ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਕਰਤੱਵਯ ਪਥ ’ਤੇ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਦੀ ਅੰਮ੍ਰਿਤ ਕਲਸ਼ ਯਾਤਰਾ ਦੇ ਸਮਾਪਤੀ ’ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਪੋਗਰਾਮ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੀ ਵੀ ਸਮਾਪਤੀ ਹੋ ਗਈ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਮਹੋਤਸਵ ਸਮਾਰਕ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਦੇ ਨੌਜਵਾਨਾਂ ਦੇ ਲਈ ‘ਮੇਰਾ ਯੁਵਾ ਭਾਰਤ’-ਮਾਈ ਭਾਰਤ ਪਲੈਟਫਾਰਮ ਲਾਂਚ ਕੀਤਾ।
ਪ੍ਰਧਾਨ ਮੰਤਰੀ ਨੇ ਟੌਪ ਪ੍ਰਦਰਸ਼ਨ ਕਰਨ ਵਾਲੇ 3 ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਮੰਤਰਾਲਿਆਂ ਜਾਂ ਵਿਭਾਗਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪੁਰਸਕਾਰ ਵੀ ਪ੍ਰਦਾਨ ਕੀਤੇ। ਟੌਪ ਪ੍ਰਦਰਸ਼ਨ ਕਰਨ ਵਾਲੇ 3 ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਗੁਜਰਾਤ ਅਤੇ ਸੰਯੁਕਤ ਰੂਪ ਨਾਲ ਹਰਿਆਣਾ ਅਤੇ ਰਾਜਸਥਾਨ ਤੀਸਰੇ ਸਥਾਨ ਦੇ ਲਈ ਹਨ, ਜਦੋਕਿ ਟੌਪ ਪ੍ਰਦਰਸ਼ਨ ਕਰਨ ਵਾਲੇ 3 ਮੰਤਰਾਲੇ ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਤੀਸਰੇ ਸਥਾਨ ’ਤੇ ਸੰਯੁਕਤ ਰੂਪ ਨਾਲ ਰੇਲ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਹਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਤੱਵਯ ਪਥ ਸਰਦਾਰ ਸਾਹਬ ਦੀ ਜਯੰਤੀ ਦੇ ਅਵਸਰ ’ਤੇ ਮਹਾਯੱਗ ਦਾ ਗਵਾਹ ਬਣਿਆ ਹੈ। ਮਹਾਤਮਾ ਗਾਂਧੀ ਦੀ ਦਾਂਡੀ ਯਾਤਰਾ ਤੋਂ ਪ੍ਰੇਰਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ 12 ਮਾਰਚ 2021 ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 31 ਅਕਤੂਬਰ 2023 ਨੂੰ ਸਰਦਾਰ ਪਟੇਲ ਦੀ ਜਯੰਤੀ ’ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਮਾਪਤੀ ਕੀਤੀ। ਦਾਂਡੀ ਮਾਰਚ ਯਾਤਰਾ ਦੀ ਤੁਲਨਾ ਕਰਦੇ ਹੋਏ ਜਿਸ ਵਿੱਚ ਹਰ ਭਾਰਤੀ ਦੀ ਭਾਗਦਾਰੀ ਦੇਖੀ ਗਈ, ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ’ਤੇ ਲੋਕਾਂ ਦੀ ਭਾਗੀਦਾਰੀ ਦਾ ਇੱਕ ਨਵਾਂ ਰਿਕਾਰਡ ਬਣਾਉਣ ਵੱਲ ਧਿਆਨ ਆਕਰਸ਼ਿਤ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਦਾਂਡੀ ਮਾਰਚ ਨੇ ਆਜ਼ਾਦੀ ਕੀ ਲੌਅ ਨੂੰ ਫਿਰ ਤੋਂ ਪ੍ਰਜਵਲਿਤ ਕੀਤਾ, ਜਦੋਕਿ ਅੰਮ੍ਰਿਕ ਕਾਲ ਭਾਰਤ ਦੀ 75 ਸਾਲ ਪੁਰਾਣੀ ਵਿਕਾਸ ਯਾਤਰਾ ਦਾ ਸੰਕਲਪ ਬਣ ਰਿਹਾ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ 2 ਸਾਲ ਲੰਬਾ ਉਸਵਤ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਦੇ ਨਾਲ ਸੰਪੰਨ ਹੋ ਰਿਹਾ ਹੈ। ਉਨ੍ਹਾਂ ਨੇ ਸਮਾਰਕ ਦਾ ਨੀਂਹ ਪੱਥਰ ਰੱਖਣ ਦਾ ਵੀ ਜ਼ਿਕਰ ਕੀਤਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਜ ਦੇ ਇਤਿਹਾਸਿਕ ਸੰਗਠਨ ਦੀ ਯਾਦ ਦਿਵਾਏਗਾ। ਉਨ੍ਹਾਂ ਨੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਮੰਤਰਾਲਿਆਂ ਨੂੰ ਵੀ ਵਧਾਈ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਅਜਿਹੇ ਵਿੱਚ ਜਦੋਂ ਅਸੀਂ ਇੱਕ ਸ਼ਾਨਦਾਰ ਉਤਸਵ ਨੂੰ ਅਲਵਿਦਾ ਕਹਿ ਰਹੇ ਹਾਂ, ਅਸੀਂ ਮਾਈ ਭਾਰਤ ਦੇ ਨਾਲ ਇੱਕ ਨਵੇਂ ਸੰਕਲਪ ਦੀ ਸ਼ੁਰੂਆਤ ਕਰ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “21ਵੀਂ ਸਦੀ ਵਿੱਚ ਮਾਈ ਭਾਰਤ ਸੰਗਠਨ ਰਾਸ਼ਟਰ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਏਗਾ।”
ਪ੍ਰਧਾਨ ਮੰਤਰੀ ਨੇ ਭਾਰਤੀ ਨੌਜਵਾਨਾਂ ਦੀ ਸਮੂਹਿਕ ਸ਼ਕਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਇਸ ਗੱਲ ਦੀ ਜੀਵੰਤ ਉਦਾਹਰਨ ਹੈ ਕਿ ਭਾਰਤ ਦਾ ਯੁਵਾ ਸੰਗਠਿਤ ਹੋ ਕੇ ਕਿਵੇਂ ਹਰ ਲਕਸ਼ ਪ੍ਰਾਪਤ ਕਰ ਸਕਦਾ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਅਣਗਿਣਤ ਨੌਜਵਾਨਾਂ ਦੀ ਭਾਗੀਦਾਰੀ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਪੂਰੇ ਦੇਸ਼ ਤੋਂ 8500 ਅੰਮ੍ਰਿਤ ਕਲਸ਼ ਕਰਤੱਵਯ ਪਥ ’ਤੇ ਪਹੁੰਚੇ ਅਤੇ ਕਰੋੜਾਂ ਭਾਰਤੀਆਂ ਨੇ ਪੰਚ ਪ੍ਰਾਣ ਪ੍ਰਤਿੱਗਿਆ (ਸੁਪਥ) ਲਈ ਹੈ ਅਤੇ ਮੁਹਿੰਮ ਦੀ ਵੈੱਬਸਾਈਟ ’ਤੇ ਸੈਲਫੀ ਅੱਪਲੋਡ ਕੀਤੀ ਹੈ।
ਇਹ ਦੱਸਦੇ ਹੋਏ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਮਾਪਤੀ ਦੇ ਲਈ ਮਿੱਟੀ ਨੂੰ ਇੱਕ ਤੱਤ ਦੇ ਰੂਪ ਵਿੱਚ ਕਿਉਂ ਇਸਤੇਮਾਲ ਕੀਤਾ ਗਿਆ, ਪ੍ਰਧਾਨ ਮੰਤਰੀ ਨੇ ਇੱਕ ਕਵੀ ਦੇ ਸ਼ਬਦਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਉਸ ਭੂਮੀ ਦੀ ਮਿੱਟੀ ਹੈ ਜਿੱਥੇ ਸੱਭਿਆਤਾਵਾਂ ਫਲੀਆਂ-ਫੁੱਲੀਆਂ ਹਨ, ਮਾਨਵ ਨੇ ਪ੍ਰਗਤੀ ਕੀਤੀ ਅਤੇ ਇਹ ਉਸ ਯੁੱਗ ਦੀ ਛਾਪ ਰੱਖਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਮਿੱਟੀ ਵਿੱਚ ਚੇਤਨਾ ਹੈ। ਇਸ ਵਿੱਚ ਇੱਕ ਜੀਵਨ ਰੂਪ ਹੈ ਜਿਸ ਨੇ ਸੱਭਿਅਤਾ ਦੇ ਪਤਨ ਨੂੰ ਰੋਕਿਆ ਹੈ”, ਕਿਵੇਂ ਅਨੇਕ ਸੱਭਿਆਤਾਵਾਂ ਨਸ਼ਟ ਹੋ ਗਈਆਂ, ਜਦੋਕਿ ਭਾਰਤ ਹੁਣ ਵੀ ਮਜ਼ਬੂਤ ਖੜ੍ਹਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੀ ਮਿੱਟੀ ਦੇਸ਼ ਦੇ ਕੋਨੇ-ਕੋਨੇ ਤੋਂ, ਆਤਮੀਅਤਾ ਅਤੇ ਆਧਿਅਤਮਿਕ, ਹਰ ਪ੍ਰਕਾਰ ਨਾਲ ਸਾਡੀ ਆਤਮਾ ਨੂੰ ਜੋੜਦੀ ਹੈ”, ਉਨ੍ਹਾਂ ਨੇ ਭਾਰਤ ਦੀ ਵੀਰਤਾ ਦੀਆਂ ਕਈ ਗਾਥਾਵਾਂ ’ਤੇ ਚਾਨਣਾ ਪਾਇਆ ਅਤੇ ਸ਼ਹੀਦ ਭਗਤ ਸਿੰਘ ਦੇ ਯੋਗਦਾਨ ਦੀ ਚਰਚਾ ਕੀਤੀ। ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਕਿਵੇਂ ਹਰੇਕ ਨਾਗਰਿਕ ਮਾਤ੍ਰਭੂਮੀ ਦੀ ਮਿੱਟੀ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ, ਪ੍ਰਧਾਨ ਮੰਤਰੀ ਨੇ ਕਿਹਾ, “ਜੀਵਨ ਕੀ ਹੈ ਜੇ ਉਹ ਭਾਰਤ ਦੀ ਮਿੱਟੀ ਦਾ ਰਿਣ (ਕਰਜ਼) ਨਹੀਂ ਚੁੱਕਾ ਰਿਹਾ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਪਹੁੰਚੇ ਹਜ਼ਾਰਾਂ ਅੰਮ੍ਰਿਤ ਕਲਸ਼ਾਂ ਦੀ ਮਿੱਟੀ ਸਭ ਨੂੰ ਕਰਤੱਵਯ ਦੀ ਭਾਵਨਾ ਦੀ ਯਾਦ ਦਿਵਾਏਗੀ ਅਤੇ ਹਰੇਕ ਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਸਭ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਤੋਂ ਆਏ ਪੌਦਿਆਂ ਨੂੰ ਲੈ ਕੇ ਸਥਾਪਿਤ ਕੀਤੀ ਜਾਣ ਵਾਲੀ ਅੰਮ੍ਰਿਤ ਵਾਟਿਕਾ ਆਉਣ ਵਾਲੀ ਪੀੜ੍ਹੀ ਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਜਾਣਕਾਰੀ ਦੇਵੇਗੀ। ਪ੍ਰਧਾਨ ਮੰਤਰੀ ਨੇ ਦਰਸ਼ਕਾਂ ਨੂੰ ਨਵੇਂ ਸੰਸਦ ਭਵਨ ਵਿੱਚ ਜਨ, ਜਨਨੀ, ਜਨਮਭੂਮੀ ਕਲਾ ਬਾਰੇ ਦੱਸਿਆ ਜਿਸ ਨੂੰ ਦੇਸ਼ ਦੇ ਸਾਰੇ ਰਾਜਾਂ ਦੀਆਂ 75 ਮਹਿਲਾ ਕਲਾਕਾਰਾਂ ਨੇ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੀਬ 1000 ਦਿਨਾਂ ਤੱਕ ਚਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦਾ ਸਭ ਤੋਂ ਸਕਾਰਾਤਮਕ ਪ੍ਰਭਾਵ ਭਾਰਤ ਦੀ ਯੁਵਾ ਪੀੜ੍ਹੀ ’ਤੇ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੇ ਗੁਲਾਮੀ ਨਹੀਂ ਦੇਖੀ ਹੈ ਅਤੇ ਉਹ ਖੁਦ ਆਜ਼ਾਦ ਭਾਰਤ ਵਿੱਚ ਪੈਦਾ ਹੋਏ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਏਕੇਏਐੱਮ ਨੇ ਲੋਕਾਂ ਨੂੰ ਯਾਦ ਦਿਵਾਇਆ ਹੈ ਕਿ ਵਿਦੇਸ਼ੀ ਸ਼ਾਸਨ ਦੇ ਦੌਰਾਨ ਇੱਕ ਵੀ ਪਲ ਅਜਿਹਾ ਨਹੀਂ ਸੀ ਜਦੋਂ ਆਜ਼ਾਦੀ ਦੇ ਲਈ ਕੋਈ ਅੰਦੋਲਨ ਨਾ ਹੋਇਆ ਹੋਵੇ ਅਤੇ ਕੋਈ ਵੀ ਵਰਗ ਜਾਂ ਖੇਤਰ ਇਨ੍ਹਾਂ ਅੰਦੋਲਨਾਂ ਤੋਂ ਵਾਂਝਾ ਰਿਹਾ ਹੋਵੇ।
ਪ੍ਰਧਾਨ ਮੰਤਰੀ ਨੇ ਕਿਹਾ, “ਅੰਮ੍ਰਿਤ ਮਹੋਤਸਵ ਨੇ ਇੱਕ ਪ੍ਰਕਾਰ ਨਾਲ ਇਤਿਹਾਸ ਦੇ ਛੁਟੇ ਹੋਏ ਪੰਨਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜੋੜਿਆ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਅੰਮ੍ਰਿਤ ਮਹੋਤਸਵ ਨੂੰ ਜਨ ਅੰਦੋਲਨ ਬਣਾਇਆ। ਉਨ੍ਹਾਂ ਨੇ ਕਿਹਾ ਕਿ ਹਰ ਘਰ ਤਿਰੰਗਾ ਦੀ ਸਫ਼ਲਤਾ ਹਰ ਭਾਰਤੀ ਦੀ ਸਫ਼ਲਤਾ ਹੈ। ਲੋਕਾਂ ਨੂੰ ਸੁਤੰਤਰਤਾ ਸੰਗ੍ਰਾਮ ਵਿੱਚ ਆਪਣੇ ਪਰਿਵਾਰਾਂ ਅਤੇ ਪਿੰਡਾਂ ਦੇ ਯੋਗਦਾਨ ਬਾਰੇ ਪਤਾ ਚਲਿਆ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਦਾ ਜ਼ਿਲ੍ਹਾਵਾਰ ਡੇਟਾਬੇਸ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਏਕੇਏਐੱਮ ਦੇ ਦੌਰਾਨ ਭਾਰਤ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਇਆ ਅਤੇ ਦੁਨੀਆ ਦੀਆਂ ਟੌਪ 5 ਅਰਥਵਿਵਸਥਾਵਾਂ ਵਿੱਚ ਭਾਰਤ ਦੇ ਉਦੈ, ਚੰਦਰਯਾਨ 3 ਦੀ ਸਫ਼ਲ ਲੈਂਡਿੰਗ, ਜੀ20 ਸਮਿਟ ਦੇ ਆਯੋਜਨ, ਏਸ਼ੀਅਨ ਗੇਮਸ ਅਤੇ ਏਸ਼ੀਅਨ ਪੈਰਾ ਗੇਮਸ ਵਿੱਚ 100 ਤੋਂ ਅਧਿਕ ਮੈਡਲ ਜਿੱਤਣ ਦੇ ਇਤਿਹਾਸਿਕ ਰਿਕਾਰਡ, ਨਵੇਂ ਸੰਸਦ ਭਵਨ ਦਾ ਉਦਘਾਟਨ, ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਪਾਸ ਹੋਣਾ, ਨਿਰਯਾਤ, ਖੇਤੀ ਉਪਜ ਵਿੱਚ ਨਵੇਂ ਰਿਕਾਰਡ, ਵੰਦੇ ਭਾਰਤ ਟ੍ਰੇਨ ਨੈੱਟਵਰਕ ਦਾ ਵਿਸਤਾਰ, ਅੰਮ੍ਰਿਤ ਭਾਰਤ ਸਟੇਸ਼ਨ ਅਭਿਯਾਨ ਦੀ ਸ਼ੁਰੂਆਤ, ਦੇਸ਼ ਦੀ ਪਹਿਲੀ ਖੇਤਰੀ ਰੈਪਿਡ ਟ੍ਰੇਨ ਨਮੋ ਭਾਰਤ 65,000 ਤੋਂ ਅਧਿਕ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ, ਮੇਡ ਇਨ ਇੰਡੀਆ 5ਜੀ ਦੀ ਸ਼ੁਰੂਆਤ ਅਤੇ ਵਿਸਤਾਰ, ਅਤੇ ਕਨੈਕਟੀਵਿਟੀ ਵਿੱਚ ਸੁਧਾਰ ਦੇ ਲਈ ਪੀਐੱਮ ਗਤੀਸ਼ਕਤੀ ਮਾਸਟਰਪਲਾਨ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ, ਦੇਸ਼ ਨੇ ਰਾਜਪਥ ਤੋਂ ਕਰਤੱਵਯ ਪਥ ਤਕ ਦੀ ਯਾਤਰਾ ਪੂਰੀ ਕੀਤੀ। ਅਸੀਂ ਗੁਲਾਮੀ ਦੇ ਕਈ ਪ੍ਰਤੀਕਾਂ ਨੂੰ ਵੀ ਹਟਾ ਦਿੱਤਾ।” ਉਨ੍ਹਾਂ ਨੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਬੋਸ ਦੀ ਪ੍ਰਤਿਮਾ, ਜਲ ਸੈਨਾ ਦੇ ਨਵੇਂ ਪ੍ਰਤੀਕ ਚਿੰਨ੍ਹ, ਅੰਡੇਮਾਨ ਅਤੇ ਨਿਕੋਬਾਰ ਦੇ ਦ੍ਵੀਪਾਂ ਦੇ ਪ੍ਰੇਰਕ ਨਾਮ, ਜਨਜਾਤੀਯ ਗੌਰਵ ਦਿਵਸ ਦਾ ਐਲਾਨ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਸਵ ਅਤੇ ਹਰ ਸਾਲ 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਦਿਵਸ ਮਨਾਉਣ ਦੇ ਫ਼ੈਸਲਾ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਦੇ ਇੱਕ ਸ਼ਲੋਕ ਦੀ ਵਿਆਖਿਆ ਕਰਦੇ ਹੋਏ ਕਿਹਾ, “ਕਿਸੇ ਚੀਜ਼ ਦਾ ਅੰਤ ਹਮੇਸ਼ਾ ਕੁਝ ਨਵੇਂ ਦੀ ਸ਼ੁਰੂਆਤ ਦਾ ਪ੍ਰਤੀਕ ਹੁੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਮਹੋਤਸਵ ਦੀ ਸਮਾਪਤੀ ਦੇ ਨਾਲ ਮਾਈ ਭਾਰਤ ਦੀ ਸ਼ੁਰੂਆਤ ਦਾ ਉਲੇਖ ਕੀਤਾ ਅਤੇ ਕਿਹਾ , “ਮਾਈ ਭਾਰਤ ਇੰਡੀਆ ਦੀ ਯੁਵਾ ਸ਼ਕਤੀ ਦਾ ਉਦਘੋਸ਼ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਇਹ ਦੇਸ਼ ਦੇ ਹਰੇਕ ਯੁਵਾ ਨੂੰ ਇੱਕ ਮੰਚ ’ਤੇ ਲਿਆਉਣ ਅਤੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਅਧਿਕ ਤੋਂ ਅਧਿਕ ਭਾਗੀਦਾਰੀ ਸੁਨਿਸ਼ਚਿਤ ਕਰਨ ਦਾ ਇੱਕ ਵੱਡਾ ਮਾਧਿਅਮ ਬਣੇਗਾ। ਉਨ੍ਹਾਂ ਨੇ ਮਾਈ ਭਾਰਤ ਵੈੱਬਸਾਈਟ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਦੇ ਲਈ ਚਲਾਏ ਜਾ ਰਹੇ ਵਿਭਿੰਨ ਪ੍ਰੋਗਰਾਮਾਂ ਨੂੰ ਇਸ ਪਲੈਟਫਾਰਮ ’ਤੇ ਸ਼ਾਮਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਨਾਲ ਜੁੜਨ, ਭਾਰਤ ਨੂੰ ਨਵੀਂ ਊਰਜਾ ਨਾਲ ਭਰਨ ਅਤੇ ਦੇਸ਼ ਨੂੰ ਅੱਗੇ ਵਧਾਉਣ।
ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਹਰੇਕ ਨਾਗਰਿਕ ਦੇ ਸਧਾਰਣ ਸੰਕਲਪਾਂ ਦੀ ਪੂਰਤੀ ਹੈ ਅਤੇ ਏਕਤਾ ਦੇ ਨਾਲ ਇਸ ਦੀ ਰੱਖਿਆ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਸੰਕਲਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਜ਼ਾਦੀ ਦੇ 100 ਸਾਲ ਪੂਰੇ ਹੋਣ ’ਤੇ ਦੇਸ਼ ਇਸ ਖਾਸ ਦਿਨ ਨੂੰ ਯਾਦ ਰੱਖੇਗਾ। ਪ੍ਰਧਾਨ ਮੰਤਰੀ ਨੇ ਪ੍ਰਯਾਸਾਂ ਨੂੰ ਤੇਜ਼ ਕਰਨ ਦੀ ਤਾਕੀਦ ਕਰਦੇ ਹੋਏ ਕਿਹਾ, “ਅਸੀਂ ਜੋ ਸੰਕਲਪ ਲਿਆ, ਆਉਣ ਵਾਲੀ ਪੀੜ੍ਹੀ ਨਾਲ ਜੋ ਵਾਅਦੇ ਕੀਤੇ, ਉਨ੍ਹਾਂ ਨੂੰ ਪੂਰਾ ਕਰਨਾ ਹੋਵੇਗਾ।” ਉਨ੍ਹਾਂ ਨੇ ਅੰਤ ਵਿੱਚ ਕਿਹਾ, “ਵਿਕਸਿਤ ਦੇਸ਼ ਬਣਨ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਹਰੇਕ ਭਾਰਤੀ ਦਾ ਯੋਗਦਾਨ ਮਹੱਤਵਪੂਰਨ ਹੈ। ਆਓ, ਅਸੀਂ ਅੰਮ੍ਰਿਤ ਮਹੋਤਸਵ ਦੇ ਮਾਧਿਅਮ ਰਾਹੀਂ ਵਿਕਸਿਤ ਭਾਰਤ ਦੇ ਅੰਮ੍ਰਿਤ ਕਾਲ ਦੀ ਇੱਕ ਨਵੀਂ ਯਾਤਰਾ ਸ਼ੁਰੂ ਕਰੀਏ।”
