Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ


ਪ੍ਰਧਾਨਮੰਤਰੀ, ਨਰੇਂਦਰ ਮੋਦੀ ਨੇ ਅੱਜ ਚੀਨ ਦੇਰਾਸ਼ਟਰਪਤੀ ਮਹਾਮਹਿਮਸ਼੍ਰੀ ਸ਼ੀ ਜਿਨਪਿੰਗ ਨੂੰ ਫੋਨ ਕਰਕੇ ਉਨ੍ਹਾਂ ਦੇ ਚੀਨ ਦੇ ਫੇਰ ਰਾਸ਼ਟਰਪਤੀ ਚੁਣੇ ਜਾਣ ‘ਤੇਵਧਾਈਆਂ ਦਿੱਤੀਆਂ।

ਦੋਵੇਂ ਨੇਤਾ ਸਹਿਮਤ ਹੋਏ ਕਿ 21ਵੀਂ ਸਦੀ ਦੇ ‘ਏਸ਼ਿਆਈਸ਼ਤਾਬਦੀ’ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ, ਤੇਜ਼ੀ ਨਾਲ ਵਿਕਾਸ ਕਰਦੀਆਂ ਦੋ ਮੁੱਖ ਸ਼ਕਤੀਆਂ, ਭਾਰਤ ਅਤੇ ਚੀਨ ਦਰਮਿਆਨ ਦੁਵੱਲੇ ਸਬੰਧ ਮਹੱਤਵਪੂਰਨ ਹਨ।

ਦੋਵੇਂ ਨੇਤਾ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਨੇੜਲੇ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਲਈ ਵੀ ਸਹਿਮਤ ਹੋਏ।

****
ਏਕੇਟੀ/ਕੇਪੀ