖ ਦੇ ਲਈ ਵੀ ਸਭ ਕੁਝ ਦੇਣਾ ਚਾਹੀਦਾ ਹੈ।’’ ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਨਵਨਿਯੁਕਤ ਰਿਕਰੂਟਸ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਉੱਭਰਦੇ ਅਵਸਰਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਮੁਦਰਾ ਯੋਜਨਾ, ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ ਜਿਹੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਨੌਜਵਾਨ ਨੌਕਰੀ ਦੇਣ ਵਾਲੇ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਅਭਿਯਾਨ ਅਭੂਤਪੂਰਵ ਹੈ। ਐੱਸਐੱਸਸੀ, ਯੂਪੀਐੱਸਸੀ ਅਤੇ ਆਰਆਰਬੀ ਜਿਹੀਆਂ ਸੰਸਥਾਵਾਂ, ਨਵੀਂ ਵਿਵਸਥਾ ਦੇ ਨਾਲ ਜ਼ਿਆਦਾ ਨੌਕਰੀਆਂ ਦੇ ਰਹੀਆਂ ਹਨ। ਇਹ ਸੰਸਥਾਵਾਂ ਭਰਤੀ ਪ੍ਰਕਿਰਿਆ ਨੂੰ ਸਰਲ, ਪਾਰਦਰਸ਼ੀ ਅਤੇ ਅਸਾਨ ਬਣਾਉਣ ‘ਤੇ ਧਿਆਨ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਰਤੀ-ਅਵਧੀ 1-2 ਸਾਲ ਤੋਂ ਘਟ ਕੇ ਕੁਝ ਮਹੀਨੇ ਦੀ ਰਹਿ ਗਈ ਹੈ।
ਭਾਰਤ ਅਤੇ ਇਸ ਦੀ ਅਰਥਵਿਵਸਥਾ ਵਿੱਚ ਦੁਨੀਆ ਦੇ ਭਰੋਸੇ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਪੂਰੀ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਸ ਦੇ ਨਾਲ ਸਹਿਭਾਗੀ ਬਣਨ ਦੇ ਲਈ ਉਤਸੁਕ ਹੈ।’’ ਪ੍ਰਧਾਨ ਮੰਤਰੀ ਨੇ ਇਸ ਗੱਲ ਉੱਪਰ ਵੀ ਪ੍ਰਕਾਸ਼ ਪਾਇਆ ਕਿ ਭਾਰਤ ਆਪਣੀ ਅਰਥਵਿਵਸਥਾ ਨੂੰ ਨਵੀਆਂ ਉਚਾਈਆਂ ‘ਤੇ ਲਿਜਾ ਰਿਹਾ ਹੈ, ਜਦਕਿ ਆਰਥਿਕ ਮੰਦੀ, ਆਲਮੀ ਮਹਾਮਾਰੀ ਅਤੇ ਵਰਤਮਾਨ ਵਿੱਚ ਜਾਰੀ ਯੁੱਧ ਦੇ ਕਾਰਨ ਸਪਲਾਈ ਚੇਨ ਵਿੱਚ ਹੋਏ ਵਿਘਨਾਂ ਸਮੇਤ ਵਿਭਿੰਨ ਚੁਣੌਤੀਆਂ ਮੌਜੂਦ ਹਨ।
ਪ੍ਰਧਾਨ ਮੰਤਰੀ ਨੇ ਵਿਭਿੰਨ ਬਹੁਰਾਸ਼ਟਰੀ ਕੰਪਨੀਆਂ ਦੁਆਰਾ ਭਾਰਤ ਦੇ ਨਿਰਮਾਣ ਖੇਤਰ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੇ ਵਧਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਉਦਾਹਰਣ ਦਿੱਤੀ। ਸ੍ਰੀ ਮੋਦੀ ਨੇ ਦੱਸਿਆ ਕਿ ਦੇਸ਼ ਵਿੱਚ ਹੋਏ ਵਿਦੇਸ਼ੀ ਨਿਵੇਸ਼ ਨਾਲ ਉਤਪਾਦਨ, ਵਿਸਤਾਰ, ਨਵੇਂ ਉਦਯੋਗਾਂ ਦੀ ਸਥਾਪਨਾ ਅਤੇ ਨਿਰਯਾਤ ਨੂੰ ਹੁਲਾਰਾ ਮਿਲਦਾ ਹੈ, ਜਿਨ੍ਹਾਂ ਨਾਲ ਰੋਜ਼ਗਾਰ ਦੇ ਅਵਸਰਾਂ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਨਿਜੀ ਖੇਤਰ ਵਿੱਚ ਰੋਜ਼ਗਾਰ ਦੇ ਲੱਖਾਂ ਅਵਸਰ ਸਿਰਜਣ ਵਾਲੀ ਵਰਤਮਾਨ ਸਰਕਾਰ ਦੀਆਂ ਨੀਤੀਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਮੋਟਰ ਵਾਹਨ ਉਦਯੋਗ ਦੀ ਉਦਾਹਰਣ ਦਿੱਤੀ, ਜਿਸ ਨੇ ਦੇਸ਼ ਦੇ ਸਮੁੱਚੇ ਘਰੇਲੂ ਉਤਪਾਦ ਵਿੱਚ 6.5 ਪ੍ਰਤੀਸ਼ਤ ਤੋਂ ਅਧਿਕ ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਵਿਭਿੰਨ ਦੇਸ਼ਾਂ ਵਿੱਚ ਯਾਤਰੀ ਵਾਹਨਾਂ, ਕਮਰਸ਼ੀਅਲ ਵਾਹਨਾਂ ਅਤੇ ਤਿੰਨ-ਪਹੀਆ ਵਾਹਨਾਂ ਤੇ ਦੋ-ਪਹੀਆ ਵਾਹਨਾਂ ਦੇ ਵਧਦੇ ਨਿਰਯਾਤ ਦੇ ਸੰਦਰਭ ਵਿੱਚ ਭਾਰਤ ਦੇ ਮੋਟਰ ਵਾਹਨ ਉਦਯੋਗ ਦੇ ਵਿਕਾਸ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੋਟਰ ਵਾਹਨ ਉਦਯੋਗ, ਜੋ ਦਸ ਸਾਲ ਪਹਿਲਾਂ 5 ਲੱਖ ਕਰੋੜ ਰੁਪਏ ਦਾ ਸੀ, ਅੱਜ 12 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਹੋ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, ‘‘ਭਾਰਤ ਵਿੱਚ ਵੀ ਬਿਜਲੀ ਚਾਲਿਤ ਟ੍ਰਾਂਸਪੋਰਟ ਦਾ ਵਿਸਤਾਰ ਹੋ ਰਿਹਾ ਹੈ। ਪੀਐੱਲਆਈ ਯੋਜਨਾ, ਮੋਟਰ ਵਾਹਨ ਉਦਯੋਗ ਦੀ ਵੀ ਮਦਦ ਕਰ ਰਹੀ ਹੈ।’’ ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਐਸੇ ਖੇਤਰ ਭਾਰਤ ਵਿੱਚ ਲੱਖਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਵਿਭਿੰਨ ਅਵਸਰ ਪੈਦਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਦਹਾਕਾ ਪਹਿਲਾਂ ਦੀ ਤੁਲਨਾ ਵਿੱਚ ਭਾਰਤ ਅਧਿਕ ਸਥਿਰ, ਸੁਰੱਖਿਅਤ ਅਤੇ ਮਜ਼ਬੂਤ ਦੇਸ਼ ਹੈ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਪਹਿਲਾਂ ਦੇ ਸਮੇਂ ਵਿੱਚ ਘੁਟਾਲਾ ਅਤੇ ਫੰਡ ਦਾ ਦੁਰਉਪਯੋਗ ਸ਼ਾਸਨ ਦੀ ਪਹਿਚਾਣ ਸੀ। ਉਨ੍ਹਾਂ ਨੇ ਕਿਹਾ, “ਅੱਜ, ਭਾਰਤ ਆਪਣੀ ਰਾਜਨੀਤਕ ਸਥਿਰਤਾ ਲਈ ਜਾਣਿਆ ਜਾਂਦਾ ਹੈ, ਜੋ ਅੱਜ ਦੀ ਦੁਨੀਆ ਵਿੱਚ ਬਹੁਤ ਮਹੱਤਵ ਰੱਖਦਾ ਹੈ। ਅੱਜ ਭਾਰਤ ਸਰਕਾਰ ਦੀ ਪਹਿਚਾਣ ਇੱਕ ਨਿਰਣਾਇਕ ਸਰਕਾਰ ਦੇ ਰੂਪ ਵਿੱਚ ਹੁੰਦੀ ਹੈ। ਅੱਜ, ਸਰਕਾਰ ਆਪਣੇ ਪ੍ਰਗਤੀਸ਼ੀਲ ਆਰਥਿਕ ਅਤੇ ਸਮਾਜਿਕ ਨਿਰਣਿਆਂ ਲਈ ਜਾਣੀ ਜਾਂਦੀ ਹੈ।” ਆਲਮੀ ਏਜੰਸੀਆਂ ਈਜ਼ ਆਵ੍ ਲਿਵਿੰਗ, ਅਵਸੰਰਚਨਾ ਨਿਰਮਾਣ ਅਤੇ ਕਾਰੋਬਾਰ ਵਿੱਚ ਅਸਾਨੀ ਦੇ ਲਈ ਕੀਤੇ ਗਏ ਕਾਰਜਾਂ ਨੂੰ ਸਵੀਕਾਰ ਰਹੀਆਂ ਹਨ।
ਉਨ੍ਹਾਂ ਨੇ ਦਹੁਰਾਇਆ ਕਿ ਭਾਰਤ ਨੇ ਆਪਣੀ ਭੌਤਿਕ ਅਤੇ ਸਮਾਜਿਕ ਅਵਸੰਰਚਨਾ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਸਮਾਜਿਕ ਅਵਸੰਰਚਨਾ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਜ਼ਰੀਏ ਸੁਰੱਖਿਅਤ ਪੇਅਜਲ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ‘ਤੇ ਲਗਭਗ ਚਾਰ ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਦੀ ਸ਼ੁਰੂਆਤ ਦੇ ਸਮੇਂ ਔਸਤ 100 ਗ੍ਰਾਮੀਣ ਆਵਾਸਾਂ ਵਿੱਚੋਂ 15 ਆਵਾਸਾਂ ਨੂੰ ਪਾਈਪ ਨਾਲ ਪਾਣੀ ਪਹੁੰਚਾਇਆ ਜਾਂਦਾ ਸੀ, ਹੁਣ ਇਹ ਸੰਖਿਆ ਪ੍ਰਤੀ 100 ਘਰਾਂ ‘ਤੇ 62 ਹੋ ਗਈ ਹੈ। ਇਹ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਦੇਸ਼ ਵਿੱਚ 130 ਜ਼ਿਲ੍ਹੇ ਐਸੇ ਹਨ, ਜਿੱਥੇ ਹਰ ਘਰ ਵਿੱਚ ਪਾਈਪ ਨਾਲ ਪਾਣੀ ਪਹੁੰਚਾਉਣ ਦੀ ਪੂਰੀ ਵਿਵਸਥਾ ਮੌਜੂਦ ਹੈ। ਇਸ ਸਦਕਾ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਕਈ ਜਲਜਨਿਤ ਰੋਗਾਂ ਤੋਂ ਮੁਕਤੀ ਮਿਲਦੀ ਹੈ। ਅਧਿਐਨਾਂ ਤੋਂ ਪਤਾ ਚਲਿਆ ਹੈ ਕਿ ਸਵੱਛ ਜਲ ਨਾਲ ਡਾਇਰੀਆ ਨਾਲ ਹੋਣ ਵਾਲੀਆਂ ਲਗਭਗ 4 ਲੱਖ ਮੌਤਾਂ ਨੂੰ ਰੋਕਣ ਵਿੱਚ ਸਫ਼ਲਤਾ ਮਿਲੀ ਹੈ ਅਤੇ ਲੋਕਾਂ ਦੇ 8 ਲੱਖ ਕਰੋੜ ਰੁਪਏ ਦੀ ਬੱਚਤ ਹੋਈ ਹੈ, ਜੋ ਪਾਣੀ ਦੇ ਪ੍ਰਬੰਧਨ ਅਤੇ ਬਿਮਾਰੀਆਂ ਦੇ ਇਲਾਜ ਵਿੱਚ ਖਰਚ ਹੋ ਜਾਂਦੇ । ਉਨ੍ਹਾਂ ਨੇ ਨਵਨਿਯੁਕਤਾਂ ਨੂੰ ਸਰਕਾਰੀ ਯੋਜਨਾਵਾਂ ਦੇ ਗੁਣਾਤਮਕ ਪ੍ਰਭਾਵ ਨੂੰ ਸਮਝਣ ਲਈ ਕਿਹਾ।
ਸ਼੍ਰੀ ਮੋਦੀ ਨੇ ਭਰਤੀ ਪ੍ਰਕਿਰਿਆ ਵਿੱਚ ਵੰਸ਼ਵਾਦ ਦੀ ਰਾਜਨੀਤੀ ਅਤੇ ਭਾਈ-ਭਤੀਜਾਵਾਦ ਦੀਆਂ ਬੁਰਾਈਆਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਰਾਜ ਵਿੱਚ ਸਾਹਮਣੇ ਆਏ ‘ਨੌਕਰੀ ਦੇ ਲਈ ਨਕਦ ਘੁਟਾਲੇ’ ਦੇ ਮੁੱਦੇ ‘ਤੇ ਪ੍ਰਕਾਸ਼ ਪਾਇਆ ਅਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਪ੍ਰਣਾਲੀ ਬਾਰੇ ਆਗਾਹ ਕੀਤਾ। ਸਾਹਮਣੇ ਆਏ ਵੇਰਵਿਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਹਰ ਨੌਕਰੀ ਅਤੇ ਨਿਯੁਕਤੀ ਦੇ ਲਈ ਕਿਸੇ ਰੈਸਟੋਰੈਂਟ ਦੇ ਮੀਨੂ ਕਾਰਡ ਦੇ ਸਮਾਨ ਇੱਕ ਰੇਟ ਕਾਰਡ ਤਿਆਰ ਕੀਤਾ ਗਿਆ ਸੀ।
