Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਦੋ ਦਿਨ ਬਿਤਾਏ

ਪ੍ਰਧਾਨ ਮੰਤਰੀ ਨੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਦੋ ਦਿਨ ਬਿਤਾਏ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਰਾਜਾਂ ਦੇ ਮੁੱਖ ਸਕੱਤਰਾਂ ਦੇ ਦੋ ਦਿਨਾਂ ਦੇ ਸੰਮੇਲਨ ਵਿੱਚ ਹਿੱਸਾ ਲਿਆ, ਜੋ ਅੱਜ ਸਮਾਪਤ ਹੋਇਆ।

ਇੱਕ ਟਵੀਟ ਥ੍ਰੈੱਡ ਵਿੱਚ ਪ੍ਰਧਾਨ ਮੰਤਰੀ ਨੇ ਮੁੱਖ ਸਕੱਤਰਾਂ ਨਾਲ ਗੱਲਬਾਤ ਦੇ ਦੌਰਾਨ ਜ਼ੋਰ ਦਿੱਤੇ ਗਏ ਵਿਸ਼ਿਆਂ ਬਾਰੇ ਵਿਸਤਾਰ ਨਾਲ ਦੱਸਿਆ।

ਉਨ੍ਹਾਂ ਨੇ ਟਵੀਟ ਕੀਤਾ:

‘‘ਪਿਛਲੇ ਦੋ ਦਿਨਾਂ ਦੌਰਾਨ ਅਸੀਂ ਦਿੱਲੀ ਵਿੱਚ ਮੁੱਖ ਸਕੱਤਰਾਂ ਦੇ ਸੰਮੇਲਨ ਵਿੱਚ ਵਿਆਪਕ ਵਿਚਾਰ-ਵਟਾਂਦਰਿਆਂ ਦੇ ਸਾਖੀ ਰਹੇ ਹਾਂ। ਅੱਜ ਦੇ ਮੇਰੇ ਸੰਬੋਧਨ ਦੇ ਦੌਰਾਨ ਉਨ੍ਹਾਂ ਵਿਸ਼ਿਆਂ ਦੀ ਇੱਕ ਵਿਸਤ੍ਰਿਤ ਸੀਰੀਜ਼ ’ਤੇ ਜ਼ੋਰ ਦਿੱਤਾ ਗਿਆ, ਜੋ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਨ ਅਤੇ ਭਾਰਤ ਦੇ ਵਿਕਾਸ ਪਥ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ।

ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਹੋਣ ਦੇ ਨਾਲ, ਆਪਣੇ ਨੌਜਵਾਨਾਂ ਦੀ ਪ੍ਰਤਿਭਾ ਦੇ ਵਿਸ਼ਾਲ ਭੰਡਾਰ ਦੇ ਸਹਾਰੇ ਆਉਣ ਵਾਲੇ ਸਾਲ ਸਾਡੇ ਰਾਸ਼ਟਰ ਦੇ ਹੋਣਗੇ। ਅਜਿਹੇ ਸਮੇਂ ਵਿੱਚ ਇਨਫ੍ਰਾਸਟ੍ਰਕਚਰ, ਇਨਵੈਸਟਮੈਂਟ, ਇਨੋਵੇਸ਼ਨ ਅਤੇ ਇਨਕਲੂਜ਼ਨ ਦੇ ਚਾਰ ਥੰਮ੍ਹ ਸਾਰੇ ਖੇਤਰਾਂ ਵਿੱਚ ਸੁਸ਼ਾਸਨ ਨੂੰ ਪ੍ਰੋਤਸਾਹਨ ਦੇਣ ਦੇ ਸਾਡੇ ਪ੍ਰਯਤਨਾਂ ਨੂੰ ਅੱਗੇ ਵਧਾਉਣਗੇ।

ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਾਨੂੰ ਆਪਣੇ ਐੱਮਐੱਸਐੱਮਈ ਸੈਕਟਰ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣਾ ਹੈ। ਆਤਮਨਿਰਭਰ ਬਣਨ ਅਤੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਇਹ ਬੇਹੱਦ ਮਹੱਤਵਪੂਰਨ ਹੈ। ਸਥਾਨਕ ਉਤਪਾਦਾਂ ਨੂੰ ਮਕਬੂਲ ਬਣਾਉਣਾ ਵੀ ਉਤਨਾ ਹੀ ਮਹੱਤਵਪੂਰਨ ਹੈ, ਨਾਲ ਹੀ ਮੈਂ ਅਰਥਵਿਵਸਥਾ ਦੇ ਹਰ ਖੇਤਰ ਵਿੱਚ ਗੁਣਵੱਤਾ ਦੀ ਜ਼ਰੂਰਤ ’ਤੇ ਵੀ ਚਾਨਣਾ ਪਾਇਆ।

ਮੈਂ ਮੁੱਖ ਸਕੱਤਰਾਂ ਨੂੰ ਗ਼ੈਰ-ਜ਼ਰੂਰੀ ਅਨੁਪਾਲਨਾਂ ਅਤੇ ਪੁਰਾਣੇ ਹੋ ਚੁੱਕੇ ਕਾਨੂੰਨਾਂ ਅਤੇ ਨਿਯਮਾਂ ਨੂੰ ਸਮਾਪਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ। ਅਜਿਹੇ ਸਮੇਂ ਵਿੱਚ ਜਦੋਂ ਭਾਰਤ ਵਿਲੱਖਣ ਸੁਧਾਰਾਂ ਦੀ ਸ਼ੁਰੂਆਤ ਕਰ ਰਿਹਾ ਹੈ, ਜ਼ਰੂਰਤ ਤੋਂ ਜ਼ਿਆਦਾ ਨਿਯਮ ਅਤੇ ਨਾਸਮਝਮੀ ਭਰੀਆਂ ਪਾਬੰਦੀਆਂ ਦੀ ਕੋਈ ਗੁੰਜਾਇਸ਼ ਨਹੀਂ ਹੈ।

ਜਿਨ੍ਹਾਂ ਕੁਝ ਹੋਰ ਮੁੱਦਿਆਂ ’ਤੇ ਮੈਂ ਗੱਲ ਕੀਤੀ, ਉਨ੍ਹਾਂ ਵਿੱਚ ਪੀਐੱਮ ਗਤੀ ਸ਼ਕਤੀ ਅਤੇ ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਤਾਲਮੇਲ ਬਣਾਉਣਾ ਸ਼ਾਮਲ ਹੈ। ਮੈਂ ਮੁੱਖ ਸਕੱਤਰਾਂ ਨੂੰ ਮਿਸ਼ਨ ਲਾਈਫ ਪ੍ਰਤੀ ਉਤਸ਼ਾਹ ਦਾ ਸੰਚਾਰ ਕਰਨ ਅਤੇ ਵੱਡੇ ਪੈਮਾਨੇ ’ਤੇ ਸਮੂਹਿਕ ਭਾਗੀਦਾਰੀ ਦੇ ਨਾਲ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਮਨਾਉਣ ਦੀ ਤਾਕੀਦ ਕੀਤੀ।’’

 

 

****

 

ਡੀਐੱਸ