Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਭੋਪਾਲ ਅਤੇ ਨਵੀਂ ਦਿੱਲੀ ਦੇ ਵਿੱਚ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਸਥਲ ‘ਤੇ ਪਹੁੰਚਣ ਦੇ ਬਾਅਦ ਰਾਣੀ ਕਮਲਾਪਤੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦਾ ਨਿਰੀਖਣ ਕੀਤਾ ਅਤੇ ਟ੍ਰੇਨ ਦੇ ਚਾਲਕ ਦਲ ਸੀ ਉੱਥੇ ਮੌਜੂਦ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ।

 

ਪ੍ਰਧਾਨ ਮੰਤਰੀ ਨੇ ਇੰਦੌਰ ਦੇ ਇੱਕ ਮੰਦਿਰ ਵਿੱਚ ਰਾਮਨਵਮੀ ਪ੍ਰੋਗਰਾਮ ਦੇ ਦੌਰਾਨ ਹੋਈ ਤ੍ਰਾਸਦੀ ‘ਤੇ ਦੁਖ ਜਤਾਉਂਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਅਤੇ ਦਿਵੰਗਤ ਆਤਮਾਵਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਦੁਰਘਟਨਾ ਦੇ ਦੌਰਾਨ ਜ਼ਖਮੀ ਹੋਏ ਲੋਕਾਂ ਦੇ ਜਲਦੀ ਤੰਦਰੁਸਤ ਹੋਣ ਦੀ ਵੀ ਕਾਮਨਾ ਕੀਤੀ।

 

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਨਿਵਾਸੀਆਂ ਨੂੰ ਉਨ੍ਹਾਂ ਦੀ ਪਹਿਲੀ ਵੰਦੇ ਭਾਰਤ ਟ੍ਰੇਨ ਮਿਲਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਟ੍ਰੇਨ ਦਿੱਲੀ ਤੋਂ ਭੋਪਾਲ ਦਰਮਿਆਨ ਯਾਤਰਾ ਵਿੱਚ ਲਗਣ ਵਾਲੇ ਸਮੇਂ ਨੂੰ ਘੱਟ ਕਰੇਗੀ ਅਤੇ ਵਪਾਰੀਆਂ ਤੇ ਨੌਜਵਾਨਾਂ ਦੇ ਲਈ ਕਈ ਸੁਵਿਧਾਵਾਂ ਤੇ ਸਹੂਲੀਅਤ ਪ੍ਰਦਾਨ ਕਰੇਗੀ।

 

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਦੁਹਰਾਇਆ ਕਿ ਉਹ ਖ਼ੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿਉਂਕਿ ਉਨ੍ਹਾਂ ਨੇ ਹੀ ਅੱਜ ਦੇ ਆਯੋਜਨ ਸਥਲ ਅਰਥਾਤ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦਾ ਵੀ ਉਦਘਾਟਨ ਕੀਤਾ ਸੀ। ਸ਼੍ਰੀ ਮੋਦੀ ਨੇ ਨਵੀਂ ਦਿੱਲੀ ਦੇ ਲਈ ਭਾਰਤ ਦੀ ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਅਵਸਰ ਪ੍ਰਾਪਤ ਹੋਣ ‘ਤੇ ਵੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਦੁਰਲੱਭ ਉਦਾਹਰਣਾਂ ਵਿੱਚੋਂ ਇੱਕ ਹੈ, ਕਿਉਂਕਿ ਕਿਸੇ ਪ੍ਰਧਾਨ ਮੰਤਰੀ ਨੇ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਹੀ ਰੇਲਵੇ ਸਟੇਸ਼ਨ ਦਾ ਦੋ ਬਾਰ ਦੌਰਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਅਵਸਰ ਆਧੁਨਿਕ ਭਾਰਤ ਦੇ ਲਈ ਇੱਕ ਨਵੀਂ ਵਿਵਸਥਾ ਅਤੇ ਨਵੀਂ ਪਰੰਪਰਾਵਾਂ ਦੇ ਨਿਰਮਾਣ ਦਾ ਇੱਕ ਪ੍ਰਮੁੱਖ ਉਦਾਹਰਣ ਹੈ।

 

ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਸਕੂਲੀ ਬੱਚਿਆਂ ਦੇ ਨਾਲ ਹੋਈ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ ਅਤੇ ਬੱਚਿਆਂ ਦਰਮਿਆਨ ਇਸ ਟ੍ਰੇਨ ਬਾਰੇ ਉਤਸੁਕਤਾ ਤੇ ਉਤਸ਼ਾਹ ਦੀ ਭਾਵਨਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨ ਭਾਰਤ ਦੇ ਜੋਸ਼ ਅਤੇ ਉਤਸ਼ਾਹ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਟ੍ਰੇਨ ਸਾਡੇ ਕੌਸ਼ਲ, ਆਤਮਵਿਸ਼ਵਾਸ ਤੇ ਸਮਰੱਥਾਵਾਂ ਦਾ ਪ੍ਰਤੀਨਿਧੀਤਵ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਟੂਰਿਜ਼ਮ ਦੇ ਲਈ ਵੰਦੇ ਭਾਰਤ ਟ੍ਰੇਨ ਚਲਣ ਦੇ ਲਾਭਾਂ ‘ਤੇ ਵੀ ਚਾਨਣਾ ਪਾਇਆ ਕਿਉਂਕਿ ਇਸ ਦੇ ਸੰਚਾਲਨ ਨਾਲ ਸਾਂਚੀ, ਭੀਮਬੇਟਕਾ, ਭੋਜਪੁਰ ਅਤੇ ਉਦਯਗਿਰਿ ਗੁਫਾਵਾਂ ਵਿੱਚ ਟੂਰਿਜ਼ਮ ਦੇ ਲਈ ਅਧਿਕ ਯਾਤਰੀ ਆਉਣ ਲਗਣਗੇ। ਇਸ ਨਾਲ ਰੋਜ਼ਗਾਰ, ਆਮਦਨ ਤੇ ਸਵੈਰੋਜ਼ਗਾਰ ਦੇ ਅਵਸਰਾਂ ਵਿੱਚ ਵੀ ਸੁਧਾਰ ਹੋਵੇਗਾ।

 

ਪ੍ਰਧਾਨ ਮੰਤਰੀ ਨੇ 21ਵੀਂ ਸਦੀ ਵਿੱਚ ਭਾਰਤ ਦੀ ਨਵੀਂ ਸੋਚ ਅਤੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੰਦੇ ਹੋਏ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੀਮਤ ‘ਤੇ ਪਿਛਲੀਆਂ ਸਰਕਾਰਾਂ ਦੁਆਰਾ ਕੀਤੇ ਗਏ ਤੁਸ਼ਟੀਕਰਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਵੋਟ ਬੈਂਕ ਦੀ ਪੁਸ਼ਟੀਕਰਣ ਵਿੱਚ ਜੁਟੇ ਹੋਏ ਸਨ। ਅਸੀਂ ਦੇਸ਼ਵਾਸੀਆਂ ਦੇ ਸੰਤੁਸ਼ਟੀਕਰਣ ਵਿੱਚ ਸਮਰਪਿਤ ਹਾਂ। ਪ੍ਰਧਾਨ ਮੰਤਰੀ ਨੇ ਭਾਰਤੀ ਰੇਲਵੇ ਨੂੰ ਸਾਧਾਰਣ ਪਰਿਵਾਰਿਕ ਪਰਿਵਹਨ ਦਾ ਸਾਧਨ ਦੱਸਿਆ ਅਤੇ ਉਨ੍ਹਾਂ ਨੇ ਸਵਾਲੀਆ ਲਹਿਜ਼ੇ ਵਿੱਚ ਕਿਹਾ ਕਿ ਆਪਣੇ ਹਿਤਾਂ ਨੂੰ ਪੂਰਾ ਕਰਨ ਦੇ ਲਈ ਇਸ ਨੂੰ ਪਹਿਲਾਂ ਉਨੰਤ ਤੇ ਆਧੁਨਿਕ ਨਹੀਂ ਬਣਾਇਆ ਗਿਆ।

 