ਇਸ ਅਵਸਰ ’ਤੇ ਹੋਰ ਲੋਕਾਂ ਦੇ ਇਲਾਵਾ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਕੇਂਦਰੀ ਸੱਭਿਆਚਾਰ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਮੌਜੂਦ ਸਨ।
ਪਿਛੋਕੜ
ਮੇਰੀ ਮਾਟੀ ਮੇਰਾ ਦੇਸ਼
ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਉਨ੍ਹਾਂ ਵੀਰਾਂ ਅਤੇ ਵੀਰਾਂਗਨਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਸਰਬਉੱਚ ਬਲੀਦਾਨ ਦਿੱਤਾ। ਜਨ ਭਾਗੀਦਾਰੀ ਦੀ ਭਾਵਨਾ ਨਾਲ, ਇਸ ਮੁਹਿੰਮ ਵਿੱਚ ਦੇਸ਼ ਭਰ ਦੇ ਪੰਚਾਇਤ/ਪਿੰਡ, ਬਲਾਕ, ਸ਼ਹਿਰੀ ਸਥਾਨਕ ਸੰਸਥਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਆਯੋਜਿਤ ਅਨੇਕ ਪ੍ਰੋਗਰਾਮ ਅਤੇ ਸਮਾਰੋਹ ਸ਼ਾਮਲ ਹਨ। ਪ੍ਰੋਗਰਾਮਾਂ ਵਿੱਚ ਸਰਬਉੱਚ ਬਲੀਦਾਨ ਦੇਣ ਵਾਲੇ ਸਾਰੇ ਬਹਾਦਰਾਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕਰਨ ਦੇ ਲਈ ਸ਼ਿਲਾਫਲਕਮ (ਸਮਾਰਕ) ਦਾ ਨਿਰਮਾਣ ਸ਼ਾਮਲ ਸੀ; ਸ਼ਿਲਾਫਲਕਮ ਵਿੱਚ ਲੋਕਾਂ ਦੁਆਰਾ ‘ਪੰਚ ਪ੍ਰਾਣ’ ਪ੍ਰਤਿੱਗਿਆ (ਸ਼ਪਥ) ਲੈਣਾ; ਸਵਦੇਸ਼ੀ ਪ੍ਰਜਾਤੀਆਂ ਦੇ ਪੌਦਾ ਲਗਾਉਣਾ ਅਤੇ ‘ਅੰਮ੍ਰਿਤ ਵਾਟਿਕਾ’ (ਵਸੁਧਾ ਵੰਦਨ) ਵਿਕਸਿਤ ਕਰਨਾ ਅਤੇ ਸੁਤੰਤਰਤਾ ਸੈਨਾਨੀਆਂ ਅਤੇ ਦਿੱਗਜ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ (ਵੀਰਾਂ ਦਾ ਵੰਦਨ) ਦੇ ਸਨਮਾਨ ਦੇ ਲਈ ਅਭਿਨੰਦਨ ਸਮਾਰੋਹ ਸ਼ਾਮਲ ਸੀ।
36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2.3 ਲੱਖ ਤੋਂ ਅਧਿਕ ਸ਼ਿਲਾਫਲਕਮਾਂ ਦੇ ਨਿਰਮਾਣ ਦੇ ਇਹ ਇਹ ਮੁਹਿੰਮ ਭਾਰੀ ਸਫ਼ਲ ਰਹੀ; ਲਗਭਗ 4 ਕਰੋੜ ਪੰਚ ਪ੍ਰਾਣ ਪ੍ਰਤਿੱਗਿਆ (ਸ਼ਪਥ) ਸੈਲਫੀ ਅੱਪਲੋਡ ਕੀਤੀਆਂ ਗਈਆਂ; ਦੇਸ਼ ਭਰ ਵਿੱਚ 2 ਲੱਖ ਤੋਂ ਅਧਿਕ ‘ਵੀਰਾਂ ਦਾ ਵੰਦਨ’ ਪ੍ਰੋਗਰਾਮ; 2.36 ਕਰੋੜ ਤੋਂ ਅਧਿਕ ਸਵਦੇਸ਼ੀ ਪੌਦੇ ਲਗਾਏ; ਅਤੇ ਦੇਸ਼ ਵਿੱਚ ਵਸੁਧਾ ਵੰਦਨ ਥੀਮ ਦੇ ਤਹਿਤ 2.63 ਲੱਖ ਅੰਮ੍ਰਿਤ ਵਾਟਿਕਾਵਾਂ ਬਣਾਈਆਂ ਗਈਆਂ।
‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਵਿੱਚ ਅੰਮ੍ਰਿਤ ਕਲਸ਼ ਯਾਤਰਾ ਵੀ ਸ਼ਾਮਲ ਹੈ, ਜਿਸ ਵਿੱਚ ਗ੍ਰਾਮੀਣ ਖੇਤਰਾਂ ਦੇ 6 ਲੱਖ ਤੋਂ ਅਧਿਕ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਵਾਰਡਾਂ ਤੋਂ ਮਿੱਟੀ ਅਤੇ ਚਾਵਲ ਦੇ ਦਾਨਿਆਂ ਦਾ ਸੰਗ੍ਰਹਿ ਸ਼ਾਮਲ ਹੈ, ਜਿਸ ਨੂੰ ਬਲਾਕ ਪੱਧਰ (ਜਿੱਥੇ ਬਲਾਕ ਦੇ ਸਾਰੇ ਪਿੰਡਾਂ ਦੀ ਮਿੱਟੀ ਨੂੰ ਮਿਲਾਇਆ ਗਿਆ) ਅਤੇ ਫਿਰ ਰਾਜ ਦੀ ਰਾਜਧਾਨੀ ਤੱਕ ਭੇਜਿਆ ਗਿਆ। ਰਾਜ ਪੱਧਰ ਤੋਂ ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰੀਆਂ ਦੇ ਨਾਲ ਮਿੱਟੀ ਰਾਸ਼ਟਰੀ ਰਾਜਧਾਨੀ ਭੇਜੀ ਗਈ।
