Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਯੂਟਿਊਬ ਫੈਨਫੇਸਟ ਇੰਡੀਆ 2023’ ਦੇ ਦੌਰਾਨ ਯੂਟਿਊਬਰ ਭਾਈਚਾਰੇ ਨੂੰ ਸੰਬੋਧਿਤ ਕੀਤਾ

ਪ੍ਰਧਾਨ ਮੰਤਰੀ ਨੇ ‘ਯੂਟਿਊਬ ਫੈਨਫੇਸਟ ਇੰਡੀਆ 2023’ ਦੇ ਦੌਰਾਨ ਯੂਟਿਊਬਰ ਭਾਈਚਾਰੇ ਨੂੰ ਸੰਬੋਧਿਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਯੂਟਿਊਬ ਫੈਨਫੇਸਟ ਇੰਡੀਆ 2023’ ਦੇ ਦੌਰਾਨ ਯੂਟਿਊਬਰ ਭਾਈਚਾਰੇ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਯੂਟਿਊਬ ‘ਤੇ ਆਪਣੇ 15 ਵਰ੍ਹੇ ਵੀ ਪੂਰੇ ਕੀਤੇ ਅਤੇ ਇਸ ਮਾਧਿਅਮ ਦੀ ਸਹਾਇਤਾ ਨਾਲ ਆਲਮੀ ਪੱਧਰ ‘ਤੇ ਇੱਕ ਪ੍ਰਭਾਵ ਛੱਡਣ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ।

 

ਯੂਟਿਊਬ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੀ ਯੂਟਿਊਬ ਯਾਤਰਾ ਦੇ 15 ਵਰ੍ਹੇ ਪੂਰੇ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਕਿਹਾ ਕਿ ਉਹ ਅੱਜ ਇਕੱ ਸਾਥੀ ਯੂਟਿਊਬਰ ਦੇ ਰੂਪ ਵਿੱਚ ਇੱਥੇ ਉਪਸਥਿਤ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “15 ਵਰ੍ਹਿਆਂ ਤੋਂ ਮੈਂ ਵੀ ਆਪਣੇ ਯੂਟਿਊਬ ਚੈਨਲ ਦੇ ਜ਼ਰੀਏ ਦੇਸ਼ ਅਤੇ ਦੁਨੀਆ ਨਾਲ ਜੁੜਿਆ ਹੋਇਆ ਹਾਂ। ਮੇਰੇ ਵੀ ਚੰਗੀ ਸੰਖਿਆ ਵਿੱਚ ਸਬਸਕ੍ਰਾਈਬਰ ਹਨ।”

 

ਕੁੱਲ 5,000 ਰਚਨਾਕਾਰਾਂ ਅਤੇ ਉਭਰਦੇ ਰਚਨਾਕਾਰਾਂ ਨੇ ਵਿਸ਼ਾਲ ਭਾਈਚਾਰੇ ਦੀ ਉਪਸਥਿਤੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੇਮਿੰਗ, ਟੈਕਨੋਲੋਜੀ, ਫੂਡ ਬਲੌਗਿੰਗ, ਟ੍ਰੈਵਲ ਬਲੌਗਰਸ ਅਤੇ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਨ ਵਾਲੇ ਰਚਨਾਕਾਰਾਂ ਦਾ ਜ਼ਿਕਰ ਕੀਤਾ।

 

ਦੇਸ਼ਾਂ ਦੇ ਲੋਕਾਂ ‘ਤੇ ਕੰਟੈਂਟ ਦੇ ਕ੍ਰੀਏਟਰਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਪ੍ਰਭਾਵ ਨੂੰ ਹੋਰ ਅਧਿਕ ਕਾਰਗਰ ਬਣਾਉਣ ਦੇ ਅਵਸਰ ‘ਤੇ ਚਾਨਣਾ ਪਾਇਆ ਅਤੇ ਕਿਹਾ, “ਨਾਲ ਮਿਲ ਕੇ, ਅਸੀਂ ਆਪਣੇ ਦੇਸ਼ ਦੀ ਵਿਸ਼ਾਲ ਜਨਸੰਖਿਆ ਦੇ ਜੀਵਨ ਵਿੱਚ ਪਰਿਵਰਤਨ ਲਿਆ ਸਕਦੇ ਹਾਂ।” ਉਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਮਹੱਤਵਪੂਰਨ ਮਾਮਲਿਆਂ ਬਾਰੇ ਸਰਲਤਾ ਨਾਲ ਸਿੱਖਿਅਤ ਕਰਕੇ ਅਤੇ ਸਮਝਾ ਕੇ ਕਈ ਹੋਰ ਵਿਅਕਤੀਆਂ ਨੂੰ ਸਸ਼ਕਤ ਅਤੇ ਦ੍ਰਿੜ੍ਹ ਬਣਾਉਣ ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ।”

 

