Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਿਕ ਜੈਗਰ ਦਾ ਭਾਰਤ ਵਿੱਚ ਸੁਆਗਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਗੀਤ ਜਗਤ ਦੇ ਦਿੱਗਜ ਮਿਕ ਜੈਗਰ ਦੀ ਇੱਕ ਪੋਸਟ ਦਾ ਉੱਤਰ ਦਿੱਤਾ।

ਸ਼੍ਰੀ ਜੈਗਰ ਨੇ ਭਾਰਤ ਵਿੱਚ ਹੋਣ ‘ਤੇ ਆਪਣੀ ਖੁਸ਼ੀ ਨੂੰ ਲੈ ਕੇ ਪੋਸਟ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਕੁਝ ਪ੍ਰਸਿੱਧ ਗੀਤਾਂ ਦਾ ਸੰਦਰਭ ਦਿੰਦੇ ਹੋਏ ਐਕਸ (X) ‘ਤੇ ਉੱਤਰ ਦਿੱਤਾ:

“‘ਤੁਸੀਂ ਹਮੇਸ਼ਾ ਉਹ ਨਹੀਂ ਪ੍ਰਾਪਤ ਕਰ ਸਕਦੇ ਜੋ ਤੁਸੀਂ ਚਾਹੁੰਦੇ ਹੋ’, ਲੇਕਿਨ ਭਾਰਤ ਸਾਧਕਾਂ ਨਾਲ ਭਰੀ ਹੋਈ ਭੂਮੀ ਹੈ, ਜੋ ਸਾਰਿਆਂ ਨੂੰ ਦਿਲਾਸਾ ਅਤੇ ‘ਸੰਤੁਸ਼ਟੀ’ ਪ੍ਰਦਾਨ ਕਰਦੀ ਹੈ।

ਇਹ ਜਾਣ ਕੇ ਖੁਸ਼ੀ ਹੋਈ ਕਿ ਤੁਹਾਨੂੰ ਇੱਥੋਂ ਦੇ ਲੋਕਾਂ ਅਤੇ ਸੰਸਕ੍ਰਿਤੀ ਦੇ ਦਰਮਿਆਨ ਖੁਸ਼ੀ ਮਿਲੀ। 

ਤੁਸੀਂ ਇੱਥੇ ਆਉਂਦੇ ਰਹੋ…। “

 

 

***********

ਡੀਐੱਸ/ਏਕੇ