ਉਨ੍ਹਾਂ ਨੇ ‘ਨੌਕਰੀਆਂ ਦੇ ਲਈ ਭੂਖੰਡ ਘੁਟਾਲੇ’ ‘ਤੇ ਪ੍ਰਕਾਸ਼ ਪਾਇਆ, ਜਿੱਥੇ ਦੇਸ਼ ਦੇ ਤਤਕਾਲੀਨ ਰੇਲ ਮੰਤਰੀ ਨੇ ਨੌਕਰੀ ਦੇ ਬਦਲੇ ਵਿੱਚ ਜ਼ਮੀਨ ‘ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਸੀਬੀਆਈ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਹ ਅਦਾਲਤ ਵਿੱਚ ਲੰਬਿਤ ਹੈ। ਪ੍ਰਧਾਨ ਮੰਤਰੀ ਨੇ ਅਜਿਹੇ ਰਾਜਨੀਤਕ ਦਲਾਂ ਤੋਂ ਨੌਜਵਾਨਾਂ ਨੂੰ ਸਚੇਤ ਕੀਤਾ, ਜੋ ਵੰਸ਼ਵਾਦ ਦੀ ਰਾਜਨੀਤੀ ਕਰਦੇ ਹਨ ਅਤੇ ਨੌਕਰੀਆਂ ਦੇ ਨਾਮ ‘ਤੇ ਦੇਸ਼ ਦੇ ਨੌਜਵਾਨਾਂ ਨੂੰ ਲੁੱਟਦੇ ਹਨ। ਉਨ੍ਹਾਂ ਨੇ ਕਿਹਾ, “ਇੱਕ ਤਰਫ਼ ਸਾਡੇ ਪਾਸ ਐਸੇ ਰਾਜਨੀਤਕ ਦਲ ਹਨ, ਜੋ ਨੌਕਰੀਆਂ ਦੇ ਲਈ ਰੇਟ ਕਾਰਡ ਪੇਸ਼ ਕਰਦੇ ਹਨ, ਦੂਸਰੀ ਤਰਫ਼ ਵਰਤਮਾਨ ਸਰਕਾਰ ਹੈ, ਜੋ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਰਹੀ ਹੈ। ਹੁਣ ਦੇਸ਼ ਤੈਅ ਕਰੇਗਾ ਕਿ ਨੌਜਵਾਨਾਂ ਦਾ ਭਵਿੱਖ ਰੇਟ ਕਾਰਡ ਨਾਲ ਚਲੇਗਾ ਜਾਂ ਸੁਰੱਖਿਅਤ ਕੀਤੇ ਜਾਣ (ਸੇਫਗਾਰਡ) ਨਾਲ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋਰ ਰਾਜਨੀਤਕ ਦਲ ਭਾਸ਼ਾ ਦੇ ਨਾਮ ‘ਤੇ ਲੋਕਾਂ ਨੂੰ ਵੰਡਣ ਦਾ ਪ੍ਰਯਾਸ ਕਰ ਰਹੇ ਹਨ, ਜਦਕਿ ਵਰਤਮਾਨ ਸਰਕਾਰ ਭਾਸ਼ਾ ਨੂੰ ਰੋਜ਼ਗਾਰ ਦਾ ਸਸ਼ਕਤ ਮਾਧਿਅਮ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਾਤ੍ਰਭਾਸ਼ਾ ਵਿੱਚ ਭਰਤੀ ਪਰੀਖਿਆਵਾਂ ‘ਤੇ ਜ਼ੋਰ ਦੇਣ ਨਾਲ ਨੌਜਵਾਨਾਂ ਨੂੰ ਫਾਇਦਾ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਤੇਜ਼ ਗਤੀ ਨਾਲ ਅੱਗੇ ਵਧ ਰਹੇ ਅੱਜ ਦੇ ਭਾਰਤ ਵਿੱਚ, ਸਰਕਾਰੀ ਕੰਮ-ਕਾਜ ਦੀ ਵਿਵਸਥਾ ਅਤੇ ਸਰਕਾਰੀ ਕਰਮਚਾਰੀਆਂ ਦੇ ਕੰਮ ਕਰਨ ਦੇ ਤਰੀਕੇ ਵੀ ਤੇਜ਼ੀ ਨਾਲ ਬਦਲ ਰਹੇ ਹਨ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਦੇਸ਼ ਦੇ ਆਮ ਨਾਗਰਿਕ ਸਰਕਾਰੀ ਦਫ਼ਤਰਾਂ ਵਿੱਚ ਜਾਇਆ ਕਰਦੇ ਸਨ, ਜਦਕਿ ਅੱਜ ਸਰਕਾਰ ਘਰ-ਘਰ ਤੱਕ ਆਪਣੀਆਂ ਸੇਵਾਵਾਂ ਪਹੁੰਚਾ ਕੇ ਨਾਗਰਿਕਾਂ ਦੇ ਪਾਸ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਦਫ਼ਤਰ ਅਤੇ ਵਿਭਾਗ ਜਨਤਾ ਦੇ ਪ੍ਰਤੀ ਸੰਵੇਦਨਸ਼ੀਲ ਹੋ ਕੇ ਕਾਰਜ ਕਰ ਰਹੇ ਹਨ ਅਤੇ ਜਨਤਾ ਦੀਆਂ ਉਮੀਦਾਂ ਅਤੇ ਖੇਤਰ ਦੀਆਂ ਜ਼ਰੂਰਤਾਂ ਨੂੰ ਸਮਝਣ ਦਾ ਕੰਮ ਕਰ ਰਹੇ ਹਨ। ਸ਼੍ਰੀ ਮੋਦੀ ਨੇ ਮੋਬਾਈਲ ਐਪ ਦੇ ਜ਼ਰੀਏ ਡਿਜੀਟਲ ਸੇਵਾਵਾਂ ਦੀ ਉਦਾਹਰਣ ਦਿੱਤੀ, ਜਿਸ ਨਾਲ ਸਰਕਾਰੀ ਸੁਵਿਧਾਵਾਂ ਦਾ ਲਾਭ ਉਠਾਉਣਾ ਅਸਾਨ ਹੋ ਗਿਆ ਹੈ। ਉਨ੍ਹਾਂ ਨੇ ਲੋਕ ਸ਼ਿਕਾਇਤ ਪ੍ਰਣਾਲੀ ਦੀ ਵੀ ਉਦਾਹਰਣ ਦਿੱਤੀ, ਜਿਸ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਨਿਯੁਕਤ ਕਰਮੀਆਂ ਨੂੰ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ, ‘‘ਤੁਸੀਂ ਇਨ੍ਹਾਂ ਸੁਧਾਰਾਂ ਨੂੰ ਹੋਰ ਅੱਗੇ ਲੈ ਜਾਣਾ ਹੈ। ਇਨ੍ਹਾਂ ਸਾਰਿਆਂ ਦੇ ਨਾਲ, ਤੁਸੀਂ ਹਮੇਸ਼ਾ ਆਪਣੀ ਸਿੱਖਣ ਦੀ ਪ੍ਰਵਿਰਤੀ ਬਣਾਈ ਰੱਖੋ।’’ ਉਨ੍ਹਾਂ ਨੇ ਔਨਲਾਈਨ ਪੋਰਟਲ ‘ਆਈਗੌਟ‘ (online portal iGoT) ਬਾਰੇ ਵੀ ਗੱਲ ਕੀਤੀ, ਜਿਸ ਨੇ ਹਾਲ ਹੀ ਵਿੱਚ ਯੂਜ਼ਰ ਬੇਸ ਵਿੱਚ 1 ਮਿਲੀਅਨ ਦਾ ਅੰਕੜਾ ਪਾਰ ਕੀਤਾ ਹੈ ਅਤੇ ਨਵਨਿਯੁਕਤਾਂ ਨੂੰ ਇਸ ਔਨਲਾਈਨ ਪੋਰਟਲ ‘ਤੇ ਉਪਲਬਧ ਕੋਰਸਾਂ ਦਾ ਪੂਰਾ ਲਾਭ ਲੈਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਨਿਸ਼ਕਰਸ਼ ਦੇ ਤੌਰ ‘ਤੇ ਕਿਹਾ, “ਅੰਮ੍ਰਿਤਕਾਲ ਦੇ ਅਗਲੇ 25 ਵਰ੍ਹਿਆਂ ਦੀ ਯਾਤਰਾ ਵਿੱਚ, ਆਓ ਅਸੀਂ ਸਾਰੇ ਮਿਲ ਕੇ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧੀਏ।”
ਪਿਛੋਕੜ
ਰੋਜ਼ਗਾਰ ਮੇਲਾ, ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਰੋਜ਼ਗਾਰ ਮੇਲੇ ਤੋਂ, ਰੋਜ਼ਗਾਰ ਸਿਰਜਣਾ ਨੂੰ ਅੱਗੇ ਵਧਾਉਣ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰਨ ਵਿੱਚ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਨ ਦੀ ਉਮੀਦ ਹੈ।
ਨਵਨਿਯੁਕਤ ਕਰਮੀਆਂ ਨੂੰ ‘‘ਆਈਗੌਟ’’ ਕਰਮਯੋਗੀ ਪੋਰਟਲ (iGOT Karmayogi portal) ‘ਤੇ ਉਪਲਬਧ ਇੱਕ ਔਨਲਾਈਨ ਮਾਡਿਊਲ, ‘ਕਰਮਯੋਗੀ ਪ੍ਰਾਰੰਭ’ (Karmayogi Prarambh) ਦੇ ਜ਼ਰੀਏ ਆਪਣੇ ਆਪ ਨੂੰ ਟ੍ਰੇਨ ਕਰਨ ਦਾ ਅਵਸਰ ਵੀ ਮਿਲ ਰਿਹਾ ਹੈ, ਜਿੱਥੇ ‘ਕਿਸੇ ਵੀ ਥਾਂ ਤੋਂ, ਕਿਸੇ ਵੀ ਉਪਕਰਣ ਤੋਂ’ ਸਿੱਖਣ ਦੇ ਪ੍ਰਾਰੂਪ (ਫਾਰਮੈਟ) ਦੇ ਅਧਾਰ ‘ਤੇ 400 ਤੋਂ ਅਧਿਕ ਈ-ਲਰਨਿੰਗ ਕੋਰਸ ਉਪਲਬਧ ਕਰਵਾਏ ਗਏ ਹਨ।
