ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਕੋਟ ਦੇ ਆਟਕੋਟ ਵਿੱਚ ਨਵੇਂ ਬਣੇ ਮਾਤੋਸ਼੍ਰੀ ਕੇ.ਡੀ.ਪੀ. ਮਲਟੀਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ। ਸ਼੍ਰੀ ਪਟੇਲ ਸੇਵਾ ਸਮਾਜ ਹਸਪਤਾਲ ਦਾ ਪ੍ਰਬੰਧ ਕਰਦਾ ਹੈ। ਇਹ ਉੱਚ–ਪੱਧਰੀ ਮੈਡੀਕਲ ਉਪਕਰਣ ਉਪਲਬਧ ਕਰਵਾਏਗਾ ਅਤੇ ਖੇਤਰ ਦੇ ਲੋਕਾਂ ਨੂੰ ਵਿਸ਼ਵ–ਪੱਧਰੀ ਸਿਹਤ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ, ਡਾ: ਮਨਸੁਖ ਮਾਂਡਵੀਯਾ, ਡਾ: ਮਹੇਂਦਰ ਮੁੰਜਾਪਾਰਾ, ਸੰਸਦ ਮੈਂਬਰ, ਗੁਜਰਾਤ ਸਰਕਾਰ ਦੇ ਮੰਤਰੀ ਅਤੇ ਸੰਤ ਸਮਾਜ ਦੇ ਮੈਂਬਰ ਹਾਜ਼ਰ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਸਪਤਾਲ ਦੇ ਉਦਘਾਟਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਸੌਰਾਸ਼ਟਰ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਹੈ। ਇਹ ਹਸਪਤਾਲ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਯਤਨਾਂ ਲਈ ਸਰਕਾਰੀ ਅਤੇ ਨਿੱਜੀ ਵਿਚਕਾਰ ਤਾਲਮੇਲ ਦੀ ਇੱਕ ਮਿਸਾਲ ਹੈ।
ਐੱਨਡੀਏ ਸਰਕਾਰ ਦੇ 8 ਸਾਲ ਸਫ਼ਲਤਾਪੂਰਵਕ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮਾਤ–ਭੂਮੀ ਦੀ ਸੇਵਾ ਦੇ 8 ਸਾਲ ਪੂਰੇ ਹੋਣ ‘ਤੇ ਉਹ ਗੁਜਰਾਤ ਦੀ ਧਰਤੀ ‘ਤੇ ਮੌਜੂਦ ਹਨ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਅਤੇ ‘ਸੰਸਕਾਰ‘ ਦੇਣ ਲਈ ਪ੍ਰਣਾਮ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੇਵਾ ਸਾਡੇ ਸੱਭਿਆਚਾਰ ਵਿੱਚ, ਸਾਡੀ ਮਿੱਟੀ ਦੇ ਸੱਭਿਆਚਾਰ ਵਿੱਚ ਅਤੇ ਬਾਪੂ ਤੇ ਪਟੇਲ ਦੇ ਸੱਭਿਆਚਾਰ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਕੋਈ ਵੀ ਅਜਿਹਾ ਗਲਤ ਕੰਮ ਨਹੀਂ ਹੋਇਆ, ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੋਵੇ। ਇਨ੍ਹਾਂ ਸਾਲਾਂ ਵਿੱਚ ਗ਼ਰੀਬਾਂ ਦੀ ਸੇਵਾ ‘ਸੁਸ਼ਾਸਨ’ ਅਤੇ ‘ਗ਼ਰੀਬ ਕਲਿਆਣ’ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ‘ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਸਬਕਾ ਪ੍ਰਯਾਸ ਦੇ ਮੰਤਰ ਨੇ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਜਨੀਕ ਬਾਪੂ ਅਤੇ ਸਰਦਾਰ ਪਟੇਲ ਨੇ ਗ਼ਰੀਬਾਂ, ਦਲਿਤਾਂ, ਵਾਂਝਿਆਂ, ਆਦਿਵਾਸੀਆਂ, ਮਹਿਲਾਵਾਂ ਆਦਿ ਦੇ ਸਸ਼ਕਤੀਕਰਨ ਦਾ ਸੁਫ਼ਨਾ ਦੇਖਿਆ ਸੀ। ਅਜਿਹਾ ਭਾਰਤ ਜਿੱਥੇ ਸਵੱਛਤਾ ਅਤੇ ਸਿਹਤ ਰਾਸ਼ਟਰ ਦੀ ਚੇਤਨਾ ਦਾ ਹਿੱਸਾ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਪੂ ਇੱਕ ਅਜਿਹਾ ਭਾਰਤ ਚਾਹੁੰਦੇ ਸਨ ਜਿੱਥੇ ਸਵਦੇਸ਼ੀ ਹੱਲਾਂ ਦੁਆਰਾ ਅਰਥਵਿਵਸਥਾ ਮਜ਼ਬੂਤ ਹੋਵੇ। ਉਨ੍ਹਾਂ ਦੱਸਿਆ ਕਿ ਹੁਣ 3 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਪੱਕਾ ਘਰ ਮਿਲ ਗਿਆ ਹੈ, 10 ਕਰੋੜ ਤੋਂ ਵੱਧ ਪਰਿਵਾਰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋਏ ਹਨ, 9 ਕਰੋੜ ਤੋਂ ਵੱਧ ਭੈਣਾਂ ਨੂੰ ਰਸੋਈ ਦੇ ਧੂੰਏਂ ਤੋਂ ਮੁਕਤ ਕੀਤਾ ਗਿਆ ਹੈ ਅਤੇ 2.5 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਮਿਲੀ ਹੈ। ਕਨੈਕਸ਼ਨ, 6 ਕਰੋੜ ਤੋਂ ਵੱਧ ਪਰਿਵਾਰਾਂ ਨੇ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਪ੍ਰਾਪਤ ਕੀਤੇ ਹਨ ਅਤੇ 50 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ 5 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਕਵਰੇਜ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਗਿਣਤੀ ਹੀ ਨਹੀਂ ਸਗੋਂ ਗ਼ਰੀਬਾਂ ਦੇ ਮਾਣ-ਸਨਮਾਨ ਅਤੇ ਦੇਸ਼ ਦੀ ਸੇਵਾ ਨੂੰ ਯਕੀਨੀ ਬਣਾਉਣ ਲਈ ਸਾਡੇ ਸਮਰਪਣ ਦਾ ਸਬੂਤ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਸਾਲਾਂ ਦੌਰਾਨ ਇੱਕ ਵਾਰ ਆਈ ਮਹਾਮਾਰੀ ਦੌਰਾਨ ਵੀ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਗ਼ਰੀਬਾਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਕੋਈ ਮੁਸ਼ਕਿਲ ਮਹਿਸੂਸ ਨਾ ਹੋਵੇ। ਜਨ-ਧਨ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ, ਗ਼ਰੀਬਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਗਏ, ਅਤੇ ਹਰੇਕ ਲਈ ਟੈਸਟ ਅਤੇ ਟੀਕੇ ਮੁਫ਼ਤ ਦਿੱਤੇ ਗਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਹੁਣ ਜੰਗ ਚੱਲ ਰਹੀ ਹੈ, ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਕੀਮਾਂ ਵਿੱਚ ਸੰਤੁਸ਼ਟੀ ਹਾਸਲ ਕਰਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਸਾਰਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਦਾ ਹੈ ਤਾਂ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਉਨ੍ਹਾਂ ਨੇ ਕਿਹਾ ਕਿ ਇਸ ਕੋਸ਼ਿਸ਼ ਨਾਲ ਗ਼ਰੀਬ ਅਤੇ ਮੱਧ ਵਰਗ ਦਾ ਜੀਵਨ ਸੁਖਾਲਾ ਹੋਵੇਗਾ।
ਗੁਜਰਾਤੀ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਪਟੇਲ ਭਾਈਚਾਰੇ ਦੀ ਲੋਕ ਸੇਵਾ ਦੇ ਉਨ੍ਹਾਂ ਦੇ ਮਹਾਨ ਕੰਮ ਦੀ ਤਾਰੀਫ਼ ਕੀਤੀ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2001 ਵਿੱਚ ਜਦੋਂ ਗੁਜਰਾਤ ਦੇ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਉਦੋਂ ਸਿਰਫ਼ 9 ਮੈਡੀਕਲ ਕਾਲਜ ਸਨ, ਹੁਣ ਗੁਜਰਾਤ ਵਿੱਚ 30 ਮੈਡੀਕਲ ਕਾਲਜ ਹਨ। ਉਨ੍ਹਾਂ ਨੇ ਕਿਹਾ, “ਮੈਂ ਗੁਜਰਾਤ ਅਤੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਦੇਖਣਾ ਚਾਹੁੰਦਾ ਹਾਂ। ਅਸੀਂ ਨਿਯਮਾਂ ਨੂੰ ਬਦਲ ਦਿੱਤਾ ਹੈ ਅਤੇ ਹੁਣ ਮੈਡੀਕਲ ਅਤੇ ਇੰਜਨੀਅਰਿੰਗ ਦੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਾਈ ਕਰ ਸਕਦੇ ਹਨ।’’
ਉਦਯੋਗ ਬਾਰੇ ਗੱਲ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਉਦਯੋਗ ਸਿਰਫ਼ ਵਡੋਦਰਾ ਤੋਂ ਵਾਪੀ ਤੱਕ ਦਿਖਾਈ ਦਿੰਦਾ ਸੀ, ਹੁਣ ਗੁਜਰਾਤ ਵਿੱਚ ਹਰ ਥਾਂ ਉਦਯੋਗ ਵਧ ਰਿਹਾ ਹੈ। ਰਾਜਮਾਰਗ ਚੌੜੇ ਹੋਏ ਹਨ ਅਤੇ ਐੱਮਐੱਸਐੱਮਈ ਗੁਜਰਾਤ ਦੀ ਇੱਕ ਵੱਡੀ ਤਾਕਤ ਬਣ ਕੇ ਉਭਰਿਆ ਹੈ। ਫਾਰਮਾਸਿਊਟੀਕਲ ਉਦਯੋਗ ਵੀ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੌਰਾਸ਼ਟਰ ਦੀ ਪਹਿਚਾਣ ਇਸ ਦੇ ਲੋਕਾਂ ਦਾ ਦਲੇਰਾਨਾ ਕਿਰਦਾਰ ਹੈ।
