Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਆਬੂ ਰੋਡ ਵਿੱਚ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਆਬੂ ਰੋਡ ਵਿੱਚ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਆਬੂ ਰੋਡ ਸਥਿਤ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕੀਤਾ। ਉਨ੍ਹਾਂ ਨੇ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ, ਸ਼ਿਵਮਣੀ ਓਲਡ ਏਜ਼ ਹੋਮ (ਬਿਰਧ ਆਸ਼ਰਮ) ਦੇ ਦੂਸਰੇ ਪੜਾਅ ਅਤੇ ਨਰਸਿੰਗ ਕਾਲਜ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਈ ਅਵਸਰਾਂ ‘ਤੇ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕਰਨ ਦੇ ਅਵਸਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਜਦੋਂ ਵੀ ਉਹ ਉਸ ਸਥਾਨ ‘ਤੇ ਜਾਂਦੇ ਹਨ ਤਾਂ ਇੱਕ ਅਧਿਆਤਮਿਕ ਭਾਵਨਾ ਅੰਤਰਮਨ ਤੋਂ ਉਭਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦੂਸਰੀ ਵਾਰ ਬ੍ਰਹਮ ਕੁਮਾਰੀਆਂ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਅਵਸਰ ਮਿਲਿਆ ਹੈ। ਇਸ ਵਰ੍ਹੇ ਫਰਵਰੀ ਵਿੱਚ ਜਲ-ਜਨ ਅਭਿਯਾਨ ਦੇ ਉਦਘਾਟਨ ਅਵਸਰ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬ੍ਰਹਮ ਕੁਮਾਰੀ ਸੰਗਠਨ ਦੇ ਨਾਲ ਆਪਣੇ ਨਿਰੰਤਰ ਨੇੜਤਾ ਦੇ ਭਾਵ ‘ਤੇ ਬਲ ਦਿੱਤਾ ਅਤੇ ਪਰਮ ਪਿਤਾ ਦੇ ਅਸ਼ੀਰਵਾਦ ਤੇ ਰਾਜਯੋਗਿਨੀ ਦਾਦੀਜੀ ਦੇ ਸਨੇਹ ਨੂੰ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ ਅਤੇ ਸ਼ਿਵਮਣੀ ਬਿਰਧ ਆਸ਼ਰਮ ਤੇ ਨਰਸਿੰਗ ਕਾਲਜ ਦੇ ਵਿਸਤਾਰੀਕਰਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਦੇ ਲਈ ਉਨ੍ਹਾਂ ਨੇ ਬ੍ਰਹਮ ਕੁਮਾਰੀ ਸੰਸਥਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਇਸ ਯੁਗ ਵਿੱਚ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀ ਬੜੀ  ਭੂਮਿਕਾ ਹੈ। “ਇਹ ਅੰਮ੍ਰਿਤ ਕਾਲ ਦੇਸ਼ ਦੇ ਹਰੇਕ ਨਾਗਰਿਕ ਦੇ ਲਈ ਕਰਤਵ ਕਾਲ ਹੈ। ਪ੍ਰਧਾਨ ਮੰਤਰੀ ਨੇ ਜੋਰ ਦਿੱਤਾ ਕਿ ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਜ਼ਿੰਮੇਦਾਰੀ ਪੂਰੀ ਤਰ੍ਹਾਂ ਨਾਲ ਨਿਭਾਉਣੀ ਚਾਹੀਦੀ ਹੈ।” ਉਨ੍ਹਾਂ ਨੇ ਕਿਹਾ ਕਿ ਸਮਾਜ ਅਤੇ ਦੇਸ਼ ਹਿਤ ਵਿੱਚ ਸਾਡੀ ਸੋਚ ਅਤੇ ਜ਼ਿੰਮੇਦਾਰੀਆਂ ਦਾ ਵਿਸਤਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਹਮ ਕੁਮਾਰੀਜ਼ ਇੱਕ ਸੰਸਥਾ ਦੇ ਰੂਪ ਵਿੱਚ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ। ਉਨ੍ਹਾਂ ਨੇ ਵਿਗਿਆਨ, ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਵੀ ਉਲੇਖ ਕੀਤਾ। ਉਨ੍ਹਾਂ ਨੇ ਸਿਹਤ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼, ਸਿਹਤ ਸੁਵਿਧਾਵਾਂ ਦੇ ਪਰਿਵਰਤਨ ਦੇ ਦੌਰ ਤੋਂ ਗੁਜਰ ਰਿਹਾ ਹੈ। ਗ਼ਰੀਬ ਲੋਕਾਂ ਦੇ ਦਰਮਿਆਨ ਮੈਡੀਕਲ ਇਲਾਜ ਦੀ ਪਹੁੰਚ ਦੀ ਭਾਵਨਾ ਦੇ ਵਿਸਤਾਰ ਵਿੱਚ ਆਯੁਸ਼ਮਾਨ ਭਾਰਤ ਦੀ ਭੂਮਿਕਾ ‘ਤੇ ਉਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨੇ ਨਾ ਸਿਰਫ਼ ਸਰਕਾਰੀ ਬਲਕਿ ਪ੍ਰਾਈਵੇਟ ਹਸਪਤਾਲਾਂ ਦੇ ਦਰਵਾਜੇ ਵੀ ਗ਼ਰੀਬ ਲੋਕਾਂ ਦੇ ਲਈ ਖੋਲ੍ਹ ਦਿੱਤੇ ਹਨ। ਚਾਰ ਕਰੋੜ ਤੋਂ ਅਧਿਕ ਗ਼ਰੀਬ ਰੋਗੀ ਪਹਿਲਾਂ ਹੀ ਇਸ ਯੋਜਨਾ ਦੇ ਤਹਿਤ ਲਾਭ ਉਠਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਨੂੰ 80 ਹਜ਼ਾਰ ਕਰੋੜ ਰੁਪਏ ਬਚਾਉਣ ਵਿੱਚ ਮਦਦ ਮਿਲੀ ਹੈ। ਇਸੇ ਤਰ੍ਹਾਂ ਜਨਔਸ਼ਧੀ ਯੋਜਨਾ ਨੇ ਸਸਤੀਆਂ ਦਵਾਈਆਂ ਦੇ ਮਾਧਿਅਮ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਰੋਗੀਆਂ ਦੇ ਲਗਭਗ 20 ਹਜ਼ਾਰ ਕਰੋੜ ਰੁਪਏ ਬਚਾਏ ਹਨ। ਉਨ੍ਹਾਂ ਨੇ ਬ੍ਰਹਮ ਕੁਮਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ।

 

ਦੇਸ਼ ਵਿੱਚ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ਼ ਦੀ ਕਮੀ ਨੂੰ ਦੂਰ ਕਰਨ ਦੇ ਲਈ ਅਭੂਤਪੂਰਵ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਲਗਭਗ ਹਰ ਮਹੀਨੇ ਇੱਕ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2014 ਤੋਂ ਪਹਿਲਾਂ ਦੇ ਦਹਾਕੇ ਵਿੱਚ 150 ਤੋਂ ਘੱਟ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਗਿਆ ਸੀ, ਜਦਕਿ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਨੇ 350 ਤੋਂ ਅਧਿਕ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਹੈ। ਵਰ੍ਹੇ 2014 ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹਰ ਸਾਲ ਐੱਮਬੀਬੀਐੱਸ ਦੇ ਲਈ ਲਗਭਗ 50 ਹਜ਼ਾਰ ਸੀਟਾਂ ਸਨ, ਜਦਕਿ ਇਹ ਸੰਖਿਆ ਅੱਜ 1 ਲੱਖ ਤੋਂ ਅਧਿਕ ਹੋ ਗਈ ਹੈ। ਪੋਸਟ ਗ੍ਰੈਜੂਏਟ ਸੀਟਾਂ ਦੀ ਸੰਖਿਆ 30 ਹਜ਼ਾਰ ਤੋਂ ਵਧ ਕੇ 65 ਹਜ਼ਾਰ ਤੋਂ ਅਧਿਕ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ “ਜਦੋਂ ਉਦੇਸ਼ ਪਾਰਦਰਸ਼ੀ ਹੋਣ ਅਤੇ ਸਮਾਜਸੇਵਾ ਦਾ ਭਾਵ ਹੋਵੇ, ਤਾਂ ਸੰਕਲਪ ਵੀ ਹੁੰਦੇ ਹਨ ਅਤੇ ਸਿੱਧ ਵੀ ਹੁੰਦੇ ਹਨ।”

