ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਾਹਲ, ਸ਼ਿਓਪੁਰ, ਮੱਧ ਪ੍ਰਦੇਸ਼ ਵਿੱਚ ਆਯੋਜਿਤ ਸੈਲਫ ਹੈਲਪ ਗਰੁੱਪਾਂ ਦੇ ਸੰਮੇਲਨ ਵਿੱਚ ਹਿੱਸਾ ਲਿਆ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਾਰ ਵਿਸ਼ੇਸ਼ ਤੌਰ ‘ਤੇ ਅਸੁਰੱਖਿਅਤ ਕਬਾਇਲੀ ਸਮੂਹ (ਪੀਵੀਟੀਜੀ) ਕੌਸ਼ਲ ਕੇਂਦਰਾਂ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਐੱਸਐੱਚਜੀ ਮੈਂਬਰਾਂ ਨੂੰ ਬੈਂਕ ਕਰਜ਼ਾ ਮਨਜ਼ੂਰੀ ਪੱਤਰ ਵੀ ਦਿੱਤੇ ਅਤੇ ਉਨ੍ਹਾਂ ਜਲ ਜੀਵਨ ਮਿਸ਼ਨ ਤਹਿਤ ਕਿੱਟਾਂ ਵੀ ਸੌਂਪੀਆਂ। ਇਸ ਮੌਕੇ ‘ਤੇ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਲਗਭਗ 1 ਲੱਖ ਮਹਿਲਾਵਾਂ ਮੌਜੂਦ ਸਨ ਅਤੇ ਵੱਖ-ਵੱਖ ਕੇਂਦਰਾਂ ਤੋਂ ਲਗਭਗ 43 ਲੱਖ ਮਹਿਲਾਵਾਂ ਜੁੜੀਆਂ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਜਨਮ ਦਿਨ ‘ਤੇ ਆਪਣੀ ਮਾਂ ਤੋਂ ਅਸ਼ੀਰਵਾਦ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਉਹ ਆਪਣੀ ਮਾਂ ਨੂੰ ਮਿਲਣ ਨਹੀਂ ਜਾ ਸਕੇ ਪਰ ਉਨ੍ਹਾਂ ਦੀ ਮਾਂ ਨੂੰ ਖੁਸ਼ੀ ਹੋਵੇਗੀ ਕਿ ਉਨ੍ਹਾਂ ਨੂੰ ਲੱਖਾਂ ਮਾਂਵਾਂ ਦਾ ਅਸ਼ੀਰਵਾਦ ਮਿਲ ਰਿਹਾ ਹੈ। ਉਨ੍ਹਾਂ ਕਿਹਾ, ‘ਭਾਰਤ ਦੀਆਂ ਬੇਟੀਆਂ ਅਤੇ ਮਾਤਾਵਾਂ ਮੇਰਾ ‘ਰਕਸ਼ਾ ਕਵਚ‘ (ਰੱਖਿਆਤਮਕ ਢਾਲ) ਹਨ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਜਯੰਤੀ ‘ਤੇ ਸੈਲਫ ਹੈਲਪ ਗਰੁੱਪਾਂ ਦਾ ਇਤਨਾ ਬੜਾ ਸੰਮੇਲਨ ਆਪਣੇ ਆਪ ‘ਚ ਬਹੁਤ ਖਾਸ ਹੈ ਅਤੇ ਉਨ੍ਹਾਂ ਵਿਸ਼ਵਕਰਮਾ ਪੂਜਾ ਦੇ ਮੌਕੇ ‘ਤੇ ਵਧਾਈ ਵੀ ਦਿੱਤੀ।
ਪ੍ਰਧਾਨ ਮੰਤਰੀ ਨੇ 75 ਸਾਲਾਂ ਬਾਅਦ ਚੀਤਿਆਂ ਦੀ ਭਾਰਤ ਵਾਪਸੀ ‘ਤੇ ਬਹੁਤ ਮਾਣ ਅਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਯਾਦ ਕੀਤਾ, “ਇੱਥੇ ਆਉਣ ਤੋਂ ਪਹਿਲਾਂ, ਮੈਨੂੰ ਕੂਨੋ ਨੈਸ਼ਨਲ ਪਾਰਕ ਵਿੱਚ ਚੀਤਿਆਂ ਨੂੰ ਛੱਡਣ ਦਾ ਸਨਮਾਨ ਮਿਲਿਆ।” ਉਨ੍ਹਾਂ ਉਸ ਸਥਾਨ ‘ਤੇ ਮੌਜੂਦ ਹਰ ਕਿਸੇ ਨੂੰ ਚੀਤਿਆਂ ਦੇ ਸਨਮਾਨ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ, “ਚੀਤੇ ਤੁਹਾਡੇ ਹਵਾਲੇ ਕੀਤੇ ਗਏ ਹਨ ਕਿਉਂਕਿ ਤੁਹਾਡੇ ‘ਤੇ ਵਿਸ਼ਵਾਸ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰੋਗੇ ਪਰ ਚੀਤੇ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵੋਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਕਿਹਾ, “ਇਸ ਲਈ ਅੱਜ ਮੈਂ ਇਨ੍ਹਾਂ ਅੱਠ ਚੀਤਿਆਂ ਦੀ ਜ਼ਿੰਮੇਵਾਰੀ ਤੁਹਾਡੇ ਹਵਾਲੇ ਕਰਨ ਆਇਆ ਹਾਂ।” ਸੈਲਫ ਹੈਲਪ ਗਰੁੱਪਾਂ ਦੁਆਰਾ ਅੱਜ 10 ਲੱਖ ਬੂਟੇ ਲਗਾਏ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਦੇ ਵਾਤਾਵਰਣ ਸੁਰੱਖਿਆ ਯਤਨਾਂ ਨੂੰ ਨਵੀਂ ਊਰਜਾ ਮਿਲੇਗੀ।
ਭਾਰਤ ਵਿੱਚ ਮਹਿਲਾਵਾਂ ਦੀ ਵਧ ਰਹੀ ਪ੍ਰਤੀਨਿਧਤਾ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸ਼ਕਤੀ ਪਿਛਲੀ ਸਦੀ ਦੇ ਭਾਰਤ ਅਤੇ ਇਸ ਸਦੀ ਦੇ ਨਵੇਂ ਭਾਰਤ ਵਿਚਾਲੇ ਭਿੰਨਤਾ ਕਾਰਕ ਬਣ ਗਈ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਅੱਜ ਦੇ ਨਵੇਂ ਭਾਰਤ ਵਿੱਚ, ਪੰਚਾਇਤ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਹਿਲਾ ਸ਼ਕਤੀ ਦਾ ਝੰਡਾ ਲਹਿਰਾ ਰਿਹਾ ਹੈ”। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ 17 ਹਜ਼ਾਰ ਮਹਿਲਾਵਾਂ ਪੰਚਾਇਤੀ ਸੰਸਥਾਵਾਂ ਲਈ ਚੁਣੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ।
ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਦੀ ਸੁਰੱਖਿਆ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ‘ਹਰ ਘਰ ਤਿਰੰਗਾ ਮੁਹਿੰਮ‘ ਵਿੱਚ ਮਹਿਲਾਵਾਂ ਅਤੇ ਸੈਲਫ ਹੈਲਪ ਗਰੁੱਪਾਂ ਦੀ ਭੂਮਿਕਾ ਅਤੇ ਕੋਰੋਨਾ ਦੇ ਦੌਰ ਵਿੱਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ‘ਸੈਲਫ ਹੈਲਪ ਗਰੁੱਪ’ ‘ਰਾਸ਼ਟਰੀ ਸਹਾਇਤਾ ਸਮੂਹ’ ਵਿੱਚ ਬਦਲ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕਿਸੇ ਵੀ ਖੇਤਰ ਦੀ ਸਫ਼ਲਤਾ ਦਾ ਸਿੱਧਾ ਸਬੰਧ ਮਹਿਲਾਵਾਂ ਦੀ ਪ੍ਰਤੀਨਿਧਤਾ ਵਿੱਚ ਵਾਧੇ ਨਾਲ ਹੁੰਦਾ ਹੈ। ਇਸ ਮਾਡਲ ਦੀ ਇੱਕ ਵਧੀਆ ਉਦਾਹਰਣ ‘ਸਵੱਛ ਭਾਰਤ ਅਭਿਆਨ‘ ਦੀ ਸਫ਼ਲਤਾ ਹੈ, ਜੋ ਕਿ ਇੱਕ ਮਹਿਲਾਵਾਂ ਦੀ ਅਗਵਾਈ ਵਾਲੀ ਪਹਿਲ ਹੈ। ਇਸੇ ਤਰ੍ਹਾਂ ਭਾਰਤ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 7 ਕਰੋੜ ਪਰਿਵਾਰਾਂ ਨੇ ਪਾਈਪ ਰਾਹੀਂ ਪਾਣੀ ਦੇ ਕਨੈਕਸ਼ਨ ਹਾਸਲ ਕੀਤੇ ਹਨ ਅਤੇ ਇਨ੍ਹਾਂ ਵਿੱਚੋਂ 40 ਲੱਖ ਪਰਿਵਾਰ ਮੱਧ ਪ੍ਰਦੇਸ਼ ਦੇ ਹਨ। ਪ੍ਰਧਾਨ ਮੰਤਰੀ ਨੇ ਇਸ ਸਫ਼ਲਤਾ ਦਾ ਕ੍ਰੈਡਿਟ ਭਾਰਤ ਦੀਆਂ ਮਹਿਲਾਵਾਂ ਨੂੰ ਦਿੱਤਾ।
ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਪਿਛਲੇ 8 ਸਾਲਾਂ ਵਿੱਚ, ਸਰਕਾਰ ਨੇ ਸੈਲਫ ਹੈਲਪ ਗਰੁੱਪਾਂ ਨੂੰ ਸਸ਼ਕਤ ਕਰਨ ਲਈ ਕਈ ਕਦਮ ਉਠਾਏ ਹਨ। “ਅੱਜ ਦੇਸ਼ ਭਰ ਵਿੱਚ 8 ਕਰੋੜ ਤੋਂ ਵੱਧ ਭੈਣਾਂ ਇਸ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਸਾਡਾ ਟੀਚਾ ਹੈ ਕਿ ਹਰ ਗ੍ਰਾਮੀਣ ਪਰਿਵਾਰ ਵਿੱਚੋਂ ਘੱਟੋ-ਘੱਟ ਇੱਕ ਭੈਣ ਇਸ ਮੁਹਿੰਮ ਵਿੱਚ ਸ਼ਾਮਲ ਹੋਵੇ”।