ਇਸ ਤੱਥ ਦਾ ਜ਼ਿਕਰ ਕਰਦੇ ਹੋਏ ਕਿ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਹਜ਼ਾਰਾਂ ਵੀਡੀਓ ਉਪਲਬਧ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਲਈ ਅਜਿਹੇ ਵੀਡੀਓ ਬੇਹੱਦ ਸੰਤੋਸ਼ਪ੍ਰਦ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਯੂਟਿਊਬ ਦੇ ਮਾਧਿਅਮ ਨਾਲ ਦੇਸ਼ ਦੇ ਲੱਖਾਂ ਵਿਦਿਆਰਥੀਆਂ ਨੂੰ ਪਰੀਖਿਆ ਦੇ ਦੌਰਾਨ ਹੋਣ ਵਾਲੇ ਤਣਾਅ, ਉਮੀਦਾਂ ਦੇ ਪ੍ਰਬੰਧਨ ਅਤੇ ਉਤਪਾਦਕਤਾ ਜਿਹੇ ਵਿਸ਼ਿਆਂ ‘ਤੇ ਗੱਲ ਕੀਤੀ ਹੈ।

 

ਜਨ ਅੰਦੋਲਨਾਂ ਨਾਲ ਜੁੜੇ ਅਜਿਹੇ ਵਿਸ਼ਿਆਂ, ਜਿੱਥੇ ਲੋਕਾਂ ਦੀ ਸ਼ਕਤੀ ਉਨ੍ਹਾਂ ਦੀ ਸਫਲਤਾ ਦਾ ਅਧਾਰ ਹੁੰਦੀ ਹੈ, ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ‘ਸਵੱਛ ਭਾਰਤ’ ਦਾ ਜ਼ਿਕਰ ਕੀਤਾ ਜੋ ਪਿਛਲੇ ਨੌ ਵਰ੍ਹਿਆਂ ਦੇ ਦੌਰਾਨ ਸਭ ਨੂੰ ਸ਼ਾਮਲ ਕਰਦੇ ਹੋਏ ਇੱਕ ਵੱਡਾ ਅਭਿਯਾਨ ਬਣ ਗਿਆ ਹੈ। ਉਨ੍ਹਾਂ ਨੇ ਕਿਹਾ, “ਬੱਚਿਆਂ ਨੇ ਇਸ ਵਿੱਚ ਇੱਕ ਭਾਵਨਾਤਮਕ ਸ਼ਕਤੀ ਦਾ ਸੰਚਾਰ ਕੀਤਾ। ਮਸ਼ਹੂਰ ਹਸਤੀਆਂ ਨੇ ਇਸ ਨੂੰ ਉਚਾਈ ਦਿੱਤੀ, ਦੇਸ਼ ਦੇ ਸਾਰੇ ਕੋਨੇ ਦੇ ਲੋਕਾਂ ਨੇ ਇਸ ਨੂੰ ਇੱਕ ਮਿਸ਼ਨ ਵਿੱਚ ਬਦਲ ਦਿੱਤਾ ਅਤੇ ਆਪ ਜਿਹੇ ਯੂਟਿਊਬਰਾਂ ਨੇ ਸਵੱਛਤਾ ਨੂੰ ਬਿਹਤਰ ਬਣਾਇਆ।” ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਕਿ ਇਸ ਅੰਦੋਲਨ ਨੂੰ ਤਦ ਤੱਕ ਨਾ ਰੋਕੀਏ ਜਦੋਂ ਤੱਕ ਸਵੱਛਤਾ ਭਾਰਤ ਦੀ ਪਹਿਚਾਣ ਨਾ ਬਣ ਜਾਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸਵੱਛਤਾ ਤੁਹਾਡੇ ਵਿੱਚੋਂ ਹਰੇਕ ਦੇ ਲਈ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।”

 

ਦੂਸਰਾ, ਪ੍ਰਧਾਨ ਮੰਤਰੀ ਨੇ ਡਿਜੀਟਲ ਭੁਗਤਾਨ ਦਾ ਜ਼ਿਕਰ ਕੀਤਾ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਯੂਪੀਆਈ ਦੀ ਸਫਲਤਾ ਦੇ ਕਾਰਨ ਦੁਨੀਆ ਨੇ ਕੁੱਲ ਡਿਜੀਟਲ ਭੁਗਤਾਨ ਵਿੱਚ ਭਾਰਤ ਦੀ ਹਿੱਸੇਦਾਰੀ 46 ਪ੍ਰਤੀਸ਼ਤ ਹੈ, ਪ੍ਰਧਾਨ ਮੰਤਰੀ ਨੇ ਯੂਟਿਊਬਰ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਦੇਸ਼ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਡਿਜੀਟਲ ਭੁਗਤਾਨ ਦਾ ਉਪਯੋਗ ਕਰ ਦੇ ਲਈ ਪ੍ਰੇਰਿਤ ਕਰਨ ਅਤੇ ਨਾਲ ਹੀ ਆਪਣੇ ਵੀਡੀਓ ਦੇ ਮਾਧਿਅਮ ਨਾਲ ਸਰਲ ਭਾਸ਼ਾ ਵਿੱਚ ਉਨ੍ਹਾਂ ਨੂੰ ਡਿਜੀਟਲ ਭੁਗਤਾਨ ਕਰਨਾ ਵੀ ਸਿਖਾਉਣ।