ਕੱਲ੍ਹ, ਅੰਮ੍ਰਿਤ ਕਲਸ਼ ਯਾਤਰਾ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੇ ਸਬੰਧਿਤ ਬਲਾਕਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦਾ ਪ੍ਰਤੀਨਿਧੀਤਵ ਕਰਦੇ ਹੋਏ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਵਿੱਚ ਆਪਣੇ ਕਲਸ਼ ਤੋਂ ਮਿੱਟੀ ਨੂੰ ਇੱਕ ਵਿਸ਼ਾਲ ਅੰਮ੍ਰਿਤ ਕਲਸ਼ ਵਿੱਚ ਪਾਇਆ। ਅੰਮ੍ਰਿਤ ਵਾਟਿਕਾ ਅਤੇ ਅੰਮ੍ਰਿਤ ਮਹੋਤਸਵ ਸਮਾਰਕ, ਜਿਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਰੱਖਿਆ ਸੀ, ਦੇਸ਼ ਦੇ ਹਰ ਹਿੱਸੇ ਤੋਂ ਇਕੱਤਰ ਕੀਤੀ ਗਈ ਮਿੱਟੀ ਨਾਲ ਬਣਾਇਆ ਜਾਵੇਗਾ।
ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਦੀ ਪਰਿਕਲਪਨਾ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸਮਾਪਤੀ ਪ੍ਰੋਗਰਾਮ ਦੇ ਰੂਪ ਵਿੱਚ ਕੀਤੀ ਗਈ। ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਦੇ ਲਈ 12 ਮਾਰਚ 2021 ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸ਼ੁਰੂ ਹੋਇਆ। ਤਦ ਤੋਂ ਪੂਰੇ ਦੇਸ਼ ਵਿੱਚ ਉਤਸ਼ਾਹਪੂਰਨ ਜਨਤਕ ਭਾਗੀਦਾਰੀ ਦੇ ਨਾਲ ਦੋ ਲੱਖ ਤੋਂ ਅਧਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਮਾਈ ਭਾਰਤ
‘ਮੇਰਾ ਯੁਵਾ ਭਾਰਤ-ਮਾਈ ਭਾਰਤ ਦੇਸ਼ ਦੇ ਨੌਜਵਾਨਾਂ ਦੇ ਲਈ ਇੱਕ ਹੀ ਸਥਾਨ ’ਤੇ ਸੰਪੂਰਨ-ਸਰਕਾਰੀ ਮੰਚ ਦੇ ਰੂਪ ਵਿੱਚ ਸੇਵਾ ਕਰਨ ਦੇ ਲਈ ਇੱਕ ਖੁਦਮੁਖਤਿਆਰੀ ਸੰਸਥਾ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਰੇਕ ਯੁਵਾ ਨੂੰ ਬਰਾਬਰ ਅਵਸਰ ਪ੍ਰਦਾਨ ਕਰਨ ਦੀ ਪ੍ਰਧਾਨ ਮੰਤਰੀ ਦੀ ਕਲਪਨਾ ਦੇ ਅਨੁਰੂਪ, ਮਾਈ ਭਾਰਤ ਸਰਕਾਰ ਦੇ ਪੂਰੇ ਸਪੈਕਟ੍ਰਮ ਵਿੱਚ ਇੱਕ ਸਮਰੱਥਾ ਤੰਤਰ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਏਗਾ ਤਾਕਿ ਉਹ ਆਪਣੀਆਂ ਆਕਾਂਖਿਆਵਾਂ ਨੂੰ ਸਾਕਾਰ ਕਰ ਸਕਣ ਅਤੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕਣ। ਮਾਈ ਭਾਰਤ ਦਾ ਉਦੇਸ਼ ਨੌਜਵਾਨਾਂ ਨੂੰ ਸਮੁਦਾਇਕ ਪਰਿਵਰਤਨ ਏਜੰਟ ਅਤੇ ਰਾਸ਼ਟਰ ਨਿਰਮਾਤਾ ਬਣਨ ਦੇ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸਰਕਾਰ ਅਤੇ ਨਾਗਰਿਕਾਂ ਦੇ ਦਰਮਿਆਨ ‘ਯੁਵਾ ਸੇਤੁ’ ਦੇ ਰੂਪ ਵਿੱਚ ਕਾਰਜ ਕਰਨ ਦੇ ਸਮਰੱਥ ਬਣਾਉਣਾ ਹੈ। ਇਸ ਅਰਥ ਵਿੱਚ, ‘ਮੇਰਾ ਭਾਰਤ’ ਦੇਸ਼ ਵਿੱਚ ‘ਯੁਵਾ ਅਗਵਾਈ ਵਿਕਾਸ’ ਨੂੰ ਇੱਕ ਪ੍ਰੋਤਸਾਹਨ ਦੇਵੇਗਾ।
‘Meri Mati Mera Desh’ campaign illustrates the strength of our collective spirit in advancing the nation. https://t.co/2a0L2PZKKi
— Narendra Modi (@narendramodi) October 31, 2023
