Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਲਦੀਵ ਦੀ ਪੀਪਲਜ਼ ਮਜਲਿਸ ਦੇ ਸਪੀਕਰ ਮੁਹੰਮਦ ਨਸ਼ੀਦ ਨਾਲ ਮੁਲਾਕਾਤ ਕੀਤੀ


 

ਮਾਲਦੀਵ ਦੀ ਪੀਪਲਜ਼ ਮਜਲਿਸ ਦੇ ਸਪੀਕਰ ਮੁਹੰਮਦ ਨਸ਼ੀਦ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ । ਉਹ ਰਾਜਸਭਾ ਦੇ ਸਭਾਪਤੀ ਅਤੇ ਲੋਕ ਸਭਾ ਸਪੀਕਰ ਦੇ ਸੰਯੁਕਤ ਸੱਦੇ ‘ਤੇ ਭਾਰਤ ਆਏ ਹਨ

ਸਪੀਕਰ ਨਸ਼ੀਦ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸੰਸਦਾਂ  ਦਰਮਿਆਨ ਦੁਵੱਲੀਆਂ ਗਤੀਵਿਧੀਆਂ ਦੋਹਾਂ ਦੇਸ਼ਾਂ ਦੇ ਨਜ਼ਦੀਕੀ ਸਬੰਧਾਂ ਦੀ ਬੁਨਿਆਦ ਹਨ ।  ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਸ਼੍ਰੀ ਨਸ਼ੀਦ ਦੇ ਭਾਰਤ ਆਉਣ ਨਾਲ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਮਜ਼ਬੂਤ ਹੋਵੇਗੀ ।

ਇਸ ਸਾਲ ਜੂਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਣੀ ਮਾਲੇ (Malé) ਯਾਤਰਾ ਦੌਰਾਨ ਉੱਥੋਂ ਦੀ ਪੀਪਲਜ਼ ਮਜਲਿਸ ਨੂੰ ਸੰਬੋਧਨ ਵੀ ਕੀਤਾ ਸੀ । ਉਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਾਲਦੀਵ ਦੇ ਸਪੀਕਰ ਨਸ਼ੀਦ ਦੀ ਨਿਰੰਤਰ ਮਜ਼ਬੂਤ ਅਗਵਾਈ ਹੇਠ ਮਾਲਦੀਵ ਵਿੱਚ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੇ ਪ੍ਰਯਤਨ ਕੀਤੇ ਜਾਣ ਦੀ ਸ਼ਲਾਘਾ ਕੀਤੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮਾਲਦੀਵ ਨੂੰ ਸਥਿਰ, ਸਮ੍ਰਿੱਧ ਅਤੇ ਸ਼ਾਂਤੀਪੂਰਨ ਬਣਾਉਣ ਲਈ ਉੱਥੋਂ ਦੀ ਸਰਕਾਰ ਦੇ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ ।

ਪਿਛਲੇ ਸਾਲ ਮਾਲਦੀਵ ਵਿੱਚ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਭਾਰਤ ਅਤੇ ਮਾਲਦੀਵ  ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸਹਿਯੋਗ ਦੇ ਪ੍ਰਤੀ ਸ਼੍ਰੀ ਮੁਹੰਮਦ ਨਸ਼ੀਦ ਨੇ ਧੰਨਵਾਦ ਪ੍ਰਗਟ ਕੀਤਾ । ਉਨ੍ਹਾਂ ਨੇ ਮਾਲਦੀਵ ਵਾਸੀਆਂ ਦੀ ਭਲਾਈ ਲਈ ਭਾਰਤ ਦੁਆਰਾ ਵਿਕਾਸ ਪਹਿਲਕਦਮੀਆਂ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾਉਨ੍ਹਾਂ ਨੇ ਦੁਹਰਾਇਆ ਕਿ ਮਾਲਦੀਵ ਸਰਕਾਰ ਇੰਡੀਆ ਫਰਸਟਦੀ ਨੀਤੀ ਦਾ ਲਗਾਤਾਰ ਸਮਰਥਨ ਕਰਦੀ ਰਹੇਗੀ । ਉਨ੍ਹਾਂ ਨੇ ਕਿਹਾ ਕਿ ਸੰਸਦੀ ਵਫ਼ਦ ਦੇ ਆਗਮਨ ਨਾਲ ਦੋਹਾਂ ਦੇਸ਼ਾਂ ਦਰਮਿਆਨ ਭਾਈਚਾਰਾ ਅਤੇ ਮਿੱਤਰਤਾਪੂਰਨ ਸਬੰਧ ਹੋਰ ਮਜ਼ਬੂਤ ਹੋਣਗੇ

 

*****

ਵੀਆਰਆਰਕੇ/ਵੀਜੇ/ਐੱਸਕੇਐੱਸ