Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਆਯੋਜਿਤ ਕੰਬਾਈਂਡ ਕਮਾਂਡਰਸ ਕਾਨਫਰੰਸ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਆਯੋਜਿਤ ਕੰਬਾਈਂਡ ਕਮਾਂਡਰਸ ਕਾਨਫਰੰਸ ਵਿੱਚ ਹਿੱਸਾ ਲਿਆ।

ਮਿਲੀਟਰੀ ਕਮਾਂਡਰਸ ਦੇ ਤਿੰਨ ਦਿਨਾਂ ਕਾਨਫਰੰਸ ਦੀ ਥੀਮ ‘ਰੇਡੀ, ਰਿਸਰਜੈਂਟ, ਰਿਲੇਵੈਂਟ’ ਹੈ। ਇਸ ਸੰਮੇਲਨ ਦੇ ਦੌਰਾਨ, ਹਥਿਆਰਬੰਦ ਬਲਾਂ ਵਿੱਚ ਸੰਯੁਕਤਤਾ ਅਤੇ ਯੁੱਧ-ਕੌਸ਼ਲ ਸਹਿਤ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਹਥਿਆਰਬੰਦ ਬਲਾਂ ਦੀ ਤਿਆਰੀ ਅਤੇ ‘ਆਤਮਨਿਰਭਰਤਾ’ ਹਾਸਲ ਕਰਨ ਦੀ ਦਿਸ਼ਾ ਵਿੱਚ ਸਕਿਓਰਿਟੀ ਈਕੋਸਿਸਟਮ ਵਿੱਚ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ।

 

ਇਸ ਕਾਨਫਰੰਸ ਵਿੱਚ ਤਿੰਨ ਹਥਿਆਰਬੰਦ ਬਲਾਂ ਦੇ ਕਮਾਂਡਰਾਂ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਸੈਨਾ, ਨੌ ਸੈਨਾ ਅਤੇ ਵਾਯੂ ਸੈਨਾ ਦੇ ਸੈਨਿਕਾਂ, ਨੌਸੈਨਿਕਾਂ ਅਤੇ ਵਾਯੂਸੈਨਿਕਾਂ ਦੇ ਨਾਲ ਸਮਾਵੇਸ਼ੀ ਤੇ ਗ਼ੈਰ-ਰਸਮੀ ਗੱਲਾਬਤ ਵੀ ਆਯੋਜਿਤ ਕੀਤੀ ਗਈ, ਜਿਨ੍ਹਾਂ ਨੇ ਵਿਚਾਰ-ਵਟਾਂਦਰੇ ਵਿੱਚ ਯੋਗਦਾਨ ਦਿੱਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮੈਂ ਅੱਜ ਭੋਪਾਲ ਵਿੱਚ ਕੰਬਾਈਂਡ ਕਮਾਂਡਰਸ ਕਾਨਫਰੰਸ ਵਿੱਚ ਹਿੱਸਾ ਲਿਆ। ਅਸੀਂ ਭਾਰਤ ਦੇ ਸੁਰੱਖਿਆ ਤੰਤਰ ਨੂੰ ਵਧਾਉਣ ਦੇ ਤਰੀਕਿਆਂ ‘ਤੇ ਵਿਆਪਕ ਚਰਚਾ ਕੀਤੀ।”

ਹੋਰ ਵੇਰਵੇ ਲਈ ਇੱਥੇ ਕਲਿੱਕ ਕਰੋ  https://pib.gov.in/PressReleseDetailm.aspx?PRID=1912891

***

ਡੀਐੱਸ/ਟੀਐੱਸ