Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੁੰਬਈ ਇਨ ਮਿਨਟਸ, ਵਿਜ਼ਨ ਨਾਲ ਮੁੰਬਈ ਮੈਟਰੋ ਪ੍ਰੋਜੈਕਟਾਂ ਨੂੰ ਹੁਲਾਰਾ ਦਿੱਤਾ ਪ੍ਰਧਾਨ ਮੰਤਰੀ ਨੇ ਤਿੰਨ ਮੈਟਰੋ ਲਾਈਨਾਂ ਲਈ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਇਨ ਮਿਨਟਸ, ਵਿਜ਼ਨ ਦੇ ਅਨੁਰੂਪ ਅੱਜ ਕਈ ਮੁੰਬਈ ਮੈਟਰੋ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆਇਨ੍ਹਾਂ ਪ੍ਰੋਜੈਕਟਾਂ  ਨਾਲ ਸ਼ਹਿਰ ਵਿੱਚ ਮੈਟਰੋ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ ਅਤੇ ਹਰੇਕ ਮੁੰਬਈ ਵਾਸੀ ਲਈ ਸੁਰੱਖਿਅਤ, ਤੇਜ਼ ਅਤੇ ਬਿਹਤਰ ਆਵਾਜਾਈ ਦੇ ਸਾਧਨ ਉਪਲੱਬਧ ਹੋਣਗੇ।

ਪ੍ਰਧਾਨ ਮੰਤਰੀ ਨੇ ਮੁੰਬਈਵਾਸੀਆਂ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੋਕਮਾਨਯ ਤਿਲਕ ਵੱਲੋਂ ਸ਼ੁਰੂ ਕੀਤਾ ਗਿਆ ਗਣੇਸ਼ ਉਤਸਵ ਅੱਜ ਪੂਰੇ ਭਾਰਤ ਅਤੇ ਵਿਦੇਸ਼ ਵਿੱਚ ਵੀ ਮਕਬੂਲ ਹੋ ਚੁੱਕਿਆ ਹੈ।

ਇਸਰੋ ਅਤੇ ਉਸ ਦੇ ਵਿਗਿਆਨੀ ਦਲ ਦੇ ਦ੍ਰਿੜ੍ਹ ਸੰਕਲਪ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਟੀਚੇ ਨੂੰ ਪ੍ਰਾਪਤ ਕਰਨ ਵਾਲੇ ਲੋਕ ਤਿੰਨ ਪ੍ਰਕਾਰ ਦੇ ਹੁੰਦੇ ਹਨ: ਪਹਿਲੇ ਉਹ ਜੋ ਅਸਫ਼ਲਤਾ ਦੇ ਡਰ ਤੋਂ ਸ਼ੁਰੂਆਤ ਹੀ ਨਹੀਂ ਕਰਦੇ, ਦੂਜਾ ਉਹ ਜੋ ਕਾਰਜ ਸ਼ੁਰੂ ਤਾਂ ਕਰਦੇ ਹਨ ਲੇਕਿਨ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਦੂਰ ਭੱਜਦੇ ਹਨ ਅਤੇ ਤੀਜਾ ਉਹ ਜੋ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਨਿਰੰਤਰ ਕੋਸ਼ਿਸ਼ ਕਰਦੇ ਹਨ। ਇਸਰੋ ਅਤੇ ਇਸ ਨਾਲ ਜੁੜੇ ਲੋਕ ਤੀਜੀ ਸ਼੍ਰੇਣੀ ਦੇ ਹਨ, ਉਹ ਮਿਸ਼ਨ ਪੂਰਾ ਹੋਣ ਤੋਂ ਪਹਿਲਾਂ ਨਾ ਤਾਂ ਰੁਕਦੇ ਹਨ, ਨਾ ਤਾਂ ਥੱਕਦੇ ਹਨ ਅਤੇ ਨਾ ਹੀ ਅਰਾਮ ਕਰਦੇ ਹਨ। ਹਾਲਾਂਕਿ ਮਿਸ਼ਨ ਚੰਦਰਯਾਨ-2 ਵਿੱਚ ਸਾਨੂੰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ, ਲੇਕਿਨ ਇਸਰੋ ਦੇ ਵਿਗਿਆਨੀ ਟੀਚਾ ਹਾਸਲ ਕਰਨ ਤੋਂ ਪਹਿਲਾਂ ਰੁਕਣਗੇ ਨਹੀਂ। ਚੰਦਰਮਾ ਨੂੰ ਜਿੱਤਣ ਦਾ ਟੀਚਾ ਨਿਸ਼ਚਿਤ ਤੌਰ ‘ਤੇ ਪੂਰਾ ਹੋਵੇਗਾ। ਇਹ ਇੱਕ ਇਤਿਹਾਸਿਕ ਉਪਲੱਬਧੀ ਹੈ ਕਿ ਔਰਬਿਟਰ ਨੂੰ ਚੰਦਰਮਾ ਦੇ ਔਰਬਿਟ ਵਿੱਚ ਸਫ਼ਲਤਾਪੂਰਵਕ ਸਥਾਪਿਤ ਕੀਤਾ ਜਾ ਚੁੱਕਿਆ ਹੈ।