‘ਇੱਕ ਜ਼ਿਲ੍ਹਾ, ਇੱਕ ਉਤਪਾਦ‘ ਪਹਿਲ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਰ ਜ਼ਿਲ੍ਹੇ ਤੋਂ ਸਥਾਨਕ ਉਤਪਾਦਾਂ ਨੂੰ ਵੱਡੇ ਬਾਜ਼ਾਰਾਂ ਤੱਕ ਲਿਜਾਣ ਦਾ ਯਤਨ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਗ੍ਰਾਮੀਣ ਅਰਥਵਿਵਸਥਾ ਵਿੱਚ ਮਹਿਲਾ ਉੱਦਮੀਆਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਨੇ ਵਿਸ਼ੇਸ਼ ਤੌਰ ‘ਤੇ ਆਪਣੇ ਉਤਪਾਦਾਂ ਲਈ ਬਣਾਏ ਗਏ ਬਾਜ਼ਾਰਾਂ ਵਿੱਚ 500 ਕਰੋੜ ਰੁਪਏ ਮੁੱਲ ਦੇ ਉਤਪਾਦ ਵੇਚੇ ਹਨ। ਪ੍ਰਧਾਨ ਮੰਤਰੀ ‘ਵਨ ਧਨ ਯੋਜਨਾ‘ ਅਤੇ ‘ਪੀਐੱਮ ਕੌਸ਼ਲ ਵਿਕਾਸ ਯੋਜਨਾ‘ ਦਾ ਲਾਭ ਵੀ ਮਹਿਲਾਵਾਂ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਜੈੱਮ (GeM) ਪੋਰਟਲ ‘ਤੇ ਐੱਸਐੱਚਜੀ ਦੇ ਉਤਪਾਦ ਲਈ ‘ਸਾਰਸ‘ ਸਪੇਸ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਤੱਕ ਪਹੁੰਚਣ ਲਈ ਬਹੁਤ ਯਤਨ ਕੀਤੇ ਹਨ ਅਤੇ ਇਸ ਤਰ੍ਹਾਂ ਸਾਲ 2023 ਨੂੰ ਮੋਟੇ ਅਨਾਜ ਦੇ ਸਾਲ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਜਾਣਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਯਾਦ ਕੀਤਾ ਕਿ ਸਤੰਬਰ ਦਾ ਮਹੀਨਾ ਦੇਸ਼ ਵਿੱਚ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਮੋਟੇ ਅਨਾਜ ਨਾਲ ਤਿਆਰ ਘੱਟੋ-ਘੱਟ ਇੱਕ ਪਕਵਾਨ ਵਿਦੇਸ਼ੀ ਪਤਵੰਤਿਆਂ ਨੂੰ ਮਿਲਣ ਸਮੇਂ ਭੋਜਨ ਸੂਚੀ ਦਾ ਹਿੱਸਾ ਹੋਣਾ ਚਾਹੀਦਾ ਹੈ।
2014 ਤੋਂ ਸਰਕਾਰ ਦੇ ਯਤਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਮਹਿਲਾਵਾਂ ਦੇ ਮਾਣ-ਸਨਮਾਨ ਨੂੰ ਵਧਾਉਣ ਅਤੇ ਰੋਜ਼ਾਨਾ ਆਧਾਰ ‘ਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਲਗਾਤਾਰ ਕੰਮ ਕੀਤਾ ਹੈ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਮਹਿਲਾਵਾਂ ਨੂੰ ਪਖਾਨਿਆਂ ਦੀ ਅਣਹੋਂਦ ਅਤੇ ਰਸੋਈ ਵਿੱਚ ਲੱਕੜ ਦੇ ਬਾਲਣ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਹੋਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਦੇਸ਼ ਵਿੱਚ 11 ਕਰੋੜ ਤੋਂ ਵੱਧ ਪਖਾਨੇ ਬਣਾਉਣ, 9 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਮੁਹੱਈਆ ਕਰਵਾਉਣ ਅਤੇ ਭਾਰਤ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਕਰੋੜਾਂ ਪਰਿਵਾਰਾਂ ਨੂੰ ਟੂਟੀ ਨਾਲ ਪਾਣੀ ਮੁਹੱਈਆ ਕਰਵਾਉਣ ਨਾਲ ਉਨ੍ਹਾਂ ਦਾ ਜੀਵਨ ਅਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਮਾਤਰੁ ਵੰਦਨਾ ਯੋਜਨਾ‘ ਤਹਿਤ 11,000 ਕਰੋੜ ਰੁਪਏ ਸਿੱਧੇ ਤੌਰ ‘ਤੇ ਗਰਭਵਤੀ ਮਾਤਾਵਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਹਨ। ਮੱਧ ਪ੍ਰਦੇਸ਼ ਵਿੱਚ ਮਾਤਾਵਾਂ ਨੂੰ ਵੀ ਇਸ ਯੋਜਨਾ ਦੇ ਤਹਿਤ 1300 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਨੇ ਪਰਿਵਾਰਾਂ ਦੇ ਵਿੱਤੀ ਫ਼ੈਸਲੇ ਲੈਣ ਵਿੱਚ ਮਹਿਲਾਵਾਂ ਦੀ ਵਧ ਰਹੀ ਭੂਮਿਕਾ ਦਾ ਵੀ ਜ਼ਿਕਰ ਕੀਤਾ।
ਜਨ ਧਨ ਬੈਂਕ ਖਾਤਿਆਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਦਾ ਇੱਕ ਵੱਡਾ ਮਾਧਿਅਮ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਤੁਰੰਤ ਯਾਦ ਕੀਤਾ ਕਿ ਕੋਰੋਨਾ ਦੇ ਦੌਰ ਦੌਰਾਨ, ਇਹ ਜਨ ਧਨ ਬੈਂਕ ਖਾਤਿਆਂ ਦੀ ਹੀ ਸ਼ਕਤੀ ਸੀ, ਜਿਸ ਨੇ ਸਰਕਾਰ ਨੂੰ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸੁਰੱਖਿਅਤ ਅਤੇ ਸਿੱਧੇ ਤੌਰ ‘ਤੇ ਪੈਸੇ ਟ੍ਰਾਂਸਫਰ ਕਰਨ ਦੇ ਯੋਗ ਬਣਾਇਆ ਸੀ। “ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪ੍ਰਾਪਤ ਘਰਾਂ ਨਾਲ ਮਹਿਲਾਵਾਂ ਦੇ ਨਾਮ ਜੁੜੇ ਗਏ ਹਨ। ਸਾਡੀ ਸਰਕਾਰ ਨੇ ਦੇਸ਼ ਦੀਆਂ 2 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਘਰ ਦੀ ਮਾਲਕਣ ਦੇ ਯੋਗ ਬਣਾਇਆ ਹੈ। ਮੁਦਰਾ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਭਰ ਦੇ ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ 19 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾ ਚੁੱਕਾ ਹੈ। ਇਸ ਵਿੱਚੋਂ ਕਰੀਬ 70 ਫੀਸਦੀ ਪੈਸਾ ਮਹਿਲਾ ਉੱਦਮੀਆਂ ਨੂੰ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਸਰਕਾਰ ਦੇ ਅਜਿਹੇ ਯਤਨਾਂ ਸਦਕਾ ਅੱਜ ਘਰ ਦੇ ਆਰਥਿਕ ਫ਼ੈਸਲਿਆਂ ਵਿੱਚ ਮਹਿਲਾਵਾਂ ਦੀ ਭੂਮਿਕਾ ਵਧ ਰਹੀ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰ ਰੂਪ ਵਿੱਚ ਤਾਕਤ ਪ੍ਰਦਾਨ ਕਰਦਾ ਹੈ।” ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕਰਦੇ ਹੋਏ ਕਿ ਕਿਵੇਂ ਭਾਰਤ ਦੀਆਂ ਬੇਟੀਆਂ ਹੁਣ ਸੈਨਿਕ ਸਕੂਲਾਂ ਵਿੱਚ ਦਾਖਲਾ ਲੈ ਰਹੀਆਂ ਹਨ, ਪੁਲਿਸ ਕਮਾਂਡੋ ਬਣ ਰਹੀਆਂ ਹਨ ਅਤੇ ਫੌਜ ਵਿੱਚ ਭਰਤੀ ਹੋ ਰਹੀਆਂ ਹਨ, ਬੰਦ ਦਰਵਾਜ਼ੇ ਖੋਲ੍ਹਣ ਅਤੇ ਉਨ੍ਹਾਂ ਲਈ ਨਵੇਂ ਮੌਕੇ ਪੈਦਾ ਕਰਨ ਦਾ ਕ੍ਰੈਡਿਟ ਸਰਕਾਰ ਨੂੰ ਦਿੱਤਾ। ਪਿਛਲੇ 8 ਸਾਲਾਂ ਵਿੱਚ ਹਰ ਖੇਤਰ ਵਿੱਚ ਧਿਆਨ ਦੇਣ ਯੋਗ ਤਬਦੀਲੀਆਂ ਵੱਲ ਸਾਰਿਆਂ ਦਾ ਧਿਆਨ ਖਿੱਚਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸੂਚਿਤ ਕਰਦੇ ਹੋਏ ਬਹੁਤ ਮਾਣ ਪ੍ਰਗਟ ਕੀਤਾ ਕਿ ਦੇਸ਼ ਭਰ ਵਿੱਚ ਪੁਲਿਸ ਬਲਾਂ ਵਿੱਚ ਮਹਿਲਾਵਾਂ ਦੀ ਗਿਣਤੀ 1 ਲੱਖ ਤੋਂ ਦੁੱਗਣੀ ਹੋ ਕੇ 2 ਲੱਖ ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸਾਡੀਆਂ 35 ਹਜ਼ਾਰ ਤੋਂ ਵੱਧ ਬੇਟੀਆਂ ਹੁਣ ਕੇਂਦਰੀ ਬਲਾਂ ਦਾ ਹਿੱਸਾ ਹਨ ਅਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਗਿਣਤੀ 8 ਸਾਲ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੈ”, “ਮੈਨੂੰ ਤੁਹਾਡੀ ਤਾਕਤ ‘ਤੇ ਪੂਰਾ ਭਰੋਸਾ ਹੈ। ਸਬਕਾ ਪ੍ਰਯਾਸ ਨਾਲ ਅਸੀਂ ਇੱਕ ਬਿਹਤਰ ਸਮਾਜ ਅਤੇ ਇੱਕ ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ।”
ਇਸ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ; ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ; ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਡਾ. ਵੀਰੇਂਦਰ ਕੁਮਾਰ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਸ਼੍ਰੀ ਪ੍ਰਹਲਾਦ ਪਟੇਲ ਮੌਜੂਦ ਸਨ।
ਪਿਛੋਕੜ
ਸੰਮੇਲਨ ਵਿੱਚ ਹਜ਼ਾਰਾਂ ਐੱਸਐੱਚਜੀ ਮੈਂਬਰਾਂ/ਸਮੁਦਾਇਕ ਸਰੋਤ ਵਿਅਕਤੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਾਰ ਵਿਸ਼ੇਸ਼ ਤੌਰ ‘ਤੇ ਅਸੁਰੱਖਿਅਤ ਕਬਾਇਲੀ ਸਮੂਹ (ਪੀਵੀਟੀਜੀ) ਕੌਸ਼ਲ ਕੇਂਦਰਾਂ ਦਾ ਉਦਘਾਟਨ ਵੀ ਕੀਤਾ।
ਡੀਏਵਾਈ-ਐੱਨਆਰਐੱਲਐੱਮ ਦਾ ਟੀਚਾ ਗ੍ਰਾਮੀਣ ਗ਼ਰੀਬ ਪਰਿਵਾਰਾਂ ਨੂੰ ਪੜਾਅਵਾਰ ਢੰਗ ਨਾਲ ਐੱਸਐੱਚਜੀ ਵਿੱਚ ਲਾਮਬੰਦ ਕਰਨਾ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਵਿੱਚ ਵਿਵਿਧਤਾ ਲਿਆਉਣ ਅਤੇ ਉਨ੍ਹਾਂ ਦੀ ਆਮਦਨ ਅਤੇ ਜੀਵਨ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਉਨ੍ਹਾਂ ਨੂੰ ਲੰਬੇ ਸਮੇਂ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਮਿਸ਼ਨ ਘਰੇਲੂ ਹਿੰਸਾ, ਮਹਿਲਾਵਾਂ ਦੀ ਸਿੱਖਿਆ ਅਤੇ ਹੋਰ ਲਿੰਗ-ਸਬੰਧਤ ਚਿੰਤਾਵਾਂ, ਪੋਸ਼ਣ, ਸੈਨੀਟੇਸ਼ਨ, ਸਿਹਤ ਆਦਿ ਜਿਹੇ ਮੁੱਦਿਆਂ ‘ਤੇ ਜਾਗਰੂਕਤਾ ਪੈਦਾ ਕਰਨ ਅਤੇ ਵਿਵਹਾਰ ਤਬਦੀਲੀ ਸੰਚਾਰ ਰਾਹੀਂ ਮਹਿਲਾ ਐੱਸਐੱਚਜੀ ਮੈਂਬਰਾਂ ਨੂੰ ਸਸ਼ਕਤ ਬਣਾਉਣ ਲਈ ਵੀ ਕੰਮ ਕਰ ਰਿਹਾ ਹੈ।
