Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਗੰਗਾ ਪਰਿਸ਼ਦ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਰਾਸ਼ਟਰੀ ਗੰਗਾ ਪਰਿਸ਼ਦ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਪਰਿਸ਼ਦ ਨੂੰ ਗੰਗਾ ਅਤੇ ਉਸ ਦੀ ਸਹਾਇਕ ਨਦੀਆਂ ਸਮੇਤ ਗੰਗਾ ਨਦੀ ਬੇਸਿਨ ਦੇ ਪ੍ਰਦੂਸ਼ਣ ਨਿਵਾਰਣ ਅਤੇ ਕਾਇਆਕਲਪ ਦੀ ਸਮੁੱਚੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਪਰਿਸ਼ਦ ਦੀ ਪਹਿਲੀ ਮੀਟਿੰਗ ਦਾ ਉਦੇਸ਼ ਸਬੰਧਿਤ ਰਾਜਾਂ ਦੇ ਸਾਰੇ ਵਿਭਾਗਾਂ ਦੇ ਨਾਲ-ਨਾਲ ਕੇਂਦਰੀ ਮੰਤਰਾਲਿਆਂ ਵਿੱਚ ‘ਗੰਗਾ ਕੇਂਦਰਿਤ’ ਦ੍ਰਿਸ਼ਟੀਕੋਣ ਦੇ ਮਹੱਤਵ ’ਤੇ ਵਿਸ਼ੇਸ਼ ਧਿਆਨ ਦੇਣਾ ਹੈ।

PM India

ਅੱਜ ਦੀ ਮੀਟਿੰਗ ਵਿੱਚ ਜਲ ਸ਼ਕਤੀ, ਵਾਤਾਵਰਨ, ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ, ਸਿਹਤ, ਸ਼ਹਿਰੀ ਮਾਮਲੇ, ਬਿਜਲੀ, ਸੈਰ-ਸਪਾਟਾ, ਸ਼ਿਪਿੰਗ ਮੰਤਰਾਲਿਆਂ ਦੇ ਕੇਂਦਰੀ ਮੰਤਰੀਆਂ ਅਤੇ ਉੱਤਰ ਪ੍ਰਦੇਸ਼ ਅਤੇ ਉਤਰੇਖੰਡ ਦੇ ਮੁੱਖ ਮੰਤਰੀ, ਬਿਹਾਰ ਦੇ ਉਪ ਮੁੱਖ ਮੰਤਰੀ, ਨੀਤੀ ਆਯੋਗ ਦੇ ਵਾਇਸ ਚੇਅਰਮੈਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਪੱਛਮੀ ਬੰਗਾਲ ਤੋਂ ਕੋਈ ਪ੍ਰਤੀਨਿਧੀ ਮੀਟਿੰਗ ਵਿੱਚ ਹਾਜ਼ਰ ਨਹੀਂ ਸੀ, ਜਦੋਂ ਕਿ ਝਾਰਖੰਡ ਤੋਂ ਕਿਸੇ ਪ੍ਰਤੀਨਿਧੀ ਨੇ ਰਾਜ ਵਿੱਚ ਜਾਰੀ ਚੋਣਾਂ ਅਤੇ ਆਦਰਸ਼ ਚੋਣ ਜਾਬਤਾ ਲਾਗੂ ਹੋਣ ਦੇ ਕਾਰਨ ਇਸ ਵਿੱਚ ਹਿੱਸਾ ਨਹੀਂ ਲਿਆ।