http://164.100.117.97/WriteReadData/userfiles/image/LKM_1236-01-3437x2269VGZD.jpeg

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੁੰਬਈ ਵਿੱਚ 20,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ ਜਦਕਿ ਮੁੰਬਈ ਮੈਟਰੋ ਵਿੱਚ 1.5 ਲੱਖ ਕਰੋੜ ਰੁਪਏ ਪਹਿਲਾਂ ਹੀ ਨਿਵੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਮੈਟਰੋ ਲਾਈਨ, ਮੈਟਰੋ ਭਵਨ ਅਤੇ ਮੈਟਰੋ ਸਟੇਸ਼ਨਾਂ ਉੱਤੇ ਨਵੀਂਆਂ ਸੁਵਿਧਾਵਾਂ ਮੁੰਬਈ ਨੂੰ ਇੱਕ ਨਵਾਂ ਦਰਜਾ ਦੇਣਗੀਆਂ ਅਤੇ ਮੁੰਬਈਵਾਸੀਆਂ ਲਈ ਜੀਵਨ ਅਸਾਨ ਬਣਾਉਣਗੀਆਂ। ਉਨ੍ਹਾਂ ਨੇ ਕਿਹਾ, “ਬਾਂਦ੍ਰਾ ਅਤੇ ਐਕਸਪ੍ਰੈੱਸਵੇ ਦਰਮਿਆਨ ਸੰਪਰਕ ਨਾਲ ਪੇਸ਼ੇਵਰਾਂ ਲਈ ਜੀਵਨ ਅਸਾਨ ਹੋ ਜਾਵੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ ਮੁੰਬਈ ਤੱਕ ਮਿੰਟਾਂ ਵਿੱਚ ਪਹੁੰਚਿਆ ਜਾ ਸਕਦਾ ਹੈ।ਉਨ੍ਹਾਂ ਨੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਪਰਿਵਰਤਨਾਂ ਦੀ ਸ਼ਲਾਘਾ ਕੀਤੀ

ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਵੱਲ ਵਧ ਰਹੀ ਹੈ ਇਸ ਦੇ ਨਾਲ ਹੀ ਸਾਡੇ ਸ਼ਹਿਰ ਵੀ 21ਵੀਂ ਸਦੀ ਦੇ ਸ਼ਹਿਰ ਬਣਨੇ ਚਾਹੀਦੇ ਹਨਇਸ ਟੀਚੇ ਦੇ ਅਨੁਰੂਪ ਸਰਕਾਰ ਅਗਲੇ ਪੰਜ ਸਾਲ ਦੌਰਾਨ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਉੱਤੇ 100 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ, ਜਿਸ ਨਾਲ ਮੁੰਬਈ ਅਤੇ ਹੋਰ ਸ਼ਹਿਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਭਵਿੱਖ ਲਈ ਤਿਆਰ ਬੁਨਿਆਦੀ ਢਾਂਚਿਆਂ ਦੇ ਮਹੱਤਵ ਉੱਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸ਼ਹਿਰਾਂ ਨੂੰ ਵਿਕਸਿਤ ਕਰਦੇ ਸਮੇਂ ਸੰਪਰਕ, ਉਤਪਾਦਕਤਾਸਥਿਰਤਾ ਅਤੇ ਸੁਰੱਖਿਆ ‘ਤੇ ਵਿਚਾਰ ਕਰਨ ਦੀ ਲੋੜ ਹੈ