Addressing the Rozgar Mela. Congratulations to the newly inducted appointees. https://t.co/MLd0MAYOok
— Narendra Modi (@narendramodi) June 13, 2023
मैं आज नियुक्ति पत्र पाने वाले सभी युवाओं को बहुत-बहुत बधाई और शुभकामनाएं देता हूं: PM @narendramodi pic.twitter.com/XxJmbOejeh
— PMO India (@PMOIndia) June 13, 2023
आज भारत में प्राइवेट और पब्लिक सेक्टर, दोनों में ही नौकरियों के निरंतर नए मौके बन रहे हैं।
बहुत बड़ी संख्या में हमारे नौजवान स्वरोजगार के लिए भी आगे आ रहे हैं। pic.twitter.com/u2vIjvluhf
— PMO India (@PMOIndia) June 13, 2023
आज पूरी दुनिया हमारी विकास यात्रा में साथ चलने के लिए तत्पर है। pic.twitter.com/MVHMtsZ0dq
— PMO India (@PMOIndia) June 13, 2023
आज भारत एक दशक पहले की तुलना में ज्यादा स्थिर, सुरक्षित और मजबूत देश है। pic.twitter.com/71d0PTBWqW
— PMO India (@PMOIndia) June 13, 2023
आज भारत सरकार की पहचान उसके निर्णायक फैसलों से होती है।
आज भारत सरकार की पहचान उसके आर्थिक और सामाजिक सुधारों से हो रही है। pic.twitter.com/jT6834bB9x
— PMO India (@PMOIndia) June 13, 2023
***
ਡੀਐੱਸ/ਟੀਐੱਸ
Addressing the Rozgar Mela. Congratulations to the newly inducted appointees. https://t.co/MLd0MAYOok
— Narendra Modi (@narendramodi) June 13, 2023
मैं आज नियुक्ति पत्र पाने वाले सभी युवाओं को बहुत-बहुत बधाई और शुभकामनाएं देता हूं: PM @narendramodi pic.twitter.com/XxJmbOejeh
— PMO India (@PMOIndia) June 13, 2023
आज भारत में प्राइवेट और पब्लिक सेक्टर, दोनों में ही नौकरियों के निरंतर नए मौके बन रहे हैं।
