Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਗ੍ਰਾਮੀਣ ਸਵਰਾਜ ਅਭਿਆਨ ਲਾਂਚ ਕੀਤਾ, ਕਬਾਇਲੀਆਂ ਦੇ ਸਮੁੱਚੇ ਵਿਕਾਸ ਲਈ ਰੂਪ ਰੇਖਾ ਖੁਲਾਸਾ ਕੀਤਾ

ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਗ੍ਰਾਮੀਣ ਸਵਰਾਜ ਅਭਿਆਨ ਲਾਂਚ ਕੀਤਾ, ਕਬਾਇਲੀਆਂ ਦੇ ਸਮੁੱਚੇ ਵਿਕਾਸ ਲਈ ਰੂਪ ਰੇਖਾ ਖੁਲਾਸਾ ਕੀਤਾ

ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਗ੍ਰਾਮੀਣ ਸਵਰਾਜ ਅਭਿਆਨ ਲਾਂਚ ਕੀਤਾ, ਕਬਾਇਲੀਆਂ ਦੇ ਸਮੁੱਚੇ ਵਿਕਾਸ ਲਈ ਰੂਪ ਰੇਖਾ ਖੁਲਾਸਾ ਕੀਤਾ

ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਗ੍ਰਾਮੀਣ ਸਵਰਾਜ ਅਭਿਆਨ ਲਾਂਚ ਕੀਤਾ, ਕਬਾਇਲੀਆਂ ਦੇ ਸਮੁੱਚੇ ਵਿਕਾਸ ਲਈ ਰੂਪ ਰੇਖਾ ਖੁਲਾਸਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿੱਚ ਮਾਂਡਲਾ ਵਿਖੇ ਇਕ ਜਲਸੇ ਵਿੱਚ ਰਾਸ਼ਟਰੀ ਗ੍ਰਾਮੀਣ ਸਵਰਾਜ ਅਭਿਯਾਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅਗਲੇ 5 ਸਾਲਾਂ ਲਈ ਕਬਾਇਲੀਆਂ ਦੇ ਸਮੁੱਚੇ ਵਿਕਾਸ ਲਈ ਇਕ ਰੂਪ ਰੇਖਾ ਦਾ ਵੀ ਖੁਲਾਸਾ ਕੀਤਾ।

ਉਨ੍ਹਾਂ ਨੇ ਮਾਡਲਾ ਜ਼ਿਲ੍ਹੇ ਦੇ ਮਨੇਰੀ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਐੱਲਪੀਜੀ ਬਾਟਲਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸਥਾਨਕ ਸਰਕਾਰ ਦੀ ਇੱਕ ਡਾਇਰੈਕਟਰੀ ਜਾਰੀ ਕੀਤੀ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਪਿੰਡਾਂ ਦੇ ਸਰਪੰਚਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਕਿ ਆਪਣੇ ਪਿੰਡਾਂ ਵਿੱਚ 100% ਧੂੰਆਂ ਰਹਿਤ ਰਸੋਈਆਂ, ਮਿਸ਼ਨ ਇੰਦਰਧਨੁਸ਼ ਅਧੀਨ 100% ਟੀਕਾਕਰਨ ਦਾ ਅਤੇ ਸੌਭਾਗਯ ਸਕੀਮ ਅਧੀਨ 100% ਬਿਜਲੀਕਰਨ ਦਾ ਟੀਚਾ ਹਾਸਲ ਕੀਤਾ ਹੈ।