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਤੀਤ ਦੀਆਂ ਸਰਕਾਰਾਂ ਪਹਿਲਾਂ ਤੋਂ ਮੌਜੂਦ ਰੇਲ ਨੈੱਟਵਰਕ ਦਾ ਵੱਡੀ ਅਸਾਨੀ ਨਾਲ ਆਧੁਨਿਕੀਕਰਣ ਕਰ ਸਕਦੀਆਂ ਸਨ, ਜਿਸ ਨੂੰ ਭਾਰਤ ਨੇ ਆਪਣੀ ਸੁਤੰਤਰਤਾ ਦੇ ਬਾਅਦ ਹਾਸਲ ਕੀਤਾ ਸੀ ਲੇਕਿਨ ਨਿਹਿਤ ਰਾਜਨੀਤਿਕ ਸੁਆਰਥਾਂ ਦੇ ਚਲਦੇ ਰੇਲਵੇ ਦੇ ਵਿਕਾਸ ਦੀ ਬਲੀ ਚੜ੍ਹਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੁਆਧੀਨਤਾ ਦੇ ਦਹਾਕਿਆਂ ਬਾਅਦ ਵੀ ਪੂਰਬ-ਉੱਤਰ ਰਾਜ ਰੇਲ ਨੈੱਟਵਰਕ ਨਾਲ ਨਹੀਂ ਜੁੜ ਪਾਏ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤੀ ਰੇਲਵੇ ਨੂੰ ਦੁਨੀਆ ਵਿੱਚ ਸਭ ਤੋਂ ਚੰਗਾ ਰੇਲ ਨੈੱਟਵਰਕ ਬਣਾਉਣ ਦਾ ਪ੍ਰਯਤਨ ਕੀਤਾ ਹੈ। ਵਰ੍ਹੇ 2014 ਤੋਂ ਪਹਿਲਾਂ ਭਾਰਤੀ ਰੇਲਵੇ ‘ਤੇ ਹੋਣ ਵਾਲੀ ਨਕਾਰਾਤਮਕ ਟਿੱਪਣੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਆਪਕ ਰੇਲ ਨੈੱਟਵਰਕ ਵਿੱਚ ਹਜ਼ਾਰਾਂ ਮਾਨਵ ਰਹਿਤ ਫਾਟਕਾਂ ਦੇ ਕਾਰਨ ਹੋਣ ਵਾਲੀ ਘਾਤਕ ਦੁਰਘਟਨਾਵਾਂ ਦੇ ਮੁੱਦੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰੌਡਗੇਜ ਰੇਲ ਨੈੱਟਵਰਕ ਅੱਜ ਮਾਨਵ ਰਹਿਤ ਗੇਟ ਤੋਂ ਮੁਕਤ ਹੋ ਚੁੱਕਿਆ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਪਹਿਲਾਂ ਦੇ ਸਮੇਂ ਵਿੱਚ ਟ੍ਰੇਨ ਦੁਰਘਟਨਾਵਾਂ ਨਾਲ ਸਬੰਧਿਤ ਜਾਨ-ਮਾਲ ਦੇ ਨੁਕਸਾਨ ਦੀਆਂ ਖ਼ਬਰਾਂ ਆਉਣ ਆਮ ਗੱਲ ਸੀ, ਲੇਕਿਨ ਅੱਜ ਦੇ ਸਮੇਂ ਵਿੱਚ ਭਾਰਤੀ ਰੇਲਵੇ ਪਹਿਲਾਂ ਦੀਆਂ ਉਮੀਦਾਂ ਨਾਲੋਂ ਬਹੁਤ ਅਧਿਕ ਸੁਰੱਖਿਅਤ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਹੋਰ ਹੁਲਾਰਾ ਦੇਣ ਦੇ ਲਈ ਮੇਡ ਇਨ ਇੰਡੀਆ ‘ਕਵਚ’ ਦੇ ਦਾਇਰੇ ਦਾ ਵਿਸਤਾਰ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਦਾ ਦ੍ਰਿਸ਼ਟੀਕੋਣ ਦੁਰਘਟਨਾਵਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਵੀ ਹੈ ਕਿ ਯਾਤਰਾ ਦੇ ਦੌਰਾਨ ਜਦ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਮਦਦ ਪਹੁੰਚੇਗੀ ਤਾਂ ਮਹਿਲਾਵਾਂ ਦੇ ਲਈ ਅਤਿਅਧਿਕ ਲਾਭਕਾਰੀ ਹੋਵੇਗਾ। ਸਾਫ਼-ਸਫ਼ਾਈ, ਸਮੇਂਬੱਧਤਾ ਅਤੇ ਟਿਕਟਾਂ ਦੀ ਕਾਲਾਬਜ਼ਾਰੀ ਸਾਰਿਆਂ ਨੂੰ ਟੈਕਨੋਲੋਜੀ ਅਤੇ ਯਾਤਰੀਆਂ ਦੇ ਪ੍ਰਤੀ ਚਿੰਤਾ ਨੂੰ ਠੀਕ ਕੀਤਾ ਗਿਆ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ‘ਵੰਨ ਸਟੇਸ਼ਨ, ਵੰਨ ਪ੍ਰੋਡਕਟ’ ਪਹਿਲ ਦੇ ਮਾਧਿਅਮ ਨਾਲ ਸਥਾਨਕ ਕਾਰੀਗਰਾਂ ਦੇ ਉਤਪਾਦਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਲੈ ਜਾਣ ਦੇ ਲਈ ਰੇਲਵੇ ਇੱਕ ਸ਼ਕਤੀਸ਼ਾਲੀ ਉਪਕਰਣ ਦੇ ਰੂਪ ਵਿੱਚ ਉਭਰ ਰਿਹਾ ਹੈ। ਯੋਜਨਾ ਦੇ ਤਹਿਤ ਯਾਤਰੀ ਸਟੇਸ਼ਨ ‘ਤੇ ਹੀ ਜ਼ਿਲ੍ਹੇ ਦੇ ਸਥਾਨਕ ਉਤਪਾਦ ਜਿਵੇਂ ਹੈਂਡੀਕ੍ਰਾਫਟ, ਕਲਾ, ਬਰਤਨ, ਕੱਪੜਾ, ਪੇਂਟਿੰਗ ਆਦਿ ਖਰੀਦ ਸਕਦੇ ਹਨ। ਦੇਸ਼ ਵਿੱਚ ਲਗਭਗ 600 ਆਉਟਲੈੱਟ ਪਹਿਲਾਂ ਤੋਂ ਹੀ ਚਾਲੂ ਹਨ ਅਤੇ ਘੱਟ ਸਮੇਂ ਵਿੱਚ ਇਨ੍ਹਾਂ ਤੋਂ ਇੱਕ ਲੱਖ ਤੋਂ ਜ਼ਿਆਦਾ ਯਾਤਰੀ ਖਰੀਦਦਾਰੀ ਕਰ ਚੁੱਕੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ “ਅੱਜ ਭਾਰਤੀ ਰੇਲ ਦੇਸ਼ ਦੇ ਆਮ ਪਰਿਵਾਰਾਂ ਦੇ ਲਈ ਸੁਵਿਧਾ ਦਾ ਵਿਕਲਪ ਬਣ ਰਹੀ ਹੈ।” ਉਨ੍ਹਾਂ ਨੇ ਇਸ ਸਬੰਧ ਵਿੱਚ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਣ, 6000 ਸਟੇਸ਼ਨਾਂ ‘ਤੇ ਵਾਈ-ਫਾਈ ਸੁਵਿਧਾ ਅਤੇ 900 ਸਟੇਸ਼ਨਾਂ ‘ਤੇ ਸੀਸੀਟੀਵੀ ਜਿਹੇ ਕਦਮਾਂ ਨੂੰ ਗਿਣਾਇਆ। ਉਨ੍ਹਾਂ ਨੇ ਨੌਜਵਾਨਾਂ ਵਿੱਚ ਵੰਦੇ ਭਾਰਤ ਦੀ ਲੋਕਪ੍ਰਿਯਤਾ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਵੰਦੇ ਭਾਰਤ ਦੀ ਵਧਦੀ ਮੰਗ ‘ਤੇ ਵੀ ਚਾਨਣਾ ਪਾਇਆ।