 

ਨਰਸਿੰਗ ਦੇ ਖੇਤਰ ਵਿੱਚ ਅਵਸਰਾਂ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਦਹਾਕੇ ਵਿੱਚ ਭਾਰਤ ਦੇ ਡਾਕਟਰਾਂ ਦੀ ਸੰਖਿਆ ਆਜ਼ਾਦੀ ਦੇ ਬਾਅਦ ਪਿਛਲੇ 7 ਦਹਾਕਿਆਂ ਵਿੱਚ ਡਾਕਟਰਾਂ ਦੀ ਸੰਖਿਆ ਦੇ ਬਰਾਬਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ 150 ਤੋਂ ਅਧਿਕ ਨਰਸਿੰਗ ਕਾਲਜਾਂ ਨੂੰ ਸਵੀਕ੍ਰਿਤੀ ਦਿੱਤੀ ਜਾ ਚੁੱਕੀ ਹੈ ਅਤੇ 20 ਤੋਂ ਵੱਧ ਨਰਸਿੰਗ ਕਾਲਜ ਰਾਜਸਥਾਨ ਵਿੱਚ ਹੀ ਖੋਲ੍ਹੇ ਜਾਣਗੇ। ਇਸ ਦਾ ਲਾਭ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਨੂੰ ਵੀ ਮਿਲੇਗਾ।

ਭਾਰਤੀ ਸਮਾਜ ਵਿੱਚ ਧਾਰਮਿਕ ਅਤੇ ਅਧਿਆਤਮਿਕ ਸੰਸਥਾਵਾਂ ਦੁਆਰਾ ਨਿਭਾਈ ਗਈ ਸੋਸ਼ਲ ਅਤੇ ਐਜੂਕੇਸ਼ਨਲ ਭੂਮਿਕਾ ‘ਤੇ ਪ੍ਰਧਾਨ ਮੰਤਰੀ ਨੇ ਕੁਦਰਤੀ ਆਫਤਾਂ ਦੇ ਸਮੇਂ ਬ੍ਰਹਮ ਕੁਮਾਰੀਆਂ ਦੇ ਯੋਗਦਾਨ ਅਤੇ ਮਾਨਵਤਾ ਦੀ ਸੇਵਾ ਦੇ ਲਈ ਸੰਸਥਾ ਦੇ ਸਮਪਰਣ ਭਾਵ ‘ਤੇ ਆਪਣੇ ਵਿਅਕਤੀਗਤ ਅਨੁਭਵ ਨੂੰ ਯਾਦ ਕੀਤਾ। ਉਨ੍ਹਾਂ ਨੇ ਜਲ ਜੀਵਨ ਮਿਸ਼ਨ ਅਤੇ ਨਸ਼ਾ ਮੁਕਤੀ ਜਨ ਅੰਦੋਲਨ ਜਿਹੇ ਅਭਿਯਾਨਾਂ ‘ਤੇ ਬ੍ਰਹਮ ਕੁਮਾਰੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਹਮ ਕੁਮਾਰੀ ਸੰਗਠਨ ਨੇ ਹਮੇਸ਼ਾ ਨਿਰਧਾਰਿਤ ਉਮੀਦਾਂ ਤੋਂ ਅਧਿਕ ਕਾਰਜ ਕੀਤਾ ਹੈ। ਉਨ੍ਹਾਂ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਆਯੋਜਿਤ ਪ੍ਰੋਗਰਾਮਾਂ ਦਾ ਉਦਾਹਰਣ ਦਿੱਤਾ, ਯੋਗ ਕੈਂਪ ਪੂਰੇ ਵਿਸ਼ਵ ਵਿੱਚ ਆਯੋਜਿਤ ਕੀਤੇ ਗਏ ਅਤੇ ਦਾਦੀ ਜਾਨਕੀ ਸਵੱਛ ਭਾਰਤ ਅਭਿਯਾਨ ਦੇ ਅੰਬੈਸਡਰ ਬਣੇ। ਉਨ੍ਹਾਂ ਨੇ ਕਿਹਾ ਕਿ ਬ੍ਰਹਮ ਕੁਮਾਰੀਆਂ ਦੇ ਇਨ੍ਹਾਂ ਨੇਕ ਕਾਰਜਾਂ ਨੇ ਇਸ ਸੰਗਠਨ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਕਈ ਗੁਣਾ ਵਧਾ ਦਿੱਤਾ ਹੈ ਅਤੇ ਉਮੀਦਾਂ ਦਾ ਇੱਕ ਉੱਚ ਕੀਰਤੀਮਾਨ ਸਥਾਪਿਤ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਆਲਮੀ ਪੱਧਰ ‘ਤੇ ਸ਼੍ਰੀ ਅੰਨ ਅਤੇ ਮੋਟੇ ਅਨਾਜ ਦੇ ਪ੍ਰਯੋਗ ਨੂੰ ਪ੍ਰੋਤਸਾਹਨ ਦੇਣ ਦੀ ਬਾਤ ਵੀ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਕੁਦਰਤੀ ਖੇਤੀ, ਨਦੀਆਂ ਦੀ ਸਫ਼ਾਈ ਅਤੇ ਭੂ-ਜਲ ਸੰਭਾਲ਼ ਜਿਹੇ ਅਭਿਯਾਨਾਂ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇ ਦੇਸ਼ ਦੇ ਹਜ਼ਾਰਾਂ ਸਾਲ ਪੁਰਾਣੇ ਸੱਭਿਆਚਾਰਾਂ ਅਤੇ ਪਰੰਪਰਾਵਾਂ ਨਾਲ ਜੁੜੇ ਹੋਏ ਹਨ। ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬ੍ਰਹਮ ਕੁਮਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਰਾਸ਼ਟਰ ਨਿਰਮਾਣ ਨਾਲ ਸਬੰਧਿਤ ਨਵੇਂ ਵਿਸ਼ਿਆਂ ਨੂੰ ਅਭਿਨਵ ਤਰੀਕੇ ਨਾਲ ਅੱਗੇ ਵਧਾਉਣ। ਇਨ੍ਹਾਂ ਪ੍ਰਯਤਨਾਂ ਵਿੱਚ ਜਿੰਨਾ ਜ਼ਿਆਦਾ ਸਹਿਯੋਗ ਮਿਲੇਗਾ, ਦੇਸ਼ ਦੀ ਉਤਨੀ ਹੀ ਸੇਵਾ ਹੋਵੇਗੀ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਕੇ, ਅਸੀਂ ਦੁਨੀਆ ਦੇ ਲਈ ‘ਸਰਵੇ ਭਵੰਤੁ ਸੁਖਿਨ:’ ਦੇ ਮੰਤਰ ‘ਤੇ ਖਰੇ ਉਤਰਾਂਗੇ।”

 

ਪਿਛੋਕੜ

ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਦੇਸ਼ ਭਰ ਵਿੱਚ ਅਧਿਆਤਮਿਕ ਕਾਇਆਕਲਪ ਨੂੰ ਗਤੀ ਦੇਣ ‘ਤੇ ਰਿਹਾ ਹੈ। ਆਪਣੇ ਪ੍ਰਯਾਸ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਬ੍ਰਹਮ ਕੁਮਾਰੀਆਂ ਦੇ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕਰਨਗੇ। ਉਹ ਇੱਕ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ, ਸ਼ਿਵਮਣੀ ਬਿਰਧ ਆਸ਼ਰਮ ਦੇ ਦੂਸਰੇ ਪੜਾਅ ਅਤੇ ਨਰਸਿੰਗ ਕਾਲਜ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਣਗੇ। ਆਬੂ ਰੋਡ ਵਿੱਚ 50 ਏਕੜ ਵਿੱਚ ਫੈਲਿਆ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਬਣਾਇਆ ਜਾਵੇਗਾ। ਇੱਥੇ ਵਿਸ਼ਵ ਪੱਧਰੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਖੇਤਰ ਦੇ ਗ਼ਰੀਬ ਅਤੇ ਜਨਜਾਤੀ ਲੋਕਾਂ ਦੇ ਲਈ ਇਹ ਵਿਸ਼ੇਸ਼ ਤੌਰ ‘ਤੇ ਲਾਭਾਦਾਇਕ ਸਿੱਧ ਹੋਣਗੀਆਂ।

 

 

 

************

ਡੀਐੱਸ/ਟੀਐੱਸ