Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਵਾਂਡਾ ਸਰਕਾਰ ਦੇ ਗੀਰਿੰਕਾ ਪ੍ਰੋਗਰਾਮ ਤਹਿਤ ਰਵੇਰੂ ਮਾਡਲ ਪਿੰਡ ਵਿੱਚ ਗ੍ਰਾਮੀਣਾ ਨੂੰ ਗਊਆਂ ਭੇਟ ਕੀਤੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਡ ਰਵਾਂਡਾ ਸਰਕਾਰ ਦੇ ਗੀਰਿੰਕਾ ਪ੍ਰੋਗਰਾਮ ਦੇ ਤਹਿਤ ਉਨ੍ਹਾੰ ਗ੍ਰਾਮੀਣਾਂ ਨੂੰ 200 ਗਊਆਂ ਭੇਟ ਕੀਤੀਆਂ ਜਿਨ੍ਹਾਂ ਕੋਲ਼ ਅਜੇ ਤੱਕ ਇੱਕ ਵੀ ਗਊ ਨਹੀਂ ਸੀ। ਗਾਵਾਂ ਭੇਟ ਕਰਨ ਦਾ ਪ੍ਰੋਗਰਾਮ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਗਾਮੇ ਦੀ ਮੌਜੂਦਗੀ ਵਿੱਚ ਰਵੇਰੂ ਮਾਡਲ ਪਿੰਡ ਵਿੱਚ ਆਯੋਜਿਤ ਕੀਤਾ ਗਿਆ।

ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਗੀਰਿੰਕਾ ਪ੍ਰੋਗਰਾਮ ਅਤੇ ਇਸ ਸੰਦਰਭ ਵਿੱਚ ਰਾਸ਼ਟਰਪਤੀ ਪਾਲ ਕਗਾਮੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਇਹ ਦੇਖ ਕੇ ਬਹੁਤ ਹੈਰਾਨ ਹੋਣਗੇ ਕਿ ਦੂਰ ਰਵਾਂਡਾ ਦੇ ਪਿੰਡਾਂ ਵਿੱਚ ਆਰਥਿਕ ਸਸ਼ਕਤੀਕਰਨ ਲਈ ਗਊਆਂ ਨੂੰ ਕਿੰਨਾ ਮਹੱਤਵ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀ ਗ੍ਰਾਮੀਣ ਜ਼ਿੰਦਗੀ ਦੀਆਂ ਸਮਾਨਤਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗੀਰਿੰਕਾ ਪ੍ਰੋਗਰਾਮ ਰਵਾਂਡਾ ਵਿੱਚ ਪਿੰਡਾਂ ਦੇ ਬਦਲਾਅ ਵਿੱਚ ਮਦਦ ਕਰੇਗਾ।

ਪਿਛੋਕੜ

ਗੀਰਿੰਕਾ ਸ਼ਬਦ ਨੂੰ ‘ਕੀ ਤੁਸੀਂ ਗਊ ਰੱਖ ਸਕਦੇ ਹੋ’ ਵਜੋਂ ਅਨੁਵਾਦ ਕਰ ਸਕਦੇ ਹਾਂ ਅਤੇ ਰਵਾਂਡਾ ਵਿੱਚ ਇੱਕ ਸਦੀਆ ਪੁਰਾਣੀ ਸੱਭਿਆਚਾਰਕ ਰਵਾਇਤ ਦਾ ਵਰਣਨ ਹੈ ਜਿਸ ਵਿੱਚ ਆਦਰ ਅਤੇ ਆਭਾਰ ਦੇ ਸੰਕੇਤ ਵਜੋਂ ਗਊ, ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨੂੰ ਦਿੱਤੀ ਜਾਂਦੀ ਸੀ।

ਸਾਲ 2006 ਵਿੱਚ ਇਸ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਲੱਖਾਂ ਲੋਕਾਂ ਨੇ ਗੀਰਿੰਕਾ ਪ੍ਰੋਗਰਾਮ ਤਹਿਤ ਗਊਆਂ ਪ੍ਰਾਪਤ ਕੀਤੀਆਂ ਹਨ। ਜੂਨ 2016 ਤੱਕ ਗ਼ਰੀਬ ਪਰਿਵਾਰਾਂ ਨੂੰ ਕੁੱਲ 248,566 ਗਊਆਂ ਵੰਡੀਆਂ ਗਈਆਂ

***

ਏਕੇਟੀ/ਐੱਚਐੱਸ