ਦੇਸ਼ ਭਰ ਤੋਂ ਆਏ ਪੰਚਾਇਤੀ ਰਾਜ ਸੰਸਥਾਨਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਗ੍ਰਾਮ ਉਦਯ ਤੋਂ ਰਾਸ਼ਟਰ ਉਦਯ ਅਤੇ ਗ੍ਰਾਮ ਸਵਰਾਜ ਦੇ ਸੱਦੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਦਿਵਸ ਦੇ ਮੌਕੇ ਉੱਤੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਆਉਣ `ਤੇ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਹਮੇਸ਼ਾ ਪਿੰਡਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਅਤੇ ‘ਗ੍ਰਾਮ ਸਵਰਾਜ’ ਦੀ ਹੀ ਗੱਲ ਕੀਤੀ। ਉਨ੍ਹਾਂ ਹਰ ਇੱਕ ਨੂੰ ਕਿਹਾ ਕਿ ਉਹ ਪਿੰਡਾਂ ਦੀ ਸੇਵਾ ਦੇ ਆਪਣੇ ਵਾਅਦੇ ਨੂੰ ਮਜ਼ਬੂਤ ਕਰਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਦੀ ਗੱਲ ਕਰਨ ਵੇਲੇ ਬਜਟ ਅਹਿਮ ਹੁੰਦੇ ਹਨ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਰਵੱਈਏ ਵਿੱਚ ਤਬਦੀਲੀ ਆਈ ਹੈ। ਹੁਣ ਲੋਕ ਇਹ ਯਕੀਨੀ ਬਣਾਉਣ ਦੀ ਗੱਲ ਕਰਦੇ ਹਨ ਕਿ ਪ੍ਰੋਜੈਕਟ ਲਈ ਜੋ ਰਕਮ ਅਲਾਟ ਹੋਈ ਹੈ, ਉਹ ਵਰਤੀ ਗਈ ਹੈ ਅਤੇ ਕੀ ਉਹ ਸਮੇਂ ਉੱਤੇ ਅਤੇ ਪਾਰਦਰਸ਼ੀ ਤਰੀਕੇ ਨਾਲ ਵਰਤੀ ਗਈ ਹੈ।

ਉਨ੍ਹਾਂ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਕੇਂਦ੍ਰਿਤ ਕਰਨ ਅਤੇ ਕਿਹਾ ਕਿ ਅਜਿਹਾ ਕਰਨਾ ਬੱਚਿਆਂ ਦੇ ਭਵਿੱਖ ਲਈ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ਵਿੱਚ ਸਵੈ ਨਿਰਭਰ ਹੋਣ ਦੇ ਯਤਨਾਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਪਾਣੀ ਦੀ ਸੰਭਾਲ ਵੱਲ ਧਿਆਨ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਪਾਣੀ ਦੀ ਹਰ ਬੂੰਦ ਦੀ ਸੰਭਾਲ ਹੋ ਸਕੇ।

ਸ਼੍ਰੀ ਨਰੇਂਦਰ ਮੋਦੀ ਨੇ ਵਿੱਤੀ ਸ਼ਮੂਲੀਅਤ ਲਈ ਜਨ ਧਨ ਯੋਜਨਾ ਦੀ ਅਹਿਮੀਅਤ ਬਾਰੇ ਗੱਲ ਕੀਤੀ ਅਤੇ ਕਬਾਇਲੀ ਭਾਈਚਾਰੇ ਨੂੰ ਸ਼ਕਤੀਸ਼ਾਲੀ ਬਣਾਉਣ ਲਈ ‘ਵਣ ਧਨ’ ਯੋਜਨਾ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਵਧੇਰੇ ਸਵੈ ਨਿਰਭਰ ਬਣਾਉਣ ਲਈ ਅਤੇ ਕੂੜੇ ਨੂੰ ਊਰਜਾ ਵਿੱਚ ਬਦਲਣ ਲਈ ਗੋਬਰ ਧਨ ਯੋਜਨਾ ਬਾਰੇ ਵੀ ਦੱਸਿਆ।

ਉਨ੍ਹਾਂ ਕਿਹਾ ਕਿ ਪਿੰਡਾਂ ਦੀ ਕਾਇਆ ਪਲਟ ਨਾਲ ਹੀ ਭਾਰਤ ਦੀ ਕਾਇਆਪਲਟ ਯਕੀਨੀ ਬਣ ਸਕੇਗੀ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਦਿਨਾਂ ਵਿੱਚ ਚੁੱਕੇ ਗਏ ਕਦਮ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਲਾਹੇਵੰਦ ਸਿੱਧ ਹੋਣਗੇ।

***

ਏਕੇਟੀ/ਐੱਚਐੱਸ

(Release ID: 1530020)