ਆਪਣੇ ਉੱਪਰ ਕੀਤੀ ਗਈ ਇੱਕ ਵਿਅਕਤੀਗਤ ਟਿੱਪਣੀ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਗ਼ਰੀਬੀ ਨੂੰ ਸਮਝਦੇ ਹਨ ਅਤੇ ਕਿਵੇਂ ਪਰਿਵਾਰ ਦੀਆਂ ਮਹਿਲਾਵਾਂ ਬਿਮਾਰ ਹੋਣ ਦੇ ਬਾਵਜੂਦ ਕੰਮ ਕਰਦੀਆਂ ਰਹਿੰਦੀਆਂ ਹਨ ਅਤੇ ਇਲਾਜ ਕਰਵਾਉਣ ਤੋਂ ਬਚਦੀਆਂ ਹਨ ਤਾਂ ਜਿਸ ਨਾਲ ਪਰਿਵਾਰ ਨੂੰ ਅਸੁਵਿਧਾ ਨਾ ਹੋਵੇ। ਉਨ੍ਹਾਂ ਨੇ ਕਿਹਾ,“ਅੱਜ ਦਿੱਲੀ ਵਿੱਚ ਤੁਹਾਡਾ ਇੱਕ ਪੁੱਤਰ ਹੈ ਜਿਸ ਨੇ ਇਹ ਸੁਨਿਸ਼ਚਿਤ ਕੀਤਾ ਕਿ ਕੋਈ ਵੀ ਮਾਂ ਇਲਾਜ ਤੋਂ ਬਿਨਾ ਨਾ ਰਹੇ। ਇਸ ਲਈ ਪੀਐੱਮਜੇਏਵਾਈ ਯੋਜਨਾ ਸ਼ੁਰੂ ਕੀਤੀ ਗਈ ਹੈ।” ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਅੰਤ ’ਚ ਕਿਹਾ ਕਿ ਇਸੇ ਤਰ੍ਹਾਂ, ਸਸਤੀ ਦਵਾਈ ਲਈ ਜਨ–ਔਸ਼ਧੀ ਕੇਂਦਰ ਹਨ ਤੇ ਹਰ ਕਿਸੇ ਦੀ ਚੰਗੀ ਸਿਹਤ ਲਈ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।
*********************
ਡੀਐੱਸ/ਏਕੇ
Addressing a programme at Atkot. Watch. https://t.co/NiPfsl6Tq5
— Narendra Modi (@narendramodi) May 28, 2022
Glimpses from the programme in Atkot, Gujarat where a state-of-the-art hospital was inaugurated. In the last few years, Gujarat has made admirable progress in the health sector. pic.twitter.com/3d0WU9zIQy
— Narendra Modi (@narendramodi) May 28, 2022
આજે ગુજરાતમાં સ્વાસ્થ્ય ક્ષેત્રમાં ઉત્તમ કામ થઈ રહ્યુ છે. pic.twitter.com/TJRFcX67dY
— Narendra Modi (@narendramodi) May 28, 2022
2014 પહેલા દિલ્હીમાં એક એવી સરકાર હતી જે ગુજરાતની પ્રગતિને રોકતી હતી. છેલ્લા 8 વર્ષમાં વાત બદલાઈ છે…. pic.twitter.com/yLqAEh0yfv
— Narendra Modi (@narendramodi) May 28, 2022
અભૂતપૂર્વ ગતિ અને અભૂતપૂર્વ સ્કેલ પર ગુજરાતમાં માળખાકીય સુવિધાના ક્ષેત્રમાં કામ થઈ રહ્યુ છે... pic.twitter.com/HfYAiLlSwt
— Narendra Modi (@narendramodi) May 28, 2022
केंद्र में भाजपा के नेतृत्व वाली NDA सरकार ने राष्ट्रसेवा के 8 साल पूरे किए हैं। इस दौरान गरीब की गरिमा सुनिश्चित करने के हमारे कमिटमेंट के कुछ प्रमाण… pic.twitter.com/RMPnia78XX
— Narendra Modi (@narendramodi) May 28, 2022
100 साल के सबसे बड़े संकटकाल में, कोरोना महामारी के इस समय में भी देश ने ये लगातार अनुभव किया है कि गरीबों को सशक्त करने के लिए सरकार कैसे काम कर रही है। pic.twitter.com/2AXZwoPrGC
— Narendra Modi (@narendramodi) May 28, 2022