ਪ੍ਰਧਾਨ ਮੰਤਰੀ ਨੇ ’ਸਵੱਛਤਾ’, ‘ਅਵਿਰਲਤਾ’ ਅਤੇ ‘ਨਿਰਮਲਤਾ’ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਗੰਗਾ ਨਦੀ ਦੀ ਸਵੱਛਤਾ ਨਾਲ ਜੁੜੇ ਵੱਖ-ਵੱਖ ਪਹਿਲੂਆਂ ’ਤੇ ਕੀਤੇ ਗਏ ਕੰਮਾਂ ਦੀ ਤਰੱਕੀ ਦੀ ਸਮੀਖਿਆ ਕਰਦੇ ਹੋਏ ਵਿਚਾਰ-ਵਟਾਂਦਰਾ ਕੀਤਾ । ਉਨ੍ਹਾਂ ਨੇ ਕਿਹਾ ਕਿ ਮਾਂ ਗੰਗਾ ਉਪ-ਮਹਾਦੀਪ ਦੀ ਸਭ ਤੋਂ ਪਵਿੱਤਰ ਨਦੀ ਹੈ ਅਤੇ ਇਸ ਦੇ ਕਾਇਆ-ਕਲਪ ਨੂੰ ਸਹਿਕਾਰੀ ਸੰਘਵਾਦ ਦੇ ਇੱਕ ਸ਼ਾਨਦਾਰ ਉਦਾਹਰਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਦਾ ਕਾਇਆਕਲਪ ਦੇਸ਼ ਲਈ ਦੀਰਘਕਾਲ ਤੋਂ ਲੰਬਿਤ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 2014 ਵਿੱਚ ‘ਨਮਾਮਿ ਗੰਗੇ’ ਦਾ ਸ਼ੁਭ ਆਰੰਭ ਕਰਨ ਤੋਂ ਬਾਅਦ ਇਸ ਦਿਸ਼ਾ ਵਿੱਚ ਬਹੁਤ ਕੁਝ ਕੀਤਾ ਹੈ, ਜੋ ਪ੍ਰਦੂਸ਼ਣ ਘਟਾਉਣ, ਗੰਗਾ ਦੀ ਸੁਰੱਖਿਆ ਅਤੇ ਕਾਇਆਕਲਪ, ਕਾਗਜ਼ ਮਿੱਲਾਂ ਵਿੱਚੋਂ ਰੱਦੀ ਨੂੰ ਪੂਰੀ ਤਰ੍ਹਾਂ ਨਾਲ ਨਾਲ ਸਮਾਪਤ ਕਰਨ ਅਤੇ ਚਮੜੇ ਦੇ ਕਾਰਖਾਨਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਵਿੱਚ ਕਮੀ ਜਿਹੀਆਂ ਉਪਲੱਬਧੀਆਂ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਰਕਾਰੀ ਪ੍ਰਯਤਨਾਂ ਅਤੇ ਗਤੀਵਿਧੀਆਂ ਨੂੰ ਏਕੀਕ੍ਰਿਤ ਕਰਨ ਦੀ ਇੱਕ ਵਿਆਪਕ ਪਹਿਲ ਵਜੋਂ ਹੈ, ਲੇਕਿਨ ਹਾਲੇ ਇਸ ਦਿਸ਼ਾ ਵਿੱਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ।

PM India

ਪਹਿਲੀ ਵਾਰ, ਕੇਂਦਰ ਸਰਕਾਰ ਨੇ ਪੰਜ ਰਾਜਾਂ ਜਿਨ੍ਹਾਂ ਤੋਂ ਹੋ ਕੇ ਗੰਗਾ ਦੀ ਧਾਰਾ ਵਹਿੰਦੀ ਹੈ ਅਤੇ ਗੰਗਾ ਨਦੀ ਵਿੱਚ ਉਚਿਤ ਜਲ ਦੇ ਪ੍ਰਵਾਹ ਨੂੰ ਸੁਨਿਸ਼ਚਿਤ ਕਰਨ ਲਈ 2015-20 ਦੀ ਅਵਧੀ ਲਈ 20,000 ਕਰੋੜ ਰੁਪਏ ਦੀ ਵਚਨਬੱਧਤਾ ਕੀਤੀ ਸੀ। ਮੁੱਖ ਤੌਰ ’ਤੇ ਨਵੇਂ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੇ ਨਿਰਮਾਣ ਲਈ ਹੁਣ ਤੱਕ 7700 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਨਿਰਮਲ ਗੰਗਾ ਦੀ ਇੱਕ ਸੁਧਾਰਾਤਮਿਕ ਰੂਪਰੇਖਾ ਲਈ ਜਨਤਾ ਤੋਂ ਵੀ ਵਿਆਪਕ ਪੱਧਰ ’ਤੇ ਪੂਰਨ ਸਹਿਯੋਗ ਦੇ ਨਾਲ-ਨਾਲ ਰਾਸ਼ਟਰੀ ਨਦੀਆਂ ਦੇ ਕਿਨਾਰਿਆਂ ’ਤੇ ਸਥਿਤ ਸ਼ਹਿਰਾਂ ਵਿੱਚ ਵੀ ਗੰਗਾ ਦੀ ਸਵੱਛਤਾ ਲਈ ਬਿਹਤਰੀਨ ਪਿਰਤਾਂ ਨੂੰ ਅਪਨਾਉਣ ਲਈ ਜਾਗਰੂਕਤਾ ਦੇ ਪ੍ਰਸਾਰ ਦੀ ਜ਼ਰੂਰਤ ਹੋਵੇਗੀ। ਯੋਜਨਾਵਾਂ ਦੇ ਤੇਜ਼ੀ ਨਾਲ ਲਾਗੂਕਰਨ ਲਈ ਪ੍ਰਭਾਵਸ਼ਾਲੀ ਢਾਂਚਾ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਗੰਗਾ ਕਮੇਟੀਆਂ ਦੀ ਕੁਸ਼ਲਤਾ ਵਿੱਚ ਵੀ ਸੁਧਾਰ ਕੀਤਾ ਜਾਣਾ ਚਾਹੀਦਾ ਹੈ।