 

ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਬਜਟ ਵਿੱਚ ਰੇਲਵੇ ਦੇ ਲਈ ਰਿਕਾਰਡ ਵੰਡ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਜਦੋਂ ਇੱਛਾ ਹੁੰਦੀ ਹੈ, ਇਰਾਦੇ ਸਪਸ਼ਟ ਹੁੰਦੇ ਹਨ ਅਤੇ ਸੰਕਲਪ ਦ੍ਰਿੜ੍ਹ ਹੁੰਦਾ ਹੈ ਤਾਂ ਨਵੇਂ ਰਸਤੇ ਨਿਕਲਦੇ ਹਨ।” ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਰੇਲ ਬਜਟ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ ਅਤੇ ਮੱਧ ਪ੍ਰਦੇਸ਼ ਨੂੰ 2014 ਤੋਂ ਪਹਿਲਾਂ ਦੇ ਵਰ੍ਹਿਆਂ ਦੇ ਔਸਤ 600 ਕਰੋੜ ਰੁਪਏ ਦੀ ਤੁਲਨਾ ਵਿੱਚ ਰੇਲ ਸਬੰਧੀ ਬਜਟ ਵਿੱਚ 13,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

 

ਰੇਲਵੇ ਦੇ ਆਧੁਨਿਕੀਕਰਣ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹਰ ਦੂਸਰੇ ਦਿਨ 100 ਪ੍ਰਤੀਸ਼ਤ ਰੇਲਵੇ ਨੈੱਟਵਰਕ ਦਾ ਬਿਜਲੀਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਤ-ਪ੍ਰਤੀਸ਼ਤ ਬਿਜਲੀਕਰਣ ਕਰਨ ਵਾਲੇ 11 ਰਾਜਾਂ ਵਿੱਚ ਮੱਧ ਪ੍ਰਦੇਸ਼ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਦੇ ਬਾਅਦ ਪ੍ਰਤੀ ਵਰ੍ਹੇ ਰੇਲਵੇ ਮਾਰਗਾਂ ਦਾ ਔਸਤ ਬਿਜਲੀਕਰਣ 600 ਕਿਲੋਮੀਟਰ ਤੋਂ ਦਸ ਗੁਣਾ ਵਧ ਕੇ 6000 ਕਿਲੋਮੀਟਰ ਹੋ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅੱਜ ਮੱਧ ਪ੍ਰਦੇਸ਼ ਨਿਰੰਤਰ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ। ਚਾਹੇ ਖੇਤੀਬਾੜੀ ਹੋਵੇ ਜਾਂ ਉਦਯੋਗ, ਅੱਜ ਮੱਧ ਪ੍ਰਦੇਸ਼ ਦੀ ਤਾਕਤ ਭਾਰਤ ਦੀ ਤਾਕਦ ਦਾ ਵਿਸਤਾਰ ਕਰ ਰਹੀ ਹੈ।” ਉਨ੍ਹਾਂ ਨੇ ਦੁਹਰਾਇਆ ਕਿ ਵਿਕਾਸ ਦੇ ਉਨ੍ਹਾਂ ਜ਼ਿਆਦਾਤਰ ਪੈਮਾਨਿਆਂ ‘ਤੇ ਮੱਧ ਪ੍ਰਦੇਸ਼ ਦਾ ਪ੍ਰਦਰਸ਼ਨ ਸ਼ਲਾਘਾਯੋਗ ਹੈ, ਜਿਨ੍ਹਾਂ ‘ਤੇ ਕਦੇ ਰਾਜ ਨੂੰ ‘ਬੀਮਾਰੂ’ ਕਿਹਾ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਗ਼ਰੀਬਾਂ ਦੇ ਲਈ ਘਰ ਬਣਾਉਣ ਵਿੱਚ ਮੱਧ ਪ੍ਰਦੇਸ਼ ਮੋਹਰੀ ਰਾਜਾਂ ਵਿੱਚ ਹੋਣ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਹਰ ਘਰ ਵਿੱਚ ਪਾਣੀ ਪਹੁੰਚਾਉਣ ਵਿੱਚ ਵੀ ਚੰਗਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਰਾਜ ਦੇ ਕਿਸਾਨਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਕਣਕ ਸਹਿਤ ਕਈ ਫਸਲਾਂ ਦੇ ਉਤਪਾਦਨ ਵਿੱਚ ਨਵੇਂ ਰਿਕਾਰਡ ਬਣਾ ਰਹੇ ਹਨ। ਉਨ੍ਹਾਂ ਨੇ ਰਾਜ ਵਿੱਚ ਉਦਯੋਗਾਂ ‘ਤੇ ਕਿਹਾ ਕਿ ਇਹ ਲਗਾਤਾਰ ਨਵੇਂ ਮਾਨਕਾਂ ਦੇ ਵੱਲ ਵਧ ਰਿਹਾ ਹੈ, ਜਿਸ ਨਾਲ ਨੌਜਵਾਨਾਂ ਦੇ ਲਈ ਅਨੰਤ ਅਵਸਰ ਪੈਦਾ ਹੋ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਅੰਦਰ ਅਤੇ ਬਾਹਰ ਦੋਨੋਂ ਜਗ੍ਹਾ ਉਨ੍ਹਾਂ ਦੀ ਛਵੀ ਖਰਾਬ ਕਰਨ ਦੇ ਠੋਸ ਪ੍ਰਯਤਨਾਂ ਬਾਰੇ ਲੋਕਾਂ ਨੂੰ ਸੁਚੇਤ ਕੀਤਾ। ਉਨ੍ਹਾਂ ਨੇ ਕਿਹਾ, “ਭਾਰਤ ਦਾ ਗ਼ਰੀਬ, ਭਾਰਤ ਦਾ ਮੱਧ ਵਰਗ, ਭਾਰਤ ਦਾ ਆਦਿਵਾਸੀ, ਭਾਰਤ ਦਾ ਦਲਿਤ-ਪਿਛੜਾ, ਹਰ ਭਾਰਤੀ ਮੇਰਾ ਸੁਰੱਖਿਆ ਕਵਚ ਬਣ ਗਿਆ ਹੈ।” ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕਹਿੰਦੇ ਹੋਏ ਕਿਹਾ, “ਸਾਨੂੰ ਵਿਕਸਿਤ ਭਾਰਤ ਵਿੱਚ ਮੱਧ ਪ੍ਰਦੇਸ਼ ਦੀ ਭੂਮਿਕਾ ਨੂੰ ਹੋਰ ਵਧਾਉਣਾ ਹੈ। ਇਹ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਇਸੇ ਸੰਕਲਪ ਦਾ ਇੱਕ ਹਿੱਸਾ ਹੈ।”