ਟ੍ਰਾਂਸਪੋਰਟ ਨੂੰ ਅਸਾਨ ਬਣਾਉਣ ਲਈ ਸਰਕਾਰ ਏਕੀਕ੍ਰਿਤ ਟ੍ਰਾਂਸਪੋਰਟ ਪ੍ਰਣਾਲੀ ਬਣਾਉਣ ਲਈ ਪ੍ਰਯਤਨਸ਼ੀਲ ਹੈ। ਮੁੰਬਈ ਮੈਟਰੋਪੌਲੀਟਨ (ਮਹਾਨਗਰੀ) ਖੇਤਰ ਨੂੰ ਬਿਹਤਰ ਬੁਨਿਆਦੀ ਢਾਂਚਾ ਉਪਲੱਬਧ ਕਰਵਾਉਣ ਲਈ ਇੱਕ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਟ੍ਰਾਂਸਪੋਰਟ  ਦੇ ਕਈ ਸਾਧਨਾਂ ਜਿਵੇਂ ਕਿ ਮੁੰਬਈ ਲੋਕਲ ਬੱਸ ਆਦਿ ਦੀ ਸਰਬਸ੍ਰੇਸ਼ਠ ਵਰਤੋਂ ਕਿਵੇਂ ਕੀਤੀ ਜਾਵੇ। ਮੁੰਬਈ ਮੈਟਰੋ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਦੀ ਵਿਸਤਾਰ ਯੋਜਨਾ ਬਾਰੇ ਦੱਸਦੇ ਹੋਏ ਕਿਹਾ, “ਇਸ ਸ਼ਹਿਰ ਵਿੱਚ ਮੈਟਰੋ ਦਾ ਨੈੱਟਵਰਕ ਮੌਜੂਦਾ 11 ਕਿਲੋਮੀਟਰ ਤੋਂ ਵਧ ਕੇ 2023 – 24 ਤੱਕ 325 ਕਿਲੋਮੀਟਰ ਹੋ ਜਾਵੇਗਾ। ਮੁੰਬਈ ਮੈਟਰੋ ਦੀ ਸਮਰੱਥਾ ਵੀ ਵਧ ਕੇ ਮੁੰਬਈ ਲੋਕਲ ਦੀ ਅੱਜ ਦੀ ਸਮਰੱਥਾ ਦੇ ਬਰਾਬਰ ਹੋ ਜਾਵੇਗੀ। ਮੈਟਰੋ ਲਾਈਨਾਂ ਉੱਤੇ ਚਲਣ ਵਾਲੇ ਡੱਬਿਆਂ ਦਾ ਨਿਰਮਾਣ ਵੀ ਭਾਰਤ ਵਿੱਚ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੈਟਰੋ ਪ੍ਰੋਜੈਕਟਾਂ ਨਾਲ 10,000 ਇੰਜੀਨੀਅਰਾਂ ਅਤੇ 40,000 ਕੁਸ਼ਲ ਤੇ ਅਕੁਸ਼ਲ ਵਰਕਰਾਂ ਲਈ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। ਨਵੀਂ ਮੁੰਬਈ ਹਵਾਈ ਅੱਡਾ, ਮੁੰਬਈ ਟ੍ਰਾਂਸ ਹਾਰਬਰ ਟਰਮੀਨਲ ਅਤੇ ਬੁਲਟ ਟ੍ਰੇਨ ਪ੍ਰੋਜੈਕਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਸ ਗਤੀ ਅਤੇ ਪੈਮਾਨੇ ਉੱਤੇ ਪ੍ਰੋਜੈਕਟਾਂ ‘ਤੇ ਕਾਰਜ ਹੋ ਰਿਹਾ ਹੈ ਉਹ ਲਾਮਿਸਾਲ ਹੈ।

http://164.100.117.97/WriteReadData/userfiles/image/LKM_1341-01-3437x22364Q47.jpeg