PM India

ਸਰਕਾਰ ਨੇ ਗੰਗਾ ਕਾਇਆਕਲਪ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਲਈ ਵਿਅਕਤੀਗਤ, ਐੱਨਆਰਆਈ, ਕਾਰਪੋਰੇਟ ਸੰਸਥਾਵਾਂ ਤੋਂ ਯੋਗਦਾਨ ਦੀ ਸੁਵਿਧਾ ਹੇਤੂ ਸਵੱਛ ਗੰਗਾ ਫੰਡ (ਸੀਜੀਐੱਫ) ਦੀ ਸਥਾਪਨਾ ਕੀਤੀ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਵਿਅਕਤੀਗਤ ਰੂਪ ਵਜੋਂ 2014 ਦੇ ਬਾਅਦ ਤੋਂ ਉਨ੍ਹਾਂ ਨੂੰ ਮਿਲੇ ਤੋਹਫਿਆਂ ਦੀ ਨੀਲਾਮੀ ਅਤੇ ਸਿਯੋਲ ਸ਼ਾਂਤੀ ਪੁਰਸਕਾਰ ਤੋਂ ਪ੍ਰਾਪਤ ਧਨਰਾਸ਼ੀ 16.53 ਕਰੋੜ ਰੁਪਏ ਸੀਜੀਐੱਫ ਲਈ ਭੇਂਟ ਸਵਰੂਪ ਪ੍ਰਦਾਨ ਕੀਤੇ।

ਪ੍ਰਧਾਨ ਮੰਤਰੀ ਨੇ ਗੰਗਾ ਨਾਲ ਸਬੰਧਿਤ ਆਰਥਿਕ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ, ਇੱਕ ਨਿਰੰਤਰ ਵਿਕਾਸ ਮਾਡਲ ‘ਨਮਾਮਿ ਗੰਗੇ’ ਨੂੰ ‘ਅਰਥ ਗੰਗਾ’ ਵਿੱਚ ਪਰਿਵਰਤਿਤ ਕਰਨ ਦੀ ਇੱਕ ਸੰਪੂਰਨ ਸੋਚ ਵਿਕਸਿਤ ਕਰਨ ਦੀ ਤਾਕੀਦ ਕੀਤੀ। ਇਸ ਪ੍ਰਕਿਰਿਆ ਦੇ ਇੱਕ ਹਿੱਸੇ ਵਜੋਂ, ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਪਿਰਤਾਂ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਜ਼ੀਰੋ ਬਜਟ ਖੇਤੀਬਾੜੀ, ਫਲਾਂ ਦੇ ਰੁੱਖ ਲਗਾਉਣ ਅਤੇ ਗੰਗਾ ਦੇ ਕਿਨਾਰਿਆਂ ’ਤੇ ਪਲਾਂਟਸ ਨਰਸਰੀਆਂ ਦਾ ਨਿਰਮਾਣ ਸ਼ਾਮਲ ਹੈ।

ਇਨ੍ਹਾਂ ਪ੍ਰੋਗਰਾਮਾਂ ਲਈ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਸਾਬਕਾ ਸੈਨਿਕ ਸੰਗਠਨਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਕਾਰਜ ਪ੍ਰਣਾਲੀਆਂ ਦੇ ਨਾਲ ਜਲ ਨਾਲ ਸਬੰਧਿਤ ਖੇਡਾਂ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕੈਂਪ ਸਥੱਲਾਂ ਦੇ ਨਿਰਮਾਣ, ਸਾਈਕਲਾਂ ਅਤੇ ਪੈਦਲ ਚੱਲਣ ਵਾਲਿਆ ਪਟਰੀਆਂ ਲਈ ਟਰੈਕਸ ਆਦਿ ਦੇ ਵਿਕਾਸ ਨਾਲ ਨਦੀ ਦੇ ਬੇਸਿਨ ਖੇਤਰਾਂ ਵਿੱਚ ਧਾਰਮਿਕ ਅਤੇ ਸਾਹਸਿਕ ਸੈਰ-ਸਪਾਟਾ ਜਿਹੀਆਂ ਮਹੱਤਵਪੂਰਨ ਸੈਰ-ਸਪਾਟਾ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਈਕੋ-ਟੂਰਿਜ਼ਮ ਅਤੇ ਗੰਗਾ ਜੰਗਲੀ ਜੀਵ ਸੰਰੱਖਣ ਅਤੇ ਕਰੂਜ਼ ਟੂਰਿਜ਼ਮ ਆਦਿ ਦੇ ਪ੍ਰੋਤਸਾਹਨ ਤੋਂ ਹੋਣ ਵਾਲੀ ਆਮਦਨ ਨਾਲ ਗੰਗਾ ਸਵੱਛਤਾ ਦੇ ਲਈ ਸਥਾਈ ਆਮਦਨ ਸਰੋਤ ਬਣਾਉਣ ਵਿੱਚ ਮਦਦ ਮਿਲੇਗੀ।