 

ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਗ ਚੌਹਾਨ ਅਤੇ ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਮੌਜੂਦ ਸਨ।

 

ਪਿਛੋਕੜ

ਵੰਦੇ ਭਾਰਤ ਐਕਸਪ੍ਰੈੱਸ ਨੇ ਦੇਸ਼ ਵਿੱਚ ਯਾਤਰਾ ਦੇ ਅਨੁਭਵ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ। ਰਾਣੀ ਕਮਲਾਪਤੀ ਰੇਲਵੇ ਸਟੇਸ਼ਨ, ਭੋਪਾਲ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਵਿੱਚ ਸ਼ੁਰੂ ਕੀਤੀ ਜਾ ਰਹੀ ਨਵੀਂ ਟ੍ਰੇਨ ਦੇਸ਼ ਦੀ 11ਵੀਂ ਵੰਦੇ ਭਾਰਤ ਸੇਵਾ ਅਤੇ 12ਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ। ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਅਤਿਆਧੁਨਿਕ ਯਾਤਰੀ ਸੁਵਿਧਾਵਾਂ ਨਾਲ ਲੈਸ ਹੈ। ਇਹ ਰੇਲ ਉਪਯੋਗਕਰਤਾਵਾਂ ਦੇ ਲਈ ਇੱਕ ਤੇਜ਼, ਅਧਿਕ ਆਰਾਮਦਾਇਕ ਅਤੇ ਅਧਿਕ ਸੁਵਿਧਾਜਨਕ ਯਾਤਰਾ ਅਨੁਭਵ ਪ੍ਰਦਾਨ ਕਰੇਗੀ, ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਮਜ਼ਬੂਤੀ ਪ੍ਰਾਪਤ ਹੋਵੇਗੀ।

*****

ਡੀਐੱਸ/ਟੀਐੱਸ