ਭਾਰਤ ਵਿੱਚ ਮੈਟਰੋ ਪ੍ਰਣਾਲੀ ਦੇ ਤੇਜ਼ੀ ਨਾਲ ਵਿਸਤਾਰ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੇ ਤੱਕ ਮੈਟਰੋ ਕੁਝ ਹੀ ਸ਼ਹਿਰਾਂ ਤੱਕ ਸੀਮਤ ਸੀ ਜਦੋਂ ਕਿ ਅੱਜ ਮੈਟਰੋ ਦੀ ਮੌਜੂਦਗੀ ਅਤੇ ਨਿਕਟ ਭਵਿੱਖ ਵਿੱਚ ਉਸ ਦੀ ਮੌਜੂਦਗੀ 27 ਸ਼ਹਿਰਾਂ ਤੱਕ ਹੋਣ ਵਾਲੀ ਹੈ। ਉਨ੍ਹਾਂ ਨੇ ਕਿਹਾ, “ਅੱਜ 675 ਕਿਲੋਮੀਟਰ ਮੈਟਰੋ ਲਾਈਨਾਂ ਕਾਰਜਸ਼ੀਲ ਹਨ ਜਿਨ੍ਹਾਂ ਵਿੱਚੋਂ ਲਗਭਗ 400 ਕਿਲੋਮੀਟਰ ਦਾ ਕਾਰਜ ਪਿਛਲੇ ਪੰਜ ਸਾਲਾਂ ਵਿੱਚ ਸ਼ੁਰੂ ਹੋਇਆ ਹੈ, 850 ਕਿਲੋਮੀਟਰ ਉੱਤੇ ਕੰਮ ਜਾਰੀ ਹੈ ਜਦਕਿ 600 ਕਿਲੋਮੀਟਰ ਮੈਟਰੋ ਲਾਈਨ ਉੱਤੇ ਕੰਮ ਕਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਸਟ-ਟ੍ਰੈਕ ਵਿਕਾਸ ਦੇ ਕ੍ਰਮ ਵਿੱਚ ਭਾਰਤ ਦੇ ਬੁਨਿਆਦੀ ਢਾਂਚੇ  ਦੇ ਸਮੁੱਚੇ ਵਿਕਾਸ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਹਿਲੇ 100 ਦਿਨਾਂ ਦੌਰਾਨ ਕਈ ਇਤਿਹਾਸਿਕ ਫ਼ੈਸਲੇ ਲਏ ਹਨ। ਉਨ੍ਹਾਂ ਨੇ ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਤੀਹਰੇ ਤਲਾਕ ਨੂੰ ਖ਼ਤਮ ਕਰਨਾ ਅਤੇ ਬਾਲ ਸੁਰੱਖਿਆ ਲਈ ਕਾਨੂੰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਨਿਰਣਾਇਕ ਅਤੇ ਪਰਿਵਰਤਨਕਾਰੀ ਕਦਮ  ਚੁੱਕੇ ਹਨ।

ਲੋਕਾਂ ਨੂੰ ਆਪਣੀਆਂ ਜ਼ਿੰਮੇਦਾਰੀਆਂ ਪ੍ਰਤੀ ਜਾਗਰੂਕ ਰਹਿਣ ਦੇ ਮਹੱਤਵ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰਾਜ ਹਰੇਕ ਭਾਰਤੀ ਦਾ ਕਰਤੱਵ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਲਈ ਸੰਕਲਪ ਕਰਨ ਅਤੇ ਇਸ ਨੂੰ ਪੂਰਾ ਕਰਨ ਲਈ ਕਠਿਨ ਮਿਹਨਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਗਣੇਸ਼ ਵਿਸਰਜਨ ਦੌਰਾਨ ਜਲ ਪ੍ਰਦੂਸ਼ਣ ਤੋਂ ਬਚਣ ਦਾ ਸੁਝਾਅ ਦਿੱਤਾ ਕਿਉਂਕਿ ਇਸ ਨਾਲ ਕਾਫ਼ੀ ਪਲਾਸਟਿਕ ਅਤੇ ਕਚਰਾ ਸਮੁੰਦਰ ਵਿੱਚ ਚਲਾ ਜਾਂਦਾ ਹੈ।