— PMO India (@PMOIndia) June 13, 2023
बहुत बड़ी संख्या में हमारे नौजवान स्वरोजगार के लिए भी आगे आ रहे हैं। pic.twitter.com/u2vIjvluhf
आज पूरी दुनिया हमारी विकास यात्रा में साथ चलने के लिए तत्पर है। pic.twitter.com/MVHMtsZ0dq
— PMO India (@PMOIndia) June 13, 2023
आज भारत एक दशक पहले की तुलना में ज्यादा स्थिर, सुरक्षित और मजबूत देश है। pic.twitter.com/71d0PTBWqW
— PMO India (@PMOIndia) June 13, 2023
आज भारत सरकार की पहचान उसके निर्णायक फैसलों से होती है।
— PMO India (@PMOIndia) June 13, 2023
आज भारत सरकार की पहचान उसके आर्थिक और सामाजिक सुधारों से हो रही है। pic.twitter.com/jT6834bB9x
The NDA Government is making numerous efforts to ensure the aspirations of our youth are fulfilled. pic.twitter.com/dw8X0KMVaJ
— Narendra Modi (@narendramodi) June 13, 2023
This example of the auto industry shows how numerous opportunities are being created for the youth. pic.twitter.com/rwqcRTZJA2
— Narendra Modi (@narendramodi) June 13, 2023
Good social infrastructure hastens progress and an example of that is the Jal Jeevan Mission. pic.twitter.com/WcIjLPSYlo
— Narendra Modi (@narendramodi) June 13, 2023
Those who ruled the nation for decades used language as a means to divide people. Our approach is different… pic.twitter.com/oo4cHIPOEY
— Narendra Modi (@narendramodi) June 13, 2023
Dynastic parties prefer ‘rate cards’ for giving jobs whereas our sole aim is to safeguard the future of our youth. pic.twitter.com/hlu1T9NOT9
— Narendra Modi (@narendramodi) June 13, 2023