Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਲਾਨ ਬਾਉਲਸ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਲਵਲੀ ਚੌਬੇ, ਪਿੰਕੀ ਸਿੰਘ, ਨਯਨਮੋਨੀ ਸੈਕੀਆ ਅਤੇ ਰੂਪਾ ਰਾਣੀ ਤਿਰਕੀ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਵਿੱਚ ਲਾਨ ਬਾਉਲਸ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਲਵਲੀ ਚੌਬੇ, ਪਿੰਕੀ ਸਿੰਘ, ਨਯਨਮੋਨੀ ਸੈਕੀਆ ਅਤੇ ਰੂਪਾ ਰਾਣੀ ਤਿਰਕੀ ਦੀ ਸਰਾਹਨਾ ਕੀਤੀ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਬਰਮਿੰਘਮ ਵਿੱਚ ਇਤਿਹਾਸਿਕ ਜਿੱਤ! ਲਾਨ ਬਾਉਲਸ ਵਿੱਚ ਪ੍ਰਤਿਸ਼ਠਿਤ ਗੋਲਡ ਮੈਡਲ ਜਿੱਤਣ ਵਾਲੀ ਲਵਲੀ ਚੌਬੇ, ਪਿੰਕੀ ਸਿੰਘ, ਨਯਨਮੋਨੀ ਸੈਕੀਆ ਅਤੇ ਰੂਪੀ ਰਾਣੀ ਤਿਰਕੀ ’ਤੇ ਭਾਰਤ ਨੂੰ ਮਾਣ ਹੈ। ਟੀਮ ਨੇ ਬੇਹੱਦ ਨਿਪੁੰਨਤਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਸਫ਼ਲਤਾ ਕਈ ਭਾਰਤੀਆਂ ਨੂੰ ਲਾਨ ਬਾਉਲਸ ਦੀ ਖੇਡ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰੇਗੀ।”

***

ਡੀਐੱਸ/ਐੱਸਐੱਚ