ਪ੍ਰੋਜੈਕਟਾਂ ‘ਤੇ ਨਜ਼ਰ

ਪ੍ਰਧਾਨ ਮੰਤਰੀ ਨੇ ਤਿੰਨ ਮੈਟਰੋ ਲਾਈਨਾਂ ਲਈ ਨੀਂਹ ਪੱਥਰ ਰੱਖਿਆਇਸ ਨਾਲ ਸ਼ਹਿਰ ਵਿੱਚ ਮੈਟਰੋ ਨੈੱਟਵਰਕ ਦਾ ਕੁੱਲ ਮਿਲਾ ਕੇ 42 ਕਿਲੋਮੀਟਰ ਤੋਂ ਜ਼ਿਆਦਾ ਦਾ ਵਿਸਤਾਰ ਹੋਵੇਗਾ। ਇਨ੍ਹਾਂ ਤਿੰਨਾਂ ਕੌਰੀਡੋਰਾਂ (ਗਲਿਆਰਿਆਂ) ਵਿੱਚ 9.2 ਕਿਲੋਮੀਟਰ ਲੰਬਾ ਗਾਇਮੁਖ ਤੋਂ ਸ਼ਿਵਾਜੀ ਚੌਕ (ਮੀਰਾ ਰੋਡ) ਮੈਟਰੋ-10 ਕੌਰੀਡੋਰ (ਗਲਿਆਰਾ), 12.7 ਕਿਲੋਮੀਟਰ ਲੰਬਾ ਵਡਾਲਾ ਤੋਂ ਛੱਤਰਪਤੀ ਸ਼ਿਵਾ ਜੀ ਮਹਾਰਾਜ ਟਰਮੀਨਸ ਮੈਟਰੋ- 11 ਕੌਰੀਡੋਰ (ਗਲਿਆਰਾ) ਅਤੇ 20.7 ਕਿਲੋਮੀਟਰ ਲੰਬਾ ਕਲਿਆਣ ਤੋਂ ਤਲੋਜਾ ਮੈਟਰੋ- 12 ਕੌਰੀਡੋਰ (ਗਲਿਆਰਾ) ਸ਼ਾਮਲ ਹਨ

ਪ੍ਰਧਾਨ ਮੰਤਰੀ ਨੇ ਅਤਿਆਧੁਨਿਕ ਮੈਟਰੋ ਭਵਨ ਦਾ ਵੀ ਨੀਂਹ ਪੱਥਰ ਰੱਖਿਆ, 32- ਮੰਜ਼ਿਲਾ ਇਹ ਕੇਂਦਰ ਲਗਭਗ 340 ਕਿਲੋਮੀਟਰ ਲੰਬੀਆਂ 14 ਮੈਟਰੋ ਲਾਈਨਾਂ ਦਾ ਸੰਚਾਲਨ ਅਤੇ ਕੰਟਰੋਲ ਕਰੇਗਾ।

ਪ੍ਰਧਾਨ ਮੰਤਰੀ ਨੇ ਕਾਂਦੀਵਲੀ ਈਸਟ ਵਿੱਚ ਬੰਦੋਗਰੀ ਮੈਟਰੋ ਸਟੇਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ ਅਤਿਆਧੁਨਿਕ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ ਜੋ ਮੇਕ ਇਨ ਇੰਡੀਆ ਤਹਿਤ ਬਣਾਇਆ ਗਿਆ, ਪਹਿਲਾ ਮੈਟਰੋ ਕੋਚ ਹੈ। ਪ੍ਰਧਾਨ ਮੰਤਰੀ ਨੇ ਮਹਾ ਮੁੰਬਈ ਮੈਟਰੋ ਲਈ ਇੱਕ ਬ੍ਰਾਂਡ ਵਿਜ਼ਨ ਦਸਤਾਵੇਜ਼ ਵੀ ਜਾਰੀ ਕੀਤਾ।

ਇਸ ਅਵਸਰ ‘ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ  ਕੋਸ਼ਿਯਾਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ,  ਕੇਂਦਰੀ ਰੇਲ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਵੀ ਮੌਜੂਦ ਸਨ।

***

ਵੀਆਰਆਰਕੇ/ਡੀਜੇਐੱਮ/ਕੇਪੀ/ਐੱਸਐੱਚ