https://twitter.com/narendramodi/status/1571046615452119041
https://twitter.com/PMOIndia/status/1571048184864210945
https://twitter.com/PMOIndia/status/1571049498629242880
https://twitter.com/PMOIndia/status/1571049566417592322
https://twitter.com/PMOIndia/status/1571050899170271233
https://twitter.com/PMOIndia/status/1571052541366136837
https://twitter.com/PMOIndia/status/1571053544027090944
https://twitter.com/PMOIndia/status/1571054681757224961
https://twitter.com/PMOIndia/status/1571054684198305792
https://twitter.com/PMOIndia/status/1571055706387906561
******
ਡੀਐੱਸ/ਟੀਐੱਸ
मध्य प्रदेश के श्योपुर में 'स्वयं सहायता समूह सम्मेलन' में लोगों के स्नेह से अभिभूत हूं। https://t.co/SrCMkZWKJn
— Narendra Modi (@narendramodi) September 17, 2022
विश्वकर्मा जयंती पर स्वयं सहायता समूहों का इतना बड़ा सम्मेलन, अपने आप में बहुत विशेष है।
— PMO India (@PMOIndia) September 17, 2022
मैं आप सभी को, सभी देशवासियों को विश्वकर्मा पूजा की भी शुभकामनाएं देता हूं: PM @narendramodi in Sheopur, Madhya Pradesh
मुझे आज इस बात की भी खुशी है कि भारत की धरती पर अब 75 साल बाद चीता फिर से लौट आया है।
— PMO India (@PMOIndia) September 17, 2022
अब से कुछ देर पहले मुझे कुनो नेशनल पार्क में चीतों को छोड़ने का सौभाग्य मिला: PM @narendramodi
पिछली शताब्दी के भारत और इस शताब्दी के नए भारत में एक बहुत बड़ा अंतर हमारी नारी शक्ति के प्रतिनिधित्व के रूप में आया है।
— PMO India (@PMOIndia) September 17, 2022
आज के नए भारत में पंचायत भवन से लेकर राष्ट्रपति भवन तक नारीशक्ति का परचम लहरा रहा है: PM @narendramodi
जिस भी सेक्टर में महिलाओं का प्रतिनिधित्व बढ़ा है, उस क्षेत्र में, उस कार्य में सफलता अपने आप तय हो जाती है।
— PMO India (@PMOIndia) September 17, 2022
स्वच्छ भारत अभियान की सफलता इसका बेहतरीन उदाहरण है, जिसको महिलाओं ने नेतृत्व दिया है: PM @narendramodi