जैसे दांडी यात्रा शुरू होने के बाद देशवासी उससे जुड़ते गए, वैसे ही आजादी के अमृत महोत्सव ने जनभागीदारी का ऐसा हुजूम देखा कि नया इतिहास बन गया: PM @narendramodi pic.twitter.com/P4roHSTh7Y
— PMO India (@PMOIndia) October 31, 2023
21वीं सदी में राष्ट्रनिर्माण के लिए मेरा युवा भारत संगठन, बहुत बड़ी भूमिका निभाने वाला है: PM @narendramodi pic.twitter.com/WSVjxgaIuO
— PMO India (@PMOIndia) October 31, 2023
भारत के युवा कैसे संगठित होकर हर लक्ष्य प्राप्त कर सकते हैं, इसका प्रत्यक्ष उदाहरण मेरी माटी मेरा देश अभियान है: PM @narendramodi pic.twitter.com/43jMsTdL40
— PMO India (@PMOIndia) October 31, 2023
बड़ी-बड़ी महान सभ्यताएं समाप्त हो गईं लेकिन भारत की मिट्टी में वो चेतना है जिसने इस राष्ट्र को अनादिकाल से आज तक बचा कर रखा है: PM @narendramodi pic.twitter.com/pGJjGhm97j
— PMO India (@PMOIndia) October 31, 2023
The sacred soil will serve as a wellspring of motivation, propelling us to redouble our efforts toward realising our vision of a ‘Viksit Bharat’. pic.twitter.com/wTT9Ihc5XH
— PMO India (@PMOIndia) October 31, 2023
अमृत महोत्सव ने एक प्रकार से इतिहास के छूटे हुए पृष्ठ को भविष्य की पीढ़ियों के लिए जोड़ दिया है। pic.twitter.com/Cb2wGALG0E
— PMO India (@PMOIndia) October 31, 2023
MY भारत संगठन, भारत की युवा शक्ति का उद्घोष है। pic.twitter.com/uUXpgD0fpE
— PMO India (@PMOIndia) October 31, 2023
*****
ਡੀਐੱਸ/ਟੀਐੱਸ
'Meri Mati Mera Desh' campaign illustrates the strength of our collective spirit in advancing the nation. https://t.co/2a0L2PZKKi
— Narendra Modi (@narendramodi) October 31, 2023
जैसे दांडी यात्रा शुरू होने के बाद देशवासी उससे जुड़ते गए, वैसे ही आजादी के अमृत महोत्सव ने जनभागीदारी का ऐसा हुजूम देखा कि नया इतिहास बन गया: PM @narendramodi pic.twitter.com/P4roHSTh7Y
— PMO India (@PMOIndia) October 31, 2023
21वीं सदी में राष्ट्रनिर्माण के लिए मेरा युवा भारत संगठन, बहुत बड़ी भूमिका निभाने वाला है: PM @narendramodi pic.twitter.com/WSVjxgaIuO
— PMO India (@PMOIndia) October 31, 2023
भारत के युवा कैसे संगठित होकर हर लक्ष्य प्राप्त कर सकते हैं, इसका प्रत्यक्ष उदाहरण मेरी माटी मेरा देश अभियान है: PM @narendramodi pic.twitter.com/43jMsTdL40
— PMO India (@PMOIndia) October 31, 2023
बड़ी-बड़ी महान सभ्यताएं समाप्त हो गईं लेकिन भारत की मिट्टी में वो चेतना है जिसने इस राष्ट्र को अनादिकाल से आज तक बचा कर रखा है: PM @narendramodi pic.twitter.com/pGJjGhm97j
— PMO India (@PMOIndia) October 31, 2023
The sacred soil will serve as a wellspring of motivation, propelling us to redouble our efforts toward realising our vision of a 'Viksit Bharat'. pic.twitter.com/wTT9Ihc5XH
— PMO India (@PMOIndia) October 31, 2023
अमृत महोत्सव ने एक प्रकार से इतिहास के छूटे हुए पृष्ठ को भविष्य की पीढ़ियों के लिए जोड़ दिया है। pic.twitter.com/Cb2wGALG0E
— PMO India (@PMOIndia) October 31, 2023
MY भारत संगठन, भारत की युवा शक्ति का उद्घोष है। pic.twitter.com/uUXpgD0fpE
— PMO India (@PMOIndia) October 31, 2023
संकल्प आज हम लेते हैं, जन-जन को जाकर जगाएंगे,
— Narendra Modi (@narendramodi) October 31, 2023
सौगंध मुझे इस मिट्टी की, हम भारत भव्य बनाएंगे। pic.twitter.com/27hsLPIXzY
करीब एक हजार दिन तक चले आजादी के अमृत महोत्सव ने सबसे ज्यादा प्रभाव देश की युवा पीढ़ी पर डाला है। इस दौरान उन्हें आजादी के आंदोलन की अनेक अद्भुत गाथाओं को जानने का अवसर मिला। pic.twitter.com/yuL2joS12N
— Narendra Modi (@narendramodi) October 31, 2023
देश के करोड़ों परिवारों को पहली बार ये एहसास हुआ है कि उनके परिवार और गांव का भी आजादी में सक्रिय योगदान था। यानि अमृत महोत्सव ने इतिहास के छूटे हुए पन्नों को भविष्य की पीढ़ियों के लिए जोड़ दिया है। pic.twitter.com/uUznwkW2uN
— Narendra Modi (@narendramodi) October 31, 2023
भारत ने अमृत महोत्सव के दौरान देश के गौरव को चार चांद लगाने वाली एक नहीं, अनेक उपलब्धियां हासिल की हैं… pic.twitter.com/ecLDljXmxy
— Narendra Modi (@narendramodi) October 31, 2023
मुझे विश्वास है कि अमृत महोत्सव के समापन के साथ शुरू हुआ MY BHARAT प्लेटफॉर्म विकसित भारत के निर्माण के लिए युवाओं में नया जोश और नई ऊर्जा भरेगा। pic.twitter.com/8xSg3Dgy4A
— Narendra Modi (@narendramodi) October 31, 2023