 

ਤੀਸਰਾ, ਪ੍ਰਧਾਨ ਮੰਤਰੀ ਨੇ ‘ਵੋਕਲ ਫੋਰ ਲੋਕਲ’ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਉਤਪਾਦ ਸਥਾਨਕ ਪੱਧਰ ‘ਤੇ ਬਣਦੇ ਹਨ ਅਤੇ ਸਥਾਨਕ ਕਾਰੀਗਰਾਂ ਦਾ ਕੌਸ਼ਲ ਸ਼ਾਨਦਾਰ ਹੈ। ਉਨ੍ਹਾਂ ਨੇ ਯੂਟਿਊਬ ਭਾਈਚਾਰੇ ਨੂੰ ਯੂਟਿਊਬ ਵੀਡੀਓ ਦੇ ਜ਼ਰੀਏ ਇਨ੍ਹਾਂ ਕਾਰੀਗਰਾਂ ਨੂੰ ਹੁਲਾਰਾ ਦੇਣ ਅਤੇ ਭਾਰਤ ਦੇ ਸਥਾਨਕ ਉਤਪਾਦਾਂ ਨੂੰ ਗਲੋਬਲ ਬਣਾਉਣ ਵਿੱਚ ਮਦਦ ਕਰਨ ਦੇ ਲਈ ਕਿਹਾ।

 

ਅਜਿਹੇ ਉਤਪਾਦਾਂ, ਜਿਨ੍ਹਾਂ ਵਿੱਚ ਸਾਡੀ ਮਿੱਟੀ ਦੀ ਖੁਸ਼ਬੂ ਅਤੇ ਦੇਸ਼ ਦੇ ਮਜ਼ਦੂਰਾਂ ਤੇ ਕਾਰੀਗਰਾਂ ਦੇ ਪਸੀਨੇ ਦਾ ਸਮਾਵੇਸ਼ ਹੋਵੇ, ਨੂੰ ਖਰੀਦਣ ਦੀ ਭਾਵਨਾਤਮਕ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਵੇਂ ਗੱਲ ਖਾਦੀ ਦੀ ਹੋਵੇ, ਹੈਂਡੀਕ੍ਰਾਫਟ, ਹੈਂਡਲੂਮ ਦਾ ਮਾਮਲਾ ਹੋਵੇ ਜਾਂ ਕੁਝ ਹੋਰ। ਰਾਸ਼ਟਰ ਨੂੰ ਜਾਗਰੂਕ ਬਣਾਓ ਅਤੇ ਇੱਕ ਅੰਦੋਲਨ ਸ਼ੁਰੂ ਕਰੋ।”

 

ਪ੍ਰਧਾਨ ਮੰਤਰੀ ਨੇ ਹਰੇਕ ਐਪੀਸੋਡ ਦੇ ਅੰਤ ਵਿੱਚ ਇੱਕ ਪ੍ਰਸ਼ਨ ਰੱਖਣ ਅਤੇ ਕੁਝ ਕਰਨ ਦੇ ਲਈ ਕਾਰਜ ਬਿੰਦੁ ਪ੍ਰਦਾਨ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ, “ਇੱਕ ਵਾਰ ਲੋਕ ਉਸ ਗਤੀਵਿਧੀ ਨੂੰ ਕਰ ਸਕਦੇ ਹਨ ਅਤੇ ਉਸ ਨੂੰ ਤੁਹਾਡੇ ਨਾਲ ਸਾਂਝਾ ਕਰ ਸਕਦੇ ਹਨ। ਇਸ ਤਰ੍ਹਾਂ ਤੁਹਾਡੀ ਲੋਕਪ੍ਰਿਯਤਾ ਵੀ ਵਧੇਗੀ ਅਤੇ ਲੋਕ ਸਿਰਫ ਸੁਣਨਗੇ ਹੀ ਨਹੀਂ ਬਲਕਿ ਕੁਝ ਕਰਨ ਵਿੱਚ ਸ਼ਾਮਲ ਵੀ ਹੋਣਗੇ।”

ਪ੍ਰਧਾਨ ਮੰਤਰੀ ਨੇ ਯੂਟਿਊਬਰ ਭਾਈਚਾਰੇ ਨੂੰ ਸੰਬੋਧਨ ਕਰਨ ‘ਤੇ ਖੁਸ਼ੀ ਵਿਅਕਤ ਕੀਤੀ ਅਤੇ ਉਹੀ ਗੱਲ ਕਹਿ ਕੇ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਜਿਸ ਨੂੰ ਹਰੇਕ ਯੂਟਿਊਬਰ ਆਪਣੇ ਵੀਡੀਓ ਦੇ ਅੰਤ ਵਿੱਚ ਕਹਿੰਦਾ ਹੈ। ਉਨ੍ਹਾਂ ਨੇ ਕਿਹਾ, “ਮੇਰੇ ਸਾਰੇ ਅਪਡੇਟ ਪ੍ਰਾਪਤ ਕਰਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਦਬਾਓ।” 

************

ਡੀਐੱਸ/ਟੀਐੱਸ