ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੌਰੀਸ਼ਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਧਰਮਬੀਰ ਗੋਖੂਲ (Dharambeer Gokhool) ਨਾਲ ਸਟੇਟ ਹਾਊਸ ਵਿਖੇ ਮੁਲਾਕਾਤ ਕੀਤੀ।
ਦੋਵਾਂ ਨੇਤਾਵਾਂ ਨੇ ਭਾਰਤ ਅਤੇ ਮੌਰੀਸ਼ਸ ਦਰਮਿਆਨ ਵਿਸ਼ੇਸ਼ ਅਤੇ ਨਜ਼ਦੀਕੀ ਦੁਵੱਲੇ ਸਬੰਧਾਂ ਨੂੰ ਹੋਰ ਗਹਿਰਾ ਕਰਨ ‘ਤੇ ਚਰਚਾ ਕੀਤੀ ਅਤੇ ਦੋਵੇਂ ਦੇਸ਼ਾਂ ਦਰਮਿਆਨ ਸਾਂਝੇ ਇਤਿਹਾਸ ਅਤੇ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਰੀਸ਼ਸ ਦੇ ਰਾਸ਼ਟਰੀ ਦਿਵਸ (ਨੈਸ਼ਨਲ ਡੇਅ) ਸਮਾਰੋਹ ਵਿੱਚ ਦੂਸਰੀ ਵਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਉਨ੍ਹਾਂ ਦੇ ਲਈ ਸਨਮਾਨ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਗੋਖੂਲ ਅਤੇ ਪਹਿਲੀ (ਪ੍ਰਥਮ) ਮਹਿਲਾ ਵਰਿੰਦਾ ਗੋਖੂਲ (Vrinda Gokhool) ਨੂੰ ਓਸੀਆਈ (OCI) ਕਾਰਡ ਸੌਂਪੇ। ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਸਟੇਟ ਹਾਊਸ ਵਿੱਚ ਆਯੁਰਵੈਦ ਗਾਰਡਨ ਦਾ ਵੀ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੈਦ ਸਮੇਤ ਟ੍ਰੇਡੀਸ਼ਨਲ ਮੈਡੀਸੀਨ ਦੇ ਲਾਭਾਂ ਨੂੰ ਅੱਗੇ ਵਧਾਉਣ ਵਿੱਚ ਮੌਰੀਸ਼ਸ ਭਾਰਤ ਦਾ ਇੱਕ ਮਹੱਤਵਪੂਰਨ ਸਾਂਝੇਦਾਰ ਹੈ।
ਰਾਸ਼ਟਰਪਤੀ ਗੋਖੂਲ (President Gokhool) ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਰਾਜ ਭੋਜ ਦਾ ਆਯੋਜਨ ਕੀਤਾ।
************
ਐੱਮਜੇਪੀਐੱਸ/ਐੱਸਟੀ