Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦੇ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦੇ ਸਥਾਪਨਾ ਦਿਵਸ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਮਿਜ਼ੋ (Mizo) ਸੱਭਿਆਚਾਰ ਵਿਰਾਸਤ ਅਤੇ ਸਦਭਾਵ ਦੇ ਇੱਕ ਸੁੰਦਰ ਮੇਲ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਹ ਵੀ ਕਾਮਨਾ ਕੀਤੀ ਹੈ ਕਿ ਮਿਜ਼ੋਰਮ ਨਿਰੰਤਰ ਸਮ੍ਰਿੱਧ ਹੁੰਦਾ ਰਹੇ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਸ਼ਾਂਤੀ, ਵਿਕਾਸ ਅਤੇ ਪ੍ਰਗਤੀ ਦੀ ਇਸ ਦੀ ਯਾਤਰਾ ਹੋਰ ਵੀ ਵੱਧ ਉਚਾਈਆਂ ਨੂੰ ਛੂਹੇ।

ਇੱਕ ਐਕਸ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦੇ ਸਥਾਪਨਾ ਦਿਵਸ ‘ਤੇ ਹਾਰਦਿਕ ਸ਼ੁਭਕਾਮਨਾਵਾਂ! ਇਹ ਜੀਵੰਤ ਰਾਜ ਆਪਣੇ ਮਨਮੋਹਕ ਦ੍ਰਿਸ਼ਾਂ,ਗਹਿਰੀ ਜੜਾਂ ਵਾਲੀਆਂ ਪਰੰਪਰਾਵਾਂ ਅਤੇ ਆਪਣੇ ਲੋਕਾਂ ਦੀ ਸ਼ਾਨਦਾਰ ਗਰਮਜੋਸ਼ੀ ਦੇ ਲਈ ਜਾਣਿਆ ਜਾਂਦਾ ਹੈ। ਮਿਜ਼ੋ (Mizo) ਸੱਭਿਆਚਾਰ ਵਿਰਾਸਤ ਅਤੇ ਸਦਭਾਵ ਦਾ ਇੱਕ ਸੁੰਦਰ ਮੇਲ ਦਰਸਾਉਂਦਾ ਹੈ। ਮਿਜ਼ੋਰਮ ਦੀ ਸਮ੍ਰਿੱਧੀ ਜਾਰੀ ਰਹੇ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਸ਼ਾਂਤੀ, ਵਿਕਾਸ ਅਤੇ ਪ੍ਰਗਤੀ ਦੀ ਇਸ ਦੀ ਯਾਤਰਾ ਹੋਰ ਵੀ ਵੱਧ ਉਚਾਈਆਂ ਨੂੰ ਛੂਹੇ।”

******

ਐੱਮਜੇਪੀਐੱਸ/ਐੱਸਟੀ