पिछले 8 वर्षों में स्वयं सहायता समूहों को सशक्त बनाने में हमने हर प्रकार से मदद की है।
— PMO India (@PMOIndia) September 17, 2022
आज पूरे देश में 8 करोड़ से अधिक बहनें इस अभियान से जुड़ी हैं।
हमारा लक्ष्य है कि हर ग्रामीण परिवार से कम से कम एक बहन इस अभियान से जुड़े: PM @narendramodi
गांव की अर्थव्यवस्था में, महिला उद्यमियों को आगे बढ़ाने के लिए, उनके लिए नई संभावनाएं बनाने के लिए हमारी सरकार निरंतर काम कर रही है।
— PMO India (@PMOIndia) September 17, 2022
'वन डिस्ट्रिक्ट, वन प्रोडक्ट' के माध्यम से हम हर जिले के लोकल उत्पादों को बड़े बाज़ारों तक पहुंचाने का प्रयास कर रहे हैं: PM @narendramodi
सितंबर का ये महीना देश में पोषण माह के रूप में मनाया जा रहा है।
— PMO India (@PMOIndia) September 17, 2022
भारत की कोशिशों से संयुक्त राष्ट्र ने वर्ष 2023 को अंतर्राष्ट्रीय स्तर पर मोटे अन्नाज के वर्ष के रूप में मनाने की घोषणा की है: PM @narendramodi
2014 के बाद से ही देश, महिलाओं की गरिमा बढ़ाने, महिलाओं के सामने आने वाली चुनौतियों के समाधान में जुटा हुआ है।
— PMO India (@PMOIndia) September 17, 2022
शौचालय के अभाव में जो दिक्कतें आती थीं, रसोई में लकड़ी के धुएं से जो तकलीफ होती थी, वो आप अच्छी तरह जानती हैं: PM @narendramodi
देश में 11 करोड़ से ज्यादा शौचालय बनाकर, 9 करोड़ से ज्यादा उज्जवला के गैस कनेक्शन देकर और करोड़ों परिवारों में नल से जल देकर, आपका जीवन आसान बनाया है: PM @narendramodi
— PMO India (@PMOIndia) September 17, 2022
महिलाओं का आर्थिक सशक्तिकरण उन्हें समाज में भी उतना ही सशक्त करता है।
— PMO India (@PMOIndia) September 17, 2022
हमारी सरकार ने बेटियों के लिए बंद दरवाजे को खोल दिया है।
बेटियां अब सैनिक स्कूलों में भी दाखिला ले रही हैं, पुलिस कमांडो भी बन रही हैं और फौज में भी भर्ती हो रही हैं: PM