ਨਮਾਮਿ ਗੰਗੇ ਅਤੇ ਅਰਥ ਗੰਗਾ ਦੇ ਤਹਿਤ ਵੱਖ-ਵੱਖ ਪ੍ਰੋਜੈਕਟਾਂ ਅਤੇ ਪਹਿਲਾਂ ਦੀ ਕਾਰਜ ਪ੍ਰਗਤੀ ਅਤੇ ਗਤੀਵਿਧੀਆਂ ਦੀ ਨਿਗਰਾਨੀ ਲਈ, ਪ੍ਰਧਾਨ ਮੰਤਰੀ ਨੇ ਇੱਕ ਡਿਜੀਟਲ ਡੈਸ਼ਬੋਰਡ ਦੀ ਸਥਾਰਨਾ ਦੇ ਵੀ ਨਿਰਦੇਸ਼ ਦਿੱਤੇ, ਜਿਸ ਦੇ ਮਾਧਿਅਮ ਰਾਹੀਂ ਨੀਤੀ ਆਯੋਗ ਅਤੇ ਜਲ ਸ਼ਕਤੀ ਮੰਤਰਾਲੇ ਵੱਲੋਂ ਰੋਜ਼ਾਨਾ ਅਧਾਰ ’ਤੇ ਪਿੰਡਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਡੇਟਾ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਹਸ਼ੀ ਜ਼ਿਲ੍ਹਿਆਂ ਦੀ ਤਰ੍ਹਾਂ, ਗੰਗਾਂ ਦੇ ਕਿਨਾਰਿਆਂ ’ਤੇ ਸਥਿਤ ਸਾਰੇ ਜ਼ਿਲ੍ਹਿਆਂ ਨੂੰ ਨਮਾਮਿ ਗੰਗੇ ਤਹਿਤ ਹੋ ਰਹੇ ਪ੍ਰਯਤਨਾਂ ਦੀ ਨਿਗਰਾਨੀ ਲਈ ਇੱਕ ਕੇਂਦਰਿਤ ਖੇਤਰ ਬਣਾਇਆ ਜਾਣਾ ਚਾਹੀਦਾ ਹੈ।

PM India

ਮੀਟਿੰਗ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਮਹਾਨ ਸੁਤੰਤਰਤਾ ਸੇਨਾਨੀ ਚੰਦਰਸ਼ੇਖਰ ਅਜ਼ਾਦ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਚੰਦਰਸ਼ੇਖਰ ਅਜ਼ਾਦ ਖੇਤੀਬਾੜੀ ਯੂਨਿਵਰਸਿਟੀ ਵਿੱਚ ‘ਨਮਾਮਿ ਗੰਗੇ’ ’ਤੇ ਕੀਤੇ ਜਾ ਰਹੇ ਕਾਰਜਾਂ ਅਤੇ ਪ੍ਰੋਜੈਕਟਾਂ ’ਤੇ ਇੱਕ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਅਟਲ ਘਾਟ ਦੀ ਯਾਤਰਾ ਕੀਤੀ ਅਤੇ ਸੀਸਾਮਊ ਨਾਲ ਦੀ ਸਵੱਛਤਾ ਦੇ ਸਫ਼ਲਤਾਪੂਰਵਕ ਪੂਰੇ ਕੀਤੇ ਗਏ ਕਾਰਜ ਦਾ ਵੀ ਨਿਰੀਖਣ ਕੀਤਾ।

******

 

ਵੀਆਰਆਰਕੇ/ਐੱਸਐੱਚਆਰ