Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਇਮਾਰਤ ਡਿਗਣ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਦੇ ਡੋਂਗਰੀ ਵਿੱਚ ਇਮਾਰਤ ਡਿਗਣ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਮੁੰਬਈ ਦੇ ਡੋਂਗਰੀ ਵਿੱਚ ਇਮਾਰਤ ਡਿਗਣ ਨਾਲ ਮੈਨੂੰ ਦੁਖ ਹੋਇਆ ਹੈ। ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਖੋ ਦਿੱਤਾ। ਮੈਨੂੰ ਉਮੀਦ ਹੈ ਕਿ ਜਖ਼ਮੀ ਛੇਤੀ ਠੀਕ ਹੋ ਜਾਣਗੇ। ਮਹਾਰਾਸ਼ਟਰ ਸਰਕਾਰ, ਐੱਨਡੀਆਰਐੱਫ ਅਤੇ ਸਥਾਨਕ ਅਧਿਕਾਰੀ ਰਾਹਤ ਕਾਰਜਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ।”

**********

ਏਕੇਟੀ/